ਖ਼ਬਰਾਂ ਦੀ ਭੰਨਤੋੜ

-ਸੋਨੇ ਦੇ ਭਾਅ ਅਸਮਾਨ ‘ਤੇ ਪਹੁੰਚੇ
*ਸੋਨੇ ਕੀ ਆਦਤ ਤਿਆਗ ਕਰ ਜਾਗਨੇ ਕੀ ਆਦਤ ਡਾਲੋ “ਭਾਅ” ਨੀਚੇ ਆ ਜਾਏਂਗੇ।

-ਲੀਬੀਆ ‘ਚ ਚਲ ਰਹੇ ਸੰਕਟ ਦਾ ਹਲ ਸੈਨਾ ਨਹੀਂ-ਮੂਨ
*ਫਿਰ ਦੂਸਰਾ ਰਾਹ ਛੇਤੀ ਕਿਉਂ ਨਹੀਂ ਅਪਨਾਉਂਦੇ?

-ਪ੍ਰਣਬ ਦੇ ਭਰੋਸੇ ਦੇ ਬਾਵਜੂਦ ਮਹਿੰਗਾਈ ਫਿਰ ਸਿਖਰਾਂ ‘ਤੇ
*ਭਲਿਓ ਮਾਨਸੋ! ਭਰੋਸਿਆਂ ਨਾਲ ਵੀ ਕਦੀ ਕੁਝ ਸੰਵਰਿਆ ਹੈ?

-138 ਗੁਰਦੁਆਰਾ ਚੋਣ ਹਲਕਿਆਂ ਉੱਤੇ ਅੰਮ੍ਰਿਤਸਰ ਦਲ ਦੇ ਉਮੀਦਵਾਰਾਂ ਨੇ ਨਾਮਜ਼ਦਗ਼ੀ ਪੱਤਰ ਦਾਖਲ ਕੀਤੇ।
*ਬਾਕੀ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਦੀ ਪਰਚੀ ਪਾਈ ਜਾ ਰਹੀ ਹੈ।

-ਮਾਨ ਸਾਹਿਬ ਕੇਵਲ ਚੰਨਣਵਾਲ ਹਲਕੇ ਤੋਂ ਹੀ ਚੋਣ ਲੜਣ: ਜਸਟਿਸ ਅਜੀਤ ਸਿੰਘ ਬੈਂਸ
*ਕਿਉਂ ਬਾਕੀ ਹਲਕਿਆਂ ‘ਤੇ ਕਰਫਿਊ ਲੱਗਿਆ ਹੋਇਐ?

-ਸਿੰਘ ਸਭਾ-ਸਮਾਜਕ ਸੁਧਾਰ ਲਹਿਰ-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸ਼੍ਰੋਮਣੀ ਕਮੇਟੀ ਚੋਣਾਂ 2011 ਲਈ ਚੋਣ ਮੈਨੀਫੈਸਟੋ
*ਜਿਹੜਾ ਨਤੀਜੇ ਐਲਾਨੇ ਜਾਣ ਤੋਂ ਬਾਅਦ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਜਾਵੇਗਾ।

-ਗੁਰਦੁਆਰਾ ਗੋਲਕ ਵਿਦਿਆ ਲਈ ਵੀ ਰਾਖਵੀਂ ਰੱਖੀ ਜਾਏ
*ਗੁਰਦੁਆਰਾ ਗੋਲਕ ਤਾਂ ਹਮੇਸ਼ਾਂ ਹੀ ਰਾਜਨੀਤਕ ਵਿਦਿਆ ਲਈ ਰਾਖਵੀਂ ਰਹੀ ਹੈ

-ਭੈਣ ਜੀ! ਇਹੋ ਜੇਇਆਂ ਨੂੰ ਤਾਂ ਪੂਰੀ ਨੱਥ ਪਾ ਕੇ ਰੱਖੇ
*ਜਿਨ੍ਹਾਂ ਨੂੰ ਨੱਥ ਨਾ ਪੈ ਸਕੇ ਉਨ੍ਹਾਂ ਦੀ ਲਗਾਮ ਕੱਸੀ ਰੱਖੇ

-ਛਿੰਦੋ ਦੇ ਮੁੰਡੇ ਦੇ ਵਿਆਹ ‘ਤੇ ਦੇਬੂ ਨੇ ‘ਬੂੰਦੀ’ ਉੜਾਈ
*ਕਿਉਂਕਿ ਜਲੇਬੀਆਂ ਦੀ ਪਰਾਤ ਛਿੰਦੋ ਨੇ ਸਬਾਤ ਵਿਚ ਸੀ ਲੁਕਾਈ

-ਮੈਂ ਇੱਕ ਪੰਜਾਬੀ ਗੀਤਕਾਰ ਹਾਂ
*ਕਰਦੀ ਆਪਣੀ ਮਾਂ ਬੋਲੀ ਦਾ ਸਤਿਕਾਰ ਹਾਂ

-ਖੂਹ ਦੀ ਟਿੰਡ ਦਾ ਹਾਉਕਾ
*ਸੁਣ ਭੱਠੀਆਂ ਵੀ ਰੋਣ ਲੱਗ ਪਈਆਂ

-ਪ੍ਰਿਅੰਕਾ ਨੇ ਕੀਤਾ ਮਿਉਜਿਕ ਕੰਪਨੀ ਯੂਐਮਜੀ ਨਾਲ ਸਮਝੌਤਾ
*ਜਿਹੜਾ ਲੱਚਰ ਮਿਉਜਿ਼ਕ ਨੂੰ ਪ੍ਰਮੋਟ ਕਰੇਗਾ

-ਦੁਨੀਆਂ ਭਰ ਦੇ ਸ਼ੇਅਰ ਬਜ਼ਾਰਾਂ ਵਿਚ ਆਈ ਭਾਰੀ ਮੰਦੀ
*ਜਿਸ ਕਰਕੇ ਇਨਵੈਸਟਰਾਂ ਨੂੰ ਆਈ ਤਰੇਲੀ ਠੰਡੀ

-ਵਿਦਿਆ ਬਾਲਨ ਬਣੇਗੀ ‘ਡਾਇਨ’
*ਜਿਹੜੀ ਛੜਿਆਂ ਨੂੰ ਚਿੰਬੜਣ ਲਈ ਤਿਆਰ ਬੈਠੀ ਹੈ

-ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਵੱਡਾ ਵਰਦਾਨ
*ਤਾਹੀਂ ਤਾਂ ਗਊ ਨੂੰ ਮਾਤਾ ਕਹਿਕੇ ਉਸਦਾ ਦੁੱਧ ਬੱਚਿਆਂ ਨੂੰ ਪਿਆਇਆ ਜਾ ਰਿਹਾ ਹੈ

-ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਦਿੱਲੀ ਵਾਸੀਆਂ ਦਾ ਦਿਲ ਜਿੱਤਿਆ-ਸਰਨਾ
*ਸਰਨਾ ਸਾਹਿਬ ਦਿਲ ਨੂੰ ਜੂਏ ਵਿਚ ਲਾਉਣ ਦੀ ਕੀ ਲੋੜ ਸੀ

-ਅਮਰੀਕਾ ਸਦਾ ਏਏਏ+ ਦੇਸ਼ ਬਣਿਆ ਰਹੇਗਾ-ਓਬਾਮਾ
*ਇਸ ਲਈ ਭਾਵੇਂ “ਐਡਲਟ” ਫਿਲਮਾਂ ਵਾਲਾ ਏ ਕੱਢਕੇ ਹੀ ਨਾ ਫਿੱਟ ਕਰਨਾ ਪਵੇ

-ਐਸਐਂਡਪੀ ਦਾ ਕਰੈਡਿਟ ਰੇਟਿੰਗ ਦੇਣ ਦਾ ਮਾਪਦੰਡ ਗਲਤ
*ਇਸ ਲਈ ਗਲਤੀ ਨਾਲ ਕਿਲੇ ਦੇ ਵੱਟੇ ਦੀ ਬਜਾਏ ਇੰਚਾਂ ਵਾਲਾ ਮਾਪਦੰਡ ਵਰਤ ਲਿਆ ਗਿਆ ਸੀ

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>