ਮਜੀਠੀਆ ਵੱਲੋਂ ਯੂਥ ਅਕਾਲੀ ਦਲ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ

ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ( ਬਾਦਲ ) ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੇ ਪ੍ਰਧਾਨਗੀ ਦੀ ਜਿੰਮੇਵਾਰੀ ਸੰਭਾਲਣ ਉਪਰੰਤ ਇਕ ਮਹੀਨੇ ਦੇ ਅੰਦਰ ਹੀ ਯੂਥ ਵਿੰਗ ਦਾ ਜਥੇਬੰਦਕ ਢਾਂਚਾ ਪੁਨਰਗਠਿਤ ਕਰਦੇ ਹੋਏ ਅਜ ਨਵੇਂ ਅਹੁਦੇਦਾਰਾਂ ਦੀ ਪਲੇਠੀ ਸੂਚੀ ਜਾਰੀ ਕਰ ਦਿੱਤੀ ਹੈ।

ਸ: ਮਜੀਠੀਆ ਨੇ ਕਿਹਾ ਕਿ ਯੂਥ ਵਿੰਗ ਦੀ ਨਵੀਂ ਬਾਡੀ ਤਜਰਬੇ ਅਤੇ ਜੋਸ਼ ਦਾ ਸੁਮੇਲ ਹੈ, ਜੋ ਕਿ ਪੰਜਾਬ ਦੀ ਤਰਕੀ ਅਤੇ ਖੁਸ਼ਹਾਲੀ ਨੂੰ ਸਮਰਪਿਤ ਹੈ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਨਰੋਏ ਸਮਾਜ ਦੀ ਸਿਰਜਣਾ ਦੇ ਕਾਰਜ ਨੂੰ ਆਪਣੀ ਸਮਾਜਿਕ ਜਿਮੇਵਾਰੀ ਅਤੇ ਨੈਤਿਕ ਫਰਜ ਸਮਝ ਕੇ ਨਿਭਾ ਰਿਹਾ ਹੈ। ਉਹਨਾਂ ਯੂਥ ਵਿੰਗ ਵੱਲੋਂ ਵਿੱਢੀ ਗਈ ਸਮਾਜਿਕ ਅਤੇ ਸਿਆਸੀ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਸਮੂਹ ਪੰਜਾਬੀਆਂ ਨੂੰ ਸਦਾ ਦਿੱਤਾ। ਉਹਨਾਂ ਦਸਿਆ ਕਿ ਸੀਨੀਅਰ ਅਕਾਲੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਉਪਰੰਤ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਨਾਲ ਜਾਰੀ ਸੂਚੀ ਰਾਹੀ ਹਰੇਕ ਖ਼ਿੱਤੇ ਅਤੇ ਭਾਈਚਾਰੇ ਨਾਲ ਸੰਬੰਧਿਤ ਵਫ਼ਾਦਾਰ ਅਤੇ ਮਿਹਨਤੀ ਨੌਜਵਾਨਾਂ ਨੂੰ ਯੋਗ ਨੁਮਾਇੰਦਗੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਸ: ਮਜੀਠੀਆ ਨੇ ਕਿਹਾ ਕਿ 50 ਫੀਸਦੀ ਤੋਂ ਵੱਧ ਅਬਾਦੀ ਨੌਜਵਾਨਾਂ ਦੀ ਹੈ। ਉਹਨਾਂ ਦਾਅਵਾ ਕੀਤਾ ਕਿ ਯੂਥ ਅਕਾਲੀ ਦਲ ਹੀ ਹਰ ਵਰਗ ਦੇ ਨੌਜਵਾਨਾਂ ਦੀ ਅਸਲ ਨੁਮਾਇੰਦਾ ਜਮਾਤ ਹੈ ਅਤੇ ਇਸ ਦਾ ਕੇਡਰ ਭਰਤੀ ਰਾਹੀਂ 13 ਲੱਖ ਤੋਂ ਵੱਧ ਫੈਲਿਆ ਹੋਇਆ ਹੈ।  ਉਹਨਾਂ ਕਿਹਾ ਕਿ ਯੂਥ ਵਿੰਗ ਨੇ ਪਿਛਲੀਆਂ ਤਮਾਮ ਚੋਣਾਂ ਦੌਰਾਨ ਅਕਾਲੀ-ਭਾਜਪਾ ਉਮੀਦਵਾਰਾਂ ਦੀ ਜਿੱਤ ਲਈ ਅਹਿਮ ਯੋਗਦਾਨ ਪਾਇਆ ਹੈ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਅਤੇ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਗਠਜੋੜ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਲਈ ਅਹਿਮ ਰੋਲ ਅਦਾ ਕਰੇਗਾ।  ਯੂਥ ਵਿੰਗ ਦੇ ਪ੍ਰਧਾਨ ਨੇ ਨੌਜਵਾਨਾਂ  ਨੂੰ ਚੋਣਾਂ ਵਿੱਚ 35 ਫੀਸਦੀ ਤੋ ਵੱਧ ਨੁਮਾਇੰਦਗੀ ਦੇਣ ਨੂੰ ਯਕੀਨੀ ਬਣਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਯੂਥ ਅਕਾਲੀ ਦਲ ਪੰਜਾਬ ਦੇ ਹੱਕਾਂ ਹਿਤਾਂ ਦੀ ਰਾਖੀ ਲਈ ਜੂਝਦਾ ਆਇਆ ਹੈ ਅਤੇ ਹਮੇਸ਼ਾ ਜੂਝਦਾ ਰਹੇਗਾ।

ਉਹਨਾਂ ਕਿਹਾ ਕਿ ਯੂਥ ਵਿੰਗ ਅਕਾਲੀ ਦਲ ਦੀ ਮਜਬੂਤੀ ਅਤੇ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਕਾਂਗਰਸ ਵੱਲੋਂ ਦੇਸ਼ ਭਰ ਵਿਚ ਕੀਤੇ ਜਾ ਰਹੇ ਕਰੋੜਾਂ ਅਰਬਾਂ ਦੇ ਘੁਟਾਲਿਆਂ ਤੇ ਭ੍ਰਿਸ਼ਟਾਚਾਰ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕਰਨ ਤੋਂ ਇਲਾਵਾ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰਿਆਂ ਨੂੰ ਗੰਭੀਰਤਾ ਨਾਲ ਲੈਦਿਆਂ ਇਹਨਾਂ ਨੂੰ ਜ਼ੋਰਦਾਰ ਤਰੀਕੇ ਨਾਲ ਨਸ਼ਰ ਕਰੇਗਾ ।

ਉਹਨਾਂ ਦਸਿਆ ਕਿ ਅਜ ਜਾਰੀ ਪਲੇਠੀ ਸੂਚੀ ਵਿੱਚ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਜ਼ਿਲ੍ਹਾ ਪ੍ਰਧਾਨ, ਸਲਾਹਕਾਰ, ਖਜਾਨਚੀ ਅਤੇ ਮੀਡੀਆ ਸਲਾਹਕਾਰ ਸ਼ਾਮਲ ਕੀਤੇ ਗਏ ਹਨ। ਉਹਨਾਂ ਕਿਹਾ ਕਿ ਦੂਸਰੀ ਸੂਚੀ ਵੀ ਇਕ ਦੋ ਦਿਨਾਂ ’ਚ ਜਾਰੀ ਕਰ ਦਿਤੀ ਜਾਵੇਗੀ।

ਸ: ਮਜੀਠੀਆ ਦੇ ਦਸਤਖਤਾਂ ਹੇਠ ਅਜ ਜਾਰੀ ਕੀਤੀ ਗਈ ਸੂਚੀ ਅਨੁਸਾਰ ਸੀਨੀਅਰ ਮੀਤ ਪ੍ਰਧਾਨ-ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕੱਤਰ, ਮਨਜੀਤ ਸਿੰਘ ਮੰਨਾ ਐਮ.ਐਲ.ਏ., ਜਗਜੀਵਨ ਸਿੰਘ ਖੀਰਨੀਆ ਐਮ.ਐਲ.ਏ.,ਅਮਰਪਾਲ ਸਿੰਘ ਬੋਨੀ ਅਜਨਾਲਾ ਐਮ.ਐਲ.ਏ., ਜਸਜੀਤ ਸਿੰਘ ਬੰਨੀ ਐਮ.ਐਲ.ਏ., ਹਰਪ੍ਰੀਤ ਸਿੰਘ ਮਲੋਟ ਐਮ.ਐਲ.ਏ.,ਇੰਦਰ ਇਕਬਾਲ ਸਿੰਘ ਅਟਵਾਲ ਸਾਬਕਾ ਐਮ.ਐਲ.ਏ., ਮਨਪ੍ਰੀਤ ਸਿੰਘ ਇਆਲੀ, ਬਰਜਿੰਦਰ ਸਿੰਘ ਮੱਖਣ ਬਰਾੜ, ਗੁਰਵਿੰਦਰ ਸਿੰਘ ਡੂਮਛੇੜੀ, ਰਵੀਕਰਨ ਸਿੰਘ ਕਾਹਲੋਂ, ਹਰਜਿੰਦਰ ਸਿੰਘ ਲਲੀਆਂ, ਪਰਮਬੰਸ ਸਿੰਘ ਬੰਟੀ ਰੋਮਾਣਾ, ਦਿਲਰਾਜ ਸਿੰਘ ਭੂੰਦੜ, ਤਰਲੋਕ ਸਿੰਘ ਬਾਠ, ਰਣਬੀਰ ਸਿੰਘ ਰਾਣਾ ਲੋਪੋਕੇ, ਸੁਖਮਨ ਸਿੰਘ ਸਿੱਧੂ, ਇੰਦਰ ਮੋਹਨ ਸਿੰਘ ਕਾਦੀਆਂ, ਹਰਪ੍ਰੀਤ ਸਿੰਘ ਗਰਚਾ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਭੂਪਿੰਦਰ ਸਿੰਘ ਚੀਮਾ ਪਾਇਲ, ਕੁਲਵੰਤ ਸਿੰਘ ਜੋਸਨ, ਅਵਤਾਰ ਸਿੰਘ ਭੁੰਗਰਾਣੀ, ਮਨਿੰਦਰਪਾਲ ਸਿੰਘ ਸੰਨੀ, ਯੁਵਰਾਜ ਭੂਪਿੰਦਰ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਵਿਨਰਜੀਤ ਸਿੰਘ ਗੋਲਡੀ, ਗੁਰਮੀਤ ਸਿੰਘ ਮੁੰਡੀਆਂ, ਮਨਜਿੰਦਰ ਸਿੰਘ ਢਿੱਲੋਂ, ਅਜੀਤਪਾਲ ਸਿੰਘ ਕੋਹਲੀ, ਸਤਵਿੰਦਰਪਾਲ ਸਿੰਘ ਢੱਟ, ਗੁਰਪ੍ਰੀਤ ਸਿੰਘ ਮਲੂਕਾ, ਹਰਵਿੰਦਰ ਸਿੰਘ ਹਰਪਾਲ ਪੁਰ ਸ਼ਾਮਿਲ ਹਨ।

ਜਨਰਲ ਸਕੱਤਰ – ਗੁਰਿੰਦਰਪਾਲ ਸਿੰਘ ਲਾਲੀ ਰਾਣੀਕੇ, ਅਜੇਬੀਰਪਾਲ ਸਿੰਘ ਰੰਧਾਵਾ, ਮਨਦੀਪ ਸਿੰਘ ਮੰਨਾ, ਕੁਲਵੰਤ ਸਿੰਘ ਲਾਡੀ ਭੁੱਲਰ ਵੇਰਕਾ, ਰਵਿੰਦਰ ਸਿੰਘ ਮਜੀਠਾ, ਗੁਰਪ੍ਰਤਾਪ ਸਿੰਘ ਖੁਸ਼ਹਾਲ ਪੁਰ, ਗਗਨਦੀਪ ਸਿੰਘ ਜੱਜ, ਮਨਿੰਦਰ ਸਿੰਘ ਬਿੱਟੂ ਔਲਖ, ਗੁਰਪ੍ਰੀਤ ਸਿੰਘ ਰੰਧਾਵਾ, ਹਰਭੁਪਿੰਦਰ ਸਿੰਘ ਸ਼ਾਹ ਮਜੀਠਾ, ਕੁਲਵੰਤ ਸਿੰਘ ਕਾਂਤਾ, ਅਮਨਦੀਪ ਸਿੰਘ ਕਾਂਝਲਾ, ਗੁਰਜਿੰਦਰ ਸਿੰਘ ਕਾਕਾ, ਭੋਲਾ ਸਿੰਘ ਗਿੱਲਪੱਤੀ, ਪ੍ਰਵੀਨ ਕਾਂਸਲ, ਜਤਿੰਦਰ ਸਿੰਘ ਰੰਧਾਵਾ, ਜਸਵਿੰਦਰ ਸਿੰਘ ਕਿੱਲੀ, ਲੇਖ ਰਾਜ, ਗੁਰਵਿੰਦਰ ਸਿੰਘ ਭੱਟੀ, ਯੁਗਵਿੰਦਰ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ ਲੰਗਾਹ, ਲਖਵਿੰਦਰ ਸਿੰਘ ਰੋਈਵਾਲਾ, ਜਗਰੂਪ ਸਿੰਘ ਸੇਖਵਾਂ, ਕਰਮਜੀਤ ਸਿੰਘ (ਬਬਲੂ ਜੋਸ), ਸਤਪਾਲ ਸਿੰਘ ਤੂਰ, ਧਮਨਵੀਰ ਸਿੰਘ ਫਿਲੌਰ, ਮਹਾਂ ਸਿੰਘ ਫਿਲੌਰ, ਸੁਖਦੇਵ ਸਿੰਘ, ਰਣਜੀਤ ਸਿੰਘ ਖੋਜੇਵਾਲ, ਕਮਲਜੀਤ ਸਿੰਘ ਦੂਆ, ਗੁਰਪ੍ਰੀਤ ਸਿੰਘ ਬੱਬਲ, ਤਰਸੇਮ ਸਿੰਘ ਭਿੰਡਰ, ਸੁਰਿੰਦਰ ਸਿੰਘ ਨੀਟੂ ਗਰੇਵਾਲ, ਰਖਵਿੰਦਰ ਸਿੰਘ ਗਾਬੜੀਆ, ਯਾਦਵਿੰਦਰ ਸਿੰਘ ਅਲੀਵਾਲ, ਸਿਮਰਨ ਸਿੰਘ ਢਿੱਲੋਂ, ਦੀਪਕ ਸ਼ਰਮਾ, ਮਨਿੰਦਰ ਸਿੰਘ ਮੱਕੜ, ਤਨਵੀਰ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਬੇਨੀਪਾਲ, ਪਰਮਿੰਦਰ ਸਿੰਘ ਲਾਡੀ, ਭਾਈ ਰਾਹੁਲ ਸਿੰਘ ਸਿੱਧੂ, ਪਵਨਪ੍ਰੀਤ ਸਿੰਘ ਬੋਬੀ ਬਾਦਲ, ਪਰਮਿੰਦਰ ਸਿੰਘ ਕੋਲਿਆਂਵਾਲੀ, ਜਗਦੀਪ ਸਿੰਘ ਨਰੂਲਾ,  ਗੁਰਧਿਆਨ ਸਿੰਘ ਮਹਿਤਾ , ਰਾਜਵੰਤ ਸਿੰਘ ਮਾਹਲਾ, ਮਨਪ੍ਰੀਤ ਸਿੰਘ ਰਿੰਕੂ, ਸੁਖਜਿੰਦਰ ਸਿੰਘ ਕੌਣੀ, ਚੰਦ ਸਿੰਘ ਡੱਲਾ, ਸਿਵਰਾਜ ਸਿੰਘ ਜੱਲਾ (ਪਾਇਲ), ਸਤਿੰਦਰ ਸਿੰਘ ਗਿੱਲ ਮੋਹਾਲੀ, ਚੌਧਰੀ ਅਸ਼ੋਕ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਿੰਦਰਪਾਲ ਸਿੰਘ ਟੌਹੜਾ, ਮਾਨਇੰਦਰ ਸਿੰਘ ਨਾਭਾ, ਸਤਬੀਰ ਸਿੰਘ ਖੱਟੜਾ, ਹਰਪਾਲ ਸਿੰਘ ਜੁਨੇਜਾ, ਪਤਵਿੰਦਰ ਸਿੰਘ ਪੰਜਰਥ (ਨੀਟੂ), ਜਗਦੀਸ਼ ਸਿੰਘ ਜੱਗਾ, ਰਵੀਪ੍ਰੀਤ ਸਿੰਘ ਸਿੱਧੂ, ਬਿਕਰਮਜੀਤ ਸਿੰਘ ਪੱਖੋਕੇ, ਕੁਲਦੀਪ ਸਿੰਘ ਔਲਖ, ਗੁਰਿੰਦਰ ਸਿੰਘ ਕਾਲਾ, ਸੁਖਵਿੰਦਰ ਸਿੰਘ ਗੋਲਡੀ , ਕਮਲਜੀਤ ਸਿੰਘ ਕੁਲਾਰ, ਜਗਮਿੰਦਰ ਸਿੰਘ ਸਵਾਜਪੁਰ, ਜਗਬੀਰ ਸਿੰਘ ਸੋਖੀ।

ਵਧੀਕ ਜਨਰਲ ਸਕੱਤਰ- ਇੰਦਰ ਸਿੰਘ ਨਾਮਸੋਤ, ਰਾਜਵਿੰਦਰ ਸਿੰਘ, ਰਾਜਵਿੰਦਰ ਸਿੰਘ ਬਾਨੋਵਾਲ, ਸੁਖਵਿੰਦਰਪਾਲ ਸਿੰਘ ਗਰਚਾ, ਗੁਰਪ੍ਰੀਤ ਸਿੰਘ ਬੇਦੀ, ਅਮਰਦੀਪ ਸਿੰਘ ਰੂਬੀ, ਬਲਵੰਤ ਸਿੰਘ ਗਹਿਲੋਟੀ, ਹਰਭਜਨ ਸਿੰਘ ਚੱਕ।

ਮੀਤ ਪ੍ਰਧਾਨ-  ਅਜ਼ਰ ਖਾਨ, ਮੁਹੰਮਦ ਇਮਤਿਹਾਜ਼,ਅਵਤਾਰ ਸਿੰਘ, ਜਗਬੀਰ ਸਿੰਘ ਜੱਗੀ, ਬਲਵਿੰਦਰ ਸਿੰਘ ਬਿੱਲਾ
, ਲਖਵਿੰਦਰ ਸਿੰਘ (ਸੋਨਾ),    ਜਗਰੂਪ ਸਿੰਘ ਚੰਦੀ, ਵਿਨੋਦ ਅਰੋੜਾ, ਕਿਰਨਪ੍ਰੀਤ ਸਿੰਘ ਮੋਨੂ, ਨਿਤਿਨ ਮਹਾਜਨ, ਜਸਕੀਰਤ ਸਿੰਘ, ਅਮਰੀਕ ਸਿੰਘ ਬਿੱਟਾ, ਗਗਨਦੀਪ ਸਿੰਘ ਬੇਦੀ, ਬੱਬੂ ਭੰਡਾਰੀ ਚਵਿੰਦਾ ਦੇਵੀ, ਮਨਦੀਪ ਸਿੰਘ ਸਹਿਜਾਦਾ, ਬਲਜੀਤ ਸਿੰਘ ਸਰਾਂ, ਜਗਤਾਰ ਸਿੰਘ ਅਰਾਈਆਂਵਾਲਾ, ਰਣਜੀਤ ਸਿੰਘ ਰਾਣਾ,  ਬੰਨੀ ਬਰਾੜ ਫਰੀਦਕੋਟ, ਮਨਦੀਪ ਰੂਬੀ, ਸਮਿੰਦਰ ਸਿੰਘ ਖਿੰਦਾ, ਬਲਰਾਜ ਸਿੰਘ ਬੂਟਿਆਂਵਾਲਾ, ਹਰਜਿੰਦਰ ਸਿੰਘ ਗੁਰੂ, ਮੱਖਣ ਸਿੰਘ, ਜੈਸਰਥ ਸਿੰਘ ਸੰਧੂ, ਪਰਮਿੰਦਰ ਸਿੰਘ ਬੰਟੀ, ਨੀਲਾ ਮਦਾਨ, ਹਰਪਿੰਦਰ ਸਿੰਘ ਹੈਰੀ, ਮਨਦੀਪ ਸਿੰਘ ਔਲਖ, ਸੁੱਚਾ ਸਿੰਘ, ਗੁਰਪ੍ਰੀਤ ਸਿੰਘ ਲਵਲੀ, ਸਵੀ ਕਠਪਾਲ, ਅਵਨੀਤਪਾਲ ਸਿੰਘ ਢੀਂਡਸਾ, ਇੰਦਰਜੀਤ ਸਿੰਘ ਜਕੜੀਆਂ, ਜੋਹਨ ਕੋਟਲੀ, ਜਰਨੈਲ ਸਿੰਘ ਗੜਦੀਵਾਲ, ਰਾਜ ਕੁਮਾਰ ਹੰਸ, ਸਰਬਜੀਤ ਸਿੰਘ ਪਨੇਸਰ, ਸੁਰਜੀਤ ਸਿੰਘ ਬੀਟਾ, ਸਤਜੀਤ ਸਿੰਘ ਢਿੱਲੋਂ, ਡਾ. ਸੁਖਬੀਰ ਸਿੰਘ ਸਲਰਪੁਰ, ਜਸਵੀਰ ਸਿੰਘ, ਗੁਰਮੇਲ ਸਿੰਘ ਭੋਲਾ, ਸਤਪਾਲ ਸਿੰਘ ਲੁਹਾਰਾ, ਸਾਹਿਬ ਸਿੰਘ ਢਿੱਲੋਂ, ਸੁਰਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਰਾਜਾ, ਨਵਦੀਪ ਪਾਲ ਸਿੰਘ , ਨਿਰਮਲ ਸਿੰਘ ਰੰਧਾਵਾ, ਰਮਨੀਤ ਸਿੰਘ ਗਿੱਲ, ਕਮਲਜੀਤ ਸਿੰਘ ਗੌਂਸਗੜ੍ਹ, ਮੀਤਪਾਲ ਸਿੰਘ ਦੁਗਰੀ, ਰਾਵਿੰਦਰਪਾਲ ਸਿੰਘ , ਬਲਜਿੰਦਰ ਸਿੰਘ ਗੋਗੀ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਡੰਗ, ਪਰਮਿੰਦਰ ਸਿੰਘ ਮੋਹਾਲੀ, ਰਣਧੀਰ ਸਿੰਘ ਭੋਏ, ਨਿਸਾਨ ਸਿੰਘ ਰੁਪਾਣਾ, ਇਕਬਾਲ ਸਿੰਘ ਭੁੱਲਰ, ਬਲਵਿੰਦਰ ਸਿੰਘ ਭਿੰਡਰ, ਵਿਕਾਸ ਗੋਇਲ (ਬਰੇਟਾ), ਗੁਰਦੀਸ ਸਿੰਘ ਮਾਨਸਾਹੀਆ, ਹਰਬੰਸ ਸਿੰਘ , ਡਾ. ਅਮਰਜੀਤ ਸਿੰਘ ਮੁੱਲਾਂਪੁਰ, ਪ੍ਰਭਜੋਤ ਸਿੰਘ ਧਾਲੀਵਾਲ, ਸੰਨੀ ਸੂਦ, ਡਿੰਪਲ ਚੱਡਾ, ਸਰਬਦੀਪ ਸਿੰਘ ਬਰਾੜ (ਜਿਪਸੀ), ਦੁਰਗੇਸ ਕੁਮਾਰ ਜੰਡੀ, ਪਰਮਿੰਦਰ ਸਿੰਘ ਗਿੱਲ, ਮੂਸਾ ਖਾਨ, ਭੂਪਿੰਦਰ ਸਿੰਘ, ਸੁਖਬੀਰ ਸਿੰਘ ਸਨੌਰ, ਮਾਨਵਰਿੰਦਰ ਸਿੰਘ ਸੋਹੀ, ਬੱਬੀ ਖਹਿਰਾ, ਨਾਜਰ ਸਿੰਘ ਸਾਹਪੁਰ, ਸਮਸੇਰ ਸਿੰਘ ਸੇਰਾ, ਹਰਿੰਦਰ ਸਿੰਘ ਗਰੇਵਾਲ, ਹਰਵਿੰਦਰ ਸਿੰਘ, ਰਾਜਬੀਰ ਸਿੰਘ ਭੁੱਲਰ, ਸਾਹਿਬ ਸਿੰਘ  ਜਹਾਂਗੀਰ, ਐਡਵੋਕੇਟ ਗੁਰਬਖਸ ਸਿੰਘ ਜਫਰਵਾਲ, ਵਜਿੰਦਰ ਸਿੰਘ ਚਾਵਲਾ, ਜਸਬੀਰ ਸਿੰਘ ਹਦਾਇਤਪੁਰ, ਪ੍ਰਮਿੰਦਰ ਸਿੰਘ ਸੋਮਾ, ਸਵਰਨਦੀਪ ਸਿੰਘ , ਨਰਿੰਦਰ ਸਿੰਘ ਮਲੀ, ਸੰਦੀਪ ਕੁਮਾਰ, ਰਜਿੰਦਰਦਾਸ ਰਿੰਕੂ, ਬਲਜਿੰਦਰ ਸਿੰਘ ਸਰਪੰਚ, ਹਰਚਰਨਸਿੰਘ ਕੁਰਾਲੀਆ, ਸ਼ਰਨਬੀਰ ਰੂਪੋਵਾਲੀ, ਪ੍ਰਮਜੀਤ ਸਿੰਘ ਜੈਤੀਪੁਰ, ਧਰਮਿੰਦਰ ਸਿੰਘ ਸੋਨੀ, ਕੰਮਲਪ੍ਰੀਤ ਸਿੰਘ ਕਾਕੀ, ਅਮਰਜੀਤ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਲਖੋਕੇ, ਸ਼ਰਨਜੀਤ ਸਿੰਘ ਚਨਾਰਥਲ, ਮੋਹਿਤੇਸ਼ਵਰ, ਕਰਨ ਸੰਧੂ।

ਜਿਲ੍ਹਾ ਪ੍ਰਧਾਨ- ਗੁਰਪ੍ਰਤਾਪ ਸਿੰਘ ਟਿੱਕਾ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਜੋਧ ਸਿੰਘ ਸਮਰਾ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਬਲਕਰਨ ਸਿੰਘ ਬਰਾੜ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ, ਰਵਿੰਦਰ ਸਿੰਘ ਰੰਮੀ ਢਿੱਲੋਂ ਜਿਲ੍ਹਾ ਪ੍ਰਧਾਨ ਬਰਨਾਲਾ, ਰੋਹਿਤ ਵੋਹਰਾ (ਮੋਨਟੂ) ਜਿਲ੍ਹਾ ਪ੍ਰਧਾਨ ਫਿਰੋਜਪੁਰ ਸ਼ਹਿਰੀ, ਨਰਦੇਵ ਸਿੰਘ ਮਾਨ ਜਿਲ੍ਹਾ ਪ੍ਰਧਾਨ ਫਿਰੋਜਪੁਰ ਦਿਹਾਤੀ, ਸੰਦੀਪ ਗੋਦਾਰਾ ਜਿਲ੍ਹਾ ਪ੍ਰਧਾਨ ਫਾਜਿਲਕਾ, ਅਜੈ ਸਿੰਘ ਲਿਬੜਾ ਜਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਦਿਹਾਤੀ, ਸਰਬਜੋਤ ਸਿੰਘ ਸਾਬੀ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਦਿਹਾਤੀ, ਹਰਿੰਦਰ ਸਿੰਘ ਢੀਂਡਸਾ ਜਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ, ਕਮਲਜੀਤ ਸਿੰਘ ਮੱਲ੍ਹਾ ਜਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ-1 (ਜਗਰਾਓ), ਯਾਦਵਿੰਦਰ ਸਿੰਘ ਯਾਦੂ ਜਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ-2 (ਖੰਨਾ), ਸਿਮਰਜੀਤ ਸਿੰਘ ਬੈਂਸ ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਹਿਰੀ, ਵੀਰਪਾਲ ਸਿੰਘ ਸਮਾਲਸਰ ਜਿਲ੍ਹਾ ਪ੍ਰਧਾਨ ਮੋਗਾ ਦਿਹਾਤੀ, ਗੁਰਪ੍ਰੀਤ ਸਿੰਘ ਬਨਾਂਵਾਲੀ ਜਿਲ੍ਹਾ ਪ੍ਰਧਾਨ ਮਾਨਸਾ ਦਿਹਾਤੀ, ਕੰਵਰਜੀਤ ਸਿੰਘ ਬਰਕੰਦੀ ਜਿਲ੍ਹਾ ਪ੍ਰਧਾਨ ਮੁਕਤਸਰ ਦਿਹਾਤੀ, ਹਰਮੀਤ ਸਿੰਘ ਢਿੱਲੋਂ ਜਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ, ਸਤਿਗੁਰ ਸਿੰਘ ਨਮੋਲ ਜਿਲ੍ਹਾ ਪ੍ਰਧਾਨ ਸੰਗਰੂਰ ਦਿਹਾਤੀ, ਇਕਬਾਲ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਤਰਨਤਾਰਨ ਨਿਯੁਕਤ ਕੀਤੇ ਗਏ ਹਨ।
ਸਲਾਹਕਾਰ- ਜਗਜੀਤ ਸਿੰਘ ਤਲਵੰਡੀ, ਵਰਦੇਵ ਸਿੰਘ ਮਾਨ, ਅਵਤਾਰ ਸਿੰਘ ਜੀਰਾ, ਸੁਖਬੀਰ ਸਿੰਘ ਵਾਹਲਾ, ਅਵਤਾਰ ਸਿੰਘ ਜੋਹਲ, ਖੁਸ਼ਪਾਲ ਸਿੰਘ,ਜਤਿੰਦਰ ਸਿੰਘ ਲਾਲੀ ਬਾਜਵਾ, ਹਰਦੀਪ ਸਿੰਘ ਘੁੰਨਸ, ਸਤਵੀਰ ਸਿੰਘ ਬਿੱਟੂ ਖੀਰਾਂਵਾਲੀ, ਹਰਦੀਪ ਸਿੰਘ ਡਿੰਪੀ ਗਿੱਦੜਬਾਹਾਂ, ਹਰਮੀਤ ਸਿੰਘ ਭੀਟੀਵਾਲਾ, ਸਤਵਿੰਦਰ ਸਿੰਘ ਟੌਹੜਾ, ਲਖਵੀਰ ਸਿੰਘ ਲੋਟ, ਸੁਖਜੀਤ ਸਿੰਘ ਢਿੱਲੋਂ ਢਿੱਪਾਂਵਾਲੀ ਨੂੰ ਸਲਾਹਕਾਰ ਬਣਾਏ ਗਏ ਹਨ।

ਖਜਾਨਚੀ -ਰਵੀਪ੍ਰੀਤ ਸਿੰਘ ਸਿੱਧੂ, ਹਰਪਾਲ ਜੁਨੇਜਾ ।

ਮੀਡੀਆ ਸਲਾਹਕਾਰ-ਪ੍ਰੋਫੈਸਰ ਸਰਚਾਂਦ ਸਿੰਘ,    ਸੁਖਦੀਪ ਸਿੰਘ ਸਿੱਧੂ ਅਤੇ ਸੁਰਿੰਦਰ ਸਿੰਘ ਗਰੇਵਾਲ ਨੂੰ ਨਿਯੁਕਤ ਕੀਤੇ ਗਏ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>