ਕੁਦਰਤੀ ਸੋਮਿਆਂ ਦੀ ਸੰਭਾਲ ਕਰਦੇ ਹੋਏ ਵੱਧ ਉਤਪਾਦਨ ਵਾਲੀਆਂ ਤਕਨੀਕਾਂ ਵਰਤਣ ਦਾ ਸੁਨੇਹਾ ਦੇ ਕੇ ਦੋ ਰੋਜ਼ਾ ਸੂਬਾ ਪੱਧਰੀ ਗੋਸ਼ਟੀ ਸਮਾਪਤ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਈ ਸੂਬੇ ਦੇ ਖੇਤੀਬਾੜੀ ਵਿਕਾਸ ਅਧਿਕਾਰੀਆਂ ਅਤੇ ਯੂਨੀਵਰਸਿਟੀ ਵਿਗਿਆਨੀਆਂ ਦੀ ਸਾਂਝੀ ਦੋ ਰੋਜ਼ਾ ਵਿਚਾਰ ਗੋਸ਼ਟੀ ਅੱਜ ਕੁਦਰਤੀ ਸੋਮਿਆਂ ਦੀ ਸੰਭਾਲ ਕਰਨ ਦੇ ਨਾਲ ਨਾਲ ਵੱਧ ਉਤਪਾਦਨ ਵਾਲੀਆਂ ਤਕਨੀਕਾਂ ਦਾ ਸੁਨੇਹਾ ਦੇ ਕੇ ਸਮਾਪਤ ਹੋ ਗਈ । ਇਸ ਦਾ ਉਦਘਾਟਨ ਯੂਨੀਵਰਸਿਟੀ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤਾ ਸੀ। ਗੋਸ਼ਟੀ ਵਿੱਚ ਕਣਕ, ਜੌਂ, ਦਾਲਾਂ, ਤੇਲ ਬੀਜ ਫ਼ਸਲਾਂ, ਸਿਆਲੂ ਮੱਕੀ, ਹਰੇ ਚਾਰੇ ਅਤੇ ਬਾਜਰੇ ਦੀ ਕਾਸ਼ਤ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਖੇਤੀਬਾੜੀ ਇੰਜੀਨੀਅਰਿੰਗ, ਜੰਗਲਾਤ ਅਤੇ ਅਰਥ ਸਾਸ਼ਤਰ ਸੰਬੰਧੀ ਮਾਹਿਰਾਂ ਨੇ ਵੀ ਆਪੋ ਆਪਣੇ ਨੁਕਤੇ ਪੇਸ਼ ਕਰਦਿਆਂ ਦੱਸਿਆ ਕਿ ਹਾੜ੍ਹੀ ਦੀਆਂ ਫ਼ਸਲਾਂ ਨੂੰ ਹੋਰ ਵਧੇਰੇ ਉਤਪਾਦਨ ਯੋਗ ਬਣਾਉਣ ਲਈ ਨਵੀਆਂ ਤਕਨੀਕਾਂ ਅਤੇ ਸਫਲ ਯੋਜਨਾਕਾਰੀ ਦੀ ਜ਼ਰੂਰਤ ਹੈ।
ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਆਖਿਆ ਕਿ ਕਿਸਾਨ ਲਈ ਵਰਤਣਯੋਗ ਗਿਆਨ ਤੁਰੰਤ ਉਸਦੇ ਖੇਤਾਂ ਤੀਕ ਪਹੁੰਚਣਾ ਚਾਹੀਦਾ ਹੈ ਅਤੇ ਅਸਰਦਾਰ ਢੰਗ ਨਾਲ ਉਸ ਨੂੰ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣਾ ਸਾਡਾ ਸਾਂਝਾ ਫਰਜ਼ ਹੈ। ਉਨ੍ਹਾਂ ਆਖਿਆ ਕਿ ਖੇਤੀਬਾੜੀ ਸਾਹਿਤ ਨਾਲ ਜੋੜ ਕੇ ਕਿਸਾਨਾਂ ਨੂੰ ਵਿਕਾਸ ਦੇ ਮਾਰਗ ਤੇ ਤੇਜ਼ੀ ਨਾਲ ਤੁਰਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਫੀਡ ਬੈਕ ਬਗੈਰ ਸਾਨੂੰ ਆਪਣੀ ਭਵਿੱਖਮੁਖੀ ਦਿਸ਼ਾ ਨਿਰਧਾਰਤ ਕਰਨ ਵਿੱਚ ਸਮੱਸਿਆ ਆਉਂਦੀ ਹੈ । ਇਸ ਲਈ ਫੀਲਡ ਨਾਲ ਸਬੰਧਿਤ ਸਮੱਸਿਆਵਾਂ ਤੁਰੰਤ ਯੂਨੀਵਰਸਿਟੀ ਕੋਲ ਪਹੁੰਚਣੀਆਂ ਚਾਹੀਦੀਆਂ ਹਨ। ਉਨ੍ਹਾਂ ਆਖਿਆ ਕਿ ਸਤੰਬਰ ਮਹੀਨੇ ਹੋਣ ਵਾਲੇ ਕਿਸਾਨ ਮੇਲਿਆਂ ਵਿੱਚ ਕਿਸਾਨ ਭਰਾਵਾਂ ਅਤੇ ਕਿਸਾਨ ਬੀਬੀਆਂ ਨੂੰ ਆਉਣ ਦੀ ਪ੍ਰੇਰਨਾ ਦਿਓ। ਉਨ੍ਹਾਂ ਦੱਸਿਆ ਕਿ ਬੱਲੋਵਾਲ ਸੌਂਖੜੀ ਵਿਖੇ 8 ਸਤੰਬਰ ਨੂੰ, ਫਰੀਦਕੋਟ ਵਿਖੇ 12 ਸਤੰਬਰ ਨੂੰ, ਬਠਿੰਡਾ ਵਿਖੇ 15 ਸਤੰਬਰ ਨੂੰ, ਰੌਣੀ ਵਿਖੇ 19 ਸਤੰਬਰ ਨੂੰ, ਗੁਰਦਾਸਪੁਰ ਵਿਖੇ 27 ਸਤੰਬਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ 22-23 ਸਤੰਬਰ ਨੂੰ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਹੈ।
ਤਕਨੀਕੀ ਸੈਸ਼ਨ ਵਿੱਚ ਡਾ: ਜਸਕਰਨ ਸਿੰਘ, ਡਾ: ਗੁਰਸਾਹਿਬ ਸਿੰਘ, ਇੰਜ: ਮਨਪ੍ਰੀਤ ਸਿੰਘ ਅਤੇ ਡਾ: ਮਨਜੀਤ ਸਿੰਘ ਨੇ ਵਿਕਸਤ ਖੇਤੀ ਮਸ਼ੀਨਰੀ, ਡਾ: ਰਿਸ਼ੀਇੰਦਰ ਸਿੰਘ ਗਿੱਲ ਅਤੇ ਡਾ: ਕੰਵਲਦੀਪ ਸਿੰਘ ਸੰਘਾ ਨੇ ਖੇਤੀ ਜੰਗਲਾਤ, ਡਾ: ਜੇ ਐਮ ਸਿੰਘ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਆਰਥਿਕ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ ਜਦ ਕਿ ਡਾ: ਮਹਿੰਦਰ ਸਿੰਘ ਸਿੱਧੂ ਨੇ ਦਾਲਾਂ ਅਤੇ ਤੇਲ ਬੀਜ ਫ਼ਸਲਾਂ ਦੀ ਆਰਥਿਕਤਾ ਸੰਬੰਧੀ ਜਾਣਕਾਰੀ ਦਿੱਤੀ। ਵਿਚਾਰ ਵਟਾਂਦਰੇ ਵਿੱਚ ਇਹ ਗੱਲ ਉੱਸਰ ਕੇ ਸਾਹਮਣੇ ਆਈ ਕਿ ਵਧਦੀ ਮਸ਼ੀਨਰੀ ਲਈ ਯੋਗ ਸਿਖਲਾਈ ਪ੍ਰਬੰਧ ਵੀ ਜ਼ਰੂਰੀ ਹਨ। ਇਨ੍ਹਾਂ ਮਸ਼ੀਨਾਂ ਵਿੱਚ ਕਿਸਾਨਾਂ ਦਾ ਵਿਸਵਾਸ਼ ਪਰਪੱਕ ਕਰਨ ਲਈ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਨੂੰ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ। ਇਨ੍ਹਾਂ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਦੀ ਯੂਨੀਵਰਸਿਟੀ ਕੈਂਪਸ ਅੰਦਰ ਖੜੀਆਂ ਫ਼ਸਲਾਂ ਦੀ ਯਾਤਰਾ ਵੀ ਕਰਵਾਈ ਗਈ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>