ਪੰਥਕ ਮੋਰਚਾ ਕਾਂਗਰਸ ਦੀ ਤੇ ਬਾਦਲ ਦਲ ਬੀਜੇਪੀ ਦੀ ਸਰਪ੍ਰਸਤੀ ਕਬੂਲ ਕਰ ਚੁੱਕੇ ਹਨ :- ਮਾਨ

ਫਤਹਿਗੜ੍ਹ ਸਾਹਿਬ :- ਸ. ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਂਟੀ ਦੇ ਚੋਣ ਹਲਕੇ-60 ਬਸੀ ਪਠਾਣਾਂ ਤੋ ਧਾਰਮਿਕ ਚੋਣਾਂ ਲੜ ਰਹੇ ਹਨ। ਉਨ੍ਹਾਂ ਦੇ ਮੁਕਾਬਲੇ ਵਿਚ ਹਕੂਮਤ ਜਮਾਤ ਅਕਾਲੀ ਦਲ ( ਬ ) ਵਲੋ ਸ. ਰਣਧੀਰ ਸਿੰਘ ਚੀਮਾਂ ਜੋ ਦੋ ਵਾਰੀ ਪੰਜਾਬ ਦੇ ਕੈਬਨਿਟ ਵਜੀਰ ਰਹਿ ਚੁੱਕੇ ਹਨ, ਉਹ ਲੜ ਰਹੇ ਹਨ ਅਤੇ ਪੰਥਕ ਮੋਰਚੇ ਵਲੋ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਸ. ਹਰਪਾਲ ਸਿੰਘ ਚੀਮਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ । ਕਿਉਕਿ ਸ. ਮਾਨ ਨੂੰ ਪਾਰਟੀ ਦੇ ਮੈਂਬਰਾਂ ਵਲੋ ਆਉਣ ਵਾਲੀ ਨਵੀ ਸਿੱਖ ਪਾਰਲੀਆਮੈਟ ਦੇ ਪ੍ਰਧਾਨ ਵਜੋ ਵੇਖਿਆ ਜਾ ਰਿਹਾ ਹੈ । ਇਸ ਲਈ ਉਪਰੋਕਤ ਚੋਣ ਹਲਕੇ ਦੀ ਇਹ ਲੜਾਈ ਕੇਵਲ ਪੰਜਾਬ ਵਿਚ ਹੀ ਨਹੀ ਬਲਕਿ ਬਾਹਰਲੇ ਮੁਲਕਾਂ ਵਿਚ ਵੀ ਸਿੱਖਾ ਵਿਚ ਵਿਸੇਸ ਖਿਚ ਦਾ ਕੇਦਰ ਬਿੰਦੂ ਬਣੀ ਹੋੱਈ ਹੈ । ਇਹ ਤਾ ਸਮਾ ਹੀ ਦੱਸੇਗਾ ਕਿ ਇਸ ਚੋਣ ਦੰਗਲ ਦਾ ਜੇਤੂ ਸਿਕੰਦਰ ਕੋਣ ਨਿਕਲਦਾ ਹੈ ।

ਸ.ਸਿਮਰਨਜੀਤ ਸਿੰਘ ਮਾਨ ਨੇ ਵਿਦੇਸੀ ਦੋਰੇ ਤੋ ਵਾਪਿਸ ਪਰਤਨ ਉਪਰੰਤ ਅੱਜ ਆਪਣੇ ਮੁੱਖ ਚੋਣ ਦਫ਼ਤਰ ਬਸੀ ਪਠਾਣਾਂ ਵਿਖੇ ਭਰਵੇ ਇਕੱਠ ਵਿਚ ਰੀਬਨ ਕੱਟਦੇ ਹੋਏ ਅਰਦਾਸ ਕਰਕੇ ਉਦਘਾਟਨ ਕੀਤਾ ਉਨ੍ਹਾਂ ਆਪਣੀ ਤਕਰੀਰ ਵਿਚ ਕਿਹਾ ਕਿ ਬੇਸ਼ਕ ਚੋਣਾਂ ਦੋ ਸਾਲ ਦੇਰ ਨਾਲ ਹੋ ਜਾ ਰਹੀਆ ਹਨ, ਪਰ ਇਸ ਸਮੇ ਸਿੱਖ ਕੌਮ ਵਿਚ ਸਿੱਖੀ ਅਸੂਲਾਂ ਅਤੇ ਨਿਯਮਾਂ ਨੂੰ ਲਾਗੂ ਕਰਨ ਲਈ ਭਾਰੀ ਉਤਸਾਹ ਹੈ । ਦੂਸਰੇ ਪਾਸੇ ਬਾਦਲ ਦਲ ਅਤੇ ਪੰਥਕ ਮੋਰਚਾਂ ਦੇ ਆਗੂਆ ਵਿਚ “ ਮੈ ਮਰਾ ਪੰਥ ਜੀਵੇ ” ਦੀ ਵਡਮੁੱਲੀ ਸੋਚ ਨੂੰ ਅਲਵਿਦਾਂ ਕਹਿ ਕੇ ਕਰਮ ਵਾਰ ਬੀਜੇਪੀ-ਆਰ ਐਸ ਐਸ ਅਤੇ ਕਾਂਗਰਸ ਜਮਾਤ ਦੀ ਸਰਪ੍ਰਸਤੀ ਪੂਰਨ ਤੌਰ ਤੇ ਕਬੂਲ ਕਰ ਚੁੱਕੇ ਹਨ । ਜੇਕਰ ਬਾਦਲ ਦਲ ਦੇ ਪੰਥਕ ਮੋਰਚੇ ਦੇ ਕੁਝ ਜਿੱਤ ਵੀ ਗਏ ਤਾ ਉਹ ਸਿੱਖ ਪਾਰਲੀਆਮੈਟ ਵਿਚ ਜਾ ਕੇ ਕਤਈ ਵੀ ਪੰਥਕ ਸੋਚ ਦੀ ਅਗਵਾਈ ਨਹੀ ਕਰ ਸਕਣਗੇ । ਕਿਉਕਿ ਇਨ੍ਹਾਂ ਆਗੂਆਂ ਦੀਆ ਗੁਲਾਮ ਆਤਮਾਵਾਂ ਨੂੰ ਸਿੱਖ ਵਿਰੋਧੀ ਹੁਕਮ ਮੰਨਣ ਦੀ ਆਦਤ ਪੈ ਚੁੱਕੀ ਹੈ ਇਸ ਲਈ ਬੀਜੇਪੀ ਅਤੇ ਕਾਂਗਰਸ ਦੇ ਹੱਥਠੋਕਿਆ ਨੂੰ ਹਰਾਉਣਾ ਅਤੇ ਅੰਮ੍ਰਿਤਸਰ ਦਲ ਦੇ ਉਮੀਦਵਰਾ ਨੂੰ ਜਿੱਤਾਉਣਾ ਸਿੱਖ ਕੌਮ ਦਾ ਅੱਜ ਪਹਿਲਾ ਫਰਜ ਬਣ ਜਾਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਸਿੱਖ ਕੌਮ ਨੇ ਸਾਨੂੰ ਇਹ ਧਾਰਮਿਕ ਸਕਤੀ ਦੀ ਬਖਸਿਸ ਕੀਤੀ ਤਾ ਗੁਰਦੁਆਰਿਆ ਦੇ ਪ੍ਰਬੰਧ ਵਿਚ ਉਹ ਖੁਦ ਇਕ ਅਨੋਖੀ ਤੇ ਵਡਮੁੱਲੀ ਖੁਸੀ ਪ੍ਰਾਪਤ ਕਰਨਗੇ । ਇਸ ਮੋਕੇ ਸ.ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਨੇ ਕਿਹਾ ਕਿ ਇਸ ਸਮੇ ਬਦੀ ਅਤੇ ਨੇਕੀ ਦੀ ਸਿੱਖ ਕੌਮ ਵਿਚ ਜੰਗ ਚੱਲ ਰਹੀ ਹੈ । ਸ. ਮਾਨ ਦੇ ਬੀਤੇ ਸਮੇ ਦੇ ਕੀਤੇ ਗਏ ਸਮਾਜ ਪੱਖੀ ਉਦਮ ਪ੍ਰਤੱਖ ਤੋਰ ਤੇ ਨੇਕੀ ਵੱਲ ਇਸ਼ਾਰਾ ਕਰਦੇ ਹਨ ਜਦੋ ਕਿ ਬਾਦਲ ਦਲ ਦੀਆ ਸਰਗਰਮੀਆ ਬਦੀ ਨੂੰ ਜਾਹਿਰ ਕਰਦੀਆ ਹਨ । ਹੁਣ ਸਿੱਖ ਕੌਮ ਦਾ ਸੰਜੀਦਾਂ ਫਰਜ ਬਣ ਜਾਦਾ ਹੈ ਕਿ ਉਹ ਸੱਚ ਹੱਕ ਦੀ ਆਵਾਜ ਨੂੰ ਪਹਿਚਾਣ ਦੇ ਹੋਏ ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰ ਕੇ ਸ. ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਉਮੀਦਵਰਾ ਨੂੰ ਸਿੱਖ ਪਾਰਲੀਆਮੈਟ ਵਿਚ ਭੇਜਣ । ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ ਨੇ ਇਲਾਕਾ ਨਿਵਾਸੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪ ਜੀ ਨੇ ਪਹਿਲੇ ਵੀ ਸ. ਸਿਮਰਨਜੀਤ ਸਿੰਘ ਮਾਨ ਨੂੰ 10,000 ਵੱਧ ਵੋਟਾਂ ਤੋ ਜਿਤਾਕੇ ਮਾਣ ਬਖਸਿਆ ਸੀ ਅਤੇ ਜੋ ਆਪ ਜੀ ਦੇ ਧਾਰਮਿਕ ਅਤੇ ਇਖਲਾਕੀ ਸੋਚ ਤੇ ਅੱਜ ਤੱਕ ਪੂਰੇ ਉੱਤਰੇ ਹਨ । ਸਾਨੂੰ ਪੂਰਨ ਭਰੋਸਾ ਹੈ ਕਿ ਬਸੀ ਪਠਾਣਾਂ ਹਲਕੇ ਦੇ ਨਿਵਾਸੀ ਅਤੇ ਵੋਟਰ ਸਾਨੂੰ ਇਸ ਵਾਰੀ ਵੀ ਸਾਨ ਨਾਲ ਜਿੱਤਾਉਣਗੇ ਅਤੇ ਗੈਰ ਇਖਲਾਕੀ ਕਾਰਵਾਈਆ ਕਰਨ ਵਾਲਿਆ ਨੂੰ ਕਰਾਰੀ ਭਾਂਜ ਦੇਣਗੇ । ਇਸ ਉਦਘਾਟਨ ਸਮਰੋਹ ਸਮੇ ਸ.ਧਰਮ ਸਿੰਘ ਕਲੋੜ, ਸ.ਰਣਦੇਵ ਸਿੰਘ ਦੇਬੀ ਉਮੀਦਵਾਰ ਫਤਹਿਗੜ੍ਹ ਸਾਹਿਬ, ਸ. ਰਣਜੀਤ ਸਿੰਘ ਚੀਮਾਂ ਦਫ਼ਤਰ ਸਕੱਤਰ, ਸ. ਜੋਗਿੰਦਰ ਸਿੰਘ ਸੈਪਲਾ, ਸ. ਸੁਰਿੰਦਰ ਸਿੰਘ ਬੋਰਾ, ਸ. ਜੋਰਾਂ ਸਿੰਘ ਮੁਕਾਰੋਪੁਰ, ਸ. ਰਣਜੀਤ ਸਿੰਘ ਸਤੋਖਗੜ੍ਹ, ਸ. ਲਖਵੀਰ ਸਿੰਘ ਕੋਟਲਾ, ਸ. ਜਸਵੀਰ ਸਿੰਘ ਗਿੱਲ ਗੁਣੀਆ ਮਾਜਰੀ, ਸ. ਗੁਰਸਰਨ ਸਿੰਘ ਬਸੀ ਪਠਾਣਾਂ,ਸ. ਅਜੈਬ ਸਿੰਘ ਹਿੰਦੁਪੁਰ, ਬਲਜਿੰਦਰ ਸਿੰਘ ਤਲਾਣੀਆਂ, ਅਤੇ ਇਲਾਕੇ ਦੇ ਵੱਡੀ ਗਿਣਤੀ ਵਿਚ ਸਰਪੰਚ, ਪੰਚ ਹਾਜ਼ਰ ਸਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>