ਖਾਲਿਸਤਾਨ ਦੀ ਗੱਲ ਤੋ ਮੁਨਕਰ ਹੋਣ ਵਾਲਿਆ ਨੂੰ ਗੋਲੀ ਮਾਰਨ ਵਾਲੀ “ਪੰਥਕ ਕਮੇਟੀ” ਤੇ ਉਨ੍ਹਾ ਦੇ ਸਾਥੀ ਅੱਜ ਕਾਂਗਰਸ ਤੇ ਬੀਜੇਪੀ ਦੀ ਕਿਸਤੀ ਵਿਚ ਸਵਾਰ ਕਿਉ ? : ਮਾਨ

ਫਤਹਿਗੜ੍ਹ ਸਾਹਿਬ :- ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿਧਾਤਕ ਤੋਰ ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਬੀਤੇ ਸਮੇ ਵਿਚ ਪੰਥਕ ਕਮੇਟੀ ਦੇ ਕਰਤਾ-ਧਰਤਾ ਬਣਕੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਫੈਡਰੇਸਨ ਦੇ ਆਗੂ ਦਲਜੀਤ ਸਿੰਘ ਬਿੱਟੂ, ਡਾ. ਸੋਹਣ ਸਿੰਘ, ਬੱਬਰ ਖਾਲਸਾ, ਖਾਲਿਸਤਾਨ ਲਿਬਰੇਸਨ ਫੋਰਸ ( ਬੁੱਧ ਸਿੰਘ ਵਾਲਾ ), ਖਾਲਿਸਤਾਨ ਕਮਾਡੋ ਫੋਰਸ ( ਪੰਜਵੜ ), ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸਨ ਅਤੇ ਦਲ ਖਾਲਸਾ ਦੇ ਆਗੂ ਖਾਲਿਸਤਾਨ ਦੀ ਗੱਲ ਨਾ ਕਰਨ ਵਾਲਿਆ ਨੂੰ ਕਹਿਦੇ ਸੀ ਕਿ ਉਹ ਇਸ ਧਰਤੀ ਤੇ ਬੋਝ ਹਨ। ਕਿਉ ਨਾ ਅਜਿਹੇ ਆਗੂਆ ਤੋ ਜਿਉਣ ਦਾ ਹੱਕ ਖੋਹ ਲਿਆ ਜਾਵੇ ਅਤੇ ਇਹ ਲੋਕ ਪੁੜਪੜੀਆ ਤੇ ਗੋਲੀ ਰੱਖ ਕੇ ਸਿੱਖਾ ਨੂੰ ਪਲ ਵਿਚ ਖਤਮ ਕਰਦੇ ਰਹੇ ਹਨ । ਅੱਜ ਇਹ ਸਾਰੇ ਅਖੋਤੀ ਖਾਲਿਸਤਾਨੀ, ਕੈਪਟਨ ਅਮਰਿੰਦਰ ਸਿੰਘ ਅਤੇ ਪਰਮਜੀਤ ਸਿੰਘ ਸਰਨਾ ਦੇ ਰਾਹੀ ਕਾਂਗਰਸ ਦੀ ਕਿਸਤੀ ਵਿਚ ਸਵਾਰ ਹੋ ਕੇ ਖਾਲਿਸਤਾਨ ਦੀ ਵਿਰੋਧਤਾ ਵੀ ਕਰ ਰਹੇ ਹਨ। ਇਹਨਾ ਨੇ 1992 ਵਿਚ ਸਾਡੇ ਪੰਥਕ ਸੋਚ ਦੇ ਧਾਰਨੀ ਸ. ਬਲਦੇਵ ਸਿੰਘ ਲੰਗ ਅਤੇ ਸ. ਸਤਨਾਮ ਸਿੰਘ ਜਲੰਧਰ ਨੂੰ ਖਤਮ ਕਰ ਦਿਤਾ ਸੀ । ਦੂਸਰੇ ਪਾਸੇ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਧੂਮਾ, ਸੰਤ ਸਮਾਜ, ਮਹਿਤਾ-ਚਾਵਲਾ ਫੈਡਰੇਸਨੀਏ, ਸ. ਪ੍ਰਕਾਸ ਸਿੰਘ ਬਾਦਲ ਰਾਹੀ ਬੀਜੇਪੀ ਅਤੇ ਆਰ ਐਸ ਐਸ ਵਰਗੀਆ ਮੁਤਸਵੀ ਸਿੱਖ ਵਿਰੋਧੀ ਜਮਾਤਾ ਦੀ ਅਧਿਨਗੀ ਪ੍ਰਵਾਨ ਕਰਕੇ ਸਿੱਖੀ ਮਰਿਯਾਦਆਵਾ, ਰਿਵਾਇਤਾ ਅਤੇ ਅਸੂਲਾ ਦਾ ਘਾਣ ਕਰਨ ਵਿਚ ਲੱਗੇ ਹੋਏ ਹਨ ਅਤੇ ਸਿੱਖ ਇਤਿਹਾਸ ਨੂੰ ਹਿੰਦੂਤਵ ਸੋਚ ਅਧੀਨ ਗਲਤ ਰੰਗਤ ਦੇਣ ਵਿਚ ਮਸਰੂਫ ਹਨ । ਇਹ ਦੋਵੇ ਉਪਰੋਕਤ ਜਮਾਤਾ ਕਾਂਗਰਸ, ਬੀਜੇਪੀ-ਆਰ ਐਸ ਐਸ ਸਿੱਖ ਕੌਮ ਦੇ ਕਤਲੇਆਮ ਤੇ ਨਸਲਕੁਸੀ ਕਰਨ ਲਈ ਸਿੱਧੇ ਤੋਰ ਤੇ ਜੁਮੇਵਾਰ ਹਨ । ਬਲਿਊ ਸਟਾਰ ਦਾ ਫੌਜ਼ੀ ਹਮਲਾ ਕਰਵਾਉਣ ਲਈ ਵੀ ਇਹ ਦੋਸੀ ਹਨ ।

ਸ.ਮਾਨ ਨੇ ਆਪਣੇ ਬਿਆਨ ਵਿਚ ਅੱਗੇ ਚੱਲ ਕੇ ਇਨ੍ਹਾਂ ਧਿਰਾ ਨੂੰ ਸਵਾਲ ਕਰਦੇ ਹੋਏ ਕਿਹਾ ਕਿ  ਉਹ ਸਿੱਖ ਕੌਮ ਨੂੰ ਸਪੱਸਟ ਕਰਨ ਕਿ ਖਾਲਿਸਤਾਨ ਦੇ ਮਿਸਨ ਦੀ ਪ੍ਰਾਪਤੀ ਲਈ ਉਨ੍ਹਾਂ ਦਾ ਕੀ ਸਟੈਡ ਹੈ ? ਇਨ੍ਹਾਂ ਨੇ 1992 ਵਿਚ ਵਿਧਾਨ ਸਭਾਂ ਚੋਣਾ ਦਾ ਸ੍ਰੋਮਣੀ ਅਕਾਲੀ ਦਲ ਮਾਨ ਅਤੇ ਹੋਰਾ ਵਲੋ ਬੰਦੂਕ ਦੀ ਨੋਕ ਉਤੇ ਬਾਈਕਾਟ ਕਰਵਾ ਕੇ ਸਿੱਖ ਕੌਮ ਦਾ ਫਾਇਦਾ ਕੀਤਾ ਸੀ ਜਾ ਨੁਕਸਾਨ ? ਉਨ੍ਹਾਂ ਕਿਹਾ ਕਿ ਅੱਜ ਜਦੋ ਸ਼੍ਰੋਮਣੀ ਅਕਾਲੀ ਦਲ (ਅ) ਖਾਲਿਸਤਾਨ ਦੇ ਮੁੱਦੇ ਨੂੰ ਮੁੱਖ ਰੱਖ ਕੇ ਗੁਰਦੁਆਰਾ ਚੋਣਾ ਲੜ ਰਿਹਾ ਹੈ ਤਾ ਇਨ੍ਹਾਂ ਕਾਂਗਰਸ ਅਤੇ ਬੀਜੇਪੀ ਦੀ ਸਰਪ੍ਰਸਤੀ ਹੇਠ ਚੱਲਣ ਵਾਲਿਆ ਵਲੋ ਖਾਲਿਸਤਾਨ ਦੀ ਵਿਰੋਧਤਾ ਕਿਸ ਦਲੀਲ ਨਾਲ ਕੀਤੀ ਜਾ ਰਹੀ ਹੈ ?

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>