ਦੇਬੀ ਵਰਗੇ ਗੁਰਸਿੱਖੀ ਨੂੰ ਸਮਰਪਿਤ ਨੌਜਵਾਨ ਹੀ ਸਿੱਖ ਪਾਰਲੀਆਮੈਟ ਵਿਚ ਭੇਜਣੇ ਚਾਹੀਦੇ ਹਨ : ਮਾਨ

ਫਤਹਿਗੜ੍ਹ ਸਾਹਿਬ :- ਸਰਹਿੰਦ ਮੰਡੀ ਦੀ ਨਵੀ ਆਬਾਦੀ ਦੇ ਹਾਲ ਵਿਖੇ ਸਰਹਿੰਦ ਸਹਿਰ ਅਤੇ ਮੰਡੀ ਦੇ ਦੁਕਾਨਦਾਰਾ, ਨੋਜਵਾਨਾ ਅਤੇ ਬਜ਼ੁਰਗਾਂ ਦੇ ਭਰਵੇ ਇਕੱਠ ਵਿਚ ਸ. ਰਣਦੇਵ ਸਿੰਘ ਦੇਬੀ ਕਾਹਲੋ ਜੋ ਅੰਮ੍ਰਿਤਸਰ ਦਲ ਵਲੋ ਪਾਰਟੀ ਦੇ ਫਤਹਿਗੜ੍ਹ ਸਾਹਿਬ ਦੇ ਜਰਨਲ ਹਲਕੇ ਦੇ ਉਮੀਦਵਾਰ ਹਨ ਦੀ ਚੋਣ ਮੁਹਿੰਮ ਨੂੰ ਸਿੱਖਰਾ ਵੱਲ ਲਿਜਾਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਆਪਣੀ ਤਕਰੀਰ ਵਿਚ ਕਿਹਾ ਕਿ ਅਜੋਕਾ ਸਮਾ ਸਿੱਖ ਕੌਮ ਤੋ ਇਸ ਗੱਲ ਦੀ ਮੰਗ ਕਰਦਾ ਹੈ ਕਿ ਸ. ਦੇਬੀ ਵਰਗੇ ਸਿੱਖੀ ਨੂੰ ਸਮਰਪਿਤ ਅਤੇ ਸੇਵਾ ਭਾਵਨਾ ਰੱਖਣ ਵਾਲੇ ਗੁਰਸਿੱਖਾਂ ਨੂੰ ਹੀ ਸਿੱਖ ਪਾਰਲੀਆਮੈਟ ਵਿਚ ਜਿੱਤਾਕੇ ਭੇਜਣਾ ਚਾਹੀਦਾ ਹੈ ਤਾ ਕਿ ਇਸ ਸੰਸਥਾਂ ਵਿਚ ਉਤਪੰਨ ਹੋ ਚੁਕੀਆ ਕਮੀਆ ਨੂੰ ਸੰਜੀਦਾ ਹੋ ਕੇ ਦੂਰ ਕੀਤਾ ਜਾ ਸਕੇ ਤੇ ਸਿੱਖ ਧਰਮ ਦੀ “ਸਰਬੱਤ ਦੇ ਭਲੇ” ਵਾਲੀ ਸੋਚ ਨੂੰ ਮਜਬੂਤੀ ਬਖਸੀ ਜਾ ਸਕੇ । ਉਨ੍ਹਾਂ ਕਿਹਾ ਕਿ ਇਹ ਵੱਡੀ ਫਖਰ ਵਾਲੀ ਗੱਲ ਹੈ ਕਿ ਜਦੋ ਐਸ ਜੀ ਪੀ ਸੀ ਦੇ ਮੌਜੂਦਾ ਅਧਿਕਾਰੀ ਨੌਜਵਾਨੀ ਨੂੰ ਨਸਿ਼ਆ ਦੇ ਸੇਵਨ ਤੋ ਦੂਰ ਨਹੀ ਕਰ ਸਕੇ, ਉਦੋ ਸ. ਦੇਬੀ ਇਲਾਕੇ ਦੇ ਹਰ ਖੇਤਰ ਵਿਚ ਜਿੰਮ ਕਲੱਬ ਖੋਲ੍ਹ ਕੇ ਨੌਜਵਾਨਾ ਨੂੰ ਨਸਿ਼ਆ ਤੋ ਦੂਰ ਰੱਖਣ ਅਤੇ ਅੱਛੀ ਸਿਹਤ ਬਣਾਉਣ ਲਈ ਦਿਨ-ਰਾਤ ਇਕ ਕਰ ਰਹੇ ਹਨ । ਉਨ੍ਹਾਂ ਕਿਹਾ ਕਿ 1925 ਤੋ ਪਹਿਲੇ ਵੀ ਸਿੱਖ ਗੁਰਧਾਮਾਂ ਵਿਚ ਮਹੰਤ ਸੋਚ ਭਾਰੂ ਹੋ ਚੁਕੀ ਸੀ ਜੋ ਗੁਰੂਘਰਾ ਵਿਚ ਮਨ-ਮਾਨੀਆ ਕਰਨ ਲੱਗ ਪਏ ਸਨ । ਇਸ ਲਈ ਹੀ ਇਨ੍ਹਾਂ ਮਹੰਤਾਂ ਦਾ ਖਾਤਮਾ ਕਰਨ ਲਈ ਸਿੱਖਾ ਦੁਆਰਾ ਵੋਟਾਂ ਰਾਹੀ ਨੁਮਾਇੰਦੇ ਚੁਣਕੇ ਭੇਜਣ ਤੇ ਸਹੀ ਪ੍ਰਬੰਧ ਕਰਨ ਲਈ ਗੁਰਦੁਆਰਾ ਐਕਟ ਹੋਦ ਵਿਚ ਆਇਆ । ਇਸ ਤੋ ਪਹਿਲੇ ਗੁਰੂ ਸਹਿਬਾਨ ਵੇਲੇ ਵੀ ਮਸੰਦਾਂ ਨੇ ਆਪਹੁਦਰੀਆ ਕਾਰਵਾਈਆ ਕਰ ਕੇ ਗੁਰੂ ਘਰਾ ਦੇ ਪ੍ਰਬੰਧ ਨੂੰ ਤਹਿਸ-ਨਹਿਸ ਕਰ ਦਿੱਤਾ ਸੀ । ਇਸੇ ਲਈ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਂਦ ਸਿੰਘ ਜੀ ਨੂੰ ਇਨ੍ਹਾਂ ਮਸੰਦਾ ਤੇ ਉਤਪੰਨ ਹੋ ਚੁਕੀਆ ਬੁਰਾਈਆ ਨੂੰ ਖਤਮ ਕਰਨ ਹਿੱਤ ਗਰਮ ਕੜਾਹਿਆ ਵਿਚ ਸਾੜਨਾ ਪਿਆ ਸੀ । ਅੱਜ ਫਿਰ ਕੁਝ ਸਮੇ ਤੋ ਇਸ ਮਹਾਨ ਸੰਸਥਾਂ ਦੇ ਪ੍ਰਬੰਧ ਉਤੇ ਸਿੱਖੀ ਭੇਖ ਵਿਚ ਮਸੰਦ ਸੋਚ ਭਾਰੂ ਹੋ ਚੁਕੀ ਹੈ । ਸਿੱਖ ਕੌਮ ਕੋਲ ਸੁਨਿਹਰੀ ਮੌਕਾ ਹੈ ਕਿ ਉਨ੍ਹਾਂ ਨੂੰ ਹੁਣ ਮਸੰਦਾ ਨੂੰ ਸਾੜਨ ਲਈ ਗਰਮ ਕੜਾਹਿਆ ਵਿਚ ਸੁੱਟਣ ਦੀ ਲੋੜ ਨਹੀ,ਕੇਵਲ 18 ਸਤੰਬਰ ਨੂੰ ਸਮੁੱਚੀ ਸਿੱਖ ਕੌਮ ਆਪੋ-ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰਕੇ, ਸਹੀ ਨੁਮਾਇੰਦੇ ਚੁਣਕੇ ਆਪਣੇ ਕੌਮੀ ਅਤੇ ਇਨਸਾਨੀ ਫਰਜਾ ਦੀ ਪੂਰਤੀ ਕਰੇ । ਇਸ ਨਾਲ ਹੀ ਅਸੀ ਗੁਰੂਘਰਾ ਦੇ ਪ੍ਰਬੰਧ ਨੂੰ ਪਾਰਦਰਸੀ ਅਤੇ ਹਰਮਨ ਪਿਆਰਾ ਬਣਾ ਸਕਦੇ ਹਾ । ਉਨ੍ਹਾਂ ਵੱਡੀ ਗਿਣਤੀ ਵਿਚ ਇਕੱਠ ਵਿਚ ਪਹੁੰਚੇ ਸਰਹਿੰਦ ਨਿਵਾਸੀਆ ਨੂੰ ਅਪੀਲ ਕੀਤੀ ਕਿ ਅਸੀ ਆਪ ਜੀ ਦੀਆ ਭਾਵਨਾਵਾ ਤੇ ਪੂਰੇ ਉਤਰਨ ਵਾਲੇ ਗੁਰ ਸਿੱਖ ਨੌਜ਼ਵਾਨ ਸ.ਰਣਦੇਵ ਸਿੰਘ ਦੇਬੀ ਨੂੰ ਗੁਰਸਿੱਖਾ ਦੀ ਕਚਹਿਰੀ ਵਿਚ ਉਮੀਦਵਾਰ ਬਣਾਕੇ ਭੇਜਿਆ ਹੈ ਤੇ ਫੈਸਲਾ ਹੁਣ ਆਪ ਨੇ ਕਰਨਾ ਹੈ ਕਿ ਮੀਰੀ-ਪੀਰੀ ਦੀ ਸਕਤੀ ਨੂੰ ਮਜਬੂਤੀ ਬਖਸਣੀ ਹੈ ਜਾ ਫਿਰ ਮਲਿਕ ਭਾਗੋਆਂ ਨੂੰ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕੇਵਲ ਫਤਹਿਗੜ੍ਹ ਸਾਹਿਬ ਚੋਣ ਹਲਕੇ ਦੇ ਗੁਰਸਿੱਖ ਹੀ ਨਹੀ ਬਲਕਿ ਚਾਰੇ ਸੂਬਿਆ ਦੇ ਗੁਰਸਿੱਖ ਵੋਟਰ ਸ਼੍ਰੋਮਣੀ ਅਕਾਲੀ ਦਲ (ਅ) ਦੇ ਪੱਖ ਵਿਚ ਫੈਸਲਾ ਦੇਕੇ ਮਸੰਦ ਸੋਚ ਦਾ ਖਾਤਮਾ ਕਰਨ ਵਿਚ ਭੂਮਿਕਾ ਨਿਭਾਉਣਗੇ ।

ਸ. ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਇੰਨਚਾਰਜ ਗੁਰਦੁਆਰਾ ਚੋਣਾ ਨੇ ਸਿੱਖ ਕੌਮ ਦੇ ਮੌਜੂਦਾ ਹਾਲਾਤਾ ਉਤੇ ਚਾਨਣਾ ਪਾਉਦੇ ਹੋਏ ਕਿਹਾ ਕਿ ਅੱਜ ਵੀ ਸਿੱਖ ਕੌਮ ਨੂੰ ਭਾਈ ਲਾਲੋਆ ਦੀ ਸਖਤ ਲੋੜ ਹੈ ਕਿਉਕਿ ਸਿੱਖ ਕੌਮ ਦੀ ਬਹੁ-ਗਿਣਤੀ ਪਦਾਰਥਵਾਦੀ, ਦੁਨਿਆਵੀ ਲਾਲਸਾਵਾ ਵਿਚ ਗ੍ਰਸਤ ਹੋ ਚੁੱਕੀ ਹੈ ਅਤੇ ਸਿੱਖ ਸਮਾਜ ਦੇ ਆਗੂਆ ਵਿਚ ਮਲਿਕ ਭਾਗੋ ਦੀ ਲਹੂ ਚੂਸਣ ਵਾਲੀ ਸੋਚ ਭਾਰੂ ਹੈ । ਸਿੱਖੀ ਸਿਧਾਂਤਾ, ਅਸੂਲਾਂ ਦਾ ਘਾਣ ਕਰਕੇ ਹਾਕਮ ਲੀਡਰਸਿਪ ਤਾਨਾਸਾ਼ਹੀ ਸੋਚ ਰਾਹੀ ਗਲਤ ਪਿਰਤਾ ਪਾਉਣ ਵਿਚ ਮਸਰੂਫ ਹੈ । ਅਜਿਹੇ ਸਮੇ ਭਾਈ ਲਾਲੋ ਵਰਗੀਆ ਸਖਸੀਅਤਾ ਹੀ ਸਮਾਜ ਨੂੰ ਸਹੀ ਅਗਵਾਈ ਦੇ ਸਕਦੀਆ ਹਨ । ਸ. ਸਿਮਰਨਜੀਤ ਸਿੰਘ ਮਾਨ ਜੋ ਖੁਦ “ਇਨ ਗਰੀਬ ਸਿਖਨ ਕੋ ਦੇਊ ਪਾਤਸਾਹੀ” ਦੀ ਸੋਚ ਨੂੰ ਸਮਰਪਤ ਹੋ ਕੇ ਦ੍ਰਿੜਤਾ ਨਾਲ ਕੌਮ ਦੀ ਅਗਵਾਈ ਵੀ ਕਰ ਰਹੇ ਹਨ ਤੇ ਭਾਈ ਲਾਲੋ ਦੀ ਸੋਚ ਉਤੇ ਪਹਿਰਾ ਦੇਣ ਵਾਲੇ ਸ.ਰਣਦੇਵ ਸਿੰਘ ਦੇਬੀ ਵਰਗੇ ਗੁਰਸਿੱਖਾਂ ਨੂੰ ਉਨ੍ਹਾਂ ਨੇ ਉਮੀਦਵਾਰ ਬਣਾਕੇ ਆਪਣੇ ਨੇਕ ਇਰਾਦਿਆ ਅਤੇ ਨਿਸਾਨਿਆ ਨੂੰ ਸਪਸਟ ਕਰ ਦਿੱਤਾ ਹੈ । ਹੁਣ ਸਾਡਾ ਸਭ ਦਾ ਇਹ ਫਰਜ ਬਣ ਜਾਦਾ ਹੈ ਕਿ ਉਨ੍ਹਾਂ ਵਲੋ ਸਮੁੱਚੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਯੂ.ਟੀ. ਵਿਚ ਖੜ੍ਹੇ ਕੀਤੇ ਗਏ ਭਾਈ ਲਾਲੋਆ ਨੂੰ ਕਾਮਯਾਬ ਕੀਤਾ ਜਾਵੇ । ਇਸ ਮੋਕੇ ਤੇ ਸ.ਉਪਦੇਸ ਸਿੰਘ ਕਵੀ, ਸ.ਗੁਰਪ੍ਰੀਤ ਸਿੰਘ ਸੈਣੀ ਐਡਵੋਕੇਟ, ਸ. ਸਵਰਨ ਸਿੰਘ ਫਾਟਕ ਮਾਜਰੀ, ਕੁਲਦੀਪ ਸਿੰਘ ਦੁਭਾਲੀ ਸ. ਬੀਰਦਵਿੰਦਰ ਸਿੰਘ ਮਹੱਦੀਆ, ਸ.ਮਹਿੰਦਰ ਸਿੰਘ ਸਰਹਿੰਦ, ਬੇਬੀ ਬਾਠ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ ਬਰਕਤਪੁਰ, ਸ. ਅਮਰਜੀਤ ਸਿੰਘ ਸਰਹਿੰਂਦ ਆਦਿ ਪਤਵੰਤੇ ਸੱਜਣਾ ਨੇ ਸਾਥੀਆ ਸਮੇਤ ਸਮੂਲੀਅਤ ਕੀਤੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>