ਗੁਰਦੁਆਰਾ ਚੋਣਾਂ ਵਿਚ ਸਿੱਖਾ ਨੇ ਫੈਸਲਾ ਕਰਨਾ ਹੈ ਕਿ ਉਹਨਾ ਨੇ ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਪ੍ਰਵਾਨ ਕਰਨਾ ਹੈ ਜਾ ਹਿੰਦੂ ਵਿਧਾਨ ਦੀ : ਮਾਨ

ਫਤਹਿਗੜ੍ਹ ਸਾਹਿਬ :- ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ( ਅ ) ਨੇ ਅੱਜ ਆਪਣੇ ਚੋਣ ਹਲਕੇ ਬਸੀ ਪਠਾਣਾਂ ਵਿਖੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਤਿਕਾਰਯੋਗ ਪੱਤਰਕਾਰਾ ਦੀ ਇਕ ਭਰਵੀ ਪ੍ਰੈਸ ਕਾਰਨਫਰੰਸ ਨੂੰ ਸੰਬੰਧਿਤ ਹੁੰਦੇ ਹੋਏ ਕਿਹਾ ਕਿ ਜੋ ਸਿੱਖ ਕੌਮ 18 ਸਤੰਬਰ ਨੂੰ ਆਪਣੇ ਵੋਟ ਹੱਕ ਦੀ ਸੁਹਿਰਦਤਾ ਤੇ ਦੂਰ ਅੰਦੇਸੀ ਨਾਲ ਵਰਤੋ ਕਰਨ ਜਾ ਰਹੀ ਹੈ, ਉਸ ਨੇ ਇਹ ਫੈਸਲਾ ਕਰਨਾ ਹੈ ਕਿ ਸਿੱਖ ਕੌਮ ਨੇ ਗੁਰੂ ਨਾਨਕ ਸਾਹਿਬ ਜੀ ਦੇ ਫੁਰਮਾਨ “ਨਾ ਹਮ ਹਿੰਦੂ, ਨਾ ਮੁਸਲਮਾਨ” ਨੂੰ ਪ੍ਰਵਾਨ ਕਰਨਾ ਹੈ ਜਾ ਫਿਰ ਉਸ ਹਿੰਦੂ ਵਿਧਾਨ ਨੂੰਂ ਜਿਸ ਨੇ ਸਾਡੇ ਸਭ ਸਮਾਜਿਕ, ਇਖਲਾਕੀ, ਧਾਰਮਿਕ ਅਤੇ ਮਾਲੀ ਹੱਕਾ ਨੂੰ ਕੁਚਲਦੇ ਹੋਏ ਸਿੱਖ ਕੌਮ ਦੀ ਨਸਲਕੁਸੀ ਤੇ ਕਤਲੇਆਮ ਕੀਤਾ ਅਤੇ ਅੱਜ ਸਿੱਖਾ ਦੀ ਵੱਖਰੀ ਹੋਦ ਨੂੰ ਉਜਾਗਰ ਕਰਨ ਵਾਲੇ ਆਨੰਦ ਮੈਰਿਜ ਐਕਟ ਨੂੰ ਰੱਦ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਹਿੰਦ ਵਿਚ ਸਿੱਖ ਕੌਮ ਯਤੀਮ ਹੈ ਅਤੇ ਇਥੇ ਉਨ੍ਹਾ ਦਾ ਕੋਈ ਸਟੇਟਸ ਨਹੀ ।

ਸ. ਮਾਨ ਨੇ ਸਿੱਖ ਇਤਿਹਾਸ ਉਤੇ ਚਾਨਣਾ ਪਾਉਦੇ ਹੋਏ ਕਿਹਾ ਕਿ ਐਸ ਜੀ ਪੀ ਸੀ ਦੀ ਸੰਸਥਾਂ ਸਿੱਖ ਕੌਮ ਦੀ ਏਸੀਆ ਵਿਚ ਸਭ ਤੋ ਪਹਿਲੀ ਤੇ ਪੁਰਾਣੀ ਪਾਰਲੀਆਮੈਟ ਹੈ ਜੋ 1925 ਵਿਚ ਅੰਗਰੇਜਾ ਵਲੋ ਹੋਦ ਵਿਚ ਲਿਆਦੀ ਗਈ ਸੀ । ਉਸ ਸਮੇ ਵੀ ਗੁਰੂ ਘਰਾਂ ਉਤੇ ਮਹੰਤ ਸੋਚ ਦਾ ਕਬਜਾ ਸੀ ਤੇ ਸਿੱਖਾ ਨੇ ਇਸ ਲੋਟੂ ਤੇ ਵਿਹਲੜ ਟੋਲੇ ਨੂੰ ਗੁਰੂਘਰਾ ਵਿਚੋ ਕੱਢਣ ਲਈ ਜੈਤੂ, ਗੁਰੂ ਕੇ ਬਾਗ, ਨਨਕਾਣਾ ਸਾਹਿਬ, ਪੰਜਾ ਸਾਹਿਬ ਦੇ ਮੋਰਚੇ ਲਗਾਉਣੇ ਪਏ । ਪੰਜਾ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸਿੱਖਾ ਨੇ ਗੱਡੀ ਅੱਗੇ ਲੇਟ ਕੇ ਆਪਣੇ ਧੜਾ ਅਤੇ ਸਿਰਾ ਨੂੰ ਅਲੱਗ ਕਰਵਾਉਣਾ ਪਿਆ । ਅੱਜ ਵੀ ਸ. ਪਰਕਾਸ ਸਿੰਘ ਬਾਦਲ ਨੇ ਅਖੌਤੀ ਸੰਤਸਮਾਜ ਨਾਲ ਮਿਲ ਕੇ ਜੋ ਦੁਆਰਾ ਗੁਰੂ ਦੀ ਗੋਲਕ ਤੇ ਧਾਰਮਿਕ ਅਸਥਾਨਾ ਤੇ ਕਬਜਾ ਕਰਨ ਦੀ ਸਾਜਿਸ ਬਣਾਈ ਹੈ, ਉਸ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ  ਸਿੱਖ ਧਰਮ ਵਿਚ “ ਸਬਦ ਗੁਰੂ ” ਤੋ ਬਿਨਾ ਜਨਤਾ ਨੂੰ ਲੁੱਟਣ ਵਾਲੇ ਸੰਤਾਂ ਦਾ ਕੋਈ ਵਰਣਨ ਨਹੀ । ਸਿੱਖ ਕੌਮ ਵਿਚ ਕੇਵਲ ਦੋ ਟਕਸਾਲਾ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ ਹੀ ਮਾਨਤਾ ਪ੍ਰਾਪਤ ਹੈ । ਉਥੋ ਸਿੱਖ ਸੰਖਿਆ, ਕੀਰਤਨ, ਵਿੱਦਿਆ ਅਤੇ ਪ੍ਰਚਾਰਕ ਤਿਆਰ ਕਰਨ ਦੇ ਗੁਣ ਪ੍ਰਾਪਤ ਕਰਦੇ ਹਨ । ਉਨ੍ਹਾ ਕਿਹਾ ਕਿ ਸ. ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਸਿੱਖ ਸੜਕਾ, ਰੈਸਟੋਰੈਟ, ਹੋਟਲ, ਹਵਾਈ ਅੱਡੇ, ਮੁਰਗੀ ਫਾਰਮ ਆਦਿ ਤਾ ਬਣਾ ਸਕਦੇ ਹਨ ਪਰ ਸਿੱਖ ਸੋਚ ਅਤੇ ਨਾ ਤਾ ਪਹਿਰਾ ਦੇ ਸਕਦੇ ਹਨ ਤੇ ਨਾ ਹੀ ਦ੍ਰਿੜਤਾ ਨਾਲ ਸਿੱਖ ਸੋਚ ਦੀ ਰਾਖੀ ਕਰ ਸਕਦੇ ਹਨ ।ਉਨ੍ਹਾਂ ਕਿਹਾ ਕਿ ਸ. ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੋਵੇ ਪ੍ਰੋ: ਭੁੱਲਰ ਦੀ ਰਿਹਾਈ ਦੀ ਗੱਲ ਤਾ ਕਰਦੇ ਹਨ ਲੇਕਿਨ ਮੁੱਖ ਮੰਤਰੀ ਰਹਿਣ ਉਪਰੰਤ ਵੀ ਅਸੈਬਲੀ ਵਿਚ ਪ੍ਰੋ: ਭੁੱਲਰ ਦੀ ਰਿਹਾਈ ਲਈ ਮਤੇ ਕਿਉ ਨਹੀ ਪਾਏ ? ਉਨ੍ਹਾ ਕਿਹਾ ਕਿ ਬੀਬੀ ਜਗੀਰ ਕੌਰ ਦੀ ਧੀ ਤੇ ਉਸ ਦੇ ਪੇਟ ਵਿਚ ਪਲ ਰਹੇ ਬੱਚੇ ਦਾ ਜਦੋ ਸਾਜਸੀ ਕਤਲ ਕੀਤਾ ਗਿਆ ਤਾ ਸ. ਬਾਦਲ ਨੇ ਖੁਦ ਉਥੇ ਪਹੁੰਚ ਕੇ ਸੰਸਕਾਰ ਵੀ ਕਰਵਾਇਆ ਤੇ ਪੋਸਟਮਾਟਮ ਵੀ ਨਹੀ ਹੋਣ ਦਿੱਤਾ । ਜਦੋ ਕਿ ਸਿੱਖ ਕੌਮ ਵਿਚ ਕੁੜੀ ਮਾਰ ਤੇ ਨੜੀ ਮਾਰ ਦੀ ਵਰਜਿਤ ਹੈ । ਇਸ ਲਈ ਬੀਬੀ ਜਗੀਰ ਕੌਰ ਤੇ ਸ. ਪ੍ਰਕਾਸ ਸਿੰਘ ਬਾਦਲ ਉਤੇ ਆਈ ਪੀ ਸੀ ਦੀ ਧਾਰਾ 201 ਦਾ ਨਿਰਪੱਖਤਾ ਨਾਲ ਕੇਸ ਦਰਜ ਹੋਣਾ ਬਣਦਾ ਹੈ । ਅਜਿਹੇ ਅਖੋਤੀ ਸਿੱਖਾਂ ਨੂੰ ਕੋਈ ਹੱਕ ਨਹੀ ਹੋਣਾ ਚਾਹੀਦਾ ਕਿ ਉਹ ਐਸ ਜੀ ਪੀ ਸੀ ਦੀਆ ਧਾਰਮਿਕ ਚੋਣਾ ਲੜਨ ਅਤੇ ਆਪਣੇ ਜੀ ਹਜੂਰੀਆ ਨੂੰ ਲੜਾਉਣ ।

ਉਨ੍ਹਾ ਆਪਣੇ ਖਿਆਲਾਤਾ ਦੇ ਅੰਤ ਵਿਚ  ਕਿਹਾ ਕਿ ਜੇਕਰ ਸਿੱਖ ਕੌਮ ਨੇ ਅਤਿ ਸੰਜੀਦਾ ਹੁੰਦੇ ਹੋਏ, ਸਾਨੂੰ ਇਹ ਧਾਰਮਿਕ ਤੇ ਇਖਲਾਕੀ ਸੇਵਾ ਕਰਨ ਦਾ ਮੌਕਾ ਬਖਸਿਆ ਤਾ ਅਸੀ ਸਭ ਤੋ ਪਹਿਲੇ ਗੁਰੂਘਰਾਂ ਦੀਆ ਜਮੀਨਾ ਉਤੇ ਅਖੋਤੀ ਸਾਧਾਂ ਤੇ ਐਸ ਜੀ ਪੀ ਸੀ ਦੇ ਮੈਬਰਾ ਵਲੋ ਕੀਤੇ ਗਏ ਕਬਜਿਆ ਅਤੇ ਬਣਾਏ ਗਏ ਨਿੱਜੀ ਟਰੱਸਟਾ ਨੂੰ ਖਤਮ ਕਰਕੇ ਐਸ ਜੀ ਪੀ ਸੀ ਦੀ ਸੰਸਥਾਂ ਦੇ ਅਧੀਨ ਲਿਆਵਾਗੇ । ਉਪਰੰਤ ਗੁਰੂ ਦੀ ਗੋਲਕ ਜੋ ਗਰੀਬ ਦਾ ਮੂੰਹ ਹੈ, ਉਸ ਦੂ ਸਹੀ ਰੂਪ ਵਿਚ ਵਰਤੋ ਕਰਦੇ ਹੋਏ, ਲੋੜਵੰਦਾ, ਲਿਤਾੜੇ ਵਰਗਾ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਵਰਤਾਗੇ । ਇਸ ਸੰਸਥਾ ਦੇ ਬਜਟ ਤੇ ਬਹਿਸ ਲਈ 7 ਦਿਨ ਦਾ ਸਮਾ ਰੱਖਦੇ ਹੋਏ ਵਿਰੋਧੀ ਜਮਾਤ ਨੂੰ ਆਪਣੇ ਖਿਆਲਾਤ ਪ੍ਰਗਟਾਉਣ ਦਾ ਪੂਰਾ ਮੌਕਾ ਦਿੰਦੇ ਹੋਏ ਸਰਬ-ਸੰਮਤੀ ਜਾ ਬਹੁ-ਸੰਮਤੀ ਦੀ ਰਾਏ ਨਾਲ ਹੀ ਫੈਸਲੇ ਹੋਣਗੇ । ਇਸ ਸੰਸਥਾ ਵਿਚ ਕਿਸੇ ਵੀ ਗੈਰ ਇਖਲਾਕੀ ਕਾਰਵਾਈ ਨੂੰ ਸਹਿਣ ਨਹੀ ਕੀਤਾ ਜਾਵੇਗਾ । ਪਾਰਦਰਸੀ ਨਿਜ਼ਾਮ ਕਾਇਮ ਹੋਵੇਗਾ । ਹਰ ਸਿੱਖ ਨੂੰ ਆਮਦਨ ਅਤੇ ਖਰਚਿਆ ਦੀ ਤੁਰੰਤ ਜਾਣਕਾਰੀ ਪ੍ਰਾਪਤ ਕਰਨ ਦੇ ਹੱਕ ਮਹਿਫੂਜ ਹੋਣਗੇ ਅਤੇ ਸਿੱਖ ਕੌਮ ਦੀ ਸੋਚ ਤੇ ਅਧਾਰਿਤ ਖ਼ਾਲਿਸਤਾਨ  ਨੂੰ ਕਾਮਨਵੈਲਥ ਦਾ ਮੈਬਰ ਬਣਾਇਆ ਜਾਵੇਗਾ । ਹਰ ਵੱਡੇ ਮੁਲਕ ਅਮਰੀਕਾ, ਬਰਤਾਨੀਆ, ਫਰਾਸ, ਆਸਟਰੇਲੀਆ, ਜਰਮਨ, ਅਤੇ ਹੋਰ ਯੂਰਪਿਨ ਮੁਲਕਾਂ ਵਿਚ “ਸਿੱਖ ਹਾਊਸ” ਸਥਾਪਿਤ ਕਰਦੇ ਹੋਏ ਸਮੁੱਚੇ ਮੁਲਕਾਂ ਵਿਚੋ ਐਸ ਜੀ ਪੀ ਸੀ ਲਈ ਨੁਮਾਇੰਦੇ ਲੈ ਕੇ ਸੰਸਾਰ ਪੱਧਰ ਦੀ ਸਿੱਖ ਪਾਰਲੀਆਮੈਟ ਬਣਾਈ ਜਾਵੇਗੀ । ਸਿੱਖੀ ਇਖਲਾਕ ਤੇ ਸੋਚ ਨੂੰ ਬੁਲੰਦੀਆ ਵੱਲ ਲਿਜਾਣ ਵਿਚ ਕੋਈ ਕਸਰ ਨਹੀ ਛੱਡਾਗੇ ਅਤੇ ਸਿੱਖ ਬੱਚਿਆ ਨੂੰ ਸੰਸਾਰ ਪੱਧਰ ਦੀ ਜਾਣਕਾਰੀ ਤੇ ਮਿਆਰੀ ਤਾਲੀਮ ਦੇਣ ਲਈ ਉਚੇਚੇ ਤੌਰ ਤੇ ਇਸਟੀਚਿੳਸਨ ਕਾਇਮ ਕਰਦੇ ਹੋਏ ਆਈ ਏ ਐਸ, ਆਈ ਐਫ ਐਸ ਅਤੇ ਆਈ ਪੀ ਐਸ ਪੱਧਰ ਦੀਆ ਟਰੇਨਿੰਗਾ ਤੇ ਮੁਫਤ ਸਿੱਖਿਆ ਦੇਣ ਲਈ ਸਿੱਖ ਕੌਮ ਦੇ ਬੁੱਧੀ ਜੀਵੀਆ ਤੇ ਰਟਾਇਰਡ ਅਫਸਰਾਂ ਤੇ ਆਧਾਰਿਤ ਸੰਸਥਾਵਾ ਕਾਇਮ ਕੀਤੀਆ ਜਾਣਗੀਆ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>