ਪੀਪਲਜ਼ ਪਾਰਟੀ ਦੀ ਸਰਕਾਰ ਬਣਨ ਤੇ ਹੋਵੇਗਾ ਕਾਨੂੰਨ ਦਾ ਰਾਜ : ਮਨਪ੍ਰੀਤ ਬਾਦਲ

ਲੁਧਿਆਣਾ :  ਪੰਜਾਬ ਵਿਚ ਪੀਪਲਜ਼ ਪਾਰਟੀ  ਦੀ ਸਰਕਾਰ ਸਮੇਂ ਕਾਨੂੰਨ ਦਾ ਰਾਜ ਹੋਵੇਗਾ। ਜਿਸ ਵਿਚ ਆਮ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਦੇ ਲਈ ਦਰ-ਦਰ ਤੇ ਰਿਸ਼ਵਤ, ਸਿਫਾਰਸ਼, ਅਫਸ਼ਰ ਸਾਹੀ ਤੋਂ ਜਲੀਲ ਨਹੀਂ ਹੋਣਾ ਪਵੇਗਾ, ਬਲਕਿ ਕਨੇਡਾ, ਅਮਰੀਕਾ ਵਾਂਗ ਅਫਸ਼ਰਸ਼ਾਹੀ, ਸਿਫਾਰਸ਼ ਤੋਂ ਬਿਨ੍ਹਾ, ਭ੍ਰਿਸ਼ਟਾਚਾਰ ਤੋਂ ਰਹਿਤ ਕੰਮ ਹੋਣਗੇ। ਇਹ ਵਿਚਾਰ ਸਥਾਨਕ ਫਿਰੋਜਪੁਰ ਰੋਡ ਤੇ ਪੈਂਦੇ ਗੁਰੂ ਨਾਨਕ ਭਵਨ ਵਿਖੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਜ਼ਿਲ੍ਹਾਂ ਲੁਧਿਆਣਾ (ਸ਼ਹਿਰੀ) ਪੱਧਰ ਦੀ ਮੀਟਿੰਗ ਡਾ. ਸਰਦਾਰਾ ਸਿੰਘ ਜੋਹਲ, ਗੁਰਪ੍ਰੀਤ ਸਿੰਘ ਭੱਟੀ, ਜਗਜੀਤ ਸਿੰਘ ਘੁੰਗਰਾਣਾ, ਪ੍ਰਕਾਸ਼ ਸਿੰਘ ਮਠਾੜੂ, ਵਿਭੌਰ ਗਰਗ, ਗੁਰਮੀਤ ਸਿੰਘ ਬੱਲ੍ਹੋ ਦੀ ਅਗਵਾਈ ਵਿਚ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਮੁੱਖੀ ਸ. ਮਨਪ੍ਰੀਤ ਸਿੰਘ ਬਾਦਲ ਨੇ ਵਰਕਰਾਂ ਦੇ ਵਿਸ਼ਾਲ ਇਕੱਠ ਦੌਰਾਨ ਕਹੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਤੀਸਰਾ ਦਲ ਆਵੇਗਾ ਤੇ ਪੰਜਾਬ ਵਿਚ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਸਰਕਾਰ ਬਣੇਗੀ ਤੇ ਲੋਕ ਆਪਣਾ ਕੰਮ ਕਰਵਾਉਣ ਲਈ ਮੁੱਖ ਮੰਤਰੀ ਦੇ ਦਫ਼ਤਰ ਦਾ ਦਰਵਾਜਾਂ ਲੱਤ ਮਾਰ ਕੇ ਖੋਲ੍ਹਿਆ ਕਰਨਗੇ।

ਮੀਟਿੰਗ ਵਿੱਚ ਦਿਲਚਸਪ ਪਹਿਲੂ ਇਹ ਸੀ ਕਿ ਲੋਕ ਵੱਡੇ-ਵੱਡੇ ਕਾਫਲਿਆਂ ਦੇ ਰੂਪ ਵਿੱਚ ਸ਼ਾਮਿਲ ਹੋਏ। ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੀਪਲਜ਼ ਪਾਰਟੀ ਆਫ ਪੰਜਾਬ ਦੇ ਢਾਚੇ ਦਾ ਐਲਾਨ ਸਤਬੰਰ ਮਹੀਨੇ ਦੇ ਦੂਜੇ ਹਫਤੇ ਵਿਚ ਕੀਤਾ ਜਾਵੇਗਾ ਤੇ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਦਸਬੰਰ ਵਿਚ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਮਜਬੂਤ ਟੱਕਰ ਦਿੱਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪੀਪਲਜ਼ ਪਾਰਟੀ ਆਪਣਾ ਚੋਣ ਮੋਨੀਫੈਸਟੋ ਬਣਾਇਆ ਜਾ ਰਿਹਾ ਹੈ ਜਿਸ ਵਿਚ ਕਈ ਤਰ੍ਹਾਂ ਦੇ ਸਖਤ ਕਾਨੂੰਨਾਂ ਲਾਗੂ ਹੋਣਗੇ। ਸਰਕਾਰ ਬਣਨ ਦੇ ਸੋ ਦਿਨਾਂ ਵਿਚ ਸੋ ਕੰਮ ਕੀਤੇ ਜਾਣਗੇ। ਕਾਨੂੰਨ ਦਾ ਰਾਜ ਹੋਣ ਕਰਕੇ ਪਰਿਵਾਰਰਿਕ, ਰਿਸ਼ੇਤਦਾਰਾਂ ਤੇ ਮਿੱਤਰਾਂ, ਪਾਰਟੀ ਮੈਂਬਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ੇ ਨਹੀ ਜਾਣਗੇ।

ਸ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸ਼ਨ ਦੇਣ ਲਈ ਕੁਰਬਾਨੀ ਵੀ ਦੇਣੀ ਪਈ ਤਾਂ ਉਹ ਪਿੱਛੇ ਨਹੀ ਹੱਟਣਗੇ। ਜਿਹੜੇ ਵਰਕਰ ਜਾਂ ਲੀਡਰ ਪਾਰਟੀ ਛੱਡ ਕੇ ਜਾ ਰਹੇ ਹਨ, ਉਨ੍ਹਾਂ ਨੂੰ ਸੱਤਾਧਾਰੀ ਪਾਰਟੀ ਵਲੋਂ ਡਰਾ, ਧਮਕਾ ਕੇ ਪਾਰਟੀ ਤੇ ਸਰਕਾਰ ਵਿਚ ਵੱਡੇ ਆਹੁਦੇ ਦੇ ਸ਼ਾਮਲ ਕੀਤਾ ਜਾ ਰਿਹਾ ਹੈ। ਪਰ ਚੋਣਾ ਤੋਂ ਪਹਿਲਾ ਸਮਾਂ ਐਸਾ ਵੀ ਆਵੇਗਾ ਕਿ ਸੱਤਾਧਾਰੀ ਪਾਰਟੀ ਵਿਚੋਂ ਇਕ ਵੱਡਾ ਧੜਾ ਪੀਪਲਜ਼ ਪਾਰਟੀ ਵਿਚ ਸ਼ਾਮਲ ਹੋਵੇਗਾ। ਜੋ ਪੰਜਾਬ ਦੀ ਸਿਆਸਤ ਵਿਚ ਇਕ ਇਤਿਹਾਸਿਕ ਦਿਨ ਹੋਣਗੇ। ਸਟੇਜ਼ ਦਾ ਸੰਚਾਲਕ ਪਾਰਟੀ ਦੇ ਮੋਹਰੀ ਆਗੂ ਸ. ਪ੍ਰਕਾਸ਼ ਸਿੰਘ ਮਠਾੜੂ ਨੇ ਬਾਖੂਬੀ ਨਿਭਾਇਆ। ਇਸ ਮੌਕੇ ਗੁਰਪ੍ਰੀਤ ਸਿੰਘ ਭੱਟੀ, ਡਾ. ਸਰਦਾਰਾ ਸਿੰਘ ਜੋਹਲ, ਜਗਜੀਤ ਸਿੰਘ ਘੁੰਗਰਾਣਾ, ਪਰਕਾਸ਼ ਸਿੰਘ ਮਠਾੜੂ, ਵਿਭੋਰ ਗਰਗ, ਭਾਰਤ ਭੂਸ਼ਣ ਥਾਪਰ, ਹਰਜੀਵਨ ਪਾਲ ਸਿੰਘ, ਅਰਪਿੰਦਰ ਸਿੰਘ ਗਿੱਲ, ਮਨਜੀਤ ਸਿੰਘ, ਪੰਡਿਤ ਆਨੰਦ ਸ਼ਰਮਾ, ਸੁਨੀਲ ਕੁਮਾਰ ਸ਼ਰਮਾ, ਅਖਿਲ ਬਾਂਸਲ, ਦਲਜੀਤ ਸਿੰਘ ਸਦਰਪੁਰਾ, ਸਤਪਾਲ ਜਸ਼ੀਲਾ, ਹਰਪ੍ਰੀਤ ਸਿੰਘ ਹੈਰੀ, ਜਗਦੀਪ ਸਿੰਘ ਇੰਜੀਨੀਅਰ, ਰਾਜਵਿੰਦਰ ਸਿੰਘ, ਅਰਵਿੰਦਰ ਕੌਰ ਗਰੇਵਾਲ, ਮਿਸਿਜ਼ ਭੱਟੀ, ਅਜੀਤ ਸਿੰਘ, ਮਨਜੀਤ ਸਿੰਘ ਬਚਨ ਗੈਸ, ਅਜੀਤ ਸਿੰਘ ਸਾਹਬਾਣਾ, ਗੁਰਪ੍ਰੀਤ ਸਿੰਘ, ਤੇਜਿੰਦਰ ਸਿੰਘ ਸ਼ੰਟੀ, ਰਾਮ ਸਿੰਘ, ਗੁਰਮੀਤ ਸਿੰਘ ਬੱਲ੍ਹੋ, ਚਰਨਜੀਤ ਸਿੰਘ ਰਾਜਗੁਰੂ ਨਗਰ, ਦਰਸ਼ਨ ਸਿੰਘ ਬਾੜੇਵਾਲ, ਪ੍ਰੋ. ਸੰਤੋਖ ਸਿੰਘ, ਬੀ.ਆਰ.ਬਾਜਵਾ, ਕੁਲਦੀਪ ਸਿੰਘ, ਅਵਤਾਰ ਸਿੰਘ, ਹਰਵਿੰਦਰ ਸਿੰਘ ਬਿੰਦਰ, ਹਰਜੀਤ ਸਿੰਘ ਲਾਲੀ, ਬਲਵਿੰਦਰ ਸਿੰਘ, ਸੁਮਿਤ ਮੇਹੰਦੀਰ¤ਤਾ, ਕਾਲਾ, ਗੁੰਨਾ, ਮਨਪ੍ਰੀਤ, ਮੰਨਾ ਢੰਡਾਰੀ, ਬਿੱਟੂ ਮਠਾੜੂ, ਸਤਿੰਦਰ ਪਾਲ ਭੰਡਾਰੀ, ਬਲਦੇਵ ਗਰਗ, ਸੁਰਿੰਦਰ ਗਰਗ, ਕੁਨਾਲ ਗਰਗ, ਕਮਲ ਅਗਰਵਾਲ, ਅਵਤਾਰ ਸਿੰਘ ਤਾਰੀ, ਗੁਰਮੁੱਖ ਟੋਨਾ, ਜਸਪ੍ਰੀਤ ਹੁੰਦਲ, ਸੰਗਤ ਸਿੰਘ, ਇੰਦਰਪ੍ਰੀਤ ਸਿੰਘ, ਪਰਮਜੀਤ ਸ਼ਿਮਲਾਪੁਰੀ, ਮਹਿੰਦਰ, ਸ਼ੈਲੀ, ਸਰੂਪ ਸਾਹਨੇਵਾਲ, ਸੰਜੀਵ ਧਾਂਦਰਾ, ਸੰਤੋਖ ਸਿੰਘ, ਕਾਕਾ ਬੂਥਗੜ੍ਹ, ਪਰਮਜੀਤ ਅਲੰਗ, ਹਰਜੀਤ ਸਿੰਘ ਹੈਪੀ, ਸੁਖਵਿੰਦਰ ਸੁ¤ਖੀ, ਡਾ. ਅਰੋੜਾ, ਬੂਟਾ ਗਿ¤ਲ, ਕਸਤੂਰੀ ਖੀਵਾ, ਗਿਆਨ ਖੀਵਾ, ਪ੍ਰਵੀਨ ਮੋਦੀ, ਜਗਜੀਵਨ ਮਣਕੂ, ਗੁਰਦੇਵ ਸਿੰਘ, ਡਾ. ਦੀਪਕ, ਜਸਵਿੰਦਰ ਸਿੰਘ, ਜਸਵਿੰਦਰ ਸੀਐਮਸੀ, ਗਗਨਦੀਪ, ਮਨਜੀਤ ਗਿੱਲ, ਮਨਜੀਤ ਸਿੰਘ, ਅਮਰਦੀਪ ਸਿੰਘ, ਮਿੰਟੂ, ਰਿੰਕੂ ਦਸ਼ਮੇਸ਼ ਨਗਰ, ਰੂਬੀ ਇੰਦਰ ਸਿੰਘ, ਰਾਜਨ ਘਈ, ਰਾਮ ਸਿੰਘ ਸੱਲ੍ਹ, ਗੁਰਜੀਤ, ਜਤਿੰਦਰ, ਮਨੀ ਢਿੱਲੋਂ ਸਮਰਾਲਾ ਚੌਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਵਰਕਰ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>