ਮੁਲੇਪੁਰ ਸਰਕਲ ‘ਚ ਦੇਬੀ ਦੀ ਚੋਣ ਮੁਹਿੰਮ ਸਿਖਰਾ ਤੇ ਪਹੁੰਚੀ

ਫਤਹਿਗੜ੍ਹ ਸਾਹਿਬ -: ਫਤਹਿਗੜ੍ਹ ਸਾਹਿਬ ਗੁਰਦੁਆਰਾ ਚੋਣ ਹਲਕੇ ਤੋ ਸ਼੍ਰੋਮਣੀ ਅਕਾਲੀ ਦਲ (ਅ) ਵਲੋ ਚੋਣ ਲੜ ਰਹੇ ਉਮੀਦਵਾਰ ਸ. ਰਣਦੇਵ ਸਿੰਘ ਦੇਬੀ ਕਾਹਲੋ ਦੀ ਚੋਣ ਮੁਹਿੰਮ ਨੂੰ ਉਸ ਸਮੇ ਮਜਬੂਤ ਹੁੰਗਾਰਾ ਮਿਲਿਆ ਜਦੋ ਸ. ਦੇਬੀ ਦੀ ਟੀਮ ਪਿੰਡ ਬਾਗ ਸਿਕੰਦਰ, ਨਬੀਪੁਰ, ਚੋਰਵਾਲਾ, ਭੱਟਮਾਜਰਾ, ਮਾਧੋਪੁਰ, ਕੋਟਲਾ ਭਾਈਕਾ ਆਦਿ ਪਿੰਡਾ ਵਿਚ ਪ੍ਰਚਾਰ ਕਰਦੀ ਹੋਈ ਮੁਲੇਪੁਰ ਸਰਕਲ ਦੇ ਪਿੰਡ ਅਤਾਪੁਰ ਵਿਖੇ ਪਿੰਡ ਨਿਵਾਸੀਆ ਨੇ ਪ੍ਰਭਾਵਸਾਲੀ ਇਕੱਠ ਰਾਹੀ ਜੋਰਦਾਰ ਸਵਾਗਤ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਸਵਾਗਤ ਕਰਦੇ ਹੋਏ ਸ. ਦੇਬੀ ਨੂੰ ਲੱਡੂਆ ਨਾਲ ਤੋਲਕੇ ਚੋਣ ਮੁਹਿੰਮ ਨੂੰ ਸਿਖਰਾ ਤੇ ਪਹੁੰਚਾ ਦਿਤਾ । ਇਹ ਜਾਣਕਾਰੀ ਅੱਜ ਇਥੇ ਪਾਰਟੀ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਫਾਟਕ ਮਾਜਰੀ ਨੇ ਦਿੱਤੀ ।

ਅਤਾਪੁਰ ਵਿਖੇ ਸ. ਦੇਬੀ ਨੇ ਆਪਣੀ ਤਕਰੀਰ ਦੋਰਾਨ ਸਿੱਖ ਕੌਮ ਨਾਲ ਸੰਬੰਧਿਤ ਦਰਪੇਸ ਆ ਰਹੀਆ ਮੁਸਕਿਲਾ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੇ ਪ੍ਰਬੰਧ ਵਿਚ ਆਏ ਨਿਘਾਰ ਨੂੰ ਛੋਹਦੇ ਹੋਏ ਜਿਥੇ ਇਲਾਕਾ ਨਿਵਾਸੀਆ ਨੂੰ ਜਾਣਕਾਰੀ ਦਿੱਤੀ, ਉਥੇ ਉਨ੍ਹਾਂ ਨੇ ਚੋਣ ਜਿੱਤਣ ਉਪਰੰਤ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਪਹਿਲ ਦੇ ਆਧਾਰ ਤੇ ਸਿੱਖ ਮਸਲਿਆ ਨੂੰ ਹੱਲ ਕਰਵਾਉਣ ਅਤੇ ਸਿੱਖ ਪਾਰਲੀਆਮੈਟ ਦੇ ਪ੍ਰਬੰਧ ਨੂੰ ਨਮੂਨੇ ਦਾ ਬਣਾ ਕੇ ਸਿੱਖ ਕੌਮ ਦੀਆ ਭਾਵਨਾਵਾ ਦੀ ਪੂਰਤੀ ਕਰਨ ਦਾ ਵਿਸ਼ਵਾਸ ਦਿਵਾਇਆ । ਉਹਨਾ ਕਿਹਾ ਕਿ ਅਸੀ ਇਲਾਕਾ ਨਿਵਾਸੀਆ ਅਤੇ ਪਿੰਡ ਅਤਾਪੁਰ ਦੇ ਪੰਥ ਦਰਦੀਆ ਦੇ ਅਤਿ ਧੰਨਵਾਦੀ ਹਾ ਜਿਹਨਾ ਨੇ ਬੀਤੇ ਸਮੇ ਵਿਚ ਵੀ ਪਾਰਟੀ ਉਮੀਦਵਾਰ ਨੂੰ ਜਿਤਾਕੇ ਭੇਜਿਆ ਸੀ । ਭਾਵੇ ਕਿ ਉਹ ਉਮੀਦਵਾਰ ਸਾਡੇ ਨਾਲ ਨਹੀ ਰਿਹਾ, ਪਰ ਅਸੀ ਆਪਣੀਆ ਧਾਰਮਿਕ, ਸਮਾਜਿਕ, ਇਖਲਾਕੀ ਜਿੰਮੇਵਾਰੀਆ ਨੂੰ ਨਿਰੱਤਰ ਪੂਰਨ ਕਰਦੇ ਆ ਰਹੇ ਹਾ ਕਿਉਕਿ ਇਹ ਸਾਡਾ ਕੌੰਮੀ ਫਰਜ ਹੈ । ਉਹਨਾ ਕਿਹਾ ਕਿ ਮੇਰੀ ਆਤਮਾਂ ਅਤੇ ਸਰੀਰ ਪਾਰਟੀ ਪ੍ਰਧਾਨ ਅਤੇ ਆਪ ਜੀ ਨੂੰ ਹਮੇਸ ਸਮਰਪਤ ਰਹੇਗਾ ਅਤੇ ਕੌਈ ਵੀ ਅਜਿਹੀ ਕਾਰਵਾਈ ਨਹੀ ਹੋਵੇਗੀ ਜਿਸ ਨਾਲ ਕੌਮ ਨੂੰ ਨਮੌਸੀ ਝੱਲਣੀ ਪਵੇ । ਸ. ਸਵਰਨ ਸਿੰਘ ਫਾਟਕ ਮਾਜਰੀ ਅਤੇ ਕੁਲਦੀਪ ਸਿੰਘ ਦੁਭਾਲੀ ਆਦਿ ਆਗੂਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ 18 ਸਤੰਬਰ ਨੂੰ ਪੈਣ ਵਾਲੀਆ ਵੋਟਾ ਸੱਚ ਅਤੇ ਝੂਠ ਦਾ ਪਰਤੱਖ ਨਿਤਾਰਾ ਕਰ ਦੇਣਗੀਆ । ਸ. ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾ ਦੇ ਪਾਰਟੀ ਉਮੀਦਵਾਰ ਜਿਤਕੇ ਸਾਹਮਣੇ ਆਉਣਗੇ ਇਸ ਲਈ ਇਲਾਕਾ ਨਿਵਾਸੀ ਵੀ ਆਪਣੇ ਫਰਜ ਪੂਰਨ ਕਰਨ ਵਿਚ ਪਿਛੇ ਨਾ ਰਹਿ ਜਾਣ । ਪਿੰਡ ਦੇ ਮੋਹਤਬਰ ਸੱਜਣਾ ਨੇ ਸਾਝੇ ਤੌਰ ਤੇ ਮਾਇਆ ਦੇ ਗੱਫੇ ਦੇਕੇ ਜੋ ਸਾਡੀ ਹੋਸਲਾ ਵਧਾਈ ਕੀਤੀ ਹੈ ਉਸ ਲਈ ਪਾਰਟੀ ਨਗਰ ਨਿਵਾਸੀਆ ਦੀ ਧੰਨਵਾਦੀ ਹੈ । ਬੁਲਾਰਿਆ ਵਿਚ ਸ. ਦੇਬੀ ਤੋ ਇਲਾਵਾ ਕਰਨੈਲ ਸਿੰਘ ਤੇ ਜਸਵੰਤ ਸਿੰਘ ਬਰਾਸ,  ਸਵਰਨ ਸਿੰਘ ਫਾਟਕ ਮਾਜਰੀ, ਕੁਲਦੀਪ ਸਿੰਘ ਦੁਭਾਲੀ, ਸੁਰਿੰਦਰ ਸਿੰਘ ਤੇ ਸਤਨਾਮ ਸਿੰਘ ਬਰਕਤਪੁਰ, ਅਮਰੀਕ ਸਿੰਘ, ਕਸ਼ਮੀਰ ਸਿੰਘ ਬਰਾਸ, ਬਲਵਿੰਦਰ ਸਿੰਘ, ਕਰਨੈਲ ਸਿੰਘ, ਜਗਜੀਤ ਸਿੰਘ ਚਰਨਾਥਲ ਖੁਰਦ, ਇੰਦਰਜੀਤ ਸਿੰਘ ਧਤੌਦਾ, ਰਜਿੰਦਰ ਸਿੰਘ ਅਤੇ ਭੋਲਾ ਸਿੰਘ ਬਾਲਪੁਰ ਆਦਿ ਨੇ ਪ੍ਰਭਾਵਸਾਲੀ ਤਕਰੀਰਾ ਕੀਤੀ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>