ਅਧਿਆਪਕ ਤ੍ਰੈਕਾਲ ਦਰਸ਼ੀ ਚੌਮੁਖੀਆ ਚਿਰਾਗ ਬਣ ਕੇ ਗਿਆਨ ਵਿਗਿਆਨ ਰਾਹੀਂ ਭਵਿੱਖ ਦੇ ਰਾਹ ਰੁਸ਼ਨਾਉਣ-ਡਾ: ਢਿੱਲੋਂ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੌਮੀ ਅਧਿਆਪਕ ਦਿਵਸ ਮੌਕੇ ਯੂਨੀਵਰਸਿਟੀ ਦੇ ਦੋ ਨੈਸ਼ਨਲ ਪ੍ਰੋਫੈਸਰਾਂ ਡਾ: ਬਿਜੇ ਸਿੰਘ ਅਤੇ ਡਾ: ਦਿਨੇਸ਼ ਕੁਮਾਰ ਬੈਂਬੀ, ਫੁਲਬਰਾਈਟ ਫੈਲੋਸ਼ਿਪ ਪ੍ਰਾਪਤ ਕਰਤਾ ਡਾ: ਅਨਿਲ ਸ਼ਰਮਾ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਅਤੇ ਯੂਨੀਵਰਸਿਟੀ ਵਿੱਚ ਇਨਸਪਾਇਰ ਵਜ਼ੀਫਾ ਹਾਸਿਲ ਕਰਕੇ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੀਆਂ ਵਿਦਿਆਰਥਣਾਂ ਲੋਪੋਮੁਦਰਾ ਮਹਾਂਪਾਤਰਾ, ਲਖਵਿੰਦਰ ਕੌਰ, ਹਿਜ਼ਮ ਸ਼ੀਲਾਦੇਵੀ, ਰੋਮਿਲਾ ਅਕੋਇਜ਼ਮ ਅਤੇ ਅਰਸ਼ਦੀਪ ਕੌਰ ਨਾਲ ਵਾਰਤਾਲਾਪ ਕਰਦਿਆਂ ਕਿਹਾ ਹੈ ਕਿ ਅਧਿਆਪਕ ਨੂੰ ਤ੍ਰੈਕਾਲ ਦਰਸ਼ੀ ਚੌਮੁਖੀਆ ਚਿਰਾਗ ਬਣ ਕੇ ਭਵਿੱਖ ਦੇ ਰਾਹ ਰੁਸ਼ਨਾਉਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਵਿਸ਼ਵ ਪੱਧਰ ਦੀਆਂ ਯੂਨੀਵਰਸਿਟੀਆਂ ਵਿੱਚੋਂ ਵੱਖ ਵੱਖ ਸੋਮਿਆਂ ਤੋਂ ਹਾਸਿਲ ਗਿਆਨ ਨੂੰ ਲਾਗੂ ਕਰਕੇ ਉਸ ਦਾ ਲਾਭ ਵਿਦਿਆਰਥੀਆਂ ਨੂੰ ਹਾਸਿਲ ਹੋਣਾ ਚਾਹੀਦਾ ਹੈ।
ਡਾ: ਢਿੱਲੋਂ ਨੇ ਆਖਿਆ ਕਿ ਭਾਰਤ ਦੇ ਮਹਾਨ ਅਧਿਆਪਕ, ਚਿੰਤਕ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਸਰਵਪਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਮੌਕੇ  ਹਰ ਸਾਲ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਨੇ  ਆਪਣੇ ਵਿਦਿਆਰਥੀਆਂ ਨੂੰ ਬੁ¦ਦੀਆਂ ਤੇ ਪਹੁੰਚਾਉਣ ਲਈ ਅਤੇ ਉਨ੍ਹਾਂ ਦੇ ਹਰ ਸੁਪਨੇ ਨੂੰ ਹਕੀਕਤ ਵਿੱਚ ਤਬਦੀਲ ਕਰਨ ਲਈ ਹਰ ਸੰਭਵ ਯਤਨ ਕੀਤੇ। ਉਨ੍ਹਾਂ ਆਖਿਆ ਕਿ ਸਦੀਆਂ ਤੋਂ ਭਾਰਤੀ ਸਮਾਜ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ। ਡਾ: ਢਿੱਲੋਂ ਨੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ, ਖੇਤਰੀ ਖੋਜ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤੀ ਸਲਾਹਕਾਰ ਸੇਵਾ ਕੇਂਦਰਾਂ ਵਿੱਚ ਕੰਮ ਕਰਦੇ ਵਿਗਿਆਨੀ ਅਧਿਆਪਕਾਂ ਨੂੰ ਪਿਛਲੇ ਸਾਲ ਦੌਰਾਨ ਪ੍ਰਾਪਤੀਆਂ ਕਰਨ ਬਦਲੇ ਮੁਬਾਰਕਬਾਦ ਪੇਸ਼ ਕੀਤੀ।
ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਇਸ ਮੌਕੇ ਸੰਚਾਲਨ ਕਰਦਿਆਂ ਆਖਿਆ ਕਿ ਅਧਿਆਪਕ ਦਿਵਸ ਨੂੰ ਵਿਸ਼ਾਲ ਪੱਧਰ ਤੇ ਮਨਾਉਣ ਲਈ ਅਗਲੇ ਸਾਲ ਤੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਅਤੇ ਹਰ ਖੇਤਰ ਦੀਆਂ ਪ੍ਰਾਪਤੀਆਂ ਦਾ ਵੇਰਵਾ ਹੁਣ ਤੋਂ ਹੀ ਇਕੱਠਾ ਕੀਤਾ ਜਾਵੇਗਾ। ਡਾ: ਬਿਜੇ ਸਿੰਘ, ਡਾ: ਦਿਨੇਸ਼ ਕੁਮਾਰ ਬੈਂਬੀ ਅਤੇ ਡਾ: ਅਨਿਲ ਸ਼ਰਮਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ  ਪਰਿਵਾਰ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਵਿਚਾਰ ਵਟਾਂਦਰੇ ਲਈ ਨਵੀਆਂ ਵਿਧੀਆਂ ਵਿਕਸਤ ਕਰਨ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਵੀ ਸੁਝਾਅ ਦਿੱਤੇ। ਇਸ ਮੌਕੇ ਗੁਰਭਜਨ ਗਿੱਲ ਨੇ ਆਪਣੀਆਂ ਲਿਖਤਾਂ ਵਿਚੋਂ ਸੱਤ ਪੁਸਤਕਾਂ ਦਾ ਸੈੱਟ ਵਾਈਸ ਚਾਂਸਲਰ ਡਾਂ: ਬਲਦੇਵ ਸਿੰਘ ਢਿੱਲੋਂ ਨੂੰ ਭੇਂਟ ਕੀਤਾ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>