ਅਮਰ ਸਿੰਘ ਨੇ ਮੂੰਹ ਖੋਲ੍ਹਿਆ ਤਾਂ ਕਈ ਫਸਣਗੇ- ਜੈਪ੍ਰਦਾ

ਨਵੀਂ ਦਿੱਲੀ- ਅਭਿਨੇਤਰੀ ਤੋਂ ਐਮਪੀ ਬਣੀ ਜੈਪ੍ਰਦਾ ਨੇ ਅਮਰ ਸਿੰਘ ਦੇ ਪੁਰਾਣੇ ਸਾਥੀਆਂ ਅਤੇ ਦੋਸਤਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਅਮਰ ਸਿੰਘ ਨੇ ਆਪਣਾ ਮੂੰਹ ਖੋਲ੍ਹ ਦਿੱਤਾ ਤਾਂ ਬਹੁਤ ਸਾਰੇ ਲੋਕ ਮੁਸ਼ਕਿਲ ਵਿੱਚ ਫਸ ਸਕਦੇ ਹਨ। ਜੈਪ੍ਰਦਾ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਅਮਰ ਸਿੰਘ ਤੋਂ ਫਾਇਦਾ ਉਠਾਇਆ, ਪਰ ਹੁਣ ਔਖੇ ਸਮੇਂ ਮੂੰਹ ਮੋੜ ਗਏ ਹਨ।

‘ਕੈਸ਼ ਫਾਰ ਵੋਟ’ ਘੋਟਾਲੇ ਵਿੱਚ ਅਮਰ ਸਿੰਘ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਹਨ। ਜੈਪ੍ਰਦਾ ਨੇ ਜੇਲ੍ਹ ਵਿੱਚ ਅਮਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਅਮਰ ਸਿੰਘ ਦੀ ਸਿਹਤ ਕਾਫ਼ੀ ਖਰਾਬ ਹੈ, ਇਸ ਲਈ ਜੇਲ੍ਹ ਵਿੱਚ ਰਹਿਣਾ ਉਸ ਦੇ ਲਈ ਠੀਕ ਨਹੀਂ ਹੈ। ਜੈਪ੍ਰਦਾ ਨੇ ਕਿਹਾ ਕਿ ਸਰਕਾਰ ਬਚਾਉਣ ਸਮੇਂ ਬਹੁਤ ਸਾਰੇ ਲੋਕਾਂ ਨੇ ਫਾਇਦਾ ਉਠਾਇਆ ਪਰ ਹੁਣ ਕੋਈ ਹਾਲ ਵੀ ਨਹੀਂ ਪੁੱਛ ਰਿਹਾ। ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਨੇ ਹੀ ਅਮਰ ਸਿੰਘ ਨੂੰ ਟਾਰਗਟ ਬਣਾਇਆ ਹੋਇਆ ਹੈ। ਉਸ ਨੇ ਅਮਿਤਾਬ ਬੱਚਨ ਅਤੇ ਮੁਲਾਇਮ ਸਿੰਘ ਯਾਦਵ ਨੂੰ ਇਸ ਗੱਲ ਲਈ ਕੋਸਿਆ ਕਿ ਉਹ ਹੁਣ ਅਮਰ ਸਿੰਘ ਦੀ ਕੋਈ ਸਾਰ ਨਹੀਂ ਲੈ ਰਹੇ। ਜੈਪ੍ਰਦਾ ਨੇ ਅਮਰ ਸਿੰਘ ਨੂੰ ਨਿਰਦੋਸ਼ ਦਸਦੇ ਹੋਏ ਕਿਹਾ ਕਿ ਉਸ ਦੇ ਖਿਲਾਫ਼ ਰਾਜਨੀਤਕ ਸਾਜਿਸ਼ ਕਰਕੇ ਉਸ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ, ਪਰ ਨਿਆਂਪਾਲਿਕਾ ਇਨਸਾਫ ਕਰੇਗੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>