ਖ਼ਬਰਾਂ ਦੀ ਭੰਨਤੋੜ-9/17/11

-ਬੀਜੇਪੀ ਮਰਿਆ ਸੱਪ ਹੈ-ਕਲਿਆਣ ਸਿੰਘ
*ਲੱਗਦੈ ਮਰਿਆ ਵੀ ਤੁਹਾਡੀਆਂ ਕਰਤੂਤਾਂ ਨਾਲ ਹੀ ਹੈ।

-ਮੋਦੀ ਦੇ ਵਰਤ ਨੂੰ ਡਰਾਮਾ ਕਰਾਰ ਦਿੱਤਾ ਜਾ ਰਿਹਾ ਹੈ
*ਭਾਜਪਾ-ਅਕਾਲੀਆਂ ਦੀਆਂ ਨਿਗਾਹਾਂ ‘ਚ ਹੰਗਾਮਾ ਕਰਾਰ ਦਿੱਤਾ ਜਾ ਰਿਹੈ

-ਫਲਸਤੀਨ ਨੂੰ ਸੰਪੂਰਨ ਰਾਸ਼ਟਰ ਦਾ ਦਰਜਾ ਦਿੱਤਾ ਜਾਵੇ
*ਇਸਰਾਈਲ ਤੇ ਅਮਰੀਕਾ ਮੰਨ ਜਾਣ ਫਿਰ ਦੇ ਦੇਵਾਂਗੇ

-ਸੰਗਤਾਂ ਅਖੌਤੀ ਆਗੂਆਂ ਨੂੰ ਮੂੰਹ-ਤੋੜ ਜਵਾਬ ਦੇਣਗੀਆਂ
*ਬਈ ਇਹ ਕਲਯੁੱਗ ਹੈ, ਬਿਆਨ ਸੋਚਕੇ ਦਿਆ ਕਰੋ

-ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਣਾ ਗੁਨਾਹ ਨਹੀਂ ਹੈ-ਸਰਨਾ
*ਸਿੱਖ ਹਿਤਾਂ ਲਈ ਮਿਲਣਾ ਗੁਨਾਹ ਨਹੀਂ ਹੈ, ਸਿਰਫ਼ ਚਾਹ ਪੀਕੇ ਪਰਤ ਆਉਣਾ ਗੁਨਾਹ ਹੈ

-ਸ਼੍ਰੋਮਣੀ ਖਾਲਸਾ ਪੰਚਾਇਤ ਵੱਲੋਂ ਪੰਥਕ ਮੋਰਚੇ ਦੇ ਹੱਕ ਵਿਚ ਸਮਾਗਮ ਕੀਤਾ ਗਿਆ
*ਸਟੇਜ ‘ਤੇ ਬੈਠੇ ਲੀਡਰਾਂ ਵਲੋਂ ਚਾਹ ਨਾਲ ਸੋਡਾ ਪੀਤਾ ਗਿਆ

-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸ਼ਹੀਦਾਂ ਦੀ ਮਹਾਨ ਜਥੇਬੰਦੀ-ਬਾਬਾ ਦਾਦੂਵਾਲ
*ਕਿਹੜੀ ਵਾਲੀ ਫੈਡਰੇਸ਼ਨ?

-ਮੇਨਕਾ ਬਣ ਕੇ ਬਾਬੇ ਰਾਮਦੇਵ ਦੀ ਤਪਸਿਆ ਭੰਗ ਕਰ ਦੇਵਾਂਗੀ-ਰਾਖੀ
*ਇਨ੍ਹਾਂ ਬਾਬਿਆਂ ਨੇ ਕਈ ਮੇਨਕਾਵਾਂ ਦੀ ਤੱਪਸਿਆ ਭੰਗ ਕੀਤੀ ਹੋਣੀ ਐਂ

-ਭਾਰਤ ਵਿੱਚ ਹਿੰਦੂ ਅੱਤਵਾਦ ਵੱਧ ਰਿਹਾ ਹੈ-ਅਮਰੀਕਾ
*ਸਾਨੂੰ ਤਾਂ ’84 ਤੋਂ ਬਾਅਦ ਹੀ ਪਤਾ ਚਲ ਗਿਆ ਸੀ।

-ਪੈਰਿਸ ਦੇ ਜੰਮਪਲ ਸਿੰਗਰ ਸਤ ਸੰਧੂ ਦੇ ਪੰਜਾਬੀ ਗਾਣੇ ਦੀ ਵੀਡੀਓ ਰਲੀਜ਼
*ਫਿਰ ਇਹਨੂੰ ਚਲਾਉਣ ਲਈ ਲਾ ਦਿਓ ਪੂਰਾ ਜ਼ੋਰ ਪਲੀਜ਼

-ਕੀ ਧਰਮ ਵਿਗਿਆਨ ਤੋਂ ਉੱਪਰ ਹੈ?
*ਇਸ ਸਬੰਧੀ ਹਾਂ ਹੀ ਸਾਡਾ ਉੱਤਰ ਹੈ

-ਸਾਨੂੰ ਵੀ ਗੁਰਦੁਆਰਾ ਈ ਪਵਾ ਦੇਅ ਤਾਇਆ
*ਸੰਗਤਾਂ ਨੂੰ ਵੰਡਾਂਗੇ ਕੜਾਹ ਤੇ ਆਪ ਛਕਾਂਗੇ ਮਾਇਆ

-ਸਹਿਜਧਾਰੀ ਸਿੱਖ ਵੋਟਰਾਂ ਦਾ ਮੁੱਦਾ
*ਸਿਆਸਤਦਾਨਾਂ ਵਲੋਂ ਖੇਡੀ ਜਾ ਰਹੀ ਖੇਡ

-ਗੁਰਦੁਆਰਾ ਐਕਟ 1925 ਵਿਚ ਸੋਧਾਂ ਦੀ ਲੋੜ
*ਜੇ ਸੋਧਾਂ ਕਰ ਲਈਆਂ ਤਾਂ ਜੇਬਾਂ ਕਿਵੇਂ ਭਰਾਂਗੇ ਹੋਰ-ਹੋਰ

-ਸਿਆਸੀ ‘ਖੇਡਾਂ’ ਤੋਂ ਕਦੋਂ ਆਜ਼ਾਦ ਹੋਣਗੇ ਖਿਡਾਰੀ
*ਜਦੋਂ ਸਿਆਸਤ ਦੀ ਖ਼ਤਮ ਹੋ ਜਾਵੇਗੀ ਬਿਮਾਰੀ

-ਬਸੀ ਪਠਾਣਾਂ ਦੇ ਵਾਰਡ ਨੰ:12,13,4 ਦੇ ਵੋਟਰਾਂ ਨੇ ਮਾਨ ਨੂੰ ਲੱਡੂਆਂ ਨਾਲ ਤੋਲਕੇ ਚੋਣ ਪ੍ਰਚਾਰ ਸਿਖਰਾਂ ‘ਤੇ ਲਿਆਂਦਾ
*ਜੇ ਨੋਟਾਂ ਨਾਲ ਤੋਲਦੇ ਤਾਂ ਹੋਰ ਵੀ ਸਿਖਰਾਂ ‘ਤੇ ਆ ਜਾਣਾ ਸੀ।

-ਅਮਰ ਸਿੰਘ ਕੇਸ ‘ਚ ਭਾਜਪਾ ਹੋਈ ਸ਼ਰਮਸਾਰ
*ਇਸੇ ਨੂੰ ਤਾਂ ਕਹਿੰਦੇ ਨੇ ਰਾਜਨੀਤੀ ਦੀ ਮਾਰ

-ਅਮਰ ਸਿੰਘ ਨੇ ਮੂੰਹ ਖੋਲ੍ਹਿਆ ਤਾਂ ਕਈ ਫਸਣਗੇ-ਜੈਪ੍ਰਦਾ
*ਇਹ ਅਮਰ ਸਿੰਘ ਦੀ ਵੱਡੀ ਰਾਜ਼ਦਾਰ ਲੱਗਦੀ ਐ

-ਅਨੰਦ ਮੈਰਿਜ ਬਿੱਲ ਨੂੰ ਜਲਦੀ ਹੀ ਐਕਟ ਦਾ ਰੂਪ ਦੇ ਦਿੱਤਾ ਜਾਵੇਗਾ-ਕਾਨੂੰਨ ਮੰਤਰੀ
*64 ਸਾਲਾਂ ਬਾਅਦ ਹੀ ਸਹੀ ਭਾਵੇਂ ਬਿਆਨ ਵਿਚ ਹੀ ਮੰਨੇ

-ਯੂਰਪ ਦੇ ਸਿੱਖ ਆਗੂਆਂ ਵੱਲੋਂ ਰਹਿਤ ਰਹਿਣੀ ਵਾਲੇ ਪੰਥ ਦਰਦੀ ਗੁਰਸਿੱਖ ਉਮੀਦਵਾਰਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਚੁਣਨ ਦੀ ਅਪੀਲ
*ਜਿੰਨੀਆਂ ਮਰਜ਼ੀ ਅਪੀਲਾਂ ਕਰੀ ਜਾਵੋ, ਚਲਣੇ ਤਾਂ ਮੂੰਹ ਮੁਲਾਹਜੇ ਹੀ ਨੇ।

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>