ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲੇ ਤੇ ਪੰਜ ਸਿਰਕੱਢ ਕਿਸਾਨ ਸਨਮਾਨੇ ਜਾਣਗੇ-ਡਾ: ਗਿੱਲ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ 22-23 ਸਤੰਬਰ ਨੂੰ ਅਯੋਜਤ ਕੀਤੇ ਜਾ ਰਹੇ ਦੋ ਰੋਜ਼ਾ  ਕਿਸਾਨ ਮੇਲੇ ਮੌਕੇ ਪੰਜ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਨਮਾਨਿਤ ਕਿਸਾਨਾਂ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਭੂਰੇ ਕਲਾਂ ਦੇ ਸ: ਜਰਨੈਲ ਸਿੰਘ ਭੁੱਲਰ ਨੂੰ ਸ: ਦਲੀਪ ਸਿੰਘ ਧਾਲੀਵਾਲ ਪੁਰਸਕਾਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਝਿੱਕਾ ਲਧਾਣਾ ਦੇ ਸ: ਜਸਵਿੰਦਰ ਸਿੰਘ ਨੂੰ ਸ: ਸੁਰਜੀਤ ਸਿੰਘ ਢਿੱਲੋਂ ਪੁਰਸਕਾਰ, ਜ¦ਧਰ ਜ਼ਿਲ੍ਹੇ ਦੇ ਪਿੰਡ ਅਲਾਵਲਪੁਰ ਦੇ ਸ਼੍ਰੀ ਸੁਭਾਸ਼ ਚੰਦਰ ਮਿਸ਼ਰਾ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘਲਾਲ ਵਾਸੀ ਜਸਬੀਰ ਸਿੰਘ ਅਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਿੜੀਸ਼ਾਹੀ ਵਾਸੀ ਸ: ਗੁਰਦਿਆਲ ਨੂੰ ਸਾਂਝੇ ਤੌਰ ਤੇ ਸ: ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਸਨਮਾਨਿਤ ਕਿਸਾਨਾਂ ਵਿਚੋਂ ਸ: ਜਰਨੈਲ ਸਿੰਘ ਭੁੱਲਰ ਕੋਲ ਆਪਣੀ 18 ਏਕੜ ਸਮੇਤ ਕੁਲ 24 ਏਕੜ ਜ਼ਮੀਨ ਹੈ ਅਤੇ ਪਿਛਲੇ 16 ਸਾਲ ਦਾ ਖੇਤੀ ਦਾ ਤਜਰਬਾ ਹੈ। ਪੀ.ਏ.ਯੂ. ਕਿਸਾਨ ਕਲੱਬ, ਪੀ.ਏ.ਯੂ. ਫਲ ਅਤੇ ਸਬਜੀ ਉਤਪਾਦਨ ਸਲਾਹਕਾਰ ਕਮੇਟੀ, ਨੌਜਵਾਨ ਕਿਸਾਨ ਸੰਸਥਾ ਰੱਖੜਾ ਦੇ ਮੈਂਬਰ ਹਨ ਅਤੇ ਪੀ.ਏ.ਯੂ. ਦੇ ਮਾਸਕ ਰਸਾਲੇ ’ਚੰਗੀ ਖੇਤੀ’ ਅਤੇ ’ਪ੍ਰੋਗ੍ਰੈਸਿਵ ਫਾਰਮਿੰਗ’ ਦੇ ਜੀਵਨ ਮੈਂਬਰ ਹਨ। ਸ: ਜਰਨੈਲ ਸਿੰਘ ਭੁੱਲਰ ਕੁਦਰਤੀ ਸੋਮਿਆਂ ਦੀ ਸੁਚ¤ਜੀ ਵਰਤੋਂ ਅਤੇ ਸਾਂਭ ਸੰਭਾਲ ਲਈ ਲੇਜ਼ਰ ਲੈਵਲਿੰਗ, ਰੋਟਾ ਵੇਟਰ, ਫੁਆਰਾ ਸਿੰਚਾਈ, ਨਹਿਰੀ ਪਾਣੀ ਦੀ ਵਰਤੋਂ, ਰੂੜੀ ਦੀ ਦੇਸੀ ਖਾਦ ਦੀ ਵਰਤੋਂ ਦੇ ਨਾਲ ਨਾਲ ਕੀੜੇ ਮਾਰ ਜਹਿਰਾਂ, ਖਾਦ, ਪਾਣੀ, ਆਦਿ ਦੀ ਵਰਤੋਂ ਸਿਰਫ ਖੇਤੀ ਵਿਗਿਆਨੀਆਂ ਦੀ ਸਲਾਹ ਨਾਲ ਹੀ ਕਰਦੇ ਹਨ। ਨਵੇਂ ਤਜ਼ਰਬੇ ਕਰਦਿਆਂ ਸ. ਭੁੱਲਰ ਨੇ ਖੀਰਾ, ਮਿਰਚ, ਹਰੀ ਮਿਰਚ ਅਤੇ ਕਰੇਲੇ ਨੂੰ ਕੋਰੇ ਤੋਂ ਬਚਾਉਣ ਲਈ ਲੋਅ ਟਨਲ ਰਾਹੀਂ ਫ਼ਸਲ ਬੀਜ ਕੇ ਕੀੜੇ ਮਕੌੜੇ ਅਤੇ ਬੀਮਾਰੀਆਂ ਦੇ ਹਮਲੇ ਤੋਂ ਬਚਾਉਣ ਦਾ ਸਫ਼ਲ ਤਜ਼ਰਬਾ ਕੀਤਾ ਹੈ ।

ਸ. ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਨਾਲ ਸਨਮਾਨਿਤ ਹੋ ਰਹੇ ਸ. ਜਸਵਿੰਦਰ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਲੋਂ ਸਮੇਂ ਸਮੇਂ ਸਿਰ ਸਬਜੀਆਂ ਦੀ ਖੇਤੀ, ਮਿਸ਼ਰਤ ਖੇਤੀ, ਸਬਜ਼ੀਆਂ ਦੀ ਪਨੀਰੀ ਤਿਆਰ ਕਰਨਾ, ਪਾਣੀ ਦੀ ਸੁਚੱਜੀ ਵਰਤੋਂ, ਬਾਰੇ ਸਿਖਲਾਈ ਪ੍ਰਾਪਤ ਕੀਤੀ ਹੋਈ ਹੈ। ਸ. ਜਸਵਿੰਦਰ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵਲੋਂ ਵੱਖ-ਵੱਖ ਅਗਾਂਹਵਧੂ ਕਿਸਾਨਾਂ ਦੇ ਕੀਤੇ ਤਜਰਬਿਆਂ ਨੂੰ ਵੇਖਣ ਲਈ ਦੌਰਾ ਕਰਦੇ ਰਹਿੰਦੇ ਹਨ। ਸ. ਜਸਵਿੰਦਰ ਸਿੰਘ ਨੇ ਲਸਣ ਦੀ ਵਿਸ਼ੇਸ਼ ਕਿਸਮ ਦੀ ਕਾਸ਼ਤ ਕੀਤੀ ਹੈ ਜੋ ਦਵਾਈ ਵਿਚ ਕੰਮ ਆਉਦੀ ਹੈ ਜਿਸ ਲਈ ਉਹਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਸਨਮਾਨਿਆ ਵੀ ਜਾ ਚੁੱਕਾ ਹੈ। ਖੇਤੀ ਵਿਭਿੰਨਤਾ ਵਧਾਉਣ ਲਈ ਵੀ ਸ. ਜਸਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਪ੍ਰਸੰਸਾ ਪੱਤਰ ਮਿਲ ਚੁੱਕਾ ਹੈ।ਉਹ ਜਲ ਭੂਮੀ ਦੀ ਸਾਂਭ ਸੰਭਾਲ ਲਈ ਲੇਜ਼ਰ ਲੈਂਡ ਲੈਵਲਰ, ਜ਼ਮੀਨ-ਦੋਜ਼ ਪਾਈਪਾਂ ਰਾਹੀ ਸਿੰਚਾਈ, ਰਹਿੰਦ ਖੂੰਦ ਦੀ ਵਰਤੋਂ, ਫ਼ਸਲਾਂ ਅਤੇ ਸਬਜੀਆਂ ਦੀ ਬੈਡਾਂ ਤੇ ਬਿਜਾਈ, ਹਰੀ ਖਾਦ ਦੀ ਵਰਤੋਂ, ਦਾਲਾਂ ਦੀ ਕਾਸ਼ਤ ਰਾਹੀਂ ਕੁਦਰਤੀ ਸੋਮਿਆਂ ਦੀ ਸੰਭਾਲ ਵੱਲ ਵਿਸ਼ੇਸ ਰੁਚੀ ਰੱਖਦੇ ਹਨ।

ਡਾ: ਗਿੱਲ ਨੇ ਦੱਸਿਆ ਕਿ ਸ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਸ. ਜਸਵੀਰ ਸਿੰਘ ਘੁਲਾਲ ਜ਼ਿਲ੍ਹਾ ਲੁਧਿਆਣਾ ਅਤੇ ਤਰਨਤਾਰਨ ਜ਼ਿਲ੍ਹੇ ਦੇ ਸ. ਗੁਰਦਿਆਲ ਸਿੰਘ ਪਿੰਡ ਕਿੜੀਸ਼ਾਹੀ ਨੂੰ  ਸਾਂਝੇ ਤੌਰ ਤੇ ਦਿੱਤਾ ਜਾ ਰਿਹਾ ਹੈ । ਸ. ਜਸਵੀਰ ਸਿੰਘ ਸਿਰਫ 7 ਏਕੜ ਜ਼ਮੀਨ ਤੇ ਵਾਹੀ ਕਰਦੇ ਹਨ। ਘੱਟ ਜ਼ਮੀਨ ਵਿਚ ਵੀ ਸ. ਜਸਵੀਰ ਸਿੰਘ ਨੇ  ਸ਼ਲਾਘਾਯੋਗ ਉਪਰਾਲੇ ਕਰਕੇ ਖੇਤੀ ਦੇ ਖੇਤਰ ਵਿਚ ਮੀਲ ਪੱਧਰ ਸਥਾਪਤ ਕੀਤੇ ਹਨ। ਉਹ ਪੀ.ਏ.ਯੂ. ਕਿਸਾਨ ਕਲੱਬ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੇ ਵਿਗਿਆਨਕ ਸਲਾਹਕਾਰ ਕਮੇਟੀ ਦੇ ਮੈਂਬਰ ਹਨ। ਸ. ਜਸਵੀਰ ਸਿੰਘ ਨੇ ਖੁੰਭਾਂ ਦੀ ਕਾਸ਼ਤ, ਸ਼ਹਿਦ ਦੀਆਂ ਮੱਖੀਆਂ ਪਾਲਣ ਸੰਬੰਧੀ, ਫਲ ਅਤੇ ਸਬਜ਼ੀਆਂ ਦੀ ਕਾਸ਼ਤ, ਗੰਡੋਇਆਂ ਦੀ ਖਾਦ ਅਤੇ ਸਬਜੀਆਂ ਅਤੇ ਫਲਾਂ ਦੀ ਡੱਬਾਬੰਦੀ ਸੰਬੰਧੀ ਸਮੇਂ ਸਮੇਂ ਸਿਰ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਹੈ।ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਦੇ ਨਾਲ ਨਾਲ ਤੁਪਕਾ ਸਿੰਚਾਈ ਅਤੇ ਫੁਆਰਾ ਸਿੰਚਾਈ ਦੇ ਸਫਲ ਤਜਰਬੇ ਕੀਤੇ ਹਨ। ਉਹਨਾਂ ਕਣਕ, ਹਲਦੀ, ਰਾਮਤੋਰੀ, ਗੋਭੀ, ਅਦਰਕ, ਆਲੂ, ਮੂਲੀ, ਗਾਜ਼ਰ, ਘੀਆ, ਦੀ ਖੇਤੀ ਦੇ ਨਾਲ ਨਾਲ ਕਿੰਨੂ , ਖੁੰਭਾਂ ਅਤੇ ਅਮਰੂਦ ਦੀ ਕਾਸ਼ਤ ਦੇ ਨਾਲ ਨਾਲ ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਸਹਾਇਕ ਧੰਦੇ ਨੂੰ ਵੀ ਅਪਣਾਇਆ ਹੈ ।

ਇਸੇ ਤਰ੍ਹਾਂ ਸ. ਗੁਰਦਿਆਲ ਸਿੰਘ ਨੇ ਬੀ.ਏ. ਪੱਧਰ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਆਪਣੀ 30 ਏਕੜ ਜ਼ਮੀਨ ਦੇ ਨਾਲ ਨਾਲ 50 ਏਕੜ ਹੋਰ ਠੇਕੇ ਤੇ ਲੈ ਕੇ ਪਿਛਲੇ 14 ਸਾਲ ਤੋਂ 80 ਏਕੜ ਵਿਚ ਖੇਤੀ ਕਰ ਰਹੇ ਹਨ।  ਸ. ਗੁਰਦਿਆਲ ਸਿੰਘ ਦਾ ਮੰਨਣਾ ਹੈ ਕਿ ਉਹ ਖੇਤੀ ਸੰਬੰਧੀ ਹਰ ਸਲਾਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਤੋਂ ਲੈਂਦੇ ਹਨ। ਸਬਜੀਆਂ ਦੀ ਕਾਸ਼ਤ ਦੇ ਨਾਲ ਨਾਲ ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਅਤੇ ਸੰਭਾਲ ਪ੍ਰਤੀ ਸ. ਗੁਰਦਿਆਲ ਸਿੰਘ ਪੂਰੀ ਤਰਾਂ ਸੁਚੇਤ ਹਨ।  ਉਹ ਵਧੇਰੇ ਕਰਕੇ ਮਟਰ, ਆਲੂ, ਟਮਾਟਰ, ਗੰਢੇ, ਮ¤ਕੀ, ਬੰਦ ਗੋਭੀ, ਕਣਕ, ਖੀਰਾ, ਲਸਣ, ਮਿਰਚਾਂ, ਬੈਂਗਣ, ਗਾਜਰ, ਪਾਲਕ, ਅਦਰਕ, ਗੋਭੀ, ਬਾਸਮਤੀ, ਸ਼ਿਮਲਾ ਮਿਰਚ, ਆਦਿ ਦੀ ਖੇਤੀ ਕਰਦੇ ਹਨ ਜਿਸ ਵਿੱਚ ਉਹਨਾਂ ਨਵੇਂ ਤਜਰਬਿਆਂ ਰਾਹੀਂ ਕਰਕੇ ਝਾੜ ਵਧਾਉਣ ਦੇ ਉਪਰਾਲੇ ਕੀਤੇ ਹਨ।  ਸਬਜੀਆਂ ਦੀ ਕਾਸ਼ਤ ਦੇ ਨਾਲ ਨਾਲ ਉਹ ਸਫਲ ਡੇਅਰੀ ਫਾਰਮਰ ਦੇ ਤੌਰ ਤੇ ਵੀ ਜਾਣੇ ਜਾਂਦੇ ਹਨ। ਸ. ਗੁਰਦਿਆਲ ਸਿੰਘ ਦੀ ਸਫ਼ਲਤਾ ਦਾ ਇਕ ਹੋਰ ਵ¤ਡਾ ਕਾਰਨ ਹੈ ਕਿ ਉਹ ਸਬਜ਼ੀਆਂ ਦਾ ਖੁਦ ਮੰਡੀਕਰਨ ਕਰਦੇ ਹਨ ।

ਇਸ ਵਰ੍ਹੇ ਦਾ ਪ੍ਰਵਾਸੀ ਭਾਰਤੀ ਪੁਰਸਕਾਰ ਜਲੰਧਰ ਜ਼ਿਲੇ ਦੇ ਅਲਾਵਲਪੁਰ ਪਿੰਡ ਦੇ ਵਸਨੀਕ ਸ੍ਰੀ ਸੁਬਾਸ਼ ਚੰਦਰ ਮਿਸ਼ਰਾ ਜੀ ਨੂੰ ਦਿੱਤਾ ਜਾ ਰਿਹਾ ਹੈ। ਸੱਤਰ ਸਾਲਾ ਸ੍ਰੀ ਮਿਸ਼ਰਾ ਪਿਛਲੇ ਲੱਗਪਗ 46 ਸਾਲ ਤੋਂ ਖੇਤੀਬਾੜੀ ਨਾਲ ਜੁੜੇ ਅਗਾਂਹ ਵਧੂ ਕਿਸਾਨ ਹਨ ਜਿਨਾਂ ਕੋਲ 30 ਏਕੜ ਆਪਣੀ ਜ਼ਮੀਨ ਹੈ ਜਿਸ ਉਪਰ ਉਹ ਖੇਤੀ ਵਿਭਿੰਨਤਾ ਲਈ ਨਵੇਂ ਉਪਰਾਲਿਆਂ ਵਿਚ ਸਦਾ ਯਤਨਸ਼ੀਲ ਰਹਿੰਦੇ ਹਨ।  ਉਹ ਰਵਾਇਤੀ ਫਸਲਾਂ ਦੇ ਨਾਲ ਨਾਲ ਫਲ, ਸਬਜੀਆਂ, ਦਾਲਾਂ ਦੀ ਖੇਤੀ ਤੋਂ ਇਲਾਵਾ ਡੇਅਰੀ ਫਾਰਮਿੰਗ ਅਤੇ ਸ਼ਹਿਦ ਮੱਖੀ ਪਾਲਣ ਦੇ ਧੰਦੇ ਨਾਲ ਵੀ ਜੁੜੇ ਹਨ। ਉਹਨਾਂ ਦੇ ਫਾਰਮ ਨੇ ਇੱਕ ਮਾਡਲ ਦਾ ਰੂਪ ਲੈ ਲਿਆ ਹੈ ਜਿਥੇ ਅੰਤਰਰਾਸ਼ਟਰੀ ਵਿਗਿਆਨੀ, ਕਿਸਾਨ ਅਤੇ ਯੁਨੀਵਰਸਿਟੀ ਅਧਿਕਾਰੀ ਸਮੇਂ ਸਮੇਂ ਸਿਰ ਦੌਰੇ ਕਰਦੇ ਰਹਿੰਦੇ ਹਨ। ਇਨ੍ਹਾਂ ਪੰਜ ਕਿਸਾਨਾਂ ਨੂੰ ਕਿਸਾਨ ਮੇਲੇ ਦੇ ਮੁੱਖ ਮਹਿਮਾਨ 22 ਸਤੰਬਰ ਨੂੰ ਉਦਘਾਟਨੀ ਸਮਾਰੋਹ ਮੌਕੇ ਸਨਮਾਨਿਤ ਕਰਨਗੇ।

This entry was posted in ਖੇਤੀਬਾੜੀ.

2 Responses to ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲੇ ਤੇ ਪੰਜ ਸਿਰਕੱਢ ਕਿਸਾਨ ਸਨਮਾਨੇ ਜਾਣਗੇ-ਡਾ: ਗਿੱਲ

  1. Rochi says:

    Superb inomfratoin here, ol’e chap; keep burning the midnight oil.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>