ਮਾਧੁਰੀ ਆਪਣੇ ਪਤੀ ਤੋਂ ਜਲਦੀ ਤਲਾਕ ਲੈ ਲਵੇਗੀ

ਮੁੰਬਈ- ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਤ ਬਾਰੇ ਇਹ ਚਰਚਾ ਜੋਰਾਂ ਤੇ ਹੈ ਕਿ ਉਸਦੀ ਆਪਣੇ ਪਤੀ ਨਾਲ ਅਣਬਣ ਚਲ ਰਹੀ ਹੈ। ਕਿਸੇ ਸਮੇਂ ਟਾਪ ਹੀਰੋਇਨਾਂ ਵਿੱਚ ਰਹਿ ਚੁਕੀ ਮਾਧੁਰੀ ਇਸ ਸਮੇਂ ਅਮਰੀਕਾ ਤੋਂ ਇੰਡੀਆ ਸਿ਼ਫਟ ਹੋ ਰਹੀ ਹੈ ਅਤੇ ਇਸ ਦਾ ਕਾਰਣ ਪਤੀ-ਪਤਨੀ ਦੇ ਆਪਸੀ ਸਬੰਧਾਂ ਵਿੱਚ ਤਰੇੜਾਂ ਹਨ।

ਮਾਧੁਰੀ ਦੀਕਸ਼ਤ1999 ਵਿੱਚ ਸ਼੍ਰੀਰਾਮ ਨੇਨੇ ਨਾਲ ਵਿਆਹ ਬੰਧਨ ਵਿੱਚ ਬਝੀ ਸੀ, ਜੋ ਕਿ ਅਮਰੀਕਾ ਵਿੱਚ ਡਾਕਟਰ ਹੈ। ਉਸ ਸਮੇਂ ਮਾਧੁਰੀ ਫਿਲਮੀ ਦੁਨੀਆਂ ਨੂੰ ਛੱਡ ਕੇ ਅਮਰੀਕਾ ਆ ਗਈ ਸੀ, ਪਰ ਹੁਣ ਫਿਰ ਉਹ ਭਾਰਤ ਵਿੱਚ ਸੈਟਲ ਹੋਣ ਵਾਲੀ ਹੈ। ਉਹ ਆਪਣੇ ਬੇਟਿਆਂ ਲਈ ਭਾਰਤ ਵਿੱਚ ਚੰਗੇ ਸਕੂਲਾਂ ਦੀ ਭਾਲ ਕਰ ਰਹੀ ਹੈ।ਇਸ ਦੀ ਵਜ੍ਹਾ ਪਤੀ-ਪਤਨੀ ਦਰਮਿਆਨ ਹੋਣ ਵਾਲੇ ਗੰਭੀਰ ਝਗੜੇ ਹਨ। ਸੁਣਨ ਵਿੱਚ ਆ ਰਿਹਾ ਹੈ ਕਿ ਉਹ ਜਲਦੀ ਹੀ ਤਲਾਕ ਲੈ ਲਵੇਗੀ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>