ਸੁਖਵਿੰਦਰ ਸੁੱਖੀ ਨੇ ਕਿਸਾਨ ਮੇਲੇ ਵਿੱਚ ਆਏ ਕਿਸਾਨਾਂ ਦਾ ਭਰਪੂਰ ਮਨੋਰੰਜਨ ਕੀਤਾ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਵੀਆਂ ਫ਼ਸਲਾਂ ਭਾਵ ਹਲਦੀ, ਮੈਂਥਾ (ਪੁਦੀਨਾ) ਅਤੇ ਕਰਨੌਲੀ (ਖੁਰਾਸਾਨੀ ਅਜਵੈਣ) ਬਾਰੇ ਕਿਸਾਨ ਭਰਾਵਾਂ ਨੇ ਬਹੁਤ ਜ਼ਿਆਦਾ ਦਿਲਚਸਪੀ ਵਿਖਾਈ। ਇਨ੍ਹਾਂ ਤੋਂ ਇਲਾਵਾ ਕਿਸਾਨ ਤੁਲਸੀ, ਕੁਆਰ ਗੰਦਲ, ਸੋਏ, ਸੌਫ, ਨਿਆਜ਼ਬੋ ਅਤੇ ਕੁਝ ਹੋਰ ਫ਼ਸਲਾਂ ਬਾਰੇ ਵੀ ਸੁਆਲਾਂ ਦੇ ਜੁਆਬ ਉੱਠਦੇ ਵੇਖੇ ਗਏ। ਫ਼ਸਲ ਵਿਗਿਆਨ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਜੁਆਬ ਦਿੱਤੇ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੜ੍ਹੇ ਹੋਏ ਵਿਦਿਆਰਥੀਆਂ ਵਿੱਚੋਂ ਸੁਖਵਿੰਦਰ ਸੁੱਖੀ ਨੇ ਹਰ ਸਾਲ ਵਾਂਗ ਇਸ ਸਾਲ ਵੀ ਕਿਸਾਨ ਮੇਲੇ ਵਿੱਚ ਆਏ ਕਿਸਾਨਾਂ ਦਾ ਭਰਪੂਰ ਮਨੋਰੰਜਨ ਕੀਤਾ। ਉਨ੍ਹਾਂ ਨੇ ਕੁਝ ਵਰ੍ਹੇ ਪਹਿਲਾਂ ਇਸੇ ਯੂਨੀਵਰਸਿਟੀ ਤੋਂ ਹੀ ਐਮ ਐਸ ਸੀ ਫ਼ਸਲ ਵਿਗਿਆਨ ਪਾਸ ਕੀਤੀ ਸੀ। ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਸੁੱਖੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਸਿਰਫ ਚੰਗੀਆਂ ਕਿਸਮਾਂ ਦੇ ਬੀਜ ਹੀ ਤਿਆਰ ਨਹੀਂ ਕਰਦੀ ਸਗੋਂ ਸਮਾਜ ਲਈ ਸਾਰਥਿਕ ਸੋਚ ਵਾਲੇ ਕਲਾਕਾਰਾਂ ਦੀ ਵੀ ਪਨੀਰੀ ਤਿਆਰ ਕਰਦੀ ਹੈ ਜਿਨ੍ਹਾਂ ਵਿਚੋਂ ਸੁੱਖੀ ਸਿਰਕੱਢਵਾਂ ਹੈ।

ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਮੌਕੇ ਕਰਵਾਏ ਫ਼ਸਲਾਂ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਅਜਮੇਰ ਸਿੰਘ ਲਾਂਗੜੀਆ ਨੇ ਕੇਲੇ ਦੇ ਕਾਸ਼ਤ ਵਿੱਚ, ਅਮਰਜੀਤ ਕੌਰ ਚੰਦੀ ਬੂਲਪੁਰ ਜ਼ਿਲ੍ਹਾ ਕਪੂਰਥਲਾ ਨੇ ਸ਼ਹਿਦ ਉਤਪਾਦਨ ਅਤੇ ਬੈਂਗਣ ਮੁਕਾਬਲੇ ਵਿੱਚ ਪੁਰਸਕਾਰ ਜਿੱਤਿਆ। ਪਟਿਆਲਾ ਜ਼ਿਲ੍ਹੇ ਦੇ ਅਮਰਜੀਤ ਸਿੰਘ ਬਿਰੜਵਾਲ ਨੇ ਬਿਲ ਦੀ ਕਾਸ਼ਤ ਵਿੱਚ, ਅਨਮੋਲ ਸਿੰਘ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਨੇ ਮਿਰਚਾਂ ਵਿੱਚ ਦੂਜਾ ਅਤੇ ਬਲਵਿੰਦਰ ਸਿੰਘ ਭੜੀ ਮਾਨਸਾ ਜ਼ਿਲ੍ਹਾ ਸੰਗਰੂਰ ਨੇ ਮਿਰਚਾਂ ਵਿੱਚ ਹੀ ਪਹਿਲਾਂ ਇਨਾਮ ਹਾਸਿਲ ਕੀਤਾ। ਲੁਧਿਆਣਾ ਜ਼ਿਲ੍ਹੇ ਦੇ ਭੁਪਿੰਦਰ ਸਿੰਘ ਝਾਂਡੇ ਨੇ ਨਿੰਬੂ ਵਿੱਚ ਦੂਜਾ, ਦਲਬੀਰ ਸਿੰਘ ਗਗੜਪੁਰ ਜ਼ਿਲ੍ਹਾ ਸੰਗਰੂਰ ਨੇ ਮੂਲੀ ਵਿੱਚ ਪਹਿਲਾ, ਦਲੀਪ ਸਿੰਘ ਢਿੱਲਵਾਂ ਨੇ ਕਰੇਲੇ ਵਿੱਚ ਪਹਿਲਾ ਅਤੇ ਅਰਬੀ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਦਵਿੰਦਰ ਸਿੰਘ ਮੁਕਟਰਾਮ ਵਾਲਾ ਜ਼ਿਲ੍ਹਾ ਕਪੂਰਥਲਾ ਨੇ ਨਿੰਬੂ ਵਿੱਚ ਪਹਿਲਾ, ਦਵਿੰਦਰ ਸਿੰਘ ਚੰਨਣਵਾਲਾ ਜ਼ਿਲ੍ਹਾ ਫਾਜ਼ਿਲਕਾ ਨੇ ਕਰੌਂਦੇ ਵਿੱਚ ਪਹਿਲਾ, ਗਗਨਦੀਪ ਸਿੰਘ ਰੋਡੇ ਜੱਲੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੇ ਗੁਲਾਬ ਵਿੱਚ ਦੂਜਾ, ਗੁਰਦੇਵ ਸਿੰਘ ਚੀਮਾ ਕਲਾਂ ਜ਼ਿਲ੍ਹਾ ਜ¦ਧਰ ਨੇ ਮੱਕੀ ਹਾਈਬਰਿਡ ਵਿੱਚ ਦੂਜਾ, ਗੁਰਪ੍ਰੀਤ ਸਿੰਘ ਭੌਰਸ਼ੀ ਰਾਜਪੂਤਾਂ ਜ਼ਿਲ੍ਹਾ ਅੰਮ੍ਰਿਤਸਰ ਨੇ ਘੀਆ ਕੱਦੂ ਵਿੱਚ ਦੂਜਾ, ਗੁਰਪ੍ਰੀਤ ਸਿੰਘ ਬੂਲਪੁਰ ਜ਼ਿਲ੍ਹਾ ਕਪੂਰਥਲਾ ਨੇ ਰਵਾਂਹ ਵਿੱਚ ਦੂਜਾ, ਗੁਰਪ੍ਰੀਤ ਸਿੰਘ ਸ਼ੇਰਗਿੱਲ ਪਟਿਆਲਾ ਨੇ ਗੇਂਦੇ ਵਿੱਚ ਪਹਿਲਾ, ਹਰਬੰਸ ਸਿੰਘ ਘਾਬਦਾਂ  ਨੇ ਕਮਾਦ ਵਿੱਚ ਪਹਿਲਾ, ਜਗਪਾਲ ਸਿੰਘ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਨੇ ਭਿੰਡੀ ਵਿੱਚ ਦੂਜਾ, ਜਸਪਾਲ ਸਿੰਘ ਲਹਿਰਾਬੇਗਾ ਜ਼ਿਲ੍ਹਾ ਬਠਿੰਡਾ ਨੇ ਰਵਾਂਹ ਵਿੱਚ ਪਹਿਲਾ, ਜਸਪ੍ਰੀਤ ਸਿੰਘ ਗਾਲਿਬ ਖੁਰਦ ਨੇ ਪਿਆਜ਼ ਵਿੱਚ ਪਹਿਲਾ,ਜਸਵੰਤ ਸਿੰਘ ਰੋਡੇ ਜੱਲੇਵਾਲਾ ਜ਼ਿਲ੍ਹਾ ਫਿਰੋਜਪੁਰ ਨੇ ਗੇਂਦੇ ਵਿੱਚ ਦੂਜਾ, ਜਸਵਿੰਦਰ ਸਿੰਘ ਝਿੱਕਾ ਲਧਾਣਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਖੀਰੇ ਵਿੱਚ ਦੂਜਾ ਅਤੇ ਜਿੰਦਰ ਸਿੰਘ ਸੰਧੂਆਂ ਜ਼ਿਲ੍ਹਾ ਰੋਪੜ ਨੇ ਕਚਰੀਂਡਾ ਵਿੱਚ ਵਿਸ਼ੇਸ਼ ਪੁਰਸਕਾਰ ਹਾਸਿਲ ਕੀਤਾ।

ਵੱਖ ਵੱਖ ਫ਼ਸਲਾਂ ਦੇ ਮੁਕਾਬਲਿਆਂ ਦੇ ਕਨਵੀਨਰ ਡਾ: ਜਸਬੀਰ ਸਿੰਘ ਚਾਵਲਾ ਨੇ ਦੱਸਿਆ ਕਿ ਜੁਝਾਰ ਸਿੰਘ ਡਾਨਸੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਸ਼ਿਮਲਾ ਮਿਰਚ ਵਿੱਚ ਪਹਿਲਾ, ਕਮਲਜੀਤ ਸਿੰਘ ਦਿਆਲਪੁਰਾ ਭਾਈਕਾ ਜ਼ਿਲ੍ਹਾ ਬਠਿੰਡਾ ਨੇ ਅਮਰੂਦ ਵਿੱਚ ਪਹਿਲਾ, ਕੰਵਰਜੀਤ ਸਿੰਘ ਮੁਕਟਰਾਮਵਾਲਾ ਜ਼ਿਲ੍ਹਾ ਕਪੂਰਥਲਾ ਨੇ ਪਪੀਤੇ ਅਤੇ ਕਰੌਂਦੇ ਵਿੱਚ  ਪਹਿਲਾ ਸਥਾਨ ਹਾਸਿਲ ਕੀਤਾ। ਗੁਲਾਬ ਵਿੱਚ ਕਰਮਜੀਤ ਸਿੰਘ ਸ਼ੇਰਗਿੱਲ ਮਜ਼ਾਲ ਖੁਰਦ ਜ਼ਿਲ੍ਹਾ ਪਟਿਆਲਾ ਪਹਿਲੇ ਥਾਂ ਤੇ ਰਹੇ ਜਦ ਕਿ ਤਰਨਵੀਰ ਕੌਰ ਸੰਗਰੂਰ ਨੇ ਅਰਬੀ ਵਿੱਚ ਪਹਿਲਾ ਸਥਾਨ ਜਿੱਤਿਆ। ਖੁਸ਼ਪ੍ਰੀਤ ਸਿੰਘ ਸੰਦੌੜ ਜ਼ਿਲ੍ਹਾ ਸੰਗਰੂਰ  ਹਲਦੀ ਵਿੱਚ ਦੂਜੇ ਅਤੇ ਰਾਮ ਤੋਰੀ ਵਿੱਚ ਪਹਿਲੇ ਸਥਾਨ ਤੇ ਰਹੇ। ਕੁਲਵੰਤ ਸਿੰਘ ਰਾਏਕੋਟ ਜ਼ਿਲ੍ਹਾ ਲੁਧਿਆਣਾ ਨੂੰ ਚਕੋਤਰੇ ਦੀ ਕਾਸ਼ਤ ਲਈ ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ। ਕੁਲਵਿੰਦਰ ਸਿੰਘ ਨਾਗਰਾ ਜ਼ਿਲ੍ਹਾ ਸੰਗਰੂਰ ਨੂੰ ਸ਼ਿਮਲਾ ਮਿਰਚ ਵਿੱਚ ਦੂਜਾ ਅਤੇ ਮੇਜਰ ਸਿੰਘ ਕੁਤਬਾ ਜ਼ਿਲ੍ਹਾ ਬਰਨਾਲਾ ਨੂੰ ਘੀਆ ਕੱਦੂ ਵਿੱਚ ਪਹਿਲਾਂ ਇਨਾਮ ਮਿਲਿਆ। ਮਨਜੀਤ ਸਿੰਘ ਨਾਗਰਾ ਜ਼ਿਲ੍ਹਾ ਸੰਗਰੂਰ ਨੇ ਫਰਾਂਸਬੀਨ ਵਿੱਚ ਵਿੱਚ ਵਿਸ਼ੇਸ਼ ਪੁਰਸਕਾਰ ਜੇਤੂ ਬਣੇ। ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਤੋਂ ਆਏ ਮਹੁੰਮਦ ਸਬੀਰ ਨੂੰ ਵੀ ਹੌਸਲਾ ਵਧਾਊ ਇਨਾਮ ਮਿਲਿਆ ਜਦ ਕਿ ਨਾਨਕ ਸਿੰਘ ਮੀਆਂਪੁਰ ਜ਼ਿਲ੍ਹਾ ਰੋਪੜ ਨੂੰ ਖੀਰੇ ਦੀ ਕਾਸ਼ਤ ਵਿੱਚ ਪਹਿਲਾ , ਪਰਮਜੀਤ ਸਿੰਘ ਜਲਬੇੜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਕਰੇਲੇ ਵਿੱਚ ਦੂਜਾ ਅਤੇ ਬੈਂਗਣ ਵਿੱਚ ਪਹਿਲਾ ਇਨਾਮ ਮਿਲਿਆ। ਸੰਗਰੂਰ ਜ਼ਿਲ੍ਹੇ ਦੇ ਰਘੂਰਾਜ ਸਿੰਘ ਘੁਮਾਣ ਨੂੰ ਹਲਵਾ ਕੱਦੂ ਵਿੱਚ ਦੂਜਾ ਇਨਾਮ ਮਿਲਿਆ ਜਦ ਕਿ ਰਾਜਦੀਪ ਸਿੰਘ ਬੁਰਜ ਜ਼ਿਲ੍ਹਾ ਬਠਿੰਡਾ ਨੂੰ ਲਸਣ ਦੀ ਕਾਸ਼ਤ ਵਿੱਚ ਵਿਸ਼ੇਸ਼ ਪੁਰਸਕਾਰ ਮਿਲਿਆ। ਸਤਨਾਮ ਸਿੰਘ ਸੰਹੂਗੜਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੂੰ ਮੱਕੀ ਹਾਈਬਰਿਡ ਵਿੱਚ ਪਹਿਲਾ ਅਤੇ ਸਤਨਾਮ ਸਿੰਘ ਔਲਖ ਜ਼ਿਲ੍ਹਾ ਫਰੀਦਕੋਟ ਨੂੰ ਮੱਕੀ ਵਿੱਚ ਹੌਸਲਾ ਵਧਾਊ ਇਨਾਮ ਮਿਲਿਆ। ਪਟਿਆਲਾ ਜ਼ਿਲ੍ਹੇ ਦੇ ਸਤਵਿੰਦਰ ਸਿੰਘ ਅਗੌਲ ਨੂੰ ਪਪੀਤੇ ਵਿੱਚ ਦੂਜਾ ਅਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਗੌਲ ਵਾਸੀ ਸਤਵਿੰਦਰ ਸਿੰਘ ਨੂੰ ਦੂਜਾ ਇਨਾਮ ਮਿਲਿਆ। ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਭਾਈਕਾ ਦੇ ਸੁਖਦੀਪ ਸਿੰਘ ਨੂੰ ਅਮਰੂਦ ਵਿੱਚ ਤੀਜਾ ਇਨਾਮ ਮਿਲਿਆ ਜਦ ਕਿ ਦੁੱਧ ਤੋਂ ਤਿਆਰ ਵਸਤਾਂ ਲਈ ਸ: ਸੁਖਦੇਵ ਸਿੰਘ ਸਲਾਬਤਪੁਰਾ ਜ਼ਿਲ੍ਹਾ ਬਠਿੰਡਾ ਨੂੰ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕਪੂਰਥਲੇ ਜ਼ਿਲ੍ਹੇ ਦੇ ਸੁਖਦੇਵ ਸਿੰਘ ਚੰਦੀ ਨੂੰ ਪਿਆਜ਼ ਵਿੱਚ ਦੂਜਾ, ਸੁਖਵਿੰਦਰ ਸਿੰਘ ਬਲੇਰ ਖਾਨਪੁਰ ਜ਼ਿਲ੍ਹਾ ਕਪੂਰਥਲਾ ਨੂੰ ਗਰੇਪ ਫਰੂਟ ਵਿੱਚ ਪਹਿਲਾ, ਸੂਰਜ ਪ੍ਰਕਾਸ਼ ਸਨੌਰ ਜ਼ਿਲ੍ਹਾ ਪਟਿਆਲਾ ਨੂੰ ਰਾਮ ਤੋਰੀ ਵਿੱਚ ਦੂਜਾ, ਤੀਰਥ ਸਿੰਘ ਸੰਦੌੜ ਨੂੰ ਮੂਲੀ ਵਿੱਚ ਦੂਜਾ, ਵਰਿੰਦਰਜੀਤ ਸਿੰਘ ਚੰਦੀ ਨੂੰ ਭਿੰਡੀ ਅਤੇ ਹਲਵਾ ਕੱਦੂ ਵਿੱਚ ਪਹਿਲਾ ਪੁਰਸਕਾਰ ਹਾਸਿਲ ਹੋਇਆ।

ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਵੱਲੋਂ ਕਰਵਾਏ ਮੁਕਾਬਲਿਆਂ ਵਿੱਚ ਮਿੱਟੀ ਤੋਂ ਖਿਡੌਣੇ ਬਣਾਉਣ ਦਾ ਮੁਕਾਬਲਾ ਜਸਕੀਰਤ ਕੌਰ ਗਿੱਲ ਪਿੰਡ ਬੀੜਚੜਿੱਕ ਜ਼ਿਲ੍ਹਾ ਮੋਗਾ ਨੇ ਜਿੱਤਿਆ। ਸੰਗਰੂਰ ਜ਼ਿਲ੍ਹੇ ਦੇ ਪਿੰਡ ਝਨੇਰ ਵਾਸੀ ਪਵਨ ਸਿੰਘ ਨੂੰ ਦੂਜਾ ਅਤੇ ਉੱਚੀ ਮੰਗਲੀ ਜ਼ਿਲ੍ਹਾ ਲੁਧਿਆਣਾ ਦੇ ਕਰਨਬੀਰ ਸਿੰਘ ਨੂੰ ਤੀਜਾ ਸਥਾਨ ਮਿਲਿਆ। ਕਰੋਸ਼ੀਏ ਦੀ ਕਲਾ ਵਿੱਚ ਪਹਿਲਾ ਇਨਾਮ ਪ੍ਰਕਾਸ਼ ਕੌਰ ਕੋਟਕਪੂਰਾ ਨੇ ਜਿੱਤਿਆ ਜਦ ਕਿ ਮਹਿੰਦਰ ਕੌਰ ਪੱਖੋਵਾਲ ਕਲਾਂ ਨੂੰ ਦੂਜਾ ਅਤੇ ਸਨੀਤਾ ਰਾਣੀ ਕਲਿਆਣਾ ਜ਼ਿਲ੍ਹਾ ਪਟਿਆਲਾ ਨੂੰ ਤੀਜਾ ਇਨਾਮ ਮਿਲਿਆ। ਦੀਵੇ ਸ਼ਿੰਗਾਰਨ ਵਿੱਚ ਬਾਬਾ ਦੀਪ ਸਿੰਘ ਨਗਰ ਲੁਧਿਆਣਾ ਦੀ ਤੇਜਿੰਦਰ ਕੌਰ ਜੇਤੂ ਰਹੀ ਜਦ ਕਿ ਪ੍ਰਕਾਸ਼ ਕੌਰ ਕੋਟਕਪੂਰਾ ਅਤੇ ਕੁਲਜੀਤ ਕੌਰ ਗਿਆਸਪੁਰਾ ਜ਼ਿਲ੍ਹਾ ਲੁਧਿਆਣਾ ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਪੌਸ਼ਟਿਕ ਪਕਵਾਨ ਤਿਆਰ ਕਰਨ ਵਿੱਚ ਗੁਰਵਿੰਦਰ ਕੌਰ ਲੁਧਿਆਣਾ ਪਹਿਲੇ, ਚਰਨਜੀਤ ਕੌਰ ਮਹਿਣਾ ਜ਼ਿਲ੍ਹਾ ਮੋਗਾ ਦੂਜੇ ਅਤੇ ਹਰਕਿਰਨਦੀਪ ਕੌਰ ਥਰੀਕੇ ਜ਼ਿਲ੍ਹਾ ਲੁਧਿਆਣਾ ਤੀਜੇ ਸਥਾਨ ਤੇ ਰਹੀ। ਹਿੰਮਤੀ ਔਰਤਾਂ ਦੇ ਸਟਾਲ ਮੁਕਾਬਲਿਆਂ ਵਿੱਚ ਪਹਿਲਾਂ ਇਨਾਮ ਸੁਖਮਨੀ ਸੈਲਫ ਹੈਲਪ ਗਰੁੱਪ ਪਟਿਆਲਾ ਦੀ ਗੁਰਜੀਤ ਕੌਰ ਪਹਿਲੇ, ਐਸ ਐਸ ਐਮ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਰੇਣੂ ਦੂਜੇ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਿਜ਼ਾਮ ਪੁਰ ਦੀ ਸ਼੍ਰੀਮਤੀ ਕੋਮਲ ਤੀਜੇ ਸਥਾਨ ਤੇ ਰਹੀਆਂ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>