ਪੰਜਾਬ ਦੇ ਹਰ ਪਿੰਡ ਤੇ ਕਸਬੇ ਵਿਚ ਲਾੲਬਿਰੇਰੀ ਸਥਾਪਤ ਕੀਤੀ ਜਾਏਗੀ: ਸੇਖਵਾਂ

ਸਿਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਪੱਤਰਕਾਰ ਹਰਬੀਰ ਭੰਵਰ ਦੀ ਪੁਸਤਕ “ਡਾਇਰੀ ਦੇ ਪੰਨੇ” ਰੀਲੀਜ਼ ਕਰਦੇ ਹੋਏ, ਪ੍ਰੋ. ਗੁਰਭਜਨ ਗਿਲ, ਜਰਨੈਲ ਸੇਖਾ ਤੇ ਕਰਮਜੀਤ ਸਿੰਘ ਔਜਲਾ ਵੀ ਦਿਖਾਈ ਦੇ ਰਹੇ ਹਨ’

ਲੁਧਿਆਣਾ- ਸਿਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਪੁਸਤਕ ਸਭਿਆਚਾਰ ਪ੍ਰਫੁਲਤ ਕਰਨ ਲਈ ਕੇਰਲਾ  ਪੈਟਰਨ ‘ਤੇ ਪੰਜਾਬ ਲਾਇਬਰੇਰੀ ਐਕਟ ਬਣਾਏਗੀ।

ਇਹ ਐਲਾਨ ਉਨ੍ਹਾਂ ਅਜ ਇਥੇ ਪੰਜਾਬ ਭਵਨ ਵਿਖੇ ਸਿਰਜਣਧਾਰਾ ਦੇ ਇਕ ਸਮਾਗਮ ਦੌਰਾਨ ਸੀਨੀਅਰ ਪੱਤਰਕਾਰ ਹਰਬੀਰ ਸਿੰਘ ਭੰਵਰ ਦੀ  ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਬਾਰੇ ਲਿਖੀ ਪੁਸਤਕ “ਡਾਇਰੀ ਦੇ ਪੰਨੇ” ਦੀ ਸਤਵੀ ਐਡੀਸ਼ਨ ਰੀਲੀਜ਼ ਕਰਨ ਸਮੇਂ ਕੀਤਾ।ਉਨ੍ਹਾ ਕਿਹਾ ਕਿ ਇਹ ਦੁੱਖ ਵਾਲੀ ਗਲ ਹੈ ਕਿ ਪੰਜਾਬੀਆਂ ਵਿਚ ਪੁਸਤਕਾਂ ਪੜ੍ਹਣ ਦੀ ਰੁਚੀ ਘਟ ਰਹੀ ਹੈ। ਪੁਸਤਕ ਸਭਿਆਚਾਰ ਦੇ ਵਿਕਾਸ ਕਰਨ ਦੇ ਮੰਤਵ ਲਈ ਪੰਜਾਬ ਸਰਕਾਰ ਨੇ ਮਾਹਰਾਂ ਦੀ ਇਕ ਸਬ-ਕਮੇਟੀ ਬਣਾਈ ਸੀ ਜਿਸ ਨੇ ਦੁਜੇ ਸੂਬਿਆਂ ਦਾ ਅਧਿਐਨ ਕਰਕੇ ਇਹ ਰੀਪੋਰਟ ਦਿਤੀ ਹੈ ਕਿ ਪੁਸਤਕ ਸਭਿਆਚਾਰ ਦੇ ਵਿਕਾਸ ਲਈ ਕੇਰਲਾ ਲਾਇਬਰੇਰੀ ਐਕਟ ਸਭ ਤੋਂ ਚੰਗਾ ਹੈ।ਪੰਜਾਬ ਸਰਕਾਰ ਕੇਰਲਾ ਪੈਟਰਨ ‘ਤੇ ਲਾਇਬਰੇਰੀ ਐਕਟ ਲਿਆਉਣ ਲਈ ਲੋੜੀਂਦੀ ਕਰਵਾਈ ਕਰ ਰਹੀ ਹੈ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਬਾਰੇ ਆਰਡੀਨੈਂਸ ਜਾਰੀ ਕੀਤਾ ਜਾਏਗਾ।ਇਸ ਐਕਟ ਅਨੁਸਾਰ ਹਰ ਸ਼ਹਿਰ, ਕਸਬੇ ਤੇ ਪਿੰਡ ਵਿਚ ਲਾਇਬ੍ਰੇਰੀ ਸਥਾਪਤ ਕੀਤੀ ਜਾਏਗੀ ਜਿਥੈ ਪਮਜਾਬੀ, ਹਿੰਦੀ ਤੇ ਅਮਗਰੇਜ਼ੀ ਦੀਆਂ ਵਧੀਆਂ । ਪੁਸਤਕਾ ਤੇ ਅਖ਼ਬਾਰਾਂ ਉਪਲਬਧ ਹੋਣੀਆਂ। ਜਿਸ ਕਾਰਨ ਲੇਖਕਾਂ ਦੀਆਂ ਪੁਸਤਕਾਂ ਵੱਡੀ ਗਿਣਤੀ ਵਿਚ ਛਪਣ ਗੀਆ , ਇਸ ਸਦਕਾ ਲੇਖਕਾਂ ਤੇ ਪ੍ਰਕਾਸ਼ਕਾਂ ਨੂੰ ਵੀ ਲਾਭ ਹੋੲਗਾ।

ਪੱਤਰਕਾਰ ਭੰਵਰ ਦੀ ਖੋਜ ਅਧਾਰਿਤ ਪੱਤਰਕਾਰੀ ਦੀ ਸ਼ਲਾਘਾ ਕਰਦਿਆ ਸ੍ਰੀ ਸੇਖਵਾਂ ਨੇ ਕਿਹਾ ਜੂਨ 84 ਦੇ ਕਾਲੇ ਦਿਨਾਂ ਦੌਰਾਨ ਸ੍ਰੀ ਭੰਵਰ ਨੇ ਜੋ ਕੂਝ ਆਪਣੀਆਂ ਅੱਖਾਂ ਨਾਲ ਦੇਖਿਆਂ ਅਤੇ ਸੰਤਾਪ ਆਪਣੇ ਪਿੰਡੇ ‘ਤੇ ਹੰਢਾਇਆ, ਉਹ ਸੱਚਾਈ ਇਸ ਪੁਸਤਕ “ਡਾਇਰੀ ਦੇ ਪੰਨੇ” ਵਿਚ ਅੰਕਤ ਕੀਤੀ ਹੈ।ਇਹ ਪੁਸਤਕ ਹੁਣ ਇਕ ਇਤਿਹਾਸਿਕ ਦਸਤਾਵੇਜ਼ ਬਣ ਗਈ ਹੈ,ਜੋ ਆਉਣ ਵਾਲੀਆਂ ਪੀੜ੍ਹੀਆਂ ਤੇ ਵਿਦਵਾਨਾਂ ਨੂੰ ਇਸ ਘਲੂਘਾਰੇ ਬਾਰੇ ਜਾਣਕਾਰੀ ਦੇਵੇਗੀ।

ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿਲ, ਨਨੇ ਕਿਹਾ ਸ੍ਰੀ ਭੰਵਰ ਦੀ ਇਹ ਪੁਸਤਕ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਬਾਰੇ ਪਹਿਲੀ ਪੁਸਤਕ ਹੈ ਅਤੇ ਪੂਰੀ ਸੱਚਾਈ ਬਿਆਨ ਕਰਦੀ ਹੈ। ਇਹ “ਡਾਇਰੀ ਦੇ ਪੰਨੇ” ਭੰਵਰ ਦੇ ਖੁਨ ਨਾਲ ਲਿਖੇ ਪੰਨੇ ਹਨ। ਪ੍ਰਵਾਸੀ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਸ੍ਰੀ ਭੰਵਰ ਨੇ ਖਾੜਕੂ ਲਹਿਰ ਦੋਰਾਨ ਬਹੁਤਾ ਸਮਾਂ ਅਤਿਵਾਦ ਦੇ ਗੜ੍ਹ ਅੰਮ੍ਰਿਤਸਰ ਰਹਿ ਕੇ ਹਿਰਦੇਵੇਦਕ ਘਟਨਾਵਾਂ ਦੀ ਰੀਪੋਰਟਿੰਗ ਕਰਕ ਆਪਣੀ ਵੱਖਰੀ ਪਛਾਣ ਬਣਾਈ ਹੈ। ਸਿਰਜਣਧਾਰਾ ਦੇ ਪ੍ਰਧਾਨ ਸ੍ਰੀ ਔਜਲਾ ਨੇ ਕਿਹਾ ਪੰਜਬੀ ਵਿਚ ਕਿਸੇ ਪੁਸਤਕ ਦੀ ਸਤਵੀਂ  ਐਡੀਸ਼ਨ ਛਪਣਾ ਇਕ ਬਹੁਤ ਵਤਡੀ ਪ੍ਰਾਪਤੀ ਹੈ, ਸਕੂਲ ਕਾਲਜ ਦੀਆਂ ਪਾਠ ਪੁਸਤਕਾਂ ਦੀਆਂ ਤਾਂ ਅਨੇਕ ਐਡੀਸ਼ਨਾਂ ਛਪ ਜਾਂਦੀਆਂ ਹਨ, ਪਰ ਆਮ ਪੰਜਾਬੀ ਪੁਸਤਕਾਂ ਪਹਿਲੀ ਐਡੀਸ਼ਨ ਤਕ ਹੀ ਸੀਮਤ ਰਹਿ ਜਾਂਦੀਆ ਹਨ। ਸ੍ਰੀ ਭੰਵਰ ਨੇ ਦਸਿਆ ਕਿ ਇਸ ਪੁਸਤਕ ਦੀ ਅੰਗਰੇਜ਼ੀ, ਹਿੰਦੀ ਤੇ ਬੰਗਾਲੀ ਭਾਸ਼ਾ ਵਿਚ ਐਡੀਸ਼ਨਾਂ ਵੀ ਛਪ ਰਹੀਆਂ ਹਨ।ਪ੍ਰ. ਬਲਬੀਰ ਕੌਰ ਪੰਧੇਰ ਨੇ ਵੀ ਆਪਣੇ ਵਿਚਾਰ ਰਖੇ ਅਤੇ ਮੰਚ ਦੀ ਕਾਰਵਾਈ ਚਲਾਈ।ਇਸ ਸਮੇਂ ਪ੍ਰੋ. ਰਵਿੰਦਰ ਭੱਠਲ, ਪ੍ਰਿੰਸੀਪਲ ਪ੍ਰੇਮ ਸਿੰਘ ਬਜ਼ਾਜ, ਜਸਵੰਤ ਜ਼ਫ਼ਰ, ਸੁਖਦੇਵ ਸਿੰਘ ਲਾਜ, ਡਾ. ਪਰਮਜੀਤ ਸਿੰਘ, ਗੁਰਦੀਸ਼ ਕੌਰ ਗਰੇਵਾਲ, ਦਲਨੀਰ ਸਿੰਘ ਲੁਧਿਆਣਵੀ, ਹਰੀ ਕ੍ਰਿਸ਼ਨ ਮਾਇਰ, ਲੋਚਨ ਸਿੰਘ ਭਾਨ, ਭੂਪਿੰਦਰ ਸਿੰਘ ਸਚਦੇਵਾ, ਅਮਰਜੀਾ ਸ਼ੇਰਪੁਰੀ ਵੀ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>