ਸ੍ਰੀ ਗੁਰੂ ਰਾਮਦਾਸ ਸਰ੍ਹਾਂ ’ਚ ਲਾਵਾਰਸ ਛੱਡਿਆ ਕਿਸ ਦਾ ਹੈ ਇਹ ਲਖਤੇ ਜਿਗਰ?

ਅੰਮ੍ਰਿਤਸਰ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਰ੍ਹਾਂ ’ਚ ਤਕਰੀਬਨ 7, 8 ਸਾਲ ਦੀ ਉਮਰ ਦਾ ਲੜਕਾ ਜੋ ਨਾ ਸੁਣ ਸਕਦਾ ਹੈ ਤੇ ਨਾ ਹੀ ਬੋਲ ਸਕਦਾ ਹੈ, ਕੋਈ ਲਾਵਾਰਸ ਹਾਲਤ ’ਚ ਛੱਡ ਗਿਆ ਹੈ। ਪਿਛਲੇ ਤਕਰੀਬਨ 3 ਦਿਨਾਂ ਤੋਂ ਇਹ ਬਦਨਸੀਬ ਬੱਚਾ ਮਾਂ ਦੀ ਮਮਤਾ ਤੇ ਪਿਤਾ ਦੇ ਪਿਆਰ ਨੂੰ ਉਡੀਕ ਰਿਹਾ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ (ਸਰਾਵਾਂ) ਸ. ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਬੱਚੇ ਨੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਹੈ ਜੋ ਸ੍ਰੀ ਗੁਰੂ ਰਾਮਦਾਸ ਸਰ੍ਹਾਂ ਵਿਚ ਲਾਵਾਰਸ ਮਿਲਿਆ। ਉਨ੍ਹਾਂ ਕਿਹਾ ਕਿ ਕਿਹੋ ਜਿਹੇ ਹੋਣਗੇ ਉਹ ਬਦਨਸੀਬ ਮਾਂ-ਬਾਪ ਜੋ ਰੁਹਾਨੀਅਤ ਦੇ ਕੇਂਦਰ ’ਚ ਨਤਮਸਤਕ ਹੋਣ ਆਇਆਂ ਆਪਣੇ ਜਿਗਰ ਦੇ ਟੁੱਕੜੇ ਭਾਵੇਂ ਉਹ ਕੁਦਰਤੀ ਤੌਰ ਤੇ ਮੰਦਬੁੱਧੀ ਹੋਵੇ ਇਸ ਤਰ੍ਹਾਂ ਛੱਡ ਕੇ ਚਲੇ ਜਾਂਦੇ ਹਨ ਉਹ, ਸੁਹਿਰਦ ਮਾਂ-ਬਾਪ ਨਹੀ ਕਹਾ ਸਕਦੇ। ਅਜਿਹੇ ਕਾਰਨਾਮੇ ਕਰਨ ਵਾਲੇ ਮਾਂ-ਬਾਪ ਨੂੰ ਰੱਬ ਦੀ ਮਾਰ ਪਈ ਹੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਦਾ ਇਹ ਬੱਚਾ ਬੱਚਾ ਹੋਵੇ ਜਾਂ ਇਸਦੇ ਬਾਰੇ ਕੋਈ ਜਾਣਕਾਰੀ ਰੱਖਦਾ ਹੋਵੇ ਉਹ ਮੇਰੇ ਨਾਲ 98148-98497 ’ਤੇ ਸੰਪਰਕ ਕਰ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>