ਇੰਗਲੈਂਡ ‘ਚ ਵੀ ਧੁੰਮ ਪਾਵੇਗਾ ਜੱਗੀ ਕੁੱਸਾ ‘ਸਟਰਗਲ ਫ਼ਾਰ ਔਨਰ’ ਨਾਲ

ਲੰਡਨ: (ਮਨਦੀਪ ਖ਼ੁਰਮੀ ਹਿੰਮਤਪੁਰਾ) – ਪੰਜਾਬੀ ਨਾਵਲਕਾਰੀ ਦੇ ਖ਼ੇਤਰ ਵਿਚ ਆਪਣੀ ਠੇਠ ਸ਼ੈਲੀ ਜ਼ਰੀਏ ਚਰਚਤਿ ਅਤੇ ਵਿਸ਼ਵ ਭਰ ਦੇ ਦਰਜਨ ਤੋਂ ਵਧੇਰੇ ਪੰਜਾਬੀ ਅਖ਼ਬਾਰਾਂ ਵਿਚ ਇੱਕੋ ਸਮੇਂ ਲੜੀਵਾਰ ਨਾਵਲ ਛਪਦੇ ਹੋਣ ਦਾ ਮਾਣ ਪ੍ਰਾਪਤ, ਪ੍ਰਸਿੱਧ ਨਾਵਲਕਾਰ ਸਿਵਚਰਨ ਜੱਗੀ ਕੁੱਸਾ ਦੀ ਝੋਲੀ ਇੱਕ ਹੋਰ ਮਾਣ ਪਿਆ ਹੈ ਕਿ ਉਹਨਾਂ ਦੇ ਬਹੁ-ਚਰਚਤਿ ਪੰਜਾਬੀ ਨਾਵਲ “ਪੁਰਜਾ ਪੁਰਜਾ ਕਟਿ ਮਰੈ” ਦਾ ਅੰਗਰੇਜ਼ੀ ਅਨੁਵਾਦ “ਸਟਰਗਲ ਫ਼ਾਰ ਔਨਰ” ਛਪ ਕੇ ਇੰਗਲੈਂਡ ਵਿਚ ਵਿਕਣ ਲਈ ਆ ਗਿਆ ਹੈ। ਜੱਗੀ ਕੁੱਸਾ ਦਾ ਇਹ ਨਾਵਲ ਲੰਡਨ ਦੀ ਮਸ਼ਹੂਰ ਪਬਲਿਸਿੰਗ ਫ਼ਰਮ “ਸਟਾਰ ਬੁੱਕਸ ਯੂ.ਕੇ” ਨੇ ਪ੍ਰਕਾਸਿਤ ਕੀਤਾ ਹੈ। ਡਾ. ਐੱਸ . ਐੱਨ. ਸੇਵਕ ਦੀ ਅਨੁਵਾਦ ਸਮਰੱਥਾ ਦਾ ਆਨੰਦ ਹੁਣ ਅੰਗਰੇਜ਼ੀ ਪਾਠਕ ਵੀ ਮਾਣ ਸਕਣਗੇ ਕਿ ਜੱਗੀ ਕੁੱਸਾ ਨੇ ਆਪਣੇ ਪੰਜਾਬੀ ਨਾਵਲ “ਪੁਰਜਾ ਪੁਰਜਾ ਕਟਿ ਮਰੈ” ਵਿਚ 1984 ਤੋਂ ਸ਼ੁਰੂ ਹੋ ਕੇ 1995 ਤੱਕ ਦੇ ਪੰਜਾਬ ਦੇ ਕਾਲੇ ਦਿਨਾਂ ਨੂੰ ਕਿਸ ਅੰਦਾਜ਼ ਵਿਚ ਰੂਪਮਾਨ ਕੀਤਾ ਸੀ। ਜੱਗੀ ਕੁੱਸਾ ਦੀ ਲਿਖਣ ਕਲਾ ਦਾ ਵਿਸ਼ੇਸ਼ ਗੁਣ ਇਹ ਹੈ ਕਿ ਉਹ ਲਫ਼ਜ਼ਾਂ ਦੀ ਬੁਣਤੀ ਰਾਹੀਂ ਹੀ ਇੱਕ ਫਿਲਮ ਵਰਗਾ ਮਾਹੌਲ ਉਸਾਰ ਦਿੰਦਾ ਹੈ। ਵਿਦੇਸ਼ ਵਸਦੇ ਜਿਹੜੇ ਮਾਪੇ ਪੰਜਾਬ ਅਤੇ ਸਿੱਖੀ ਪ੍ਰਤੀ ਆਪਣੇ ਮਨ ਵਿਚ ਦਰਦ ਰੱਖਦੇ ਹਨ, ਅਤੇ ਜਿੰਨ੍ਹਾਂ ਦੇ ਬੱਚੇ ਪੰਜਾਬੀ ਪੜ੍ਹਨ ਦੇ ਸਮਰੱਥ ਨਹੀਂ ਹਨ, ਉਹਨਾਂ ਨੂੰ ਇਹ ਨਾਵਲ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾਂ ਚਾਹੀਦਾ ਹੈ ਤਾਂ ਕਿ ਉਹ ਜਾਣ ਸਕਣ ਕਿ ਪੰਜਾਬ ਵਿਚ ਇਹਨਾਂ ਕਾਲੇ ਦਿਨਾਂ ਦੌਰਾਨ ਕੀ ਹੋਇਆ। ਇੱਥੇ ਜਿਕਰਯੋਗ ਹੈ ਕਿ ਜੱਗੀ ਕੁੱਸਾ ਜੀ ਦਾ ਅਗਲਾ ਨਾਵਲ “ਆਊਟਸਾਈਡ, ਸਮਵੇਅਰ, ਏ ਲੈਂਪ ਬਰਨਸ” ਵੀ ਅਪ੍ਰੈਲ 2012 ਵਿਚ ਪ੍ਰਕਾਸਿ਼ਤ ਹੋ ਰਿਹਾ ਹੈ! ਇਹ ਨਾਵਲ ‘ਐਮਾਜ਼ੋਨ’ ਕੋਲ ਵੀ ਉਪਲੱਭਦ ਹੈ ਅਤੇ ਨਾਵਲ ਸਿੱਧਾ ਆਰਡਰ ਕਰਨ ਲਈ ਇਸ ਲਿੰਕ ‘ਤੇ ਜਾ ਕੇ ਕਰ ਸਕਦੇ ਹੋ:    http://starbooksuk.com/index

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>