ਪ੍ਰਦੂਸ਼ਨ,ਨਸ਼ਿਆਂ,ਭਰੂਣ ਹਤਿਆ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਹੋਕਾ ਦੇਵੇਗਾ ਮੋਹਨ ਸਿੰਘ ਮੇਲਾ-ਜੱਸੋਵਾਲ

ਲੁਧਿਆਣਾ :- 33ਵੇਂ ਪ੍ਰੋ.ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲੇ ਤੇ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਐਲਾਨ ਕਰਦਿਆਂ ਮੇਲੇ ਬਾਨੀ ਚੇਅਰਮੈਨ ਅਤੇ ਪ੍ਰੋ.ਮੋਹਨ ਸਿੰਘ ਯਾਦਗਾਰੀ ਫਾਉਂਡੇਸ਼ਨ ਦੇ ਪ੍ਰਧਾਨ, ਪੰਜਾਬੀਅਤ ਦੇ ਬਾਬਾ ਬੋਹੜ ਮੰਨੇ ਜਾਂਦੇ ਸ. ਜਗਦੇਵ ਸਿੰਘ ਜੱਸੋਵਾਲ ਨੇ ਦਸਿਆ ਇਸ ਵਾਰ ਕਲਾ,ਸਾਹਿਤ ਅਤੇ ਸਭਿਆਚਾਰ ਦੇ ਖੇਤਰ ਦੀਆਂ ਗਿਆਰਾਂ ਸਖਸ਼ੀਅਤਾਂ ਅਤੇ ਧਰਮ ਅਤੇ ਸਿਖਿਆ ਦੇ ਖੇਤਰ ਵਿੱਚੋਂ ਚਾਰ ਮਹਾਨ ਵਿਆਕਤੀਆਂ ਨੂੰ ਵੱਖ ਵੱਖ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਵੇਗਾ ।ਪ੍ਰੋ.ਮੋਹਨ ਸਿੰਘ ਯਾਦਗਾਰੀ ਫਾਉਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਗੁਰਭਜਨ ਗਿੱਲ , ਡਾ.ਨਿਰਮਲ ਜੌੜਾ , ਜਨਾਬ ਮਹੰਮਦ ਸਦੀਕ ਅਤੇ ਮਾਸਟਰ ਸਾਧੂ ਸਿੰਘ ਗਰੇਵਾਲ ਦੇ ਅਧਾਰਤ ਕਮੇਟੀ ਵਲੋਂ ਇਨਾਂ ਪੁਰਸਕਾਰਾਂ ਦੀ ਕੀਤੀ ਚੋਣ ਨੂ ਪ੍ਰਵਾਨਗੀ ਦਿਦਿੰਆਂ ਸ.ਜੱਸੋਵਾਲ ਨੇ ਦਸਿਆ ਕਿ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਵਾਤਾਵਰਣ ਸ਼ੁਧਤਾ ਲਈ  ਰਿਆਸਤੀ  ਪੁਰਸਕਾਰ,ਬਾਬਾ ਬੁਧ ਸਿੰਘ ਢਾਹਾਂ ਕਲੇਰਾਂ ਨੂੰ ਬਾਪੂ ਕਰਤਾਰ ਸਿੰਘ ਪੁਰਸਕਾਰ , ਗਿਆਨੀ ਸਾਹਿਬ ਸਿੰਘ ਨੂੰ ਮਾਨ ਸਿੰਗ ਝੋਰ  ਪੁਰਸਕਾਰ, ਗਿਆਨੀ ਪਿੰਦਰਪਾਲ ਸਿੰਘ ਨੂੰ ਬਾਬਾ ਸੁਚਾ ਸਿੰਘ ਗੁਰਮਤਿ ਪੁਰਸਕਾਰ ਭੇਂਟ ਕੀਤੇ ਜਾਣਗੇ ਜਦੋਂ ਕਿ ਪ੍ਰੋ.ਮੋਹਨ ਸਿੰਘ ਪੁਰਸਕਾਰ ਲਈ  ਜਸਵੰਤ ਸਿੰਘ ਕੰਵਲ ,ਗੁਰਸ਼ਰਨ ਸਿੰਘ ਨਾਟਕਕਾਰ ਪੁਰਸਕਾਰ ਲਈ ਡਾ. ਸਤੀਸ਼ ਵਰਮਾ ,ਬਲਵੰਤ ਗਾਰਗੀ ਪੁਰਸਕਾਰ ਲਈ ਸ਼ਿਵ ਚਰਨ ਜੱਗੀ ਕੁੱਸਾ ,ਸੰਤ ਰਾਮ ਉਦਾਸੀ ਪੁਰਸਕਾਰ ਲਈ ਤ੍ਰੈਲੋਚਨ ਲੋਚੀ ,ਲਾਲ ਚੰਦ ਯਮਲਾ ਜੱਟ ਪੁਰਸਕਾਰ ਲਈ ਹਾਕਮ ਸੂਫੀ , ਕਰਨੈਲ ਸਿੰਘ ਪਾਰਸ ਪੁਰਸਕਾਰ ਲਈ ਢਾਡੀ ਸੰਦੀਪ ਸਿੰਘ ਰੁਪਾਲੋਂ,ਇੰਦਰਜੀਤ ਹਸਨਪੁਰੀ ਪੁਰਸਕਾਰ ਲਈ ਮੰਗਲ ਹਠੂਰ,ਦੀਦਾਰ ਸੰਧੂ ਪੁਰਸਕਾਰ ਲਈ ਰਾਜ ਕਾਕੜਾ , ਬਲਰਾਜ ਸਾਹਨੀ ਪੁਰਸਕਾਰ ਲਈ ਸਤੀਸ਼ ਕੌਲ ,ਪ੍ਰੋ.ਕਰਮ ਸਿੰਘ ਲੋਕ ਵਿਰਸਾ ਪੁਰਸਕਾਰ ਲਈ ਅਵਨਿੰਦਰ ਸਿੰਘ ਗਰੇਵਾਲ ,ਗੁਰਨਾਮ ਸਿੰਘ ਤੀਰ ਪੁਰਸਕਾਰ ਲਈ ਸਰੂਪ ਪਰਿੰਦਾ ਦੀ ਚੋਣ ਕੀਤੀ ਗਈ ਹੈ ।

ਸਥਾਨਕ ਪੰਜਾਬੀ ਵਿਰਾਸਤ ਭਵਨ ਵਿਖੇ ਅਯੋਜਤ   ਪ੍ਰੋ.ਮੋਹਨ ਸਿੰਘ ਯਾਦਗਾਰੀ ਫਾਉਂਡੇਸ਼ਨ ਦੀ ਇਕੱਤਰਾ ਨੂੰ ਸੰਬੋਧਨ ਹੁੰਦਿਆ ਸ. ਜੱਸੋਵਾਲ ਨੇ ਦਸਿਆ ਕਿ ਸੰਤ ਫਤਿਹ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਤ 18,19 ਅਤੇ 20 ਅਕਤੂਬਰ ਨੂੰ ਹੋ ਰਹੇ ਇਸ ਵਿਸ਼ਵ ਪ੍ਰਸਿਧ ਮੇਲੇ ਤੇ  ਸਮਾਜਕ ਹਸਤੀਆਂ,ਸਿਖਿਆ ਸਾਸ਼ਤਰੀਆਂ , ਕਲਾਕਾਰਾਂ,ਸਾਹਿਤਕਾਰਾਂ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਆਉਣ ਵਾਲੇ ਕਲਾਪ੍ਰੇਮੀਆਂ ਵ¤ਲੋਂ ਨਸ਼ਿਆਂ , ਭ੍ਰਿਸ਼ਟਾਚਾਰ , ਸਮਾਜਕ ਕੁਰੀਤੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਦਾ  ਟਾਕਰਾ ਕਰਨ ਲਈ ਅਤੇ ਇੱਕ ਤੰਦਰੁਸਤ ਸਮਾਜ ਸਿਰਜਨ ਦਾ ਸੰਕਲਪ ਲਿਆ ਜਾਵੇਗਾ ।ਇਸ ਮੌਕੇ ਸ.ਹਰਿੰਦਰ ਸਿੰਘ ਚਾਹਲ ਸਾਬਕਾ  ਡੀ ਆਈ ਜੀ ਨੂੰ ਫਾਂਊਡੇਂਸ਼ਨ ਦਾ ਮੁੱਖ ਸਰਪ੍ਰਸਤ ਬਣਾਇਆ ਗਿਆ ।ਇਸ ਇਕੱਤਰਤਾ ਵਿੱਚ ਪਰਗਟ ਸਿੰਘ ਗਰੇਵਾਲ ,ਗੁਰਭਜਨ ਗਿੱਲ,ਨਿਰਮਲ ਜੌੜਾ ਤੋਂ ਇਲਾਵਾ ਜੱਸੋਵਾਲ ਟਰੱਸਟ ਦੇ ਚੇਅਰਮੈਨ  ਸ. ਸਾਧੂ ਸਿੰਘ ਗਰੇਵਾਲ , ਉਘੇ ਸਮਾਜ ਸੇਵਕ ਸ. ਹਰਦਿਆਲ ਸਿੰਘ ਅਮਨ  ,ਗੁਰਨਾਮ ਸਿੰਘ ਧਾਲੀਵਾਲ ,ਇੱਕਬਲ ਸਿੰਘ ਰੁੜਕਾ,ਜਗਦੀਪ ਗਿੱਲ  , ਸ. ਜਗਪਾਲ ਸਿੰਘ ਖੰਗੂੜਾ , ,ਸ. ਮਹਿੰਦਰ ਸਿੰਘ ਕਲਿਆਣ ਅਤੇ ਸ. ਪਰਗਟ ਸਿੰਘ ਗਰੇਵਾਲ  ਨੇ  ਕਿਹਾ ਕਿ ਜੱਸੋਵਾਲ ਇੱਕ ਸੰਸਥਾ ਹੈ ਜਿਸ ਪੰਜਾਬੀਅਤ ਦੀ ਪ੍ਰਫੁਲਤਾ ਲਈ ਸਮੁਚੇ ਕਲਾ ਜਗਤ ਨੂੰ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਹੈ ।ਬਾਬਾ ਫਰੀਦ ਫਾਂਉਡੇਂਸ਼ਨ ਦੇ ਪ੍ਰਧਾਨ ਸ.ਜਸਵੰਤ ਸਿੰਘ ਛਾਪਾ ,ਭਵਨ ਇੰਚਾਰਜ਼ ਗੁਰਨਾਮ ਸਿੰਘ ਧਾਲੀਵਾਲ ,ਇੱਕਬਲ ਸਿੰਘ ਰੁੜਕਾ ,ਸ. ਹਰਦਿਆਲ ਸਿੰਘ ਅਮਨ , ਸੋਹਨ ਸਿੰਘ ਆਰੇ ਵਾਲਾ, ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ,  ਪ੍ਰਿਥੀਪਾਲ ਸਿੰਘ ਬਟਾਲਾ , ਅਮਰੀਕ ਤਲਵੰਡੀ,ਡਾ. ਜਲੌਰ ਸਿੰਘ ਖੀਵਾ , ਪਾਲੀ ਦੇਤਵਾਲੀਆ , ਮਨਜੀਤ ਰੂਪੋਵਾਲੀਆ ,  ਦਰਸ਼ਨ ਅਰੋੜਾ , ਦਰਸ਼ਨ ਗਿੱਲ , ਰਾਜਾ ਨਰਿੰਦਰ ਸਿੰਘ , ਡਾ  ਬਲਵਿੰਦਰ ਵਾਲੀਆ , ਜਨਾਬ ਕੇ ਦੀਪ , ਚੰਨ ਸ਼ਾਹਕੋਟੀ , ਅਮਰਜੀਤ ਸ਼ੇਰਪੁਰੀ ,ਅਰਨਿੰਦਰ ਸਿੰਘ ਗਰੇਵਾਲ , ਜਗਦੀਪ ਗਿੱਲ , ਰਜਨੀ ਜੈਨ ,ਜਸਵਿੰਦਰ ਧਨਾਨਸੂ, ਗੁਰਦੇਵ ਪੁਰਬਾ, ਦਲਜੀਤ ਕੁਲਾਰ , ਸੁਰਜੀਤ ਭਗਤ , ਗੁਰਜੀਤ ਸਿੰਘ ਗੁਜ਼ਰਵਾਲ , ਮਹਿੰਦਰ ਦੀਪ  ਗਰੇਵਾਲ , ਪ੍ਰੀਤ ਅਰਮਾਨ,ਗੁਰਬਚਨ ਸਿੰਘ ਥਿੰਦ , ਸੰਤ ਰਾਮ ਉਦਾਸੀ ਸਭਾ ਦੇ ਪ੍ਰਧਾਨ ਰਵਿੰਦਰ ਰਵੀ,ਹਰਮੋਹਨ ਗੁਡੂ , ਇੰਦਰਜੀਤ ਸਿੰਘ ਦਿਉਲ,  ਰਾਜਵੰਤ ਸਿੰਘ ਐਡਵੋਕੇਟ ,ਅਵਤਾਰ ਸਿੰਘ ਹਸਿਟੋਰੀਅਨ  ਸਮੇਤ ਕਲਾਕਾਰ ਅਤੇ ਕਲਾ ਪ੍ਰੇਮੀ ਹਾਜ਼ਰ ਸਨ । ਸ. ਪਰਗਟ ਸਿੰਘ ਗਰੇਵਾਲ  ਨੇ ਸਭ ਦਾ ਧੰਨਵਾਦ ਕੀਤਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>