ਜਰਮਨੀ, (ਮਨਮੋਹਣ ਸਿੰਘ ਜਰਮਨੀ) – 9 ਅਕਤੂਬਰ ਦਿਨ ਐਤਵਾਰ ਨੂੰ ਜਰਮਨੀ ਦੇ ਗੁਰਦੁਆਰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਕਲੋਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਵਲੋਂ ਸ੍ਰੀ ਗੁਰੂ ਰਾਮ ਦਾਸ ਜੀ ਦੇ 477ਵੇਂ ਪ੍ਰਕਾਸ ਦਿਹਾੜੇ ਨੂੰ ਬੜੀ ਸਰਧਾ ਅਤੇ ਪਿਆਰ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਮੈਂਬਰ ਭਾਈ ਅਮਰਜੀਤ ਸਿੰਘ ਪੇਲੀਆ ਨੇ ਦਸਿਆ ਕਿ ਇਸ ਮੌਕੇ ਜਿਥੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਦਾ ਮਹਾਨ ਪ੍ਰਕਾਸ ਦਿਹਾੜਾ ਮਨਾਇਆ ਗਿਆ ਉਥੇ ਸਿੱਖ ਕੌਮ ਦੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿੰਨਾਂ ਨੇ ਸਿੱਖਾਂ ਦੇ ਪਵਿਤਰ ਧਰਮ ਅਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਫੋਜਾਂ ਭੇਜਕੇ ਸਿੱਖ ਕੌਮ ਦੇ ਹਿਰਦਿੰਆਂ ਨੂੰ ਵਲੂੰਧਰਿਆ ਅਤੇ ਹਜਾਰਾਂ ਸਿੱਘਾਂ ਸਿੰਘਣੀਆਂ ਸ਼ਹੀਦ ਕਰਨ ਵਾਲੇ ਪਾਪੀ ਜਰਨਲ ਵੈਦਿਆ ਨੂੰ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਦੇ ਰੂਪ ਵਿਚ ਆਕੇ ਸੋਧਾ ਲਾਇਆ ਅਤੇ ਸਿੱਖ ਕੌਮ ਦਾ ਸਿਰ ਉਚਾ ਕੀਤਾ ਇਸ ਮੌਕੇ ਸਮੂਹ ਸਿੱਖ ਸੰਗਤਾਂ ਨੇ ਸ੍ਰੀ ਗੁਰੂ ਰਾਮ ਦਾਸ ਜੀ ਨੂੰ ਸਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਸ਼ਹੀਦਾਂ ਨੂੰ ਸਰਧਾਂਜਲੀਆਂ ਭੇਟ ਕੀਤੀਆਂ। ਇਸ ਸਮਾਗਮ ਮੌਕੇ ਜਿਥੇ ਜਰਮਨੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਇਮ ਜਰਮਨੀ ਦੀ ਪ੍ਰਬੰਧਕ ਕਮੇਟੀ ਵਲੋਂ ਨਵੀਂ ਇਮਾਰਤ ਲਈ ਸੰਗਤਾਂ ਵਿਚ ਬੇਨਤੀ ਕੀਤੀ ਗਈ ਜਿਸ ਤੋਂ ਬਾਦ ਸੰਗਤਾਂ ਨੇ ਖੁਲੇ ਦਿਲ ਨਾਲ ਸੇਵਾ ਕੀਤੀ ਜੋ ਪ੍ਰਬੰਧਕ ਕਮੇਟੀ ਨੇ ਸੰਗਤਾਂ ਅਤੇ ਕਮੇਟੀ ਵਲੋਂ ਇਕ ਹਜਾਰ ਯੂਰੋ ਆਈ ਮਨਹਾਇਮ ਦੀ ਪ੍ਰਬੰਧਕ ਕਮੇਟੀ ਨੂੰ ਭੇਟ ਕੀਤਾ। ਇਸ ਮੌਕੇ ਇਕ ਅਹਿਮ ਫੈਸਲਾ ਕਰਦਿਆਂ ਸਬੰਧਤ ਸੰਗਤਾਂ ਨੇ ਆਪ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਕਿ ਇਸ ਅਪਣੇ ਗੁਰਦੁਆਰਾ ਸਾਹਿਬ ਜੀ ਦੀ ਵੀ ਨਵੀਂ ਇਮਾਰਤ ਤਿਆਰ ਕੀਤੀ ਜਾਵੇ ਕਿਉ ਕਿ ਸੰਗਤਾਂ ਦਾ ਭਾਰੀ ਇਕੱਠ ਹੈ ਅਤੇ ਬੱਚਿਆਂ ਦੇ ਸਕੂਲ ਲਈ ਜਗਾ ਘਟ ਹੈ। ਇਸ ਨੂੰ ਦੇਖਦਿਆਂ ਜਦੋਂ ਪ੍ਰਬੰਧਕ ਕਮੇਟੀ ਨੇ ਫੈਸਲੇ ਲਈ ਸੰਗਤਾਂ ਦਾ ਧੰਨਵਾਦ ਕੀਤਾ ਤਾਂ ਸੰਗਤਾਂ ਨੇ ਉਸੇ ਸਮੇਂ ਉਠਕੇ ਨਵੀਂ ਇਮਾਰਤ ਲਈ ਫੰਡ ਦੇਣਾ ਸੁਰੂ ਕਰ ਦਿਤਾ ਇਸ ਨੂੰ ਦੇਖਕੇ ਸਾਰੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਭਰ ਆਇਆ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੁਰੂਆਤ ਸ੍ਰੀ ਗੁਰੂ ਰਾਮ ਦਾਸ ਜੀ ਨੇ ਕੀਤੀ ਸੀ ਅਤੇ ਅਜ ਗੁਰਦੁਆਰਾ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਨਵੀ ਇਮਾਰਤ ਲਈ ਵੀ ਸੁਰੂਆਤ ਗੁਰੂ ਜੀ ਦੇ ਪ੍ਰਕਾਸ ਦਿਹਾੜੇ ਤੇ ਹੋਈ ਹੈ ਇਸ ਤੋਂ ਵਧ ਖੁਸ਼ੀ ਦੀ ਹੋਰ ਕਿਹੜੀ ਗਲ ਹੋ ਸਕਦੀ ਹੈ। ਅਖੀਰ ਗੁਰਦੁਆਰਾ ਸਾਹਿਬ ਦੇ ਮੁੱਖੀ ਭਾਈ ਰੁਲਦਾ ਸਿੰਘ ਗਿਲਜੀਆਂ ਨੇ ਪ੍ਰਬੰਧਕ ਕਮੇਟੀ ਵਲੋਂਆਈਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ।
———————————————-
ਜਰਮਨੀ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਦੇ 477ਵੇਂ ਪ੍ਰਕਾਸ ਦਿਹਾੜੇ ਨੂੰ ਬੜੀ ਸਰਧਾ ਅਤੇ ਪਿਆਰ ਨਾਲ ਮਨਾਇਆ ਗਿਆ
This entry was posted in ਅੰਤਰਰਾਸ਼ਟਰੀ.