ਮਨਪ੍ਰੀਤ ਬਾਦਲ ਦੀ ਲੁਧਿਆਣਾ ਫੇਰੀ ਦੀਆਂ ਤਿਆਰੀਆ ਮੁਕੰਮਲ : ਮਠਾੜੂ

ਲੁਧਿਆਣਾ – ਹੱਕ ਸੱਚ ਦਾ ਦਿਲੋਂ ਸਾਥ ਦਿਉ ਤਾਂ ਜੋ ਪੰਜਾਬ ’ਚ ਮੁੜ ਤੋਂ ਖੁਸ਼ਹਾਲੀ ਪਰਤੇ, ਕਿਉਂਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਉਣ ਨਾਲ ਪੰਜਾਬ ਵਿਚੋਂ ਲੁੱਟਾਂ-ਖੋਹਾਂ ਤੇ ਭ੍ਰਿਸਟਾਚਾਰ ਦਾ ਸਮਾਂ ਖਤਮ  ਹੋਣ ਵਾਲਾ ਹੈ। ਮੌਜੂਦਾ ਸਰਕਾਰ ਦੀ ਮਾੜੀ ਕਾਰਗੁਜਾਰੀ ਦੇ ਸਦਕਾ ਅੱਜ ਪੰਜਾਬ ਦਾ ਹਰ ਵਰਗ ਦੁੱਖੀ ਹੈ। ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੰਦਾ ਜਾ ਰਿਹਾ ਹੈ। ਇਸ ਨਾਜੁਕ ਸਮੇਂ ’ਚ ਸਾਨੂੰ ਪੀਪਲਜ਼ ਪਾਰਟੀ ਆਫ ਪੰਜਾਬ ਦੇ ਮੁੱਖੀ ਇਕ ਮੇਹਨਤੀ ਤੇ ਤਿਆਗੀ ਪੁਰਸ਼ ਸ. ਮਨਪ੍ਰੀਤ ਸਿੰਘ ਬਾਦਲ ਦਾ ਹਰ ਮੋੜ ਤੇ ਸਾਥ ਦੇਣਾ ਚਾਹੀਦਾ ਹੈ। ਇਹ ਵਿਚਾਰ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਲੁਧਿਆਣਾ ਤੋਂ ਸਰਗਮ ਵਰਕਰ ਸ. ਪ੍ਰਕਾਸ਼ ਸਿੰਘ ਮਠਾੜੂ ਤੇ ਸ. ਹਰਚਰਨ ਸਿੰਘ ਮਠਾੜੂ ਨੇ ਸ. ਮਨਪ੍ਰੀਤ ਸਿੰਘ ਬਾਦਲ ਦੀ 14 ਅਕਤੂਬਰ ਦੀ ਲੁਧਿਆਣਾ ਦੇ ਜੀ.ਟੀ ਰੋਡ ਨਜਦੀਕ ਫਾਇਰ ਬ੍ਰਿਗੇਡ ਸਥਿਤ ਸੋਨਾ ਪੈਲੇਸ ਵਿਖੇ ਆਉਣ ਦੇ ਸੰਬੰਧ ਵਿਚ ਕਰਵਾਏ ਜਾ ਰਹੇ ਸਮਾਰੋਹ ਦੀਆ ਚੱਲ ਰਹੀਆਂ ਤਿਆਰੀਆ ਦੇ ਮੌਕੇ ਹੋਈ ਗੱਲਬਾਤ ਦੌਰਾਨ ਕਹੇ। ਸ. ਮਠਾੜੂ ਤੇ ਬਿੱਟੂ ਨੇ ਕਿਹਾ ਕਿ 14 ਅਕਤੂਬਰ ਨੂੰ ਸ. ਮਨਪ੍ਰੀਤ ਸਿੰਘ ਬਾਦਲ ਲੁਧਿਆਣਾ ਵਿਚ ਵੱਖ-ਵੱਖ ਥਾਵਾਂ ਤੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਸ. ਬਾਦਲ ਕਈ ਸਨਅਤਕਾਰਾਂ ਨੂੰ ਵੀ ਮਿਲਣਗੇ। ਇਸ ਮੌਕੇ ਕਲਦੀਪ ਸਿੰਘ, ਅਵਤਾਰ ਸਿੰਘ ਟਿੰਕਾ, ਅਵਤਾਰ ਸਿੰਘ ਤਾਰੀ, ਹਰਚਰਨ ਸਿੰਘ, ਸਤਿੰਦਰਪਾਲ ਸਿੰਘ,ਅਜੀਤ ਸਿੰਘ, ਜਤਿੰਦਰ ਸਿੰਘ ਛਾਬੜਾ, ਦਵਿੰਦਰ ਖੰਨਾ, ਸੁਰਿੰਦਰ ਗਰਗ, ਪਰਮਜੀਤ ਸਿੰਘ ਅ¦ਗ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਹਰਬਿੰਦਰ ਸਿੰਘ, ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਵਿਰਦੀ, ਹਰਜੀਤ ਸਿੰਘ ਲਾਲੀ, ਅਸ਼ੋਕ ਕੁਮਾਰ, ਮਨਮੋਹਣ ਸਿੰਘ ਰਾਜੂ, ਗੁਰਵਿੰਦਰ ਸਿੰਘ, ਜਸਵੀਰ ਸਿੰਘ ਹੁੰਦਲ, ਪਰਮਜੀਤ ਸਿੰਘ ਸ਼ਿਮਲਾਪੁਰੀ, ਗੁਰਮੁੱਖ ਸਿੰਘ ਟੋਨੀ, ਰਾਜ ਕੁਮਾਰ ਗੁਪਤਾ, ਜਗਜੀਤ ਸਿੰਘ, ਬਲਜੀਤ ਸਿੰਘ, ਭਾਗ ਸਿੰਘ, ਪ੍ਰਵੀਨ ਕੁਮਾਰ, ਜਗਜੀਤ ਸਿੰਘ, ਦੀਪਕ ਕੁਮਾਰ, ਡਾ. ਬਾਜਵਾ, ਜੋਤੀ ਕੁਮਾਰ, ਸੁਰਿੰਦਰ ਮਣਕੂ, ਲਖਵਿੰਦਰ ਸਿੰਘ ਲੱਭਾ, ਸੰਦੀਪ ਸ਼ਰਮਾ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>