ਅਮਰੀਕੀ ਸੈਨਾ ਦੇ ਡਰੋਨ ਹਮਲੇ ‘ਚ ਮੁੱਖ ਹਕਾਨੀ ਕਮਾਂਡਰ ਮਾਰਿਆ ਗਿਆ

ਮੀਰਾਨ ਸ਼ਾਹ- ਅਮਰੀਕੀ ਸੈਨਾ ਨੇ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਉਤਰੀ ਵਜ਼ੀਰਸਤਾਨ ਵਿੱਚ ਅੱਤਵਾਦੀ ਸੰਗਠਨ ਹਕਾਨੀ ਨੈਟਵਰਕ ਦੇ ਮੁੱਖ ਕਮਾਂਡਰ ਜਾਂਬਾਜ਼ ਜਾਦਰਾਨ ਦੀ ਨੈਟੋ ਵਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਮੌਤ ਹੋ ਗਈ ਹੈ।

ਅਮਰੀਕਾ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਜਾਂਬਾਜ਼ ਉਤਰੀ ਵਜ਼ੀਰਸਤਾਨ ਵਿੱਚ ਮਾਰਿਆ ਗਿਆ ਹੈ। ਜਾਂਬਾਜ਼ ਨੇ ਕਾਬੁਲ ਅਤੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਸੈਨਾ ਅਤੇ ਨੈਟੋ ਦੇ ਟਿਕਾਣਿਆਂ ਤੇ ਕੀਤੇ ਗਏ ਹਮਲਿਆਂ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਮੀਰਾਨ ਸ਼ਾਹ ਵਿੱਚ ਜਾਦਰਾਨ ਦੇ ਮਾਰੇ ਜਾਣ ਨਾਲ ਅਮਰੀਕੀ ਸੈਨਾ ਨੂੰ ਕਾਫ਼ੀ ਰਾਹਤ ਮਿਲੀ ਹੈ। ਇਹ ਡਰੋਨ ਹਮਲਾ ਉਸ ਸਮੇਂ ਹੋਇਆ ਜਦੋਂ ਅਮਰੀਕਾ ਦਾ ਵਿਸ਼ੇਸ਼ ਦੂਤ ਮਾਰਕ ਗਰਾਸਮੈਨ ਇਸਲਾਮਾਬਾਦ ਵਿੱਚ ਪਾਕਿਸਤਾਨ ਨਾਲ ਪੈਦਾ ਹੋਇਆ ਤਣਾਅ ਦੂਰ ਕਰਨ ਲਈ ਗਿਆ ਹੋਇਆ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>