ਪੈਰਿਸ ਵਿੱਚ ਪੁਲੀਸ ਨੇ ਕਈ ਥਾਵਾਂ ਤੇ ਸਕਿਉਰਟੀ ਵਧਾਈ

ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਕਈ ਮਸ਼ਹੂਰ ਟੁਰਿਸਟ ਇਲਾਕਿਆਂ ਵਿੱਚ ਜਿਵੇਂ ਕਿ ਆਈਫਲ ਟਾਵਰ,ਛਾਜ਼ੇਏਲੀਜ਼ੇ, ਤੇ ਬਾਰਬਸ ਆਦਿ ਥਾਵਾਂ ਉਪਰ ਪੁਲੀਸ ਨੇ ਸਕਿਉਰਟੀ ਵਿੱਚ ਵਾਧਾ ਕੀਤਾ ਹੈ।ਇਸ ਗੱਲ ਦਾ ਪ੍ਰਗਟਾਵਾ ਪੁਲੀਸ ਹੈਡ ਕੁਆਟਰ ਵਲੋਂ ਕੀਤਾ ਗਿਆ ਹੈ।ਕਿਉ ਕਿ ਇਥੇ ਵਿਦੇਸ਼ੀ ਮੂਲ ਦੇ ਅਫਰੀਕਨ, ਅਰਬੀ, ਏਸ਼ੀਅਨ ਜਿਹਨਾਂ ਵਿੱਚ ਕੁਝ ਰੋਮਾਨੀਆਂ ਮੂਲ ਦੇ ਲੋਕ ਵੀ ਹਨ, ਗੈਰ ਕਨੂੰਨੀ ਤਰੀਕੇ ਨਾਲ ਸ਼ੜਕਾ ਉਪਰ  ਹੱਥਾਂ ਵਿੱਚ ਫੜ ਕੇ ਸਿਗਰਟਾਂ ,ਕਪੜੇ, ਸੀ ਡੀ ਅਤੇ ਖਿਲਾਉਣੇ ਆਦਿ ਸਮਾਨ ਵੇਚਦੇ ਹਨ।ਇਥੇ ਕਈ ਵਾਰ ਟੁਰਿਸਟ  ਯਾਤਰੀਆਂ ਨਾਲ ਚੋਰੀ ਜਿਹੀਆਂ ਵਾਰਦਾਤਾਂ ਵੀ ਵਰਤ ਚੁੱਕੀਆਂ ਹਨ।ਪੁਲੀਸ ਨਾਲ ਪਹਿਲਾਂ ਵੀ ਇਹਨਾਂ ਨੂੰ ਫੜਨ ਲਈ ਬਿੱਲੀ ਚੂਹੇ ਵਾਲੀ ਖੇਡ ਚੱਲਦੀ ਰਹਿੰਦੀ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>