ਗੁਰਸ਼ਰਨ ਸਿੰਘ ਦਾ ਜੀਵਨ ਲੇਖਕਾਂ, ਕਲਾਕਾਰਾਂ ਤੇ ਬੁੱਧੀਜੀਵੀਆ ਲਈ ਇੱਕ ਮਿਸਾਲ

ਮੋਗਾ – ਅੱਜ ਇੱਥੇ ਲੋਕ ਨਾਟਕਕਾਰ ਗੁਰਸ਼ਰਨ ਸਿੰਘ ਨਮਿਤ ਹੋਏ ਇੱਕ ਵਿਸ਼ਾਲ ਸਰਧਾਂਜ਼ਲੀ ਸਮਾਰੋਹ ਮੌਕੇ ਬੁਲਾਰਿਆਂ ਨੇ ਕਿਹਾ ਕਿ ਗੁਰਸ਼ਰਨ ਸਿੰਘ ਦਾ ਲੋਕਾਂ ਅਤੇ ਇਨਕਲਾਬੀ ਸਮਾਜਿਕ ਤਬਦੀਲੀ ਨੂੰ ਸਮਰਪਿਤ ਸਮੁੱਚਾ ਜੀਵਨ ਸਮਕਾਲੀ ਬੁੱਧੀਜੀਵੀਆਂ, ਲੇਖਕਾਂ ਅਤੇ ਕਲਾਕਾਰਾਂ ਲਈ ਇੱਕ ਮਿਸਾਲ ਹੈ ਕਿ ਉਹ ਆਪਣੇ ਆਪ ਨੂੰ ਇਨਕਲਾਬੀ ਅਤੇ ਮਾਨਵਤਾਵਾਦੀ ਉੱਚ ਜੀਵਨ ਆਦਰਸ਼ਾਂ ਨਾਲ ਕਿਵੇ ਇੱਕ-ਮਿੱਕ ਕਰ ਸਕਦੇ ਹਨ। ਖੇਤੀ ਸੀਜ਼ਨ ਦੇ ਐਨ ਸਿਖ਼ਰ ਤੇ ਹੋਣ ਦੇ ਬਾਵਜੂਦ ਅੱਜ ਗੁਰਸ਼ਰਨ ਸਿੰਘ ਦੀ ਯਾਦ ਵਿੱਚ ਜੁੜਿਆ ਲੋਕਾਂ ਦਾ ਇਹ ਲਾ-ਮਿਸਾਲ ਇਕੱਠ ਇਸ ਗੱਲ ਦਾ ਗਵਾਹ ਬਣਿਆਂ ਕਿ ਮੇਹਨਤਕਸਾਂ ਦੀ ਮੁਕਤੀ ਲਈ ਸਮਰਪਿਤ ਕਿਸੇ ਕਲਾਕਾਰ ਜਾਂ ਲੇਖਕ ਨੂੰ ਕਿਰਤੀ ਲੋਕ ਕਿਸ ਹੱਦ ਤੱਕ ਪਿਆਰਦੇ ਤੇ ਸਤਿਕਾਰਦੇ ਹਨ।

ਬੀਤੀ 27 ਸਿਤੰਬਰ ਨੂੰ 82 ਵਰ੍ਹੇ ਦਾ ਸ਼ਾਨਦਾਰ ਤੇ ਜਾਨਦਾਰ ਜੀਵਨ ਮਾਨਣ ਤੋਂ ਬਾਅਦ ਵਿਛੋੜਾ ਦੇ ਗਏ ਕੌਮਾਂਤਰੀ ਪ੍ਰਸਿੱਧੀ ਦੇ ਲੋਕ ਨਾਟਕਕਾਰ, ਸਿਸਟਮ ਖਿਲਾਫ ਨਾਟ ਕਲਾ ਨੂੰ ਤੇਜ਼ਧਾਰ ਹਥਿਆਰ ਵਜੋਂ ਵਰਤਣ ਦੀ ਇੱਕ ਵਿਲੱਖਣ ਤੇ ਯਾਦਗਾਰੀ ਮਿਸਾਲ ਦੇ ਮਾਲਿਕ ਭਾਅ ਜੀ ਗੁਰਸ਼ਰਨ ਸਿੰਘ ਨਾਟਕਕਾਰ ਦੀ ਯਾਦ ‘ਚ ਸੂਬਾ ਪੱਧਰੀ ਸਰਧਾਂਜ਼ਲੀ ਸਮਾਰੋਹ ਇੱਥੇ ਗੋਧੇਵਾਲ ਖੇਡ ਸਟੇਡੀਅਮ ਦੇ ਵਿਸ਼ਾਲ ਪੰਡਾਲ ਵਿੱਚ ਆਯੋਜਿਤ ਹੋਇਆ। ਲਾਲ ਪੱਗਾਂ, ਲਾਲ ਝੰਡਿਆਂ, ਬੈਨਰਾਂ ਨਾਲ ਆਪਣੇ ਹਰਮਨ ਪਿਆਰੇ ਲੋਕ ਨਾਇਕ ਨੂੰ ਸਰਧਾਂਜ਼ਲੀ ਦੇਣ ਲਈ ਹਜਾਰਾਂ ਦੀ ਗਿਣਤੀ ਵਿੱਚ 40 ਦੇ ਕਰੀਬ ਜਨਤਕ ਜਥੇਬੰਦੀਆਂ ਦੇ ਵਰਕਰ ਕਾਫਲੇ ਬੰਨ ਕੇ ਪਹੁੰਚੇ। ਹਜਾਰਾਂ ਕਿਸਾਨ, ਮਜਦੂਰ, ਮੁਲਾਜਮ, ਨੌਜਵਾਨ, ਵਿਦਿਆਰਥੀ, ਔਰਤਾਂ, ਬੱਚੇ, ਕਾਫਲੇ ਬੰਨ ਭਾਅ ਜੀ ਗੁਰਸ਼ਰਨ ਸਿੰਘ ਨੂੰ ਲਾਲ ਸਲਾਮ ਦੇ ਆਕਾਸ਼ ਗੁੰਜਾਊ ਨਾਅਰੇ ਲਗਾਉਂਦੇ ਇੱਕ ਵੱਖਰਾ ਤੇ ਅਲੋਕਿਕ ਦ੍ਰਿਸ਼ ਪੇਸ਼ ਕਰ ਰਹੇ ਸਨ। ਗੁਰਸ਼ਰਨ ਸਿੰਘ ਹੁਰਾਂ ਦੇ ਵਿਸ਼ਾਲ ਆਕਾਰੀ ਪੋਰਟਰੇਟ ਨਾਲ ਸਜੇ ਅਤੇ ਝੰਡਿਆਂ ਬੈਨਰਾਂ ਨਾਲ ਫਬ ਰਹੇ ਖਚਾਖਚ ਭਰੇ ਪੰਡਾਲ ‘ਚ ਸਭ ਤੋਂ ਪਹਿਲਾਂ ਕ੍ਰਾਂਤੀਕਾਰੀ ਗਾਇਕਾਂ ਅਤੇ ਟੋਲੀਆਂ ਜਿੰਨਾਂ ਵਿੱਚ ਅਮਰਜੀਤ ਪ੍ਰਦੇਸੀ ਤੇ ਸਾਥੀ, ਲੋਕ ਸੰਗੀਤ ਮੰਡਲੀ ਭਦੌੜ, ਜਗਸੀਰ ਜੀਂਦਾ ਤੇ ਸਾਥੀ, ਜਗਦੀਸ ਪਾਪੜਾ ਤੇ ਸਾਥੀ, ਇਕਬਾਲ ਕੌਰ ਉਦਾਸੀ ਤੇ ਹੋਰਨਾਂ ਨੇ ਮਰਹੂਮ ਨਾਟਕਕਾਰ ਨੂੰ ਸਰਧਾਂਜ਼ਲੀ ਵਜੋਂ ਇਨਕਲਾਬੀ ਗੀਤ ਪੇਸ਼ ਕੀਤੇ। ਸਭ ਤੋਂ ਪਹਿਲਾਂ ਭਾਅ ਜੀ ਦੇ ਪਰਿਵਾਰ, ਮੁੱਖ ਸਖਸ਼ੀਅਤਾਂ ਅਤੇ ਜਨਤਕ ਜਥੇਬੰਦੀਆ ਦੇ ਸੂਬਾਈ ਆਗੂਆਂ ਸਮੇਤ ਸੰਚਾਲਨ ਕਮੇਟੀ ਦੀ ਅਗਵਾਈ ‘ਚ ਦੋ ਮਿੰਟ ਦਾ ਮੋਨ ਧਾਰ ਕਰਕੇ ਜਿੱਥੇ ਗੁਰਸ਼ਰਨ ਸਿੰਘ ਦੇ ਸੰਗਰਾਮੀ ਜੀਵਨ ਨੂੰ ਸਿੱਜਦਾ ਕੀਤਾ ਗਿਆ, ਉਥੇ ਰੋਹ ਭਰਪੂਰ ਨਾਰ੍ਹਿਆਂ ਰਾਂਹੀ ਉਨ੍ਹਾਂ ਨੂੰ ਲਾਲ ਸਲਾਮ ਪੇਸ਼ ਕੀਤਾ ਗਿਆ। ਸਮਾਗਮ ਦੇ ਆਰੰਭ ‘ਚ ਮੋਗਾ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਜਿੰਨ੍ਹਾਂ ਵਿੱਚ ਕੇ.ਐਲ.ਗਰਗ, ਮਹਿੰਦਰ ਸਾਥੀ, ਨਾਟਕਕਾਰ ਪਾਲੀ ਭੁਪਿੰਦਰ, ਬਲਦੇਵ ਸਿੰਘ ਸੜਕਨਾਮਾ, ਗੁਰਮੀਤ ਕੜਿਆਲਵੀ, ਪ੍ਰੋ: ਗੁਰਮੇਲ ਸਿੰਘ ਸਿੱਧੂ, ਦੇਸ ਰਾਜ ਜੀਤ, ਡਾ.ਹਰਨੇਕ ਰੋਡੇ ਸ਼ਾਮਿਲ ਸਨ, ਨੇ ਸਰਧਾਂਜ਼ਲੀ ਸਮਾਗਮ ਵਿੱਚ ਪੁੱਜ ਰਹੇ ਲੋਕਾਂ ਦਾ ਮੋਹ ਭਿੱਜਾ ਸਵਾਗਤ ਕੀਤਾ। ਸਮਾਰੋਹ ਦਾ ਸਟੇਜ ਸੰਚਾਲਨ ਕਾਮਰੇਡ ਗੁਰਮੀਤ ਸਿੰਘ ਬਖਤੂਪੁਰਾ ਅਤੇ ਕੰਵਲਜੀਤ ਖੰਨਾ ਨੇ ਕੀਤਾ।
ਸਰਧਾਂਜ਼ਲੀ  ਸਮਾਗਮ ਦੇ ਪਲੇਠੇ ਸੰਬੋਧਨ ‘ਚ ਸਰਧਾਂਜ਼ਲੀ ਸਮਾਗਮ ਕਮੇਟੀ ਦੇ ਕਨਵੀਨਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਪੰਜਾਬ ਦੀ ਸਮੁੱਚੀ ਇਨਕਲਾਬੀ ਲੋਕ ਲਹਿਰ ਵੱਲੋਂ ਆਯੋਜਿਤ ਇਸ ਸਮਾਰੋਹ ਨੂੰ ਆਪਣੇ ਲੋਕ ਨਾਇਕ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਸੰਕਲਪ ਲੈਣ ਦਾ ਪਹਿਲਾ ਪੜਾਅ ਕਰਾਰ ਦਿੰਦਿਆਂ ਉਨਾਂ ਦੀ ਵਿਰਾਸਤ ਨੂੰ ਸੰਭਾਲਣ, ਉਨਾਂ ਦੀ ਅਮੁੱਲੀ ਦੇਣ ਤੋਂ ਸਿੱਖਿਆ ਹਾਸਲ ਕਰਨ ਤੇ ਉਨਾਂ ਦੀ ਜੀਵਨ ਇੱਛਾ ਮੁਤਾਬਿਕ ਇੱਕਜੁੱਟ ਇਨਕਲਾਬੀ ਲਹਿਰ ਉਸਾਰਨ ਦਾ ਸੱਦਾ ਦਿੱਤਾ। ਸਮਾਗਮ ਨੂੰ ਪਰਿਵਾਰ ਵੱਲੋਂ ਸੰਬੋਧਨ ਕਰਦਿਆ ਭਾਅ ਜੀ ਗੁਰਸ਼ਰਨ ਸਿੰਘ ਦੀ ਬੇਟੀ ਡਾਕਟਰ ਅਰੀਤ ਨੇ ਮਰਹੂਮ ਪਿਤਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਨਾਂ ਦਾ ਸਮਾਜਿਕ ਨਾ-ਬਰਾਬਰੀ ਖ਼ਤਮ ਕਰਕੇ ਬਰਾਬਰੀ ਵਾਲਾ ਇੱਕ ਨਵਾਂ ਸਮਾਜ ਉਸਾਰਨ ਦਾ ਸੁਪਨਾ ਅਧੂਰਾ ਹੈ। ਉਹ  ਆਪਣੇ ਆਖਰੀ ਸਾਲਾਂ ਵਿੱਚ ਇਨਕਲਾਬੀ ਲਹਿਰ ਨੂੰ ਪਿੰਡਾਂ ਦੇ ਵਿਹੜਿਆਂ ਵਿੱਚ ਗਰੀਬ, ਦਲਿਤ ਲੋਕਾਂ ਕੋਲ ਜਾਣ ਦਾ ਜੋਰਦਾਰ ਹੋਕਾ ਦੇਂਦੇ ਰਹੇ ਕਿਉਂਕਿ ਸਿਰਫ ਤੇ ਸਿਰਫ ਇਸ ਵਰਗ ਨੂੰ ਹੀ ਬੁਨਿਆਦੀ ਸਮਾਜਿਕ ਤਬਦੀਲੀ ਦੀ ਸਭ ਤੋਂ ਵੱਧ ਜਰੂਰਤ ਹੈ। ਇਸ ਸਮੇਂ ਆਂਧਰਾ ਪ੍ਰਦੇਸ ਤੋ ਵਿਸੇ਼ਸ਼ ਤੌਰ ਤੇ ਪੁੱਜੇ ਤੇਲਗੂ ਕਵੀ ਅਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਮੋਢੀ ਕਾਮਰੇਡ ਵਾਰਵਾਰ ਰਾਓ ਨੇ ਆਪਣੇ ਸਰਧਾਂਜ਼ਲੀ ਸੰਬੋਧਨ ਵਿੱਚ ਦੇਸ਼ ਦੀ ਕ੍ਰਾਂਤੀਕਾਰੀ ਲਹਿਰ ਦੀ ਇਸ ਅਜ਼ੀਮ ਹਸਤੀ, ਦੱਬੇ-ਕੁਚਲੇ ਲੋਕਾਂ ਦੀ ਬਲੰਦ ਆਵਾਜ਼ ਅਤੇ ਜਮੂਹਰੀ ਲਹਿਰ ਦੇ ਝੰਡਾ ਬਰਦਾਰ ਦੇ ਤੁਰ ਜਾਣ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆ ਕਿਹਾ………………………..ਉੱਘੇ ਚਿੰਤਕ ਤੇ ਸਮਾਜਿਕ ਕਾਰਕੁੰਨ ਹਿੰਮਾਸੂ਼ ਕੁਮਾਰ    ……………………ਦਿੱਲੀ ਤੋਂ ਪੁੱਜੇ ਸਮਕਾਲੀਨ ਤੀਸਰੀ ਦੁਨਿਆ ਦੇ ਸੰਪਾਦਕ ਆਨੰਦ ਸਵਰੂਪ ਵਰਮਾ …………….ਦਿੱਲੀ ਤੋਂ ਪੁੱਜੇ ਚਰਚਿਤ ਨਾਟਕਕਾਰ ਪ੍ਰੋ: ਸ਼ਮਸੂ਼ਲ ਇਸਲਾਮ (ਜਨਨਾਟਯ ਮੰਚ ਦਿੱਲੀ) ਅਤੇ ਸੰਦੀਪ ਸਿੰਘ ਪ੍ਰਧਾਨ ਜੇ.ਐਨ.ਯੂ. ਸਟੂਡੈਂਟਸ ਯੂਨੀਅਨ ਨੇ ਸੰਬੋਧਨ ਕਰਦਿਆ ਕਿਹਾ ਕਿ ਭਾਅ ਜੀ ਗੁਰਸ਼ਰਨ ਸਿੰਘ ਦਾ ਇਨਕਲਾਬੀ ਜੀਵਨ ਵਿਦਿਆਰਥੀਆਂ ਨੌਜਵਾਨਾਂ ਲਈ ਵੱਡੀ ਪ੍ਰੇਰਨਾ ਦਾ ਸੋਮਾ ਹੈ। ਪੰਜਾਬ ਦੇ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਭਰ ਵਿੱਚ ਗੁਰਸ਼ਰਨ ਸਿੰਘ ਵੱਲੋਂ ਨਾਟ, ਗੀਤ-ਸੰਗੀਤ ਟੀਮਾਂ ਦੇ ਰੂਪ ਵਿੱਚ ਲਾਏ ਬੂਟੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਦਿਆ ਸਿਖਰਾਂ ਤੇ ਪਹੁੰਚਾਉਣਗੇ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰੋ: ਅਨੂਪ ਸਿੰਘ, ਪੰਜਾਬੀ ਸਾਹਿਤ ਅਕੈਡਮੀ ਦੇ ਜਰਨਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਗੁਰਸ਼ਰਨ ਸਿੰਘ ਹੁਰਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਚਿਰੰਜੀਵੀ ਤੇ ਇਤਿਹਾਸਿਕ ਹੈ। ਸੰਚਾਲਨ ਕਮੇਟੀ ਦੇ ਮੈਬਰਾਂ ਕਾਮਰੇਡ ਦਰਸਨ ਖਟਕੜ, ਕਾਮਰੇਡ ਨਰਭਿੰਦਰ ਨੇ ਕਿਹਾ ਕਿ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ,  ਗੁਰਸ਼ਰਨ ਸਿੰਘ ਹੋਰਾਂ ਦੇ ਸਮਾਜਿਕ ਬਰਾਬਰੀ ਦੇ ਸੰਕਲਪ ਦੀ ਪੂਰਤੀ ਲਈ ਕੋਈ ਕਸਰ ਨਹੀਂ ਛੱਡੇਗੀ। ਕਾਮਰੇਡ ਸੁਖਦਰਸ਼ਨ ਨੱਤ, ਬਲਵੰਤ ਮਖੂ ਨੇ ਕਿਹਾ ਕਿ ਪੰਜਾਬ ‘ਚ ਇਨਕਲਾਬੀ ਜਮਹੂਰੀ ਲਹਿਰ ਦੀ ਮਜਬੂਤੀ ਅਤੇ ਇੱਕਜੁਟਤਾ ਹੀ ਗੁਰਸ਼ਰਨ ਸਿੰਘ ਨੂੰ ਸੱਚੀ ਸਰਧਾਂਜ਼ਲੀ ਹੈ। ਕੰਵਲਜੀਤ ਖੰਨਾ, ਕਾਮਰੇਡ ਗੁਰਮੀਤ ਸਿੰਘ ਨੇ ਗੁਰਸ਼ਰਨ ਸਿੰਘ ਨੂੰ ਪੰਜਾਬ ਦੀ ਇਨਕਲਾਬੀ ਲਹਿਰ ਦਾ ਮਸੀਹਾ ਕਰਾਰ ਦਿੱਤਾ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਹੇਮਰਾਜ ਸਟੈਨੋ, ਤਰਕਸ਼ੀਲ ਸੁਸਾਇਟੀ ਭਾਰਤ ਦੇ ਪ੍ਰਧਾਨ ਮੇਘ ਰਾਜ ਮਿੱਤਰ ਨੇ ਬੋਲਦਿਆ ਕਿਹਾ ਕਿ ਪੰਜਾਬ ਵਿਚਲੀ ਤਰਕਸ਼ੀਲ ਲਹਿਰ ਦੀ ਉਸਾਰੀ ‘ਚ ਭਾਅ ਜੀ ਦਾ ਯੋਗਦਾਨ ਵੱਡਮੁੱਲਾ ਹੈ। ਸਮਾਗਮ ਵਿੱਚ ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ, ਬੂਟਾ ਸਿੰਘ ਬੁਰਜ ਗਿੱਲ, ਰੁਲਦੂ ਸਿੰਘ ਮਾਨਸਾ, ਹਰਦੇਵ ਸੰਧੂ, ਸੁਰਜੀਤ ਸਿੰਘ ਫੂ਼ਲ, ਮਜਦੂਰ ਆਗੂ ਤਰਸੇਮ ਪੀਟਰ, ਭਗਵੰਤ ਸਿੰਘ ਸਮਾਓ, ਬਲਦੇਵ ਸਿੰਘ ਰਸੂਲਪੁਰ, ਨੌਜਵਾਨ ਆਗੂ ਰਮਿੰਦਰ ਪਟਿਆਲਾ, ਕਾਮਰੇਡ ਹਸਮੀਤ ਸਿੰਘ ਚੰਡੀਗੜ, ਵਿਦਿਆਰਥੀ ਆਗੂ ਗੁਰਮੁੱਖ ਸਿੰਘ ਮਾਨ, ਹਰਮਨਜੀਤ ਹਿੰਮਤਪੁਰਾ, ਮੁਲਾਜਮ ਆਗੂ ਭੁਪਿੰਦਰ ਸਿੰਘ ਵੜੈਚ, ਇੰਜੀ: ਸਲਵਿੰਦਰ ਸਿੰਘ ਮੋਗਾ, ਹਰਚਰਨ ਚੰਨਾ ਸਾਮਿਲ ਸਨ। ਇਸ ਸਮੇਂ ਮੰਚ ਤੇ ਡਾ. ਧਰਮਵੀਰ ਗਾਂਧੀ, ਪ੍ਰੋ ਏ.ਕੇ. ਮਲੇਰੀ, ਨਾਟਕਕਾਰ ਸੈਮੂਅਲ ਜੌਹਨ, ਡਾ. ਸਾਹਿਬ ਸਿੰਘ, ਕੇਵਲ ਧਾਲੀਵਾਲ, ਰਾਕੇਸ ਚੌਧਰੀ, ਅਨੀਤਾ ਸਬਦੀਸ਼, ਗੁਰਪ੍ਰੀਤ ਭੰਗੂ, ਹੰਸਾ ਸਿੰਘ, ਤਰਲੋਚਨ ਸਮਰਾਲਾ, ਫਿਲਮਸ਼ਾਜ ਦਲਜੀਤ ਅਮੀ, ਰਾਜੀਵ ਸਰਮਾ, ਜਤਿੰਦਰ ਮਹੌਰ, ਡਾ. ਕੰਵਲਜੀਤ ਕੋਰ ਢਿੱਲੋਂ, ਓਮ ਪ੍ਰਕਾਸ ਗਾਸੋ, ਜਗਰਾਜ ਧੌਲਾ, ਇਕੱਤਰ ਸਿੰਘ, ਬਾਰੂ ਸਤਵਰਗ, ਗੁਰਮੀਤ ਜੱਜ, ਬੂਟਾ ਸਿੰਘ, ਗਿਆਨ ਚੰਦ ਲਹਿਰਾਗਾਗਾ, ਵਿਸ਼ਵਨਾਥ ਸਰਮਾ, ਸੁਖਵਿੰਦਰ ਪੱਪੀ, ਸਤਨਾਮ ਜੰਗਲਨਾਮਾ ਸਾਮਿਲ ਸਨ।

ਸਮਾਗਮ ਦੇ ਅੰਤ ਵਿੱਚ “ਹਮ ਜੰਗੇ ਆਵਾਮੀ ਸੇ, ਕੋਹਰਾਮ ਮਚਾ ਦੇਗੇ” ਐਕਸਨ ਗੀਤ ਰਾਂਹੀ ਲੋਕ ਲਹਿਰ ਦਾ ਭੁਚਾਲ ਖੜਾ ਕਰ ਕੇ ਲੁੱਟ ਦਾ ਨਿਜ਼ਾਮ ਜੜੋਂ ਪੁੱਟਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਦੂਰਦਰਸ਼ਨ ਤੋ ਗੁਰਸ਼ਰਨ ਸਿੰਘ ਦੇ 17 ਕਿਸ਼ਤਾਂ ਦੇ ਹਰਮਨ ਪਿਆਰੇ ਲੜੀਵਾਰ ਸੀਰੀਅਲ “ਭਾਈ ਮੰਨਾ ਸਿੰਘ” ਨੂੰ ਦੁਬਾਰਾ ਵਿਖਾਉਣ, ਝਾਰਖੰਡ ਦੇ ਰੰਗ-ਕਰਮੀ ਜਤਿਨ ਮਰਾਂਡੀ ਨੂੰ ਝੂਠੇ ਕੇਸਾਂ ਵਿੱਚ ਦਿੱਤੀ ਮੌਤ ਦੀ ਸਜਾਂ ਰੱਦ ਕਰਨ, ਮਨੀਪੁਰ ਦੀ ਵੀਰਗਾਨਾ ਈਰੋਮ ਸ਼ਰਮੀਲਾ ਦੀ ਪਿੱਛਲੇ ਗਿਆਰਾਂ ਸਾਲਾਂ ਤੋਂ ਜਾਰੀ ਭੁੱਖ ਹੜਤਾਲ ਖ਼ਤਮ ਕਰਾਉਣ ਲਈ ਆਰਮਡ ਫੋਰਸਜ਼ ਸਪੈਸਲ ਪਾਵਰ ਐਕਟ ਰੂਪੀ ਕਾਲੇ ਕਾਨੂੰਨ ਨੂੰ ਤਰੁੰਤ ਰੱਦ ਕਰਨ, ਗੁਰਸ਼ਰਨ ਸਿੰਘ ਦੀ ਯਾਦ ਨੂੰ ਚਿਰ-ਸਥਾਈ ਰੱਖਣ ਲਈ ਸਰਕਾਰ ਤੋਂ ਉਨਾਂ ਦੇ ਨਾਮ ਤੇ ਪੰਜਾਬ ਨਾਟਕ ਅਕੈਡਮੀ ਸਥਾਪਿਤ ਕਰਨ ਅਤੇ ਹਰ ਸਾਲ 27 ਸਤੰਬਰ ਨੂੰ ਨਾਟਕ ਦਿਵਸ ਵਜੋਂ ਮਨਾਉਣ ਸਬੰਧੀ ਮਤੇ ਵੀ ਪਾਸ ਕੀਤੇ ਗਏ। ਇੱਕ ਹੋਰ ਮਤੇ ਵਿੱਚ ਜਨਤਕ ਦਬਾਅ ਹੇਠ ਅਕਾਲੀ-ਭਾਜਪਾ ਸਰਕਾਰ ਵੱਲੋਂ ਦੋ ਕਾਲੇ ਕਾਨੂੰਨ ਵਾਪਿਸ ਲਏ ਜਾਣ ਨੂੰ ਜਨਤਕ ਸੰਘਰਸ ਦੀ ਵੱਡੀ ਜਿੱਤ ਕਰਾਰ ਦਿੱਤਾ ਗਿਆ। ਇੰਨਾਂ ਮਤਿਆ ਅਤੇ ਗੁਰਸ਼ਰਨ ਸਿੰਘ ਦੀ ਯਾਦ ਵਿੱਚ ਪੂਰਾ ਸਾਲ ਪੰਜਾਬ ਵਿੱਚ ਯਾਦਗਾਰੀ ਸਮਾਗਮ ਕਰਵਾਏ ਜਾਣ ਦੇ ਸੱਦੇ ਨੂੰ ਹਾਜ਼ਰ ਲੋਕਾਂ ਨੇ ਨਾਅਰਿਆ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>