ਲੀਅਰ, (ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਚ ਸਿੱਖ ਸੰਗਤਾ ਵੱਲੋ ਛੇਵੀ ਪਾਤਸ਼ਾਹੀ ਸ਼੍ਰੀ ਹਰਗੋਬਿੰਦ ਸਾਹਿਬ ਦੀ ਯਾਦ ਚ ਜਦ ਉਹ ਗਵਾਲੀਅਰ ਦੇ ਕਿਲੇ ਤੋ ਮੁੱਕਤ ਹੋ 52 ਪਹਾੜੀ ਰਾਜਿਆ ਸਮੇਤ ਅੰਮ੍ਰਿਤਸਰ ਪੁਹੰਚੇ ਅਤੇ ਸਿੱਖ ਧਰਮ ਚ ਇਹ ਦਿਨ ਬੰਦੀ ਛੋੜ ਦਿਵਸ ਨਾਲ ਪ੍ਰਚਲਿਤ ਹੋਇਆ, ਨੂੰ ਨਾਰਵੇ ਚ ਵੱਸਦੀ ਸਿੱਖ ਸੰਗਤ ਵੱਲੋ ਬੜੇ ਉਤਸ਼ਾਹ ਅਤੇ ਸ਼ਰਧਾਪੂਰਵਕ ਢੰਗ ਨਾਲ ਮਨਾਇਆ ਗਿਆ।ਇਸ ਖੁਸ਼ੀ ਮੋਕੇ ਭਾਰੀ ਸੰਖਿਆ ਚ ਸੰਗਤਾ ਨੇ ਗੁਰੂ ਘਰ ਹਾਜ਼ਰੀਆ ਲਵਾ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕੀਤੀਆ।ਰਹਿਰਾਸ ਦੇ ਪਾਠ ਉਪਰੱਤ ਪੰਜਾਬੋ ਆਏ ਪ੍ਰਸਿੱਧ ਕੱਥਾਕਾਰ ਭਾਈ ਨਿਰਮਲ ਸਿੰਘ ਧੂੜਕੋਟ ਵਾਲਿਆ ਨੇ ਸਿੱਖ ਸੰਗਤ ਨੂੰ ਵਹਿਮਾ ਭਰਮਾ, ਕਰਮ ਕਾਂਡਾ ਅਤੇ ਦੇਹਧਾਰੀ ਗੁਰੂਆ ਦੀ ਸੰਗਤ ਤੋ ਪਰੇ ਹੱਟ ਗੁਰੂ ਗ੍ਰੰਥ ਸਾਹਿਬ ਚ ਆਸਥਾ ਰੱਖਣ ਚ ਵਿਸ਼ਵਾਸ,ਸਮਾਜ ਚ ਵਿਚਰ ਰਹੀਆ ਕੁਰੀਤੀਆ ਨੂੰ ਤਿਆਗਣ ਅਤੇ ਗੁਰੂ ਦੀ ਬਾਣੀ ਨਾਲ ਵੱਧ ਤੋ ਵੱਧ ਜੁੜਨ ਲਈ ਸੰਗਤ ਨੂੰ ਪ੍ਰਰਿਆ ਅਤੇ ਗੁਰੂ ਘਰ ਸਕੈਟਰੀ ਭਾਈ ਚਰਨਜੀਤ ਸਿੰਘ ਹੋਣਾ ਨੇ ਬੰਦੀ ਛੋੜ ਦਿਵਸ ਦਾ ਇਤਿਹਾਸ ਆਈ ਹੋਈ ਸੰਗਤ ਨਾਲ ਸਾਂਝਾ ਕੀਤਾ। ਲੰਗਰ ਦੀ ਸੇਵਾ ਆਸਕਰ, ਤਰਾਨਬੀ, ਸੰਨਦਵੀਕਾ ਤੋ ਸ਼ਰਧਾਲੂ ਪਰਿਵਾਰਾ ਵੱਲੋ ਨਿਭਾਈ ਗਈ।ਸਮਾਗਮ ਦੀ ਸਮਾਪਤੀ ਦੋਰਾਨ ਫੁੱਲਝੜੀਆ ਚਲਾਈਆ ਗਈਆ।ਗੁਰੂਦੁਆਰਾ ਪ੍ਰੰਬੱਧਕ ਕਮੇਟੀ ਲੀਅਰ ਦੇ ਮੁੱਖ ਸੇਵਾਦਾਰ ਭਾਈ ਅਜੈਬ ਸਿੰਘ , ਉੱਪ ਮੁੱਖ ਸੇਵਾਦਾਰ ਭਾਈ ਅਜਮੇਰ ਸਿੰਘ (ਟੋਨਸਬਰਗ), ਸਕੈਟਰੀ ਭਾਈ ਚਰਨਜੀਤ ਸਿੰਘ,ਖਜਾਨਚੀ ਭਾਈ ਗਿਆਨ ਸਿੰਘ,ਫੋਰਸਤਾਨਦਰ ਭਾਈ ਹਰਵਿੰਦਰ ਸਿੰਘ ਤਰਾਨਬੀ ਅਤੇ ਭਾਈ ਸਰਬਜੀਤ ਸਿੰਘ, ਭਾਈ ਬਲਦੇਵ ਸਿੰਘ ਆਦਿ ਵੱਲੋ ਗੁਰੂ ਘਰ ਜੁੜੀ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।
ਨਾਰਵੇ ਚ ਬੰਦੀ ਛੋੜ(ਦੀਵਾਲੀ) ਦਿਵਸ ਖੁਸ਼ੀ ਅੱਤੇ ਸ਼ਰਧਾ ਪੂਰਵਕ ਮਨਾਇਆ ਗਿਆ
This entry was posted in ਸਰਗਰਮੀਆਂ.