ਮੈਂ ਅੰਨਾ ਦਾ ਮੌਨਵਰਤ ਤੁੜਵਾ ਦੇਵਾਂਗੀ- ਰਾਖੀ ਸਾਵੰਤ

ਮੁੰਬਈ- ਆਈਟਮ ਗਰਲ ਰਾਖੀ ਸਾਵੰਤ ਅੱਜਕਲ੍ਹ ਅੰਨਾ ਟੀਮ ਨਾਲ ਸਖਤ ਨਰਾਜ਼ ਹੈ। ਅਸਲ ਵਿੱਚ ਰਾਖੀ ਅੰਨਾ ਨੂੰ ਮਿਲਣ ਦੀ ਕਈ ਵਾਰ ਕੋਸਿਸ਼ ਕਰ ਚੁੱਕੀ ਹੈ ਪਰ ਅੰਨਾ ਦੇ ਚੇਲੇ ਚਪੱਟੇ ਉਸ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ। ਰਾਖੀ ਨੇ ਇਹ ਦਾਅਵਾ ਕੀਤਾ ਹੈ ਕਿ ਮੈਂ ਅੰਨਾ ਦਾ ਮੌਨਵਰਤ ਤੁੜਵਾ ਦੇਵਾਂਗੀ।

ਰਾਖੀ ਦਾ ਕਹਿਣਾ ਹੈ ਕਿ ਮੈਂ ਅੰਨਾ ਕੋਲ ਆਪਣਾ ਦੁੱਖ ਫੋਲਣਾ ਚਾਹੁੰਦੀ ਹਾਂ ਕਿ ਸੈਂਸਰ ਬੋਰਡ ਮੇਰੀ ਆਉਣ ਵਾਲੀ ਫਿਲਮ ਦੇ ਗਾਣੇ ‘ਚੂਸ ਲੇ’ ਨੂੰ ਹਰੀ ਝੰਡੀ ਦੇ ਦੇਵੇ। ਸੈਂਸਰ ਬੋਰਡ ਨੂੰ ਇਸ ਗਾਣੇ ਦੇ ਚੂਸ ਲੇ ਸ਼ਬਦ ਤੇ ਸਖਤ ਇਤਰਾਜ਼ ਹੈ। ਇਹ ਗਾਣਾ ਬਹੁਤ ਸੈਕਸੀ ਹੈ ਅਤੇ ਇਸ ਦੇ ਬੋਲ ਹਨ…..ਮੈਂ ਰਸਮਲਾਈ ਹੂੰ, ਜਨਤ ਸੇ ਆਈ ਹੂੰ, ਆ ਕੇ ਚੂਸ ਲੇ!ਰਾਖੀ ਦਾ ਕਹਿਣਾ ਹੈ ਕਿ ਜੇ ਦੂਸਰੀਆਂ ਫਿਲਮਾਂ ਵਿੱਚ ਅਸ਼ਲੀਲ ਅਤੇ ਗੰਦੇ ਸ਼ਬਦ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤਾਂ ਫਿਰ ਉਸ ਨਾਲ ਭੇਦਭਾਵ ਕਿੳਂ ਕੀਤਾ ਜਾ ਰਿਹਾ ਹੈ। ਰਾਖੀ ਕੇਜਰੀਵਾਲ ਤੇ ਬਹੁਤ ਨਰਾਜ਼ ਹੈ ਕਿ ਉਹ ਮੈਨੂੰ ਅੰਨਾ ਨੂੰ ਮਿਲਣ ਨਹੀਂ ਦੇ ਰਿਹਾ। ਮੈਂ ਆਪਣੀ ਸਮਸਿਆ ਅੰਨਾ ਨਾਲ ਸ਼ੇਅਰ ਕਰਨੀ ਚਾਹੁੰਦੀ ਹਾਂ। ਰਾਖੀ ਦਾ ਕਹਿਣਾ ਹੈ ਕਿ ਜੇ ਅੰਨਾ ਮਹਾਂਰਸ਼ਟਰ ਦੇ ਮੇਰੇ ਵਰਗੇ ਆਮ ਲੋਕਾਂ ਲਈ ਮਿਲਣ ਦਾ ਸਮਾਂ ਨਹੀਂ ਹੈ, ਮਹਾਂਰਾਸ਼ਟਰ ਦੇ ਹਜ਼ਾਰਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਕੋਈ ਪ੍ਰਵਾਹ ਨਹੀਂ ਹੈ ਤਾਂ ਉਹ ਦੇਸ਼ ਦੇ ਹੋਰ ਲੋਕਾਂ ਦਾ ਕੀ ਸਵਾਰ ਦੇਣਗੇ।ਅੰਨਾ ਕੋਲ ਤਾਂ ਸਿਰਫ਼ ਮੰਤਰੀਆਂ ਨੂੰ ਹੀ ਮਿਲਣ ਦਾ ਸਮਾਂ ਹੈ ਪਰ ਮੈਂ ਵੀ ਸੈਂਸਰ ਬੋਰਡ ਨੂੰ ਨਾਨੀ ਚੇਤੇ ਕਰਵਾ ਦੇਵਾਂਗੀ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>