ਯੂਥ ਅਕਾਲੀ ਦਲ (ਅ ) ਨੇ ਵੱਡੇ ਪੱਧਰ ਉੱਤੇ ਕਾਲਜਾਂ, ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਅਹੁਦੇਦਾਰਾਂ ਦੀ ਸਥਾਪਨਾ ਕੀਤੀ

ਫਤਹਿਗੜ੍ਹ ਸਾਹਿਬ-ਸ਼੍ਰੋਮਣੀ ਅਕਾਲੀ ਦਲ ( ਅ ) ਯੂਥ ਵਿੰਗ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਅਤੇ ਯੂਥ ਆਗੂ ਰਣਦੇਵ ਸਿੰਘ ਦੇਬੀ ਦੀ ਅਗਵਾਈ ਹੇਠ ਕਾਲਜਾਂ, ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਭਰਤੀ ਅਤੇ ਅਹੁਦਿਆਂ ਦੀ ਚੋਣ ਸਬੰਧੀ ਅਕਾਲੀ ਦਲ  ( ਅ ) ਨੇ ਨੌਜਵਾਨਾ ਦਾ ਠਾਠਾਂ ਮਾਰਦਾ ਵਿਸ਼ਾਲ ਇਕੱਠ ਕਰਕੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ।

ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਸਾਹਮਣੇ ਕਾਨਫਰੰਸ ਮੈਦਾਨ ਵਿਚ ਯੂਥ ਵਿੰਗ ( ਅ ) ਵੱਲੋਂ ਨੌਜਵਾਨਾ ਦੀ ਭਰਤੀ ਸਬੰਧੀ ਕਰਵਾਏ ਗਏ ਪ੍ਰੋਗਰਾਮ ਦੌਰਾਨ ਨੌਜਵਾਨਾ ਦਾ ਵਿਸ਼ਾਲ ਇਕੱਠ ਅਤੇ ਨੌਜਵਾਨਾ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਅਕਾਲੀ ਦਲ ( ਅ ) ਦੇ ਕੌਮੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਨੌਜਵਾਨਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਰ ਨੌਜਵਾਨ ਨੂੰ ਆਪਣਾ ਕੌਮੀ ਫਰਜ ਪਛਾਣਦੇ ਹੋਏ ਖਾਲਿਸਤਾਨ ਦੀ ਪ੍ਰਾਪਤੀ ਲਈ ਲੋਕਤੰਤਰੀ ਸੰਘਰਸ਼ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾ ਅੱਜ ਪੂਰੇ ਵਿਸਥਾਰ ਸਹਿਤ ਅੱਜ ਦੇ ਅੰਤਰਾਸ਼ਟਰੀ ਤਾਕਤ ਤੋਂ ਜਾਣੂ ਕਰਵਾਉਂਦੇ ਹੋਏ ਨੌਜਵਾਨਾ ਨੂੰ ਦੱਸਿਆ ਕਿ ਚੀਨ, ਪਾਕਿਸਤਾਨ, ਭਾਰਤ ਤਿੰਨੇ ਦੇਸ਼ਾਂ ਕੋਲ ਐਟਮੀ ਤਾਕਤ ਹੈ ਅਤੇ ਇਹ ਇੱਕ ਦੂਜੇ ਦੇ ਸਖਤ ਵਿਰੋਧੀ ਹਨ ਅਤੇ ਭਵਿੱਖ ਵਿਚ ਅਗਰ ਇਨ੍ਹਾ ਦੇਸ਼ਾ ਦਾ ਆਪਸੀ ਵਿਰੋਧ ਹੁੰਦਾ ਹੈ ਤਾਂ ਪਜਾਬੀ ਬੋਲਦੇ ਇਲਾਕਿਆਂ ਨੂੰ ਹੀ ਗੰਭੀਰ ਖਤਰੇ ਦਾ ਸਾਹਮਣਾ ਕਰਨਾ ਪਵੇਗਾ ਇਸ ਲਈ ਇਨ੍ਹਾ ਤਿੰਨਾ ਦੇਸ਼ਾਂ ਵਿਚ ਇੱਕ ਖਾਲਿਸਤਾਨ ਬਫਰ ਸਟੇਟ ਦਾ ਹੋਣਾ ਬਹੁਤ ਜਰੂਰੀ ਹੈ।

ਇਸ ਲਈ ਉਨ੍ਹਾ ਨੌਜਵਾਨਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਕੇ ਕੌਮ ਦੀ ਸੇਵਾ ਕਰਨ ਤਾਂ ਜੋ ਉਹ ਆਉਣ ਵਾਲੀਆਂ ਪੀੜੀਆਂ ਨੂੰ ਸਹੀ ਸੇਧ ਦੇ ਸਕਣ ਅਤੇ ਵੱਧ ਤੋਂ ਵੱਧ ਪੜ ਲਿਖਕੇ ਕੌਮ ਦਾ ਨਾਮ ਰੋਸ਼ਨ ਕਰਨ। ਸ੍ਰ. ਮਾਨ ਨੇ ਕਿਹਾ ਕਿ ਅੱਜ ਨੌਜਵਾਨਾ ਵਿਚ ਨਸ਼ਿਆਂ ਦਾ ਰੁਝਾਨ ਵੱਧ ਰਿਹਾ ਹੈ ਜਿਸ ਦੀ ਅੱਜ ਦੀ ਮੌਜੂਦਾ ਲੀਡਰਸ਼ਿਪ ਪੂਰੀ ਤਰਾਂ ਨਾਲ ਜੁੰਮੇਵਾਰ ਹੈ ਜਿਸ ਕਾਰਨ ਅੱਜ 40 ਲੱਖ ਨੌਜਵਾਨ ਬੇਰੁਜਗਾਰ ਫਿਰ ਰਿਹਾ ਹੈ ਅਤੇ ਕੌਮ ਦਾ ਭਵਿੱਖ ਅੱਜ ਪੂਰੀ ਤਰਾਂ ਖਤਰੇ ਵਿਚ ਹੈ। ਇਸ ਮੌਕੇ ਸ਼੍ਰ ਮਾਨ ਤੋਂ ਇਲਾਵਾ ਯੂਥ ਵਿੰਗ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਅਤੇ ਰਣਦੇਵ ਸਿੰਘ ਦੇਬੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅਹੁਦੇਦਾਰਾਂ ਵਿਚ ਰਿਮਟ ਕਾਲਜ ਦੇ ਅਮਰਜੀਤ ਸਿੰਘ ਪ੍ਰਧਾਨ, ਸਰਵਪ੍ਰੀਤ ਸਿੰਘ ਉਪ ਪ੍ਰਧਾਨ, ਹਰਨੀਤ ਸਿੰਘ ਉਪ ਪ੍ਰਧਾਨ, ਕੌਨਟੀਨੈਂਟਲ ਕਾਲਜ ਜਲਵੇੜਾ ਦੇ ਸਤਨਾਮ ਸਿੰਘ ਪ੍ਰਧਾਨ, ਪਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਇਕਬਾਲ ਸਿੰਘ ਮੀਤ ਪ੍ਰਧਾਨ, ਸੁਖਦੀਪ ਸਿੰਘ ਜਸਵਿੰਦਰ ਸਿੰਘ ਜਨਰਲ ਸਕੱਤਰ, ਮਾਤਾ ਗੁਜਰੀ ਕਾਲਜ ਵਰਿੰਦਰ ਸਿੰਘ ਨਾਗਰਾ ਪ੍ਰਧਾਨ, ਸੁਖਵੀਰ ਸਿੰਘ ਚੱਕਲ ਸੀਨੀਅਰ ਮੀਤ ਪ੍ਰਧਾਨ, ਗੁਰਸਿਮਰਨ ਸਿੰਘ ਸੰਧੜ ਮੀਤ ਪ੍ਰਧਾਨ, ਧਰਮਿੰਦਰ ਸਿੰਘ ਚੁੱਘ ਸੁਖਪ੍ਰੀਤ ਸਿੰਘ ਸਰਾਓਂ ਰਿੰਕੀ ਘੁੱਮਣ ਸਾਰੇ ਜਨਰਲ ਸਕੱਤਰ, ਪੀ. ਟੀ. ਯੂ. ਫਤਹਿਗੜ੍ਹ ਸਾਹਿਬ ਪ੍ਰਧਾਨ ਸਤਵਿੰਦਰ ਸਿੰਘ ਸੱਤਾ, ਸੀਨੀਅਰ ਮੀਤ ਪ੍ਰਧਾਨ ਮਨਜਿੰਦਰ ਸਿੰਘ, ਮੀਤ ਪ੍ਰਧਾਨ ਰਵਿੰਦਰ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਤਲਾਣੀਆਂ, ਪਰਮਿੰਦਰ ਸਿੰਘ, ਲਿੰਕਨ ਕਾਲਜ ਫਤਹਿਗੜ੍ਹ ਸਾਹਿਬ ਪ੍ਰਧਾਨ ਸਬਨੂਰ ਸਿੰਘ ਟਿਵਾਣਾ, ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ, ਦੇਸ਼ ਭਗਤ ਕਾਲਜ ਪ੍ਰਧਾਨ ਹਰਮਨ ਸਿੰਘ ਕੋਟਲਾ, ਗੁਮਰੇਲ ਸਿੰਘ ਗੋਬਿੰਦਗੜ੍ਹ ਦਿਹਾਤੀ ਪ੍ਰਧਾਨ, ਜਨਰਲ ਸਕੱਤਰ ਅਵਤਾਰ ਸਿੰਘ, ਖਾਲਸਾ ਕਾਲਜ ਚੰਡੀਗੜ੍ਹ ਪ੍ਰਧਾਨ ਹਰਵਿੰਦਰ ਸਿੰਘ ਸਾਊ, ਪੌਲੀਟੈਕਨੀਕਲ ਕਾਲਜ ਫਤਹਿਗੜ੍ਹ ਸਾਹਿਬ ਪ੍ਰਧਾਨ ਰੁਪਿੰਦਰਜੀਤ ਸਿੰਘ, ਸੀਨੀ. ਮੀਤ ਪ੍ਰਧਾਨ ਜਸਪ੍ਰੀਤ ਸਿੰਘ, ਵਿਸ਼ਵ ਸਿੱਖ ਯੂਨੀਵਰਸਿਟੀ ਪ੍ਰਧਾਨ ਸਿਮਰਨਦੀਪ ਸਿੰਘ ਰਾਮਪੁਰ ਦੌਰਾਹਾ, ਜੀ. ਪੀ. ਸੀ. ਮੰਡੀ ਗੋਬਿੰਦਗੜ੍ਹ ਪ੍ਰਧਾਨ ਸਾਹਿਬਜੀਤ ਸਿੰਘ ਸਿੱਧੂ, ਸੀਨੀ. ਗੁਰਵਿੰਦਰ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਕਾਲਜ ਪ੍ਰਧਾਨ ਜਸਦੀਪ ਸਿੰਘ ਘੁਮਣ, ਸੀਨੀ. ਮੀਤ ਪ੍ਰਧਾਨ ਜਸਪ੍ਰੀਤ ਸਿੰਘ, ਮੀਤ ਪ੍ਰਧਾਨ ਹਰਜੋਤ ਸਿੰਘ, ਅਸ਼ੋਕਾ ਸੀਨੀ. ਸੈਕੰਡਰੀ ਸਕੂਲ ਪ੍ਰਧਾਨ ਅਮਰੀਕ ਸਿੰਘ, ਵਾਇਸ ਪ੍ਰਧਾਨ ਸਤਨਾਮ ਸਿੰਘ, ਮੈਂਬਰ ਹਰਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਮਾਤਾ ਗੁਜਰੀ ਸਕੂਲ ਪ੍ਰਧਾਨ ਸੁਖਪ੍ਰੀਤ ਸਿੰਘ, ਵਾਇਸ ਪ੍ਰਧਾਨ ਸੁਰਿੰਦਰ ਸਿੰਘ, ਮੈਂਬਰ ਮਨਦੀਪ ਸਿੰਘ, ਗਗਨਦੀਪ ਸਿੰਘ, ਖਾਲਸਾ ਸਕੂਲ ਪ੍ਰਧਾਨ ਸਤਵਿੰਦਰ ਸਿੰਘ, ਵਾਇਸ ਪ੍ਰਧਾਨ ਲਖਵੀਰ ਸਿੰਘ, ਮੈਂਬਰ ਹਰਵਿੰਦਰ ਸਿੰਘ, ਬੀ. ਜੈਡ. ਐਸ. ਐਫ. ਐਸ. ਸਕੂਲ ਪ੍ਰਧਾਨ ਹਰਜੋਤ ਸਿੰਘ, ਵਾਇਸ ਪ੍ਰਧਾਨ ਸੁਰਿੰਦਰ ਸਿੰਘ, ਮੈਂਬਰ ਏਕਮ ਸਿੰਘ, ਗਗਨਪ੍ਰੀਤ ਸਿੰਘ ਵਿਦਿਆਰਥੀਆਂ ਤੋਂ ਇਲਾਵਾ ਪਾਰਟੀ ਸੀਨੀਅਰ ਅਹੁਦੇਦਾਰ ਗੁਰਸੇਵਕ ਸਿੰਘ ਜਵਾਹਰਕੇ, ਜਸਕਰਨ ਸਿੰਘ, ਪ੍ਰੋ. ਮਹਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਝੱਬਰ ਮੈਂਬਰ ਐਸ. ਜੀ. ਪੀ. ਸੀ. ਪ੍ਰੋ. ਮਹੇਸ਼ਇੰਦਰ ਸਿੰਘ, ਕੁਲਦੀਪ ਸਿੰਘ ਦੁਭਾਲੀ, ਕੁਲਦੀਪ ਸਿੰਘ ਪਹਿਲਵਾਨ ਬਲਵਿੰਦਰ ਸਿੰਘ ਚਨਾਰਥਲ, ਕੁਲਦੀਪ ਸਿੰਘ ਭਾਗੋਵਾਲ, ਜਗਜੀਤ ਸਿੰਘ, ਕਮਲਜੀਤ ਸਿੰਘ ਚੀਮਾ, ਲਖਵੀਰ ਸਿੰਘ ਲੱਖਾ ਆਦਿ ਆਗੂ ਹਾਜਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>