ਖ਼ਬਰਾਂ ਦੀ ਭੰਨਤੋੜ(11-2-11)

-ਅੰਨਾ ਦੇਸ਼ ਨੂੰ ਤਬਾਹ ਕਰ ਰਹੇ ਨੇ-ਰਾਮਦੇਵ
*ਬਾਬਾ ਰਾਮਦੇਵ ਪੁਲਸ ਤੋਂ ਬਚਣ ਲਈ ਸਾੜ੍ਹੀ ਬੰਨ੍ਹਣ ਦੀ ਪ੍ਰੈਕਟਿਸ ਕਰ ਰਹੇ ਨੇ

-ਫਲਸਤੀਨ ਨੂੰ ਯੂਨੈਸਕੋ ‘ਚ ਸੰਪੂਰਨ ਮੈਂਬਰਸਿਪ ਦੇਣ ਦੇ ਹੱਕ ਵਿਚ ਮਿਲਿਆ ਬਹੁਮਤ
*ਪਰ ਅਮਰੀਕਾ ਨੇ ਇਸ ਵੱਲੋਂ ਖਿੱਚਿਆ ਆਪਣਾ ਹੱਥ

-ਕੱਬਡੀ ਕੱਪ ਦੇ ਉਦਘਾਟਨ ਨੇ ਰਾਸ਼ਟਰ ਮੰਡਲ ਖੇਡਾਂ ਦੇ ਉਦਘਾਟਨੀ ਸਮਾਗਮ ਨੂੰ ਪਾਇਆ ਫਿੱਕਾ
*ਜਿਸ ਕਰਕੇ ਬਾਲੀਵੁੱਡ ਕਲਾਕਾਰਾਂ ਨੂੰ ਕਰੋੜਾਂ ਰੁਪਿਆ ਦਿੱਤਾ

-ਯੂਥ ਅਕਾਲੀ ਦਲ(ਅ) ਨੇ ਵੱਡੇ ਪੱਧਰ ਉੱਤੇ ਕਾਲਜਾਂ, ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਅਹੁਦੇਦਾਰਾਂ ਦੀ ਸਥਾਪਨਾ ਕੀਤੀ
*ਕਿਵੇਂ ਲੱਗਦਾ ਹੋਵੇਗਾ ਜਦੋਂ ਇਕ ਯੂਥ ਨੇ ਪੰਜਾਹ ਸਾਲਾਂ ਦੇ ਪ੍ਰਿੰਸੀਪਲ ਦੀ ਸਥਾਪਨਾ ਕੀਤੀ ਹੋਵੇਗੀ।

-ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਅੰਗ੍ਰੇਜ਼ੀ ਪੰਜਾਬੀ ਖੇਤੀਬਾੜੀ ਸ਼ਬਦਾਵਲੀ ਕੋਸ਼ ਤਿਆਰ ਕਰਵਾਇਆ ਜਾਵੇਗਾ-ਡਾ:ਢਿਲੋਂ
*ਜਿਸ ਦਾ ਤਰਜਮਾ ਕਰਨ ਲਈ ਇਕ ਚੀਨੀ ਨੂੰ ਚੀਨੀ ਸਮਾਨ ਵਾਂਗ ਚੀਨ ਤੋਂ ਮੰਗਵਾਇਆ ਜਾਵੇਗਾ

-ਬਠਿੰਡਾ ਵਾਸੀਆਂ ਦੇ ਦਿਲਾਂ ਵਿਚ ਅਮਿੱਟ ਛਾਪ ਛੱਡ ਗਿਆ ਵਿਸ਼ਵ ਕੱਪ ਦਾ ਆਗਾਜ਼
*ਕਰੋੜਾਂ ਰੁਪਏ ਦੇਕੇ ਪੰਦਰਾਂ ਮਿੰਟਾਂ ਲਈ ਸੁਣਨ ਨੂੰ ਮਿਲੀ ਸ਼ਾਹਰੁੱਖ ਦੀ ਆਵਾਜ਼

-ਮੈਂ ਅੰਨਾ ਦਾ ਮੌਨਵਰਤ ਤੁੜਵਾ ਦੇਵਾਂਗੀ-ਰਾਖੀ ਸਾਵੰਤ
*ਜਦੋਂ ਇਹ ਭੜਕੀਲੇ ਕਪੜੇ ਪਾਕੇ ਅੰਨਾ ਦੀ ਤਪਸਿਆ ਭੰਗ ਕਰਨ ਲਈ ਜਾਵੇਗੀ

-ਆਹ ਸ਼ਾਹਰੁੱਖ ਨੂੰ ਸੱਦਣਾ ਸਮਝ ਨਹੀਂ ਆਇਆ?
*ਸਿਆਸਤ ਨੂੰ ਸਮਝ। ਲੱਗਦੈ ਤੂੰ ਤਾਂ ਸੱਠਿਆ ਗਿਐਂ ਤਾਇਆ

-’ਤੇ ਰਾਵਣ ਅਜੇ ਵੀ ਜਿੰਦਾ ਹੈ…
*ਸਿਰਫ਼ ਸ਼ਕਲ ਬਦਲ ਗਈ ਹੈ

-ਪੂਨਮ ਪਾਂਡੇ ਦੇ ‘ਮਿਰਰ ਐਕਟ’ ਨੂੰ ਯੂ-ਟਿਊਬ ਨੇ ਕੀਤਾ ਬੈਨ
*ਜਿਨ੍ਹਾਂ ਵੇਖ ਲਿਆ ਉਨ੍ਹਾਂ ਦੀਆਂ ਰਾਤਾਂ ਦੀ ਉਡੀ ਨੀਂਦ-ਦਿਨਾਂ ਦਾ ਉਡਿਆ ਚੈਨ

-ਕੇਜਰੀਵਾਲ ਨੇ ਦਾਨ ‘ਚ ਮਿਲੇ 80 ਲੱਖ ਰੁਪੈ ਆਪਣੇ ਨਿਜੀ ਟਰਸਟ ਵਿਚ ਜਮ੍ਹਾਂ ਕਰਵਾਏ-ਅਗਨੀਵੇਸ਼
*ਜਿੰਨਾ ਚਿਰ ਪੈਸਾ ਸਾਹਮਣੇ ਨਹੀਂ ਦਿਸਦਾ ਓਨਾਂ ਚਿਰ ਹੀ ਲੋਕੀਂ ਭ੍ਰਿਸ਼ਟ ਨਹੀਂ ਹੁੰਦੇ

-ਚੀਨ, ਪਾਕਿਸਤਾਨ ‘ਚ ਸੈਨਿਕ ਅੱਡਾ ਬਣਾਉਣ ਦਾ ਚਾਹਵਾਨ
*ਇਹ ਤਾਂ ਹੈਰਾਨੀ ਵਾਲੀ ਗੱਲ ਹੈ ਪਾਕਿਸਤਾਨ ਇਕ ਮਿਆਨ ਵਿਚ ਅਮਰੀਕਾ-ਚੀਨ ਦੋ ਤਲਵਾਰਾਂ ਰੱਖਣ ਦੀ ਕੋਸਿ਼ਸ਼ ਕਰ ਰਿਹੈ

-ਅਡਵਾਨੀ ਦੀ ਰੱਥ ਯਾਤਰਾ ਦੀ ਕਵਰੇਜ਼ ਲਈ ਭਾਜਪਾ ਨੇ ਪੱਤਰਕਾਰਾਂ ਨੂੰ ਪੈਸੇ ਵੰਡੇ
*ਅਡਵਾਨੀ ਜੀ ਵੀ ਲੀਡਰ ਨੇ ਬੜੇ ਹੀ ਹੰਢੇ

-

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>