ਮਜੀਠੀਆ ਵਲੋਂ ਪੈਟਰੋਲ ਦੀ ਕੀਮਤ ਵਿਚ ਕੀਤਾ ਗਿਆ ਵਾਧਾ ਵਾਪਸ ਲੈਣ ਦੀ ਮੰਗ

ਅੰਮ੍ਰਿਤਸਰ:ਸ੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ, ਸਾਬਕਾ ਮੰਤਰੀ ਅਤੇ ਹਲਕਾ ਮਜੀਠਾ ਦੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ  ਅਜ ਪੈਟਰੋਲ ਦੀ ਕੀਮਤ ਵਿਚ 1.82 ਰੁਪਏ ਫੀ ਲੀਟਰ ਵਾਧਾਏ ਜਾਣ ਦੀ ਸਖਤ ਨਿੰਦਾ ਕਰਦਿਆਂ ਵਧੀਆਂ ਕੀਮਤਾਂ ਵਾਪਸ ਲੈਣ ਦੀ ਪੁਰਬਜ਼ੋਰ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪਿਛਲੀ ਵਾਰ ਪੈਟਰੋਲ ਦੀ ਕੀਮਤ ਵਿਚ ਕੀਤੇ 3 ਰੁਪਏ ਪ੍ਰਤੀ ਲਿਟਰ ਵਾਧੇ ਕਾਰਨ ਅਜੇ ਲੋਕ ਉਸ ਸਥਿਤੀ ਵਿਚੋ ਨਹੀਂ ਸਨ ਉਭਰੇ ਕਿ ਸਰਕਾਰ ਨੇ ਅੱਜ ਅਧੀ ਰਾਤ ਤੋ 1.82 ਰੁਪਏ ਪ੍ਰਤੀ ਲਿਟਰ ਦਾ ਹੋਰ ਵਾਧਾ ਕਰਕੇ ਆਮ ਲੋਕਾਂ ਨੂੰ ਹੋਰ ਝਟਕਾ ਦੇ ਦਿੱਤਾ ਹੈ।

ਉਹਨਾਂ ਕਿਹਾ ਕਿ ਪਹਿਲਾਂ ਤੋਂ ਹੀ  ਮਹਿੰਗਾਈ ਦੀ ਮਾਰ ਨਾਲ ਜੂਝ ਰਹੀ ਜਨਤਾ ‘ਤੇ ਇਕ ਵਾਰ ਫਿਰ ਬੋਝ ਪੈ ਗਿਆ ਹੈ ਅਤੇ ਜਨਤਾ ਦਾ ਹੋਰ ਬੁਰਾ ਹਾਲ ਹੋ ਜਾਵੇਗਾ ਕਿਉਂਕਿ ਤੇਲ ਕੀਮਤਾਂ ਵੱਧਣ ਨਾਲ ਰਸੋਈ ਗੈਸ ਸਣੇ ਖੁਰਾਕ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਯਕੀਨੀ ਹੈ। ਉਹਨਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਵੀ ਸਖਤ ਆਲੋਚਨਾ ਕੀਤੀ ਤੇ ਕਿਹਾ ਕਿ ਕਾਂਗਰਸ ਆਮ ਲੋਕਾਂ ਦੀਆਂ ਸਮਸਿਆਵਾਂ ਨੂੰ ਸਮਝਣ ਦੀ ਥਾਂ ਯਾਤਰਾਵਾਂ ਦਾ ਅਡੰਬਰ ਰਚ ਰਹੀ ਹੈ ਜਦੋਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਤੇਲ ਕੀਮਤਾਂ ਵਿਚ ਵਾਧੇ ਨੂੰ ਰੋਕਣ ਲੲਂ ਕੇਂਦਰ ਸਰਕਾਰ ’ਤੇ ਦਬਾਅ ਬਣਾਉਦੇ। ਮਜੀਠੀਆ ਨੇ ਕੈਪਟਨ ਨੂੰ ਸਵਾਲ ਕੀਤਾ ਕਿ ਪੰਜਾਬ ਬਚਾਓ ਪਰ ਕਿਸ ਤੋਂ ? ਤੇਲ ਕੀਮਤਾਂ ਵਿਚ ਵਾਧਾ ਕਰਕੇ ਕਾਂਗਰਸ ਲੋਕਾਂ ਦਾ ਕਚੂਬਰ ਕਢਣ ਵਿਚ ਲਗੀ ਹੋਈ ਹੈ।
ਅੱਜ ਇਥੇ ਯੂਥ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਰਾਹੀਂ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਸ ਬਿਕਰਮ ਸਿੰਘ ਮਜੀਠੀਆ ਨੇ ਦਸਿਆ ਕਿ ਪਿਛਲੇ ਇਕ ਸਾਲ ਦੌਰਾਨ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 11 ਵਾਰ ਵਧਾਈਆਂ ਹਨ। ਉਹਨਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਘਟ ਰਹੀਆਂ ਹਨ ਪਰ ਭਾਰਤ ਵਿਚ ਕਿਸੇ ਨਾ ਕਿਸੇ ਬਹਾਨੇ ਤੇਲ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਉਹਨਾਂ ਉਹਨਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਕਚੇ ਤੇਲ ਦੀਆਂ ਕੀਮਤਾਂ ਵਿਚ ਆਈ ਕਮੀ  ਦਾ ਲਾਭ ਉਪਭੋਗਤਾਵਾਂ ਨੂੰ ਦੇਣ ਦੀ ਬਜਾਏ ਕਈ ਤਰਾਂ ਦੇ ਬਹਾਨੇ ਬਣਾ ਕੇ ਆਮ ਜਨਤਾ ਨੂੰ ਲੁੱਟ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤ ਤੈਅ ਕਰਨ ਅਤੇ ਪੂਰੀ ਪ੍ਰਣਾਲੀ ਵਿਚ ਪਾਰਦਰਸ਼ਤਾ ਲਿਆਉਣ ਲਈ ਸਰਬ ਪਾਰਟੀ ਕਮੇਟੀ ਗਠਿਤ ਕਰਨ ਦੀ ਮੰਗ ਕਰਦੀ ਹੈ ਪਰ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਬਹੁਰਾਸ਼ਟਰੀ ਕੰਪ੍ਯਨੀਆਂ ਨੂੰ ਲਾਭ ਪਹੁੰਚਾਉਣ ਲਈ ਅਜਿਹੇ ਪ੍ਰਸਤਾਵਾਂ ਤੋ ਪਾਸਾ ਵੱਟ ਰਹੀ ਹੈ। ਆਰਥਿਕ ਦੁਰਪ੍ਰਬੰਧ ਲਈ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੀ ਤਿੱਖੀ ਆਲੋਚਨਾ ਕਰਦੇ ਹੋਏ ਸ ਮਜੀਠੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਹਰ ਮਹੀਨੇ ਜਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਕਮੀ ਲਿਆਉਣ ਦਾ ਨਿਯਮਤ ਤੋਰ ਤੇ ਵਾਅਦਾ ਕਰਦੇ ਹਨ ਪਰ ਇਸ ਦੇ ਬਾਵਜੂਦ ਉਹ ਨੋਟ ਪਸਾਰੇ ਨੂੰ ਰੋਕਣ ਵਿਚ ਅਸਫਲ ਰਹੇ ਹਨ ਜੋ ਕਿ ਦਹਾਈ ਅੰਕ ਤੱਕ ਪਹੂੰਚ ਗਿਆ ਹੈ। ਉਹਨਾਂ ਕਿਹਾ ਕਿ ਉਦਯੋਗ ਅਤੇ ਵਪਾਰ ਪਹਿਲਾਂ ਹੀ ਆਰ ਬੀ ਆਈ ਵਲੋਂ ਨੋਟ ਪਸਾਰੇ ਨੂੰ ਨੱਥ ਪਾਉਣ ਦੇ ਨਾਂ ਹੇਠ ਵਿਆਜ ਦਰਾਂ ਵਿਚ 19 ਮਹੀਨਿਆਂ ਵਿਚ 13 ਵਾਰ ਵਾਧਾ ਕਰਕੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਬੁਰੀ ਤਬਾਹ ਕਰਨ ਤੇ ਤੁਲੀ ਹੋਈ ਹੈ। ਉਥੇ ਹੁਣ ਸਰਕਾਰ ਨੇ ਪੈਟਰੋਲ ਦੀ ਕੀਮਤ ਵਿਚ ਗੈਰ ਜਰੂਰੀ ਵਾਧੇ ਨਾਲ ਪੂਰੀ ਆਰਥਿਕਤਾ ਨੂੰ ਬਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।
ਉਹਨਾਂ ਦੋਸ਼ ਲਾਇਆ ਕਿ ਪਿਛਲੇ ਸਾਲ ਜੂਨ ਵਿਚ ਪੈਟਰੋਲ  ਦੀਆਂ ਕੀਮਤਾਂ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰ ਦੇਣ ਦੀ ਕੇਂਦਰ ਸਰਕਾਰ ਦੀ ਨੀਤੀ ਹੀ ਗਲਤ ਸੀ।  ਉਹਨਾਂ ਦਸਿਆ ਕਿ ਪੈਟਰੋਲ ਕੀਮਤਾਂ ਪਿਛਲੇ 2 ਸਾਲਾਂ ਵਿਚ  55 % ਵਾਧਾ ਹੋ ਚੁਕਿਆ ਹੈ। ਪਿਛਲੇ 1 ਸਾਲ ਦੌਰਾਨ ਕੱਚੇ ਤੇਲ ਦੀ ਕੀਮਤ ,’ਚ 4 % ਵਾਧਾ ਪਰ ਪੈਟਰੋਲ ਕੀਮਤਾਂ ’ਚ  ਵਾਧਾ 27 % ਹੈ। ਕੀਮਤ ਨਿਰਧਾਰਨ ਫਾਰਮੁੱਲੇ ਖਾਸਕਰ ਪੈਟਰੋਲੀਅਮ ਕੀਮਤਾਂ ਨੂੰ ਕੰਟਰੋਲ ਮੁਕਤ ਕਰਨ ਤੋਂ ਬਾਅਦ ਬਾਰੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕਰਦੇ ਹੋਏ ਸ ਮਜੀਠੀਆ ਨੇ ਕਿਹਾ ਕਿ ਇਸ ਸਬੰਧ ਵਿਚ ਵਾਈਟ ਪੇਪਰ ਲਾਜਮੀ ਤੋਰ ਤੇ ਜਾਰੀ ਕੀਤਾ ਜਾਣਾ ਚਾਹੀਦਾ ਹੈ ਕਿਊਕਿ ਦੇਸ਼ ਦੇ ਨਾਗਰਿਕਾਂ ਨੂੰ ਇਹ ਜਾਣਨ ਦਾ ਅਧਿਕਾਰੀ ਹੈ ਕਿ ਉਹਨਾਂ ਨੂੰ ਦੂਨੀਆਂ ਭਰ ਵਿਚੋ ਪੈਟਰੋਲ ਦੀ ਕੀਮਤ ਸਭ ਤੋ ਵੱਧ ਕਿਉਂ ਅਦਾ ਕਰਨੀ ਪੈ ਰਹੀ ਹੈ।

ਤੇਲ ਦੀਆਂ ਵਧੀਆਂ ਕੀਮਤਾਂ ਨੂੰ ਤੂਰੰਤ ਵਾਪਸ ਲੈਣ ਦੀ ਮੰਗ ਕਰਦੇ ਹੋਏ ਸ੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਰਤ ਵਿਚ ਪੈਟਰੋਲ ਦੀ ਪ੍ਰਚੂਣ ਕੀਮਤ ਅਮਰੀਕਾ ਦੀ ਪ੍ਰਚੂਣ ਕੀਮਤ ਨਾਲੋ ਜਿਅਦਾ ਹੈ ਅਤੇ ਕਾਂਗਰਸ ਪਾਰਟੀ ਆਮ ਆਦਮੀ ਦਾ ਕਚੂੰਬਰ ਕੱਢਣ ਤੋ ਤੂਲੀ ਹੋਈ ਹੈ।ਉਹਨਾਂ ਕਿਹਾ ਕਿ ਤੇਲ ਕੀਮਤ ਵਿਚ ਵਾਧਾ ਆਮ ਤੌਰ ‘ਤੇ ਮੱਧ-ਵਰਗੀ ਪਰਿਵਾਰਾਂ ਦੇ ਬਜਟ ਉ¤ਪਰ ਮਾੜਾ ਪ੍ਰਭਾਵ ਪਾਉਂਦਾ ਹੈ। ਊੲਨਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀ ਕੀਮਤ ਵਿਚ ਕੀਤੇ ਗਏ ਵਾਧੇ ਕਾਰਨ ਆਮ ਲੋਕਾਂ ਉ¤ਪਰ ਆਰਥਿਕ ਬੋਝ ਪੈਣਾ ਸੁਭਾਵਿਕ ਹੈ ਜਦੋਂ ਕਿ ਆਮ ਲੋਕ ਜ਼ਿੰਦਗੀ ਵਿਚ ਆਮ ਵਰਤੋਂ ਵਿਚ ਆਉਂਦੇ ਪਦਾਰਥਾਂ ਦੀ ਮਹਿੰਗਾਈ ਤੋਂ ਪਹਿਲਾਂ ਹੀ ਬੜੇ ਦੁਖੀ ਹਨ। ਪਿਛਲੇ ਕਾਫ਼ੀ ਸਮੇਂ ਤੋਂ ਇਨ੍ਹਾਂ ਪਦਾਰਥਾਂ ਦੀ ਮਹਿੰਗਾਈ ਦੀ ਉਚੀ ਦਰ ਬਣੀ ਹੋਈ ਹੈ ਅਤੇ ਸਰਕਾਰ ਇਨ੍ਹਾਂ ਪਦਾਰਥਾਂ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਨੂੰ ਰੋਕਣ ਦੇ ਸਬੰਧ ਵਿਚ ਸਿਰਫ਼ ਵਾਅਦੇ ਹੀ ਕਰਦੀ ਹੋਈ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਸਰਕਾਰ ਇਸ ਸਬੰਧ ਵਿਚ ਸਮੇਂ-ਸਮੇਂ ਉ¤ਪਰ ਆਪਣੀ ਸਫ਼ਾਈ ਵੀ ਪੇਸ਼ ਕਰਦੀ ਰਹੀ ਹੈ, ਪ੍ਰੰਤੂ ਉਸ ਨਾਲ ਗ਼ਰੀਬ ਲੋਕਾਂ ਨੂੰ ਧਰਵਾਸ ਮਿਲ ਹੀ ਨਹੀਂ ਸਕਦਾ ਕਿਉਂਕਿ ਸਿਰਫ਼ ਵਾਅਦੇ ਅਤੇ ਸਫ਼ਾਈ ਉਨ੍ਹਾਂ ਦਾ ਢਿੱਡ ਨਹੀਂ ਭਰ ਸਕਦੇ। ਊੲਨਾਂ ਕਿਹਾ ਕਿ ਬਾਹਰਲੇ ਦੇਸ਼ਾਂ ਤੋਂ ਮੰਗਵਾਏ ਜਾਂਦੇ ਕੱਚੇ ਖਣਿਜ ਤੇਲ ਦੀਆਂ ਵਧਦੀਆਂ ਹੋਈਆਂ ਕੀਮਤਾਂ ਉਪਰ ਕਾਬੂ ਪਾਉਣ ਲਈ ਸਾਡੇ ਦੇਸ਼ ਦੀ ਸਰਕਾਰ ਨੂੰ ਦੇਸ਼ ਵਿਚ ਹੀ ਕੱਚੇ ਖਣਿਜ ਤੇਲ ਦੇ ਹੋਰ ਸਰੋਤਾਂ ਦਾ ਪਤਾ ਲਾਉਣ ਅਤੇ ਇਸ ਦਾ ਉਤਪਾਦਨ ਵਧਾਉਣ ਲਈ ਖੋਜ ਅਤੇ ਵਿਕਾਸ ਕੰਮਾਂ ਉ¤ਤੇ ਆਪਣੇ ਨਿਵੇਸ਼ ਵਿਚ ਚੋਖਾ ਵਾਧਾ ਕਰਨਾ ਚਾਹੀਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>