ਫਲੱਡ ਲਾਈਟਾਂ ਵਾਲੇ ਸਟੇਡੀਅਮ ਨੇ ਕੀਤਾ ਮਝੈਲੀਆਂ ਨੂੰ ਚਕਾਚੌਂਧ

ਚੰਡੀਗੜ੍ਹ/ਗੁਰਦਾਸਪੁਰ (ਗੁਰਿੰਦਰਜੀਤ ਸਿੰਘ ਪੀਰਜੈਨ) – ਗੁਰਦਾਸਪੁਰ ਵਿਖੇ ਵਿਸ਼ਵ ਕੱਪ ਦੇ ਮੈਚਾਂ ਦਾ ਦੌਰਾਨ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਸਤਵਿੰਦਰ ਬਿੱਟੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਮੈਚਾਂ ਵਿਚਕਾਰ ਸਮੇਂ ਵਿੱਚ ਬਿੱਟੀ ਨੇ ਆਪਣੀ ਬੁਲੰਦ ਆਵਾਜ਼ ਨਾਲ ਦਰਸ਼ਕਾਂ ਮੰਤਰ ਮੁੰਗਧ ਕਰ ਦਿੱਤਾ। ਪਾਕਿਸਤਾਨ ਤੇ ਅਮਰੀਕਾ ਵਿਚਾਲੇ ਆਖਰੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਕਬੱਡੀ ਬੁਖਾਰ ਸਿਖਰ ’ਤੇ ਸੀ ਤਾਂ ਬਿੱਟੀ ਗਾਉਂਦਿਆ ਸਟੇਜ ਤੋਂ ਉਤਰ ਆਈ। ਬਿੱਟੀ ਨੇ ਪੂਰੇ ਕਬੱਡੀ ਮੈਦਾਨ ਵਿੱਚ ਭੱਜ-ਭੱਜ ਕੇ ਗਾਣੇ ਗਾਏ ਅਤੇ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਖੂਬ ਦਾਦ ਦਿੱਤੀ।

ਵਿਦੇਸ਼ੀ ਖਿਡਾਰੀਆਂ ਨੇ ਦਿਲ ਜਿੱਤੇ

ਗੁਰਦਾਸਪੁਰ ਵਿਖੇ ਮੈਚਾਂ ਦੌਰਾਨ ਵੱਖ-ਵੱਖ ਟੀਮਾਂ ਵਿੱਚ ਖੇਡ ਰਹੇ ਭਾਰਤੀ ਮੂਲ ਦੇ ਖਿਡਾਰੀਆਂ ਦੇ ਮੁਕਾਬਲੇ ਵਿਦੇਸ਼ੀ ਮੂਲ ਦੇ ਖਿਡਾਰੀਆਂ ਪ੍ਰਤੀ ਦਰਸ਼ਕਾਂ ਵਿੱਚ ਬਹੁਤ ਉਤਸ਼ਾਹ ਸੀ। ਅਰਜਨਟਾਈਨਾ, ਅਮਰੀਕਾ, ਪਾਕਿਸਤਾਨ ਮੂਲ ਦੇ ਖਿਡਾਰੀ ਲੋਕਾਂ ਵਿੱਚ ਛਾਏ ਰਹੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>