ਬਲਿਊ ਸਟਾਰ ਓਪਰੇਸ਼ਨ ਲਈ ਸ੍ਰੀ ਅਡਵਾਨੀ ਵੀ ਬਰਾਬਰ ਦਾ ਦੋਸ਼ੀ ਅਤੇ ਜਿੰਮੇਵਾਰ ਸੀ : ਮਾਨ

ਫਤਹਿਗੜ੍ਹ ਸਾਹਿਬ : “ਪੰਜਾਬ ਵਿਚ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਹਮਲਾ ਕਰਨ ਵਾਲੇ ਹਰ ਧਾੜਵੀ ਦਾ ਸਿੱਖ ਕੌਮ ਨੇ ਸਮੇ-ਸਮੇ ਤੇ ਢੁੱਕਵਾਂ ਜਵਾਬ ਦਿੱਤਾ ਹੈ ਚਾਹੇ ਉਹ ਅਹਿਮਦਸਾਹ ਅਬਦਾਲੀ ਹੋਵੇ, ਨਾਦਰ ਸਾਹ, ਤੈਮੂਰ ਲੰਗ, ਇੰਦਰਾਂ ਗਾਂਧੀ, ਜਰਨਲ ਵੈਦਿਆਂ ਜਾ ਅਡਵਾਨੀ ਹੋਵੇ ।”

ਇਹਨਾਂ ਵਿਚਾਰਾ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਰਦੇ ਹੋਏ ਕਿਹਾ ਕਿ ਸ੍ਰੀ ਅਡਵਾਨੀ ਨੇ ਖ਼ੁਦ ਆਪਣੀ ਹੱਥ ਲਿਖਤ ਕਿਤਾਬ “ਮੇਰਾ ਦੇਸ ਮੇਰੀ ਜਿੰਦਗੀ” ਵਿਚ ਲਿਖਤੀ ਤੌਰ ਤੇ ਪ੍ਰਵਾਨ ਕੀਤਾ ਹੈ ਕਿ ਮਰਹੂਮ ਇੰਦਰਾਂ ਗਾਂਧੀ ਬਲਿਊ ਸਟਾਰ ਓਪਰੇਸ਼ਨ ਕਰਵਾਉਣ ਬਾਰੇ ਸੰਸੋਪੰਜ ਵਿਚ ਸੀ, ਜਿਸ ਨੂੰ ਮੈ ਅਤੇ ਮੇਰੀ ਪਾਰਟੀ ਬੀਜੇਪੀ ਨੇ ਉਸ ਮੁਸਕਿਲ ਵਿਚੋ ਕੱਢਕੇ ਸ੍ਰੀ ਦਰਬਾਰ ਸਾਹਿਬ ਉਤੇ ਫੌਜ਼ੀ ਹਮਲਾ ਕਰਨ ਲਈ ਪ੍ਰੇਰਿਤ ਕੀਤਾ ਸੀ । ਇਸੇ ਕਿਤਾਬ ਵਿਚ ਸ੍ਰੀ ਅਡਵਾਨੀ ਨੇ ਇੰਦਰਾਂ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇ ਕੇ ਨਿਵਾਜਦੇ ਹੋਏ ਇਹ ਵੀ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋ ਜਾਣਾ ਚਾਹੀਦਾ ਸੀ । ਇਸ ਲਈ ਸ੍ਰੀ ਅਡਵਾਨੀ ਬਲਿਊ ਸਟਾਰ ਲਈ ਬਰਾਬਰ ਦੇ ਦੋਸ਼ੀ ਹਨ ਅਤੇ ਸਿੱਖ ਕੌਮ ਦੇ ਮੁਜਰਿੰਮ ਹਨ । ਸ. ਮਾਨ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਦੇਵੀ, ਦੇਵਤੇ ਨੇ ਕਿਸੇ ਦੂਜੇ ਧਰਮ ਦੇ ਪਵਿੱਤਰ ਅਸਥਾਨ ਤੇ ਹਮਲਾ ਨਹੀ ਕੀਤਾ । ਜਦੋ ਕਿ ਸ੍ਰੀ ਅਡਵਾਨੀ ਨੇ ਮਰਹੂਮ ਇੰਦਰਾਂ ਗਾਂਧੀ ਨੂੰ ਇਸ ਅਣਮਨੁੱਖੀ ਕਾਰਵਾਈ ਕਰਨ ਲਈ ਉਕਸਾ ਕੇ ਹਿੰਦੂ ਧਰਮ ਦੀ ਦੇਵੀ ਦੁਰਗਾ ਦਾ ਵੀ ਅਪਮਾਣ ਕੀਤਾ ਹੈ ਅਤੇ ਮਜ਼ਾਕ ਉਡਾਇਆਂ ਹੈ । ਉਹਨਾਂ ਇਸ ਗੱਲ ਤੇ ਗਹਿਰਾ ਦੁੱਖ ਅਤੇ ਅਫਸ਼ੋਸ ਪ੍ਰਗਟ ਕੀਤਾ ਕਿ ਸਿੱਖ ਕੌਮ ਵਿਚ ਮੌਜੂਦਾਂ ਵਿਚਰ ਰਹੇ ਬਾਦਲ ਰੂਪੀ ਡੋਗਰਿਆਂ ਦੀ ਮਦਦ ਨਾਲ ਸ੍ਰੀ ਅਡਵਾਨੀ ਆਪਣੀ ਰੱਥ ਯਾਤਰਾ ਲੈ ਕੇ ਪੰਜਾਬ ਵਿਚ ਦਾਖਲ ਹੋ ਕੇ ਇਥੋ ਦੇ ਅਮਨ-ਮਈ ਮਾਹੌਲ ਨੂੰ ਖ਼ਰਾਬ ਕਰਨ ਲਈ ਆ ਰਹੇ ਹਨ । ਤਾਂ ਕਿ ਸਿੱਖਾਂ ਨੂੰ ਉਹਨਾਂ ਦੀ  ਗੁਲਾਮੀ ਦਾ ਅਹਿਸਾਸ ਕਰਾਕੇ ਮਜ਼ਾਕ ਉਡਾਇਆ ਜਾ ਸਕੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀ ਸਿੱਖ ਵਿਰੋਧੀ ਭੜਕਾਊ ਅਤੇ ਪੰਜਾਬ ਸੂਬੇ ਦੇ ਅਮਨ ਨੂੰ ਲਾਬੂ ਲਾਉਣ ਵਾਲੀ ਕਾਰਵਾਈ ਨੂੰ ਕਤਈ ਬਰਦਾਸਤ ਨਹੀ ਕਰੇਗਾਂ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੋਧੇ ਸ੍ਰੀ ਅਡਵਾਨੀ ਦੀ ਰੱਥ ਯਾਤਰਾ ਦਾ ਥਾਂ-ਥਾਂ ਤੇ ਘਿਰਾਓ ਕਰਨਗੇ ਅਤੇ ਇਸ ਦੇ ਨਿਕਲਣ ਵਾਲੇ ਭਿਆਨਕ ਸਿੱਟਿਆ ਲਈ ਪੰਜਾਬ ਦੀ ਬਾਦਲ ਹਕੂਮਤ ਅਤੇ ਸੈਟਰਲ ਦੀ ਯੂਪੀਏ ਹਕੂਮਤ ਅਤੇ ਮੁਤੱਸਵੀ ਜਮਾਤਾਂ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੀਆਂ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>