ਕੈਪਟਨ, ਕਾਂਗਰਸ ਦੀ ਭਾਈਵਾਲ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਸਿੱਖਿਆ ਲੈ ਕੇ ਆਵੇ

ਅੰਮ੍ਰਿਤਸਰ -  ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ‘ਤੇ ਬਚਕਾਨਾ ਅਤੇ ਗੁਮਰਾਹਕੁੰਨ ਦੂਸ਼ਣਬਾਜ਼ੀ ਕਰਕੇ ਲੋਕਾਂ ਦਾ ਧਿਆਨ ਪੰਜਾਬ ਦੇ ਵਿਕਾਸ ਅਤੇ ਖ਼ੁਸ਼ਹਾਲੀ ਤੋਂੱ ਹਟਾ ਉਣ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਪਟਿਆਲਾ ਸ਼ਾਹੀ ਖ਼ਾਨਦਾਨ ਦੇ ਪੁਰਖਿਆਂ ਵੱਲੋਂ ਜ਼ਾਲਮ ਮੁਗਲਾਂ ਦੀ ਚਾਕਰੀ ਕਰਨ ਤੋਂ ਬਾਅਦ ਲ¤ਗਦਾ ਹੈ ਕਿ ਕੈਪਟਨ ਵਿੱਚ ਵੀ ਹੁਣ ਬਾਬਰ ਅਤੇ ਅਬਦਾਲੀ ਦੀਆਂ ਰੂਹਾਂ ਗੇੜੇ ਕੱਢ ਰਹੀਆਂ ਹਨ ।

ਸ: ਮਜੀਠੀਆ ਨੇ ਕੈਪਟਨ ਦੀਆਂ ਟਿੱਪਣੀਆਂ ਦੇ ਜਵਾਬ ਵਿੱਚ ਪਲਟ ਵਾਰ ਕਰਦਿਆਂ ਇੱਕ ਬਿਆਨ ਰਾਹੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹ•ਤ ਅਤੇ ਕਾਂਗਰਸ ਨੂੰ ਲੋਕਾਂ ਵੱਲੋਂ ਦਿਨੋਂ ਦਿਨ ਨਕਾਰ ਜਾਣਾ ਦੇਖ ਕੇ ਕੈਪਟਨ ਬੌਖ਼ਲਾ ਗਿਆ ਹੈ। ਉਸ ਦਾ ਮਾਨਸਿਕ ਸੰਤੁਲਨ ਇੱਥੋਂ ਤੱਕ ਵਿਗੜ ਗਿਆ ਹੈ ਕਿ ਉਹ ਆਪਣੇ ਪਰਿਵਾਰਕ ਅਤੀਤ ਨੂੰ ਵੀ ਭੁੱਲਾ ਬੈਠਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਉਸ ਪਰਿਵਾਰ ਦਾ ਮੈਂਬਰ ਹੈ ਜੋ ਮੌਕਾ ਪ੍ਰਸਤੀ ਅਤੇ ਪੰਜਾਬ-ਪੰਜਾਬੀਆਂ ਨਾਲ ਵਿਸ਼ਵਾਸਘਾਤ ਕਰਨ ਵਾਲੀ ਇਤਿਹਾਸਕ ਪਿੱਠ-ਭੂਮੀ ਦਾ ਮਾਲਕ ਹੈ। ਮੌਕਾ ਭਾਵੇਂ ਸਿੱਖ ਰਿਆਸਤਾਂ ਦ ਵਿਰੁੱਧ ਅਫਗਾਨੀਆਂ ਦੀ ਹਮਾਇਤ ਦਾ ਹੋਵੇ ਜਾਂ ਅੰਗਰੇਜ਼ਾਂ ਦਾ ਹੱਥ ਠੋਕਾ ਬਣ ਕੇ ਸ: ਸੇਵਾ ਸਿੰਘ ਠੀਕਰੀਵਾਲਾ ਵਰਗੇ ਮਹਾਨ ਦੇਸ਼ ਭਗਤਾਂ ਦੀ ਸ਼ਹੀਦੀ ਕਰਾਉਣੀ ਹੋਵੇ। ਸ: ਮਜੀਠੀਆ ਨ ਕਿਹਾ ਕਿ ਕੈਪਟਨ ਆਪਣ ਵੱਲੋਂ ਅਖੌਤੀ ਇਤਿਹਾਸਕ ਕਿਤਾਬਾਂ ਮੁੜ ਲਿਖ ਕੇ ਵੀ ਆਪਣੇ ਪਰਿਵਾਰ ’ਤੇ ਲੱਗੇ ਕਾਲੇ ਧੱਬੇ ਨੂੰ ਨਹੀਂ ਧੋ ਸਕੇਗਾ।

ਸ: ਮਜੀਠੀਆ ਨੇ ਕਿਹਾ ਕਿ ਪਟਿਆਲਾ ਸ਼ਾਹੀ ਘਰਾਣੇ ਦਾ ਕੌੜਾ ਸੱਚ ਇਤਿਹਾਸਕ ਗਵਾਹੀ ਦੇ ਰਿਹਾ ਹੈ ਕਿ ਜਦ ਪਹਿਲੀ ਪਾਤਸ਼ਹੀ ਬਾਬਾ ਗੁਰੂ ਨਾਨਕ ਦੇਵ ਜੀ ਮੁਗਲਾਂ ਦੇ ਜ਼ੁਲਮਾਂ ਕਾਰਨ ਜੇਲ੍ਹ ਵਿੱਚ ਬੰਦ ਸਨ ਉਸ ਵਕਤ ਵੀ ਕੈਪਟਨ ਦਾ ਵੱਡ-ਵਡੇਰਾ ਸੰਘਰ ਲੋਕਾਂ ’ਤੇ ਅੱਤਿਆਚਾਰ ਕਰਨ ਵਾਲੇ ਬਾਬਰ ਦੀ ਸੈਨਾ ਵਿੱਚ ਸ਼ਾਮਿਲ ਹੋ ਕੇ ਦੱਖਣ-ਪੱਛਮੀ ਦਿੱਲੀ ਦੀ ਚੌਧਰੀਅਤ ਹਾਸਲ ਕਰ ਚੁੱਕਾ ਸੀ। ਉਪਰੰਤ ਇਹ ਪਰਿਵਾਰ ਜ਼ਾਲਮ ਤੇ ਧਾੜਵੀ ਮੁਗਲ ਬਾਦਸ਼ਾਹ ਬਾਬਰ ਅਤੇ ਅਬਦਾਲੀਆਂ ਦੀਆਂ ਮਿਹਰਾਂ ਸਦਕਾ ਪਲਦਾ ਰਿਹਾ ਹੈ।

ਸ: ਮਜੀਠੀਆ ਨੇ ਕਿਹਾ ਕਿ 1984 ਵਿੱਚ ਫੌਜੀ ਹਮਲੇ ਦੇ ਰੋਸ ਵਜੋਂ ਕਾਂਗਰਸ ਅਤੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣਾ ਤਾਂ ਕੈਪਟਨ ਦਾ ਇੱਕ ਢਕਵੰਜ ਸੀ ਅਸਲ ਵਿੱਚ ਨਿਰਪੱਖ ਇਤਿਹਾਸਕਾਰਾਂ ਦੀਆਂ ਲਿਖਤਾਂ ਅਤੇ ਇਤਿਹਾਸਕ ਦਸਤਾਵਜ਼ਾਂ ਤੋਂ ਮਿਲੇ ਵੇਰਵੇ ਇਸ ਗੱਲ ਦਾ ਪੁਖਤਾ ਸਬੂਤ ਹਨ ਕਿ ਪੰਥ ਦੀ ਮੁੱਖ ਧਾਰਾ ਦੇ ਵਿਪਰੀਤ ਜਾਣਾ ਪਟਿਆਲਾ ਸ਼ਾਹੀ ਘਰਾਣੇ ਦੀ ਰੀਤ ਰਹੀ ਹੈ।

ਉਹਨਾਂ ਕੈਪਟਨ ’ਤੇ ਸਵਾਲਾਂ ਦੀ ਬੁਛਾੜ ਕਰਦਿਆਂ ਕਿਹਾ ਕਿ ਕੀ ਬਾਬਾ ਆਲਾ ਸਿੰਘ ਨੇ 1761 ਈ ਵਿੱਚ  ਲੱਖਾਂ ਰੁਪੈ ਦੇ ਕੇ ਅਹਿਮਦ ਸ਼ਾਹ ਅਬਦਾਲੀ ਦੀ ਬੇ-ਗੈਰਤਾਂ ਵਾਂਗ ਅਧੀਨਗੀ ਕਬੂਲ ਨਹੀਂ ਸੀ ਕੀਤੀ? । ਕੀ ਇਹ ਸੱਚ ਨਹੀਂ ਕਿ ਪੰਜਾਬ ’ਤੇ ਛੇਵਾਂ ਹਮਲਾ ਕਰਦਿਆਂ ਪਵਿੱਤਰ ਸ੍ਰੀ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾ ਦੇਣ ਦੀ ਹਿਮਾਕਤ ਕਰ ਚੁੱਕੇ ਅਬਦਾਲੀ ਦੇ ਸੱਤਵੇਂ ਹਮਲੇ ਸਮੇਂ ਸ੍ਰੀ ਦਰਬਾਰ ਸਾਹਿਬ ਨੂੰ ਫਿਰ ਉਡਾ ਦੇਣ ਤੋਂ ਬਾਅਦ ਵੀ ਪੰਜਾਬ ਦੀ ਲੁੱਟ ਮਾਰ ਕਰ ਰਹੇ ਅਬਦਾਲੀ ਦੀ ਬਾਬਾ ਆਲਾ ਸਿੰਘ ਨੇ ਸਰਹਿੰਦ ਵਿਖੇ ਕੀਮਤੀ ਤੋਹਫ਼ਿਆਂ ਨਾਲ ਉਡੀਕ ਕੀਤੀ। ਉਸ ਦੀ ਅਧੀਨਗੀ ਪ੍ਰਵਾਨ ਕਰਦਿਆਂ ਸਾਢੇ ਤਿੰਨ ਲੱਖ ਸਾਲਾਨਾ ਜਜ਼ੀਆ ਦੇਣਾ ਸਵੀਕਾਰ ਕੀਤਾ ਅਤੇ ਸਰਹਿੰਦ ਦਾ ਹਾਕਮ ਪੱਕਾ ਕਰਾਇਆ, ਰਾਜੇ ਦਾ ਖ਼ਿਤਾਬ, ਨਗਾਰਾ ਵਜਾਉਣਅਤੇ ਝੰਡਾ ਝੁਲਾਉਣ ਦੀ ਆਗਿਆ ਲਈ।

ਉਹਨਾਂ ਅੱਗੇ ਕਿਹਾ ਕਿ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦਾ ਇੱਕ ਮਜ਼ਬੂਤ ਤੇ ਵਿਸ਼ਾਲ ਰਾਜ ਸਥਾਪਿਤ ਕਰ ਰਹੇ ਸਨ ਤਾਂ ਉਸ ਵਕਤ ਪਟਿਆਲਾ ਸ਼ਾਹੀ ਪਰਿਵਾਰ ਅੰਗਰੇਜ਼ਾਂ ਦੀ ਅਧੀਨਗੀ ਕਬੂਲ ਕਰਨੀ ਬਿਹਤਰ ਸਮਝਦਿਆਂ  ਕੀ ਅੰਗਰੇਜ਼ਾਂ ਨੂੰ ਪੰਜਾਬ ਉੱਤੇ ਹਮਲਾ ਕਰਨ ਲਈ ਉਕਸਾਉਂਦਾ ਨਹੀਂ ਰਿਹਾ? ਲੋਕ ਇਹ ਵੀ ਕਿਵੇਂ ਭੁੱਲ ਜਾਣਗੇ ਕਿ ਅੰਗਰੇਜ਼ ਪੱਖੀ ਮਹਾਰਾਜਾ ਪਟਿਆਲਾ ਨੇ ਕਿਸਾਨ ਲਹਿਰ ਨੂੰ ਦਬਾਉਣ ਲਈ ਇਹ ਕਿਹਾ ਕਿ ‘‘ ਜਾਂ ਤਾਂ ਸਰਗਰਮੀਆਂ ਬੰਦ ਕਰੋਂ ਨਹੀਂ ਤਾਂ ਅਜਿਹੀਆਂ ਸਖ਼ਤ ਕਾਰਵਾਈਆਂ ਕਰਾਂਗਾ ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੀ ਨਹੀਂ ਭੁੱਲਣਗੀਆਂ।’’

ਸ: ਮਜੀਠੀਆ ਨੇ ਕਿਹਾ ਕਿ ਸਿੱਖ ਕਤਲੇਆਮ ਲਈ ਦੋਸ਼ੀ ਕਾਂਗਰਸ ਪਾਰਟੀ ਦੇ ਸਿਪਾਹ ਸਲਾਰ ਵਜੋਂ ਕੈਪਟਨ ਵਲੋਂ ਸ੍ਰੋਮਣੀ ਕਮੇਟੀ ਅਤੇ ਗੁਰਧਾਮਾਂ ’ਤੇ ਕਬਜਾ ਕਰਨ ਦੀਆਂ ਵਾਰ ਵਾਰ ਕੀਤੀਆਂ ਗਈਆਂ ਨਾਕਾਮ ਕੋਸ਼ਿਸ਼ਾਂ, ਅਕਾਲੀਆਂ ਨੂੰ ਵਾਰ-ਵਾਰ ਧਮਕਾਉਣ ਅਤੇ ਚਿੱਕੜ-ਉਛਾਲੀ ਤੋਂ ਲੱਗਦਾ ਹੈ ਕਿ ਉਸ ਵਿਚ ਬਾਬਰ ਅਤੇ ਅਬਦਾਲੀ ਦੀ ਰੂਹ ਆ ਚੁੱਕੀ ਹੈ।

ਉਹਨਾਂ ਨੇ ਅੱਗੇ ਕਿਹਾ ਕਿ ਲੋਕ ਚੰਗੀ ਤਰਾਂ ਜਾਣਦੇ ਹਨ ਕਿ 2002 ਤੱਕ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਵਾਲ-ਵਾਲ ਕਿਵੇਂ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ ਪਰ ਪਿਛਲੀ ਵਾਰ ਸੱਤਾ ਵਿੱਚ ਆਉਂਦਿਆਂ ਹੀ ਉਹ ਨਾਂ ਕਵਲ ਕਰਜ਼ਾ ਮੁਕਤ ਹੋਇਆ ਸਗੋਂ ਅਮੀਰ ਵੀ ਬਣ ਗਿਆ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਸੀ ਜਿਸ ਦਾ ਸਬੂਤ ਇਹ ਕਿ ਉਸਨੂੰ ਕੀਤੇ ਗਏ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਕਾਰਨ ਅੱਜ ਵੀ ਅਦਾਲਤਾਂ ਵਿੱਚ ਗੇੜੇ ਕੱਢਣੇ ਪੈ ਰਹੇ ਹਨ।

ਸ: ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਹੰਢਾ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੂੰ ਊਟ-ਪਟਾਂਗ ਕਿਸਮ ਦੀ ਦੂਸ਼ਣਬਾਜ਼ੀ ਕਰਕੇ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਮੁੜ ਪਹਿਲਾਂ ਵਾਲੀ ਕੁੜਿੱਤਣ ਪੈਦਾ ਕਰਨ ਦੀ ਬਜਾਏ ਗ਼ਰੀਬਾਂ ਅਤੇ ਆਮ ਲੋਕਾਂ ਦਾ ਗਲ ਘੁੱਟ ਰਹੀ ਮਹਿੰਗਾਈ ਖ਼ਿਲਾਫ਼ ਮੋਰਚਾ ਲਾਉਣ ਲਈ ਕਾਂਗਰਸ ਦੀ ਭਾਈਵਾਲ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ‘ਚ ਇੰਨੀ ਜ਼ੁਰਅੱਤ ਨਹੀਂ ਕਿ ਉਹ ਡੀਜ਼ਲ,ਪੈਟਰੋਲ,ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਆਮ ਆਦਮੀਂ ਦੀ ਵਰਤੋਂ ਵਾਲੀਆਂ ਵਸਤਾਂ ਦੀਆਂ ਕੀਮਤਾਂ ਵੱਧਣ ਦੇ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਬਿਆਨ ਦੇਵੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>