ਵਿਦਿਆਰਥੀਆਂ ਨੂੰ ਤ੍ਰੈਕਾਲ ਦਰਸ਼ੀ ਸਿੱਖਿਆ ਦੇਕੇ ਦੇਸ਼ ਦਾ ਮੁਹਾਂਦਰਾ ਸੰਵਾਰਨ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕੌਮੀ ਸਿਖਿਆ ਦਿਵਸ ਮੌਕੇ ਸਾਇੰਸ ਕਲੱਬ ਵੱਲੋਂ ਕਰਵਾਏ ਸਮਾਗਮ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਸ੍ਰੀ ਪੀ ਪੀ ਐਸ ਗਿੱਲ ਨੇ ਕਿਹਾ ਹੈ ਕਿ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਅਤੇ ਯੂਨੋਸੈਕੋ ਮਹਾ ਸਭਾ ਦੇ ਪ੍ਰਧਾਨ ਰਹੇ ਮੌਲਾਨਾ ਅਬੁਲ ਕਲਾਮ ਅਜ਼ਾਦ ਦੇ ਜਨਮ ਦਿਵਸ ਮੌਕੇ ਦੇਸ਼ ਦੇ ਅਧਿਆਪਕਾਂ ਨੂੰ ਮੁੜ ਸਮਰਪਿਤ ਹੋਣ ਦੀ ਲੋੜ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਤ੍ਰੈਕਾਲ ਦਰਸ਼ੀ ਸਿੱਖਿਆ ਦੇ ਕੇ ਦੇਸ਼ ਦਾ ਮੁਹਾਂਦਰਾ ਸੰਵਾਰਿਆ ਜਾ ਸਕੇ। ਉਹਨਾਂ ਆਖਿਆ ਕਿ ਵਿਦਿਆਰਥੀਆਂ ਦੇ ਸੋਚ ਪ੍ਰਬੰਧ ਨੂੰ ਤੇਜ਼ ਕਰਨਾ ਅਧਿਆਪਕ ਦੇ ਹੱਥ ਵਸ ਹੁੰਦਾ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਅਧਿਆਪਕ ਖੁਦ ਵੀ ਲਗਾਤਾਰ ਵਿਦਿਆਰਥੀ ਬਣਿਆ ਰਹੇ । ਸ੍ਰੀ ਗਿੱਲ ਨੇ ਆਖਿਆ ਕਿ ਅੱਜ ਵਿਦਿਆਰਥੀ ਨੂੰ ਯੰਤਰ ਤਾਂ ਬਣਾਇਆ ਜਾ ਰਿਹਾ ਹੈ ਪਰ ਮਨੁੱਖ ਦੇ ਰੂਪ ਵਿਚ ਉਸਨੂੰ ਵਿਕਸਤ ਨਹੀਂ ਕੀਤਾ ਜਾ ਰਿਹਾ । ਇਹ ਤਾਂ ਹੀ ਸੰਭਵ ਹੈ ਜੇਕਰ ਗਿਆਨ ਦੀ ਡੱਬਾਬੰਦੀ ਕਰਨ ਦੀ ਥਾਂ ਖੁਲ੍ਹੇ ਅਕਾਸ਼ ਵਿਚ ਉਡਾਰੀਆਂ ਭਰਨ ਦੀ ਸਮਰੱਥਾ ਵੀ ਸਿਖਾਈ ਜਾਵੇ । ਉਹਨਾਂ ਆਖਿਆ ਕਿ ਪੇਂਡੂ ਸਕੂਲਾਂ ਦੇ ਬੱਚਿਆ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਯਾਤਰਾ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੇ ਸੁਪਨਿਆਂ ਵਿਚ ਵਿਗਿਆਨ ਦੀ ਪੜ੍ਹਾਈ ਸ਼ਾਮਿਲ ਹੋਵੇ । ਉਹਨਾਂ ਆਖਿਆ ਕਿ ਆਮ ਸਧਾਰਨ ਸਿੱਖਿਆ ਨਿਰੰਤਰ ਉਦਾਸੀ ਨੂੰ ਜਨਮ ਦੇਵੇਗੀ ਜਦਕਿ ਤਕਨੀਕੀ ਮੁਹਾਰਤ ਵਾਲੀ ਸਿੱਖਿਆ ਨਾਲ ਨਵਾਂ ਉਤਸ਼ਾਹ ਮਿਲੇਗਾ  ਅਤੇ ਰੁਜ਼ਗਾਰ ਦੇ ਮੌਕੇ ਵੀ ਵਧਣਗੇ । ਉਹਨਾਂ ਆਖਿਆ ਕਿ ਖੇਤੀਬਾੜੀ ਸਰਬ ਕਲਾ ਸੰਪੂਰਨ ਵਿਗਿਆਨ ਹੈ ਅਤੇ ਇਸ ਨੂੰ ਪੇਂਡੂ ਵਿਕਾਸ ਨਾਲ ਜੋੜ ਕੇ ਹੀ ਸਮਾਜ ਲਈ ਸਾਰਥਕ ਬਣਾਇਆ ਜਾ ਸਕਦਾ ਹੈ । ਉਹਨਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਗਲੇ ਸਾਲ ਗੋਲਡਨ ਜੁਬਲੀ ਮੌਕੇ ਇਕ ਅਜਿਹੀ ਪ੍ਰਕਾਸ਼ਨਾ ਵੀ ਕੀਤੀ ਜਾਵੇ ਜਿਸ ਤੋਂ ਭਵਿ¤ਖ ਦੇ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਗਿਆਨ ਵਿਗਿਆਨ ਦੇ ਖੇਤਰ ਵਿਚ ਇਸ ਯੂਨੀਵਰਸਿਟੀ ਦੇ ਕਿਸ ਵਿਗਿਆਨੀ ਨੇ ਕਦੋ ਕਿਹੜੀ ਸਿਖ਼ਰ ਛੋਹੀ । ਉਹਨਾਂ ਆਖਿਆ ਕਿ ਵਿਦਿਆਰਥੀਆਂ ਨੂੰ ਸਮੁੱਚੇ ਪੰਜਾਬ ਵਿਕਾਸ ਦਾ ਭਾਈਵਾਲ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਪੰਜਾਬ ਦੀ ਨਬਜ਼ ਫੜਨ ਦਾ ਗਿਆਨ ਹਾਸਲ ਹੋ ਸਕੇ ।

ਡਾ. ਗਿੱਲ ਨੇ ਆਖਿਆ ਕਿ ਸੂਚਨਾ ਪ੍ਰਾਪਤੀ ਦਾ ਅਧਿਕਾਰ ਸਵੀਡਨ ਵਰਗੇ ਮੁਲਕਾਂ ਵਿਚ 1776 ਤੋਂ ਹਾਸਲ ਹੈ ਜਦਕਿ ਅਸੀਂ ਆਪਣੇ ਦੇਸ਼ ਵਿਚ ਇਸਨੂੰ ਅਜੇ 2005 ਵਿਚ ਹੀ ਅਪਣਾਇਆ ਹੈ । ਇਸ ਨਾਲ ਕੰਮ ਕਾਰ ਵਿਚ ਪਾਰਦਰਸ਼ਤਾ ਆਈ ਹੈ ਅਤੇ ਫੈਸਲਿਆਂ ਵੇਲੇ ਵੀ ਅਧਿਕਾਰੀ ਲੋਕ ਹੁਣ ਸੁਚੇਤ ਰਹਿੰਦੇ ਹਨ । ਉਹਨਾਂ ਆਖਿਆ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਪਿਛਲੇ ਪੰਜ ਸਾਲਾਂ ਦੌਰਾਨ 22225 ਕੇਸ ਆਏ ਜਿਨ੍ਹਾਂ 31 ਅਕਤੂਬਰ ਤੀਕ 21190 ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ । ਉਹਨਾਂ ਦੱਸਿਆ ਕਿ ਸੂਚਨਾ ਪ੍ਰਾਪਤੀ ਅਧਿਕਾਰ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲਿਆਂ ਵਿਚ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਕਿਸਾਨ ਭਰਾ ਵੀ ਆਪਣੇ ਇਸ ਅਧਿਕਾਰ ਦੀ ਵਰਤੋਂ ਕਰ ਸਕਣ ।

ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਵਿਕਸਤ ਸਮਾਜ ਵਿਚ ਪਾਰਦਰਸ਼ੀ ਹੋਣਾ ਸਮਾਜ ਨੂੰ ਸਿਹਤਮੰਦ ਬਣਾਉਦਾ ਹੈ ਅਤੇ ਓਹਲਾ ਰਹਿਣ ਨਾਲ ਕੁਰੀਤੀਆਂ ਪੈਦਾ ਹੁੰਦੀਆਂ ਹਨ । ਉਹਨਾਂ ਆਖਿਆ ਕਿ ਦੇਸ਼ ਵਿਚ ਸੂਚਨਾ ਪ੍ਰਾਪਤੀ ਅਧਿਕਾਰ ਐਕਟ ਬਣਨ ਨਾਲ ਕਾਫ਼ੀ ਹੱਦ ਤੀਕ ਪਾਰਦਰਸ਼ਤਾ ਆਈ ਹੈ ਅਤੇ ਇਸ ਸਬੰਧੀ ਲੋਕ ਚੇਤਨਾ ਹੋਰ ਵਧਣ ਨਾਲ ਸਮਾਜ ਨੂੰ ਇਨਸਾਫ਼ ਪ੍ਰਸਤ ਬਣਾਇਆ ਜਾ ਸਕਦਾ ਹੈ । ਉਹਨਾਂ ਆਖਿਆ ਕਿ ਸ੍ਰੀ ਪੀ.ਪੀ.ਐਸ. ਗਿੱਲ ਵੱਲੋਂ ਸੁਝਾਏ ਨੁਕਤਿਆਂ ਵੱਲ ਧਿਆਨ ਦਿੱਤਾ ਜਾਵੇਗਾ ਅਤੇ ਸੂਚਨਾ ਪ੍ਰਾਪਤੀ ਅਧਿਕਾਰ ਐਕਟ ਨੂੰ ਲੋਕਾਂ ਤੀਕ ਪਹੁੰਚਾਉਣ ਵਿਚ ਆਪਣਾ ਬਣਦਾ ਹਿੱਸਾ ਪਾਇਆ ਜਾਵੇਗਾ । ਸਾਇੰਸ ਕਲੱਬ ਦੇ ਇੰਚਾਰਜ ਡਾ. ਬਲਦੇਵ ਸਿੰਘ ਸੋਹਲ ਨੇ ਮੁੱਖ ਮਹਿਮਾਨ ਸ੍ਰੀ ਪੀ ਪੀ ਐਸ ਗਿੱਲ ਬਾਰੇ ਜਾਣਕਾਰੀ ਦਿੱਤੀ ਜਦਕਿ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਸ਼ਰਨ ਸਿੰਘ ਨੇ ਸਵਾਗਤੀ ਸ਼ਬਦ ਕਹੇ । ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਸ੍ਰੀ ਗਿੱਲ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ । ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਆਪਕਾਂ ਨੇ ਸ੍ਰੀ ਗਿੱਲ ਪਾਸੋਂ ਸੂਚਨਾ ਪ੍ਰਾਪਤੀ ਅਧਿਕਾਰ ਐਕਟ ਬਾਰੇ ਆਪਣੇ ਸਵਾਲਾਂ ਦੇ ਉਤਰ ਪੁੱਛੇ ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>