ਪਹਿਲੀ ਰਾਸ਼ਟਰੀ ਓਪਨ ਗੱਤਕਾ ਚੈਂਪੀਅਨਸ਼ਿਪ ਮੁਕਾਬਲਿਆਂ ’ਚ ਪੰਜਾਬ ਦਾ ਕਬਜ਼ਾ

ਸੰਗਰੂਰ,  (ਗੁਰਿੰਦਰਜੀਤ ਸਿੰਘ ਪੀਰਜੈਨ)-ਭਾਰਤੀ ਗੱਤਕਾ ਫੈਂਡਰੇਸ਼ਨ ਵੱਲੋਂ ਗੁਰ ਸਾਗਰ ਮਸਤੂਆਣਾ ਸਾਹਿਬ ਦੇ ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਵਿਖੇ ਅਕਾਲ ਕਾਲਜ ਕੌਸ਼ਲ ਦੇ ਸਹਿਯੋਗ ਨਾਲ ਕਰਵਾਈ ਗਈ ਪਹਿਲੀ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਅੱਜ ਖਾਲਸਾਈ ਸਾਨੋ ਸੋਕਤ ਨਾਲ ਸਫ਼ਲਤਾ ਪੂਰਵਕ ਸਪੰਨ ਹੋਈ। ਇਸ ਚੈਂਪੀਨਸ਼ਿਪ ਦੌਰਾਨ ਪੰਜਾਬ ਦੇ ਗਤਕੇਬਾਜਾਂ ਨੇ ਸਰਵੋਤਮ ਪ੍ਰਦਰਸ਼ਨ ਕਰਦਿਆਂ ੳਵਰਹਾਲ ਚੈਂਪੀਅਨ ਬਣਨ ਦਾ ਮਾਨ ਹਾਸਲ ਕੀਤਾ। ਜਦਕਿ ਚੰਡੀਗੜ੍ਹ ਦੂਜੇ ਸਥਾਨ ਤੇ ਜੰਮੂ ਤੀਜੇ ਸਥਾਨ ਰਹੇ। ਪੰਜਾਬ ਦੇ ਗਤਕੇਬਾਜ਼ਾਂ ਨੇ ਕੁਲ 26 ਮੈਡਲ ਅਤੇ ਚੰਡੀਗੜ੍ਹ ਨੇ 15 ਅਤੇ ਜੰਮੂ ਨੇ 11 ਮੈਡਲ ਪ੍ਰਾਪਤ ਕੀਤੇ। ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਜੇਤੂ ਗਤਕੇਬਾਜ਼ਾਂ ਨੂੰ ਮੈਡਲਾ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ। ਅਤੇ ਆਪਣੇ ਅਖਤਿਆਰੀ ਕੋਟੇ ਵਿਚੋ ਭਾਰਤੀ ਗਤਕਾ ਫੈਂਡਰੇਸ਼ਨ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਿੱਖਾਂ ਅਤੇ ਭਾਰਤੀਆਂ ਦੀ ਰਿਵਾਇਤੀ ਖੇਡ ਗੱਤਕਾ ਅੱਜ ਮੁੜ ਆਪਣੇ ਪੈਰ ਸਿਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਇਹ ਖੇਡ ਸਿਰਫ ਮੇਲਿਆਂ ਅਤੇ ਨਗਰ ਕੀਰਤਨਾਂ ਤੱਕ ਸੀਮਤ ਹੋ ਕੇ ਰਹਿ ਗਈ ਸੀ ਪਰ ਅੱਜ ਇਸ ਖੇਡ ਦੀ ਰਾਸ਼ਟਰੀ ਚੈਂਪੀਅਨਸਿੰਪ ਦੇ ਹੋਣ ਨਾਲ ਇਸਦਾ ਵੱਕਾਰ ਹੋਰ ਉੱਚਾ ਹੋ ਗਿਆ ਹੈ। ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ ਨੇ ਗੱਤਕਾ ਖੇਡ ਨੁ ਪੰਜਾਬ ਰਾਜ ਦੇ ਸਾਰੇ ਸਕੂਲਾਂ ,ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਖੇਡ ਕਲਡਰ ਵਿੱਚ ਸ਼ਾਮਲ ਕਰ ਲਿਆ ਹੈ। ਇਸ ਖੇਡ ਨੂੰ ਦੂਜੀਆਂ ਖੇਡਾਂ ਦੇ ਬਰਾਬਰ ਮਾਨਤਾ ਮਿਲ ਜਾਣ ਨਾਲ ਸਾਡੀ ਨੋਜ਼ਵਾਨ ਪੀੜੀ ਨੂੰ ਸਰਕਾਰੀ ਨੌਕਰੀਆਂ ਵਿੱਚ ਬਣਦਾ ਸਥਾਨ ਪ੍ਰਾਪਤ ਹੋਵੇਗਾ। ਉਨ੍ਹਾ ਕਿਹਾ ਕਿ ਗੱਤਕਾ ਸਾਡੀ ਪੁਰਾਤਨ ਖੇਡ ਸੀ ਜੋ ਇਕ ਵਿਸ਼ੇਸ ਲਿਵਾਸ ਵਿੱਚ ਖੇਡੀ ਜਾਂਦੀ ਸੀ ਅੱਜ ਇਹ ਖੇਡ ਜ਼ਿਲ੍ਹਾ ਪੁਲਿਸ ਮੁਖੀ ਸ:ਹਰਚਰਨ ਸਿੰਘ ਭੁੱਲਰ ਪ੍ਹ੍ਰਧਾਨ ਗੱਤਕਾ ਫੈਂਡਰੇਸ਼ਨ ਆਫ ਇੰਡੀਆਂ ਤੇ ਐਸ ਪੀ ਸਿੰਘ ਓਬਰਾਏ ਪ੍ਰਧਾਨ ਏਸ਼ੀਆਂ ਗੱਤਕਾ ਫੈਂਡਰੇਸ਼ਨ ਜਿਹੇ ਉੱਦਮੀਆਂ ਦੇ ਯੋਗ ਉਪਰਾਲੇ ਕਾਰਨ ਮੁੜ ਸਰਜੀਵ ਕੀਤੀ ਗਈ ਜਿਸਨੂੰ ਅੱਜ ਅਸੀ ਪਹਿਲੀ ਨੈਸ਼ਨਲ ਓਪਨ ਗਤਕਾ ਚੈਂਪੀਅਨਸ਼ਿਪ ਦੇ ਰੂਪ ਵਿੱਚ ਦੇਖ ਰਹੇ ਹਾਂ ਇਸ ਮੌਕੇ ਢੀਂਡਸਾ ਨੇ ਜੇਤੂ ਖਿਡਾਰੀਆਂ ਨੂੰ ਜਿੱਥੇ ਵਧਾਈ ਦਿੱਤੀ ਉਸਦੇ ਨਾਲ ਬਾਕੀ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਅੱਜ ਤੀਸਰੇ ਦਿਨ ਦੇ ਫਾਈਨਲ ਮੁਕਾਬਲਿਆਂ ’ਚ ਅੰਡਰ 14 ਵਰਗ ਲੜਕਿਆਂ ਦੇ ਵਿਅਕਤੀਗਤ ਪ੍ਰਦਰਸ਼ਨ ’ਚ ਪਹਿਲਾ ਸਥਾਨ ਪੰਜਾਬ ਤੇ ਦੂਜਾ ਸਥਾਨ ਜੰਮੂ ਨੂੰ ਮਿਲਿਆਂ। ਇਸੇ ਤਰ੍ਹਾ ਅੰਡਰ 21 ਲੜਕੀਆਂ ਦੇ ਵਿਅਕਤੀਗਤ ਪ੍ਰਦਰਸ਼ਨ ’ਚ ਪਹਿਲਾ ਸਥਾਨ ਪੰਜਾਬ ਦੂਸਰਾ ਜੰਮੂ ਅਤੇ ਤੀਜਾ ਸਥਾਨ ਉੜੀਸਾ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 14 ਲੜਕੀਆਂ ਦੇ ਵਿਅਕਤੀਗਤ ਮੁਕਾਬਲੇ ’ਚ ਪਹਿਲਾ ਸਥਾਨ ਪੰਜਾਬ ਦੀ ਗੁਰਪ੍ਰੀਤ ਕੌਰ ਦੂਜਾ ਸਥਾਨ ਯੂ.ਪੀ ਦੀ ਚਰਨਜੀਤ ਕੌਰ ਤੀਜਾ ਸਥਾਨ ਜੰਮੂ ਦੀ ਬਲਵਿੰਦਰ ਕੌਰ ਨੇ ਹਾਸਿਲ ਕੀਤਾ। ਇਸੇ ਵਰਗ ਦੇ ਅੰਡਰ 19 ਸਿੰਗਲ ਸੋਟੀ ਵਿਅਕਤੀਗਤ ’ਚ ਚੰਡੀਗੜ੍ਹ ਤੋ ਪਹਿਲਾ ਸਥਾਨ ਚਿਤਮਨਜੀਤ ਸਿੰਘ, ਦੂਜਾ ਸਥਾਨ ਪੰਜਾਬ ਤੋ ਗੁਰਪ੍ਰੀਤ ਸਿੰਘ, ਤੀਜਾ ਸਥਾਨ ਦਿੱਲੀ ਤੋ ਕੁਲਦੀਪ ਸਿੰਘ ਨੇ ਪ੍ਰਾਪਤ ਕੀਤਾ। ਇਸੇ ਵਰਗ ਦੇ ਅੰਡਰ-19 ਸੋਟੀ ਫਰੀ ਵਿਅਕਤੀਗਤ ’ਚ ਪੰਜਾਬ ਦਾ ਪਹਿਲਾ ਸਥਾਨ ਦਿਲਪ੍ਰੀਤ ਸਿੰਘ, ਦੂਜਾ ਸਥਾਨ ਚੰਡੀਗੜ੍ਹ ਤੋ ਗਗਨਦੀਪ ਸਿੰਘ, ਅਤੇ ਤੀਜਾ ਸਥਾਨ ਹਿਮਾਚਲ ਪ੍ਰਦੇਸ਼ ਤੋ ਗੁਰਦੇਵ ਸਿੰਘ ਨੇ ਪ੍ਰਾਪਤ ਕੀਤਾ। ਇਸੇ ਵਰਗ ਦੇ ਅੰਡਰ 19 ਸੋਟੀ ਫਰੀ ਟੀਮ ਵਰਗ ’ਚ ਪਹਿਲਾ ਸਥਾਨ ਪੰਜਾਬ ਤੋ ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਦਿਲਪ੍ਰੀਤ ਸਿੰਘ, ਦੂਜਾ ਸਥਾਨ ਜ਼ੰਮੂ ਤੋ ਤਰਨਜੀਤ ਸਿੰਘ, ਗੁਰਲੀਨ ਸਿੰਘ , ਹਰਪ੍ਰੀਤ ਸਿੰਘ ਤੇ ਤੀਜਾ ਸਥਾਨ ਉਤਰਾਖੰਡ ਤੋ ਪਰਵਿੰਦਰ ਸਿੰਘ, ਰੁਪਿੰਦਰ ਸਿੰਘ, ਜਸਪਿੰਦਰ ਸਿੰਘ ਨੇ ਪ੍ਰਾਪਤ ਕੀਤਾ। ਅੰਡਰ-21 ਸਿੰਗਲ ਸੋਟੀ ਟੀਮ ਵਰਗ ’ਚ ਪੰਜਾਬ ਤੋ ਪਹਿਲਾ ਸਥਾਨ ਲਖਵਿੰਦਰ ਸਿੰਘ, ਮਨਦੀਪ ਸਿੰਘ, ਤੇਜਿੰਦਰ ਸਿੰਘ, ਦੂਜਾ ਸਥਾਨ ਦਿੱਲੀ ਤੋ ਹਰਪ੍ਰੀਤ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ ਤੇ ਤੀਜਾ ਸਥਾਨ ਚੰਡੀਗੜ੍ਹ ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਚਿਤਮਨਜੀਤ ਸਿੰਘ,ਇਸੇ ਵਰਗ ਦੇ ਅੰਡਰ 21 ਸਿੰਗਲ ਸੋਟੀ ਵਿਅਕਤੀਗਤ ’ਚ ਯੂ.ਪੀ ਤੋ ਪਹਿਲਾ ਸਥਾਨ ਸਤਨਾਮ ਸਿੰਘ ਦੂਜਾ ਸਥਾਨ ਹਰਿਆਣਾ ਦੇ ਪ੍ਰਭਲੀਨ ਸਿੰਘ ਤੀਜਾ ਸਥਾਨ ਦਿੱਲੀ ਦੇ ਪਰਮਜੀਤ ਸਿੰਘ ਨੇ ਹਾਸਿਲ ਕੀਤਾ। ਇਸੇ ਵਰਗ ਦੇ ਅੰਡਰ 21 ਸਿੰਗਲ ਸੋਟੀ ਟੀਮ ਵਰਗ ਪਹਿਲਾ ਸਥਾਨ ਪੰਜਾਬ ਤੋ ਜਗਦੀਪ ਸਿੰਘ, ਪ੍ਰੀਤਜੋਤ ਸਿੰਘ, ਭਜਨੀਕ ਸਿੰਘ, ਤੇ ਜਸਪ੍ਰੀਤ ਸਿੰਘ ਦੂਜਾ ਸਥਾਨ ਹਰਿਆਣਾ ਤੋ ਪ੍ਰਭਲੀਨ , ਧਰਮ ਸਿੰਘ, ਪ੍ਰਭਜੋਤ ਸਿੰਘ,ਅਤੇ ਤੀਜਾ ਸਥਾਨ ਆਸਾਮ ਤੋ ਕੁਲਦੀਪ ਸਿੰਘ, ਕੁਲਬੀਰ ਸਿੰਘ, ਗਗਨ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 25 ਟੀਮ ਵਰਗ ਫਰੀ ਸੋਟੀ ਮੁਕਾਬਲੇ ’ਚ ਪਹਿਲਾ ਸਥਾਨ ਪੰਜਾਬ ਦੇ ਜਸਪ੍ਰੀਤ ਸਿੰਘ, ਤਲਵਿੰਦਰ ਸਿੰਘ, ਸੁਖਦਰਸ਼ਨ ਸਿੰਘ, ਦੂਜਾ ਸਥਾਨ ਹਿਮਾਚਲ ਪ੍ਰਦੇਸ਼ ਦੇ ਕਰਮਜੀਤ ਸਿੰਘ, ਸਿੰਗਾਰਾ ਸਿੰਘ, ਟੇਕ ਸਿੰਘ, ਤੇ ਤੀਜਾ ਸਥਾਨ ਮਹਾਰਾਸ਼ਟਰ ਦੇ ਬਾਲਾ ਸਾਹਿਬ, ਗਣੇਸ਼, ਅਤੇ ਦੱਤਾ ਨੇ ਪ੍ਰਾਪਤ ਕੀਤਾ। ਇਸ ਵਰਗ ਦੇ 25 ਵਿਅਕਤੀਗਤ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪੰਜਾਬ ਦੇ ਤਲਵਿੰਦਰ ਸਿੰਘ ਦੂਜਾ ਸਥਾਨ ਦਿੱਲੀ ਦੇ ਜਗਜੀਤ ਸਿੰਘ, ਅਤੇ ਤੀਜਾ ਸਥਾਨ ਉੜੀਸਾ ਦੇ ਇੰਦਰਜੀਤ ਸਿੰਘ ਅਤੇ ਹਿਮਾਚਲ ਦੇ ਅਜੀਤ ਸਿੰਘ ਨੇ ਹਾਸਿਲ ਕੀਤਾ। ਇਸੇ ਵਰਗ ਦੇ ਸਿੰਗਲ ਸੋਟੀ ਅੰਡਰ 25 ਦੇ ਵਿਅਕਤੀਗਤ ਮੁਕਾਬਲੇ ’ਚ ਪਹਿਲਾ ਸਥਾਨ ਚੰਡੀਗੜ੍ਹ ਦੇ ਮਨਪ੍ਰੀਤ ਸਿੰਘ, ਦੂਜਾ ਸਥਾਨ ਪੰਜਾਬ ਦੇ ਸੁਖਦਰਸ਼ਨ ਸਿੰਘ, ਅਤੇ ਤੀਜਾ ਸਥਾਨ ਜੰਮੂ ਦੇ ਰਤਨਦੀਪ ਸਿੰਘ ਤੇ ਉਤਰਾਖੰਡ ਦੇ ਪਰਮਜੀਤ ਸਿੰਘ ਨੇ ਹਾਸਿਲ ਕੀਤਾ। ਇਸ ਮੌਕੇ ਗਤਕਾ ਫੈਂਡਰੇਸ਼ਨ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ, ਪਰਪਰੀਤ ਕੌਰ ਜਨਰਲ ਸਕੱਤਰ, ਕਾਨੂੰਨੀ ਸਲਾਹਕਾਰ ਦਲਜੀਤ ਕੌਰ, ਜਸਵੰਤ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਗੱਤਕਾ ਐਸੋ, ਗਿਆਨੀ ਰਣਜੀਤ ਸਿੰਘ ਪਟਿਆਲਾ, ਜਸਵੰਤ ਸਿੰਘ ਛਾਪਾ ਮੀਤ ਪ੍ਰਧਾਨ ਲੁਧਿਆਣਾ, ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਮੋਗਾ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ, ਅਕਾਲ ਕਾਲਜ ਕੌਸ਼ਲ ਮਸਤੂਆਣਾ ਸਾਹਿਬ ਦੇ ਮੁਖ ਪ੍ਰਬੰਧਕ ਡਾ ਭੁਪਿੰਦਰ ਸਿੰਘ ਪੁਨੀਆਂ, ਸਕੱਤਰ ਜਸਵੰਤ ਸਿੰਘ ਖੈਰਾ, ਅਮਨਵੀਰ ਸਿੰਘ ਚੈਰੀ ਓ.ਐਸ.ਡੀ ਪਰਮਿੰਦਰ ਢੀਂਡਸਾ, ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਤੇਜ ਸਿੰਘ ਝਨੇੜੀ, ਇੰਸਪੈਕਟਰ ਸਵਰਨਜੀਤ ਸਿੰਘ, ਪ੍ਰਫੋਸਰ ਜਸਪਾਲ ਸਿੰਘ, ਹਰਚੇਤ ਸਿੰਘ ਚਹਿਲ, ਗੁਰਜੰਟ ਸਿੰਘ ਦੁੱਗਾ, ਇਕਬਾਲ ਸਿੰਘ, ਸਿਆਸਤ ਸਿੰਘ,ਪਿੰਰਸੀਪਲ ਪਰਮਜੀਤ ਢਿੱਲੋ, ਗੁਰਚਰਨ ਸਿੰਘ, ਭੁਪਿੰਦਰ ਸਿੰਘ, ਪ੍ਰਿਸੀਪਲ ਓਂਕਾਰ ਸਿੰਘ, ਹਰਚਰਨ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਕਾਨੇਕੇ, ਸਤਨਾਮ ਸਿੰਘ ਬਰਨਾਲਾ, ਅਵਤਾਰ ਸਿੰਘ , ਅਤੇ ਹੋਰ ਗੱਤਕਾ ਐਸੋਸੀਏਸ਼ਨ ਦੇ ਪਤਵੰਤੇ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>