ਮਿਸ਼ਨ ਨੂੰ ਅੱਧਵਾਟੇ ਛੱਡਣ ਵਾਲੇ ਲੋਕ, ਕਿਸੇ ਕੌਮ-ਸਮਾਜ ਦੀ ਬੇੜ੍ਹੀ ਨੂੰ ਕਿਨਾਰੇ ‘ਤੇ ਲਾਉਣ ਦੇ ਕਾਬਿਲ ਨਹੀ ਹੋ ਸਕਦੈ: ਮਾਨ

ਫਤਹਿਗੜ੍ਹ ਸਾਹਿਬ – : “ਸ. ਬਲਵੰਤ ਸਿੰਘ ਰਾਮੂਵਾਲੀਏ ਵਰਗੇ ਸਿਧਾਂਤ ਹੀਣ ਤੇ ਸਵਾਰਥੀ ਸੋਚ ਦੇ ਗੁਲਾਮ ਲੋਕਾਂ ਦਾ ਕੋਈ ਵੀ ਦੀਨ-ਧਰਮ ਨਹੀ ਹੁੰਦਾਂ ਅਤੇ ਨਾ ਹੀ ਗਿਰਗਟ ਵਾਗ ਰੰਗ ਬਦਲਣ ਵਾਲੇ ਮੋਕਾਪ੍ਰਸਤ ਆਗੂਆਂ ਨਾਲ ਉਚੇ-ਸੁੱਚੇ ਇਖ਼ਲਾਕ ਅਤੇ ਸਿਧਾਤਾਂ ਵਾਲੀਆਂ ਜਮਾਤਾਂ ਕਦੀ ਗੱਠਜੋੜ ਕਰਦੀਆਂ ਹਨ । ਕਿਉਕਿ ਆਪਣੇ ਮਿਸ਼ਨ ਨੂੰ ਅੱਧਵਾਟੇ ਛੱਡਣ ਵਾਲੇ ਸ. ਰਾਮੂਵਾਲੀਆਂ ਤੇ ਸ. ਬਾਦਲ ਵਰਗੇ ਅਸਫਲ ਹੋਏ ਪੰਜਾਬੀਆਂ ਤੇ ਸਿੱਖ ਕੌਮ ਨੂੰ ਧੋਖਾਂ ਦੇਣ ਵਾਲੇ ਆਗੂ ਕਿਸੇ ਕੌਮ ਜਾ ਸਮਾਜ ਨੂੰ ਸੁਚੱਜੀ ਅਗਵਾਈ ਦੇਣ ਤੇ ਕੌਮੀ ਬੇੜ੍ਹੀ ਨੂੰ ਕਿਨਾਰੇ ‘ਤੇ ਲਾਉਣ ਦੇ ਕਾਬਿਲ ਨਹੀ ਹੋ ਸਕਦੇ ।”

ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਰਾਮੂਵਾਲੀਆ ਅਤੇ ਉਸ ਦੇ ਸਾਥੀਆਂ ਵੱਲੋ ਆਪਣੀ ਪਹਿਚਾਣ ਨੂੰ ਖ਼ਤਮ ਕਰਕੇ ਬਾਦਲ ਦਲ ਵਿਚ ਰਲ ਜਾਣ ਦੀ ਮੌਕਾਪ੍ਰਸਤੀ ਵਾਲੀ ਸੋਚ ਉਤੇ ਪ੍ਰਤੀਕ੍ਰਮ ਪ੍ਰਗਟ ਕਰਦੇ ਹੋਏ ਇਕ ਬਿਆਨ ਵਿਚ ਜਾਹਿਰ ਕੀਤੇ । ਉਹਨਾਂ ਸ. ਰਾਮੂਵਾਲੀਏ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਅੱਜ ਤੱਕ ਜੋ ਉਹ ਪੰਜਾਬੀ ਅਤੇ ਸਿੱਖ ਕੌਮ ਦੀਆਂ ਧੀਆ-ਭੈਣਾ ਜੋ ਵਿਦੇਸ਼ੀ ਲਾੜਿਆਂ ਦੇ ਸੋਸਣ ਦਾ ਸਿਕਾਰ ਹੋ ਰਹੀਆ ਹਨ, ਉਹਨਾਂ ਨੂੰ ਇੰਨਸਾਫ ਦੁਆਉਣ ਦਾ ਪ੍ਰਚਾਰ ਕਰਕੇ ਗੁੰਮਰਾਹ ਕਰਨ ਦੀ ਅਸਫਲ ਕੋਸਿਸਾਂ ਕਰਦੇ ਆ ਰਹੇ ਸਨ, ਕੀ ਇਸ ਆਪਣੇ ਮਿਸ਼ਨ ਵਿਚ ਉਹ ਕਾਮਯਾਬ ਹੋ ਗਏ ? ਕੀ ਉਹਨਾਂ ਧੀਆਂ-ਭੈਣਾਂ ਨੂੰ ਇੰਨਸਾਫ ਮਿਲ ਗਿਆ ਹੈ ਜੋ ਆਪਣੀ ਡੁੱਬਦੀ ਜਾ ਰਹੀ ਸਿਆਸੀ ਬੇੜ੍ਹੀ ਵਿਚੋ ਛਾਲ ਮਾਰਕੇ ਦੂਸਰੀ ਡੁੱਬਣ ਜਾ ਰਹੀ ਬਾਦਲ ਦਲ ਦੀ ਸਿਆਸੀ ਬੇੜ੍ਹੀ ਵਿਚ ਸਵਾਰ ਹੋ ਕੇ ਆਪਣੇ ਬਚਣ ਲਈ ਹੱਥ ਪੱਲਾ ਨਹੀ ਮਾਰ ਰਹੇ? ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਕਾਤਿਲਾਂ ਨੂੰ ਕਲੀਨ ਚਿੱਟਾ ਦੇਣ, ਉਹਨਾਂ ਨੂੰ ਸਿਰਪਾਓ ਤੇ ਤਲਵਾਰਾਂ ਭੇਟ ਕਰਨ ਵਾਲੇ ਅਤੇ ਵਿਰਾਸਤ-ਏ-ਖ਼ਾਲਸਾ ਦੇ ਉਦਘਾਟਨ ਸਮਰੋਹ ਤੇ ਅਡਵਾਨੀ, ਗਡਕਰੀ ਅਤੇ ਅਮਿਤਾਬ ਬੱਚਨ ਵਰਗੇ ਸਿੱਖ ਵਿਰੋਧੀ ਆਗੂਆਂ ਅਤੇ ਫਿਲਮੀ ਡਾਂਸਰਾ ਨੂੰ ਸੱਦਾ ਦੇਣ ਵਾਲੇ ਸ. ਪ੍ਰਕਾਸ ਸਿੰਘ ਬਾਦਲ ਅਤੇ ਬਾਦਲ ਦਲੀਏ ਕਿੰਨੇ ਕੁ ਪੰਥ ਹਿਤੈਸ਼ੀ ਹਨ, ਉਹ ਸਭ ਦੇ ਸਾਹਮਣੇ ਹੈ । ਉਹਨਾਂ ਕਿਹਾ ਕਿ ਬਲਿਊ ਸਟਾਰ ਦਾ ਫੌਜ਼ੀ ਹਮਲਾ ਕਰਵਾਉਣ ਦੀ ਸਾਜਿਸ ਵਿਚ ਕੇਵਲ ਸ. ਬਾਦਲ, ਸੰਤ ਲੋਗੋਵਾਲ,  ਮਰਹੂਮ ਟੋਹੜਾ, ਜਾਂ ਸ. ਸੁਰਜੀਤ ਸਿੰਘ ਬਰਨਾਲਾ ਹੀ ਸਾਮਿਲ ਨਹੀ ਸਨ, ਬਲਕਿ ਸ. ਰਾਮੂਵਾਲੀਆ ਵੀ ਇਸ ਟੀਮ ਵਿਚ ਭਾਗੀਦਾਰ ਸੀ । ਸ. ਮਾਨ ਨੇ ਕਿਹਾ ਜੇਕਰ ਹਿੰਦੂਤਵ ਤਾਕਤਾਂ ਦੇ ਇਹ ਗੁਲਾਮ ਲੋਕ ਅੱਜ ਫਿਰ ਮੌਕਾਪ੍ਰਸਤੀ ਦੀ ਸੋਚ ਅਧੀਨ ਇਕੱਤਰ ਹੋ ਗਏ ਹਨ ਤਾਂ ਇਹ ਕੋਈ ਪੰਜਾਂਬ ਤੇ ਸਿੱਖ ਕੌਮ ਪੱਖੀ ਕੋਈ ਨਵਾਂ ਕ੍ਰਿਸਮਾਂ ਨਹੀ ਕਰਨ ਜਾ ਰਹੇ । ਬਲਕਿ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਕਿਸੇ ਹੋਰ ਸਾਜਿਸ ਨੂੰ ਅੰਜਾਂਮ ਦੇਣ ਦੀ ਤਿਆਰੀ ਕਰ ਰਹੇ ਹਨ । ਇਸ ਆੜ ਵਿਚ ਹੀ ਹਿੰਦੂਤਵ ਹਕੂਮਤਾਂ ਤੋ ਇਵਜਾਨੇ ਵਿਚ ਰਾਜਭਾਗ ਪ੍ਰਾਪਤ ਕਰਨਾ ਲੋਚਦੇ ਹਨ । ਇਸ ਤੋ ਵੱਧ ਸ. ਬਾਦਲ ਅਤੇ ਰਾਮੂਵਾਲੀਏ ਦਾ ਕੋਈ ਮਕਸਦ ਨਹੀ । ਉਹਨਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ 1992 ਵਿਚ ਦਿੱਲੀ ਵਿਖੇ ਯੂ ਐਨ ਓ ਦੇ ਸਕੱਤਰ ਜਰਨਲ ਸ੍ਰੀ ਬੁਤਰੋਸ ਬੁਤਰੋਸ ਘਾਲੀ ਨੂੰ ਖ਼ਾਲਿਸਤਾਨ ਦੀ ਮੰਗ ਉਤੇ ਦਿੱਤੇ ਗਏ ਯਾਦ-ਪੱਤਰ ਅਤੇ ਫਿਰ 1 ਮਈ 1994 ਨੂੰ “ਅੰਮ੍ਰਿਤਸਰ ਐਲਾਣਨਾਮੇ” ਦੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਦਸਤਖ਼ਤ ਕਰਨ ਵਾਲਿਆ ਵਿਚ ਸ. ਬਾਦਲ, ਕੈਪਟਨ ਅਮਰਿੰਦਰ ਸਿੰਘ, ਜਥੇ: ਜਗਦੇਵ ਸਿੰਘ ਤਲਵੰਡੀ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਬਰਨਾਲਾ,ਕਰਨਲ ਜਸਮੇਰ ਸਿੰਘ ਬਾਲਾ, ਸਭ ਸਿੱਖ ਸੋਚ ਤੋ ਭੱਜ ਚੁੱਕੇ ਹਨ ਅਤੇ ਕੇਵਲ ਗੈਰ ਇਖ਼ਲਾਕੀ ਢੰਗਾਂ ਰਾਹੀ ਹਕੂਮਤ ਪ੍ਰਾਪਤ ਕਰਨ ਤੱਕ ਸੀਮਤ ਹਨ । ਉਹਨਾਂ ਕਿਹਾ ਕਿ ਅਜਿਹੇ ਸਿਆਸੀ ਤਾਕਤਾਂ ਦੀ ਬੀਨ ਉਤੇ ਨੱਚਣ ਵਾਲੇ ਇਹ ਅਜਗਰ ਪੰਜਾਬੀਆਂ ਅਤੇ ਸਿੱਖ ਕੌਮ ਦੀ ਸੋਚ ਤੇ ਭਾਵਨਾਂ ਨੂੰ ਡੱਸਣ ਤੋ ਨਹੀ ਰਹਿ ਸਕਦੇ । ਇਸ ਲਈ ਇਹ ਬਾਦਲ-ਰਾਮੂਵਾਲੀਆ ਦਾ ਰਲੇਵਾਂ ਪੰਜਾਬੀਆ ਤੇ ਸਿੱਖ ਕੌਮ ਨੂੰ ਕੋਈ ਨਵੀ ਦਿਸਾ ਪ੍ਰਦਾਨ ਨਹੀ ਕਰ ਸਕੇਗਾ । ਬਲਕਿ ਇਹ ਗੈਰਿਤਹੀਣ ਲੋਕ ਕੌਮੀ ਦੁਸਵਾਰੀਆ ਅਤੇ ਮੁਸਕਿਲਾਂ ਵਿਚ ਵਾਧਾ ਕਰਨ ਦਾ ਕਾਰਨ ਹੀ ਬਨਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>