ਪਾਕਿਸਤਾਨ ਔਕਾਫ ਬੋਰਡ ਦੇ ਚੇਅਰਮੈਨ ਜਨਾਬ ਸਈਅਦ ਆਸਿਫ ਹਾਸ਼ਮੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

ਅੰਮ੍ਰਿਤਸਰ:- ਪਾਕਿਸਤਾਨ ਸਥਿਤ ਇਤਿਹਾਸਕ ਸਿੱਖ ਗੁਰੂਧਾਮਾਂ ਦੀ ਸਾਂਭ-ਸੰਭਾਲ ਲਈ ਬਣੇ ਔਕਾਫ ਬੋਰਡ ਦੇ ਚੇਅਰਮੈਨ ਜਨਾਬ ਸਈਅਦ ਆਸਿਫ ਹਾਸ਼ਮੀ ਤੇ ਡਿਪਟੀ ਸਕੱਤਰ ਜਨਾਬ ਸਈਅਦ ਫਰਾਜ ਅੱਬਾਸ ਬੋਰਡ ਦੇ ਹੋਰ ਮੈਂਬਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਕੀਤੀ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸ. ਰਾਮ ਸਿੰਘ ਤੇ ਸ. ਜਸਪਾਲ ਸਿੰਘ ਨੇ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾਂ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਤੇ ਸ. ਮੰਗਵਿੰਦਰ ਖਾਪੜ ਖੇੜੀ, ਸ਼੍ਰੋਮਣੀ ਕਮੇਟੀ ਦੇ ਐਡੀ. ਸਕੱਤਰ ਸ. ਮਨਜੀਤ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲ੍ਹੀ ਵੱਲੋਂ ਸਾਂਝੇ ਰੂਪ ’ਚ ਚੇਅਰਮੈਨ ਜਨਾਬ ਸਈਅਦ ਆਸਿਫ ਹਾਸ਼ਮੀ, ਡਿਪਟੀ ਸਕੱਤਰ ਜਨਾਬ ਸਈਅਦ ਫਰਾਜ ਅੱਬਾਸ, ਮੈਂਬਰ ਔਕਾਫ ਬੋਰਡ ਫਰਾਜ ਹਾਸ਼ਮੀ, ਆਫਤਾਬ ਸਾਹਿਬ, ਆਤਿਫ, ਜਫਰ ਅਬਾਸ਼ ਤੇ ਆਤਿਫ ਉੱਲ ਰਹਿਮਾਨ ਦਾ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ, ਲੋਈ, ਸਿਰੀ ਸਾਹਿਬ ਤੇ ਸਿਰੋਪਾਓ ਨਾਲ ਸਨਮਾਨਤ ਕੀਤਾ ਗਿਆ।

ਪਾਕਿਸਤਾਨ ਔਕਾਫ ਬੋਰਡ ਦੇ ਚੇਅਰਮੈਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਦੇ ਸਨਮਾਨ ਲਈ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਯਾਦਗਾਰੀ ਤਸਵੀਰ, ਲੋਈ ਸਿਰੋਪਾਓ ਨਿੱਜੀ ਸਕੱਤਰ ਸ. ਮਨਜੀਤ ਸਿੰਘ ਵੱਲੋਂ ਲਿਆ। ਚੇਅਰਮੈਨ ਜਨਾਬ ਸਈਅਦ ਆਸਿਫ ਹਾਸਮੀ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਤੇ ਸ. ਮਗਵਿੰਦਰ ਸਿੰਘ ਖਾਪੜ ਖੇੜੀ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ, ਮੀਤ ਸਕੱਤਰ ਸ. ਰਾਮ ਸਿੰਘ ਤੇ ਸ. ਜਸਪਾਲ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲ੍ਹੀ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ।

ਇਸ ਦੋਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਕਿਰਨਜੋਤ ਕੌਰ ਤੇ ਸ. ਜੋਗਿੰਦਰ ਸਿੰਘ ਅਦਲੀਵਾਲ ਵੱਲੋਂ ਚੇਅਰਮੈਨ ਔਕਾਫ ਬੋਰਡ ਜਨਾਬ ਸਈਅਦ ਆਸਿਫ ਹਾਸ਼ਮੀ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿਚ ਮੰਗ ਕੀਤੀ ਗਈ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਦੇ 60% ਕੋਟੇ ਅਨੁਸਾਰ ਵੀਜੇ ਦੇਣਾ ਯਕੀਨੀ ਬਣਾਇਆ ਜਾਵੇ ਤੇ ਧਾਰਮਿਕ ਅਸਥਾਨਾਂ ਦੀ ਜ਼ਮੀਨ ਜਾਇਦਾਦ ਤੇ ਕਿਸੇ ਨੂੰ ਕਬਜ਼ਾ ਨਾ ਕਰਨ ਦਿੱਤਾ ਜਾਵੇ ਤੇ ਪਾਕਿਸਤਾਨ ’ਚ ਸੈਂਕੜੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਲੋਂੜੀਂਦੀ ਮੁਰੰਮਤ ਕਰਵਾਈ ਜਾਵੇ ਤੇ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲੇ ਜਾਣ।

ਔਕਾਫ ਬੋਰਡ ਚੇਅਰਮੈਨ ਜਨਾਬ ਸਈਅਦ ਆਸਿਫ ਹਾਸ਼ਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਥੇ ਰੱਬ ਦੇ ਘਰ ਆ ਕਿ ਸਕੂਨ ਮਿਲਿਆ ਹੈ ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਪਿਆਰ ਸਹਿਯੋਗ ਦਾ ਮੈਂ ਸਦਾ ਰਿਣੀ ਹਾਂ। ਜਨਾਬ ਹਾਸ਼ਮੀ ਨੇ ਕਿਹਾ ਕਿ ਪਿਛਲੇ ਤਕਰੀਬਨ 3 ਸਾਲ ਤੋਂ ਪਾਕਿਸਤਾਨ ਸਥਿਤ ਧਾਰਮਿਕ ਅਸਥਾਨਾਂ ’ਚ ਜਿਥੇ ਕਿਤੇ ਵੀ ਮੁਰਮੰਤ ਆਦਿ ਦੀ ਜ਼ਰੂਰਤ ਹੁੰਦੀ ਹੈ ਤੁਰੰਤ ਕਰਵਾਈ ਜਾਂਦੀ ਹੈ ਤੇ ਧਾਰਮਿਕ ਅਸਥਾਨਾਂ ਕੋਲ ਮੀਟ ਆਦਿ ਦੀਆਂ ਦੁਕਾਨਾਂ ਨਹੀਂ ਖੋਲਣ ਦਿੱਤੀਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨਾਲ ਮੁਸਲਮਾਨ ਭਾਈਚਾਰੇ ਦੀ ਸਾਂਝ ਗੁਰੂਆਂ ਪੀਰਾਂ ਤੋਂ ਹੈ ਤੇ ਇਸ ਦੀ ਮਿਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫਕੀਰ ਸਾਂਈ ਮੀਆ ਮੀਰ ਜੀ ਵਲੋਂ ਰੱਖੀ ਗਈ ਸੀ ਹੈ।

ਉਨ੍ਹਾਂ ਕਿਹਾ ਗੁਰਦੁਆਰਾ ਪੰਜਾ ਸਾਹਿਬ ’ਚ ਸੰਗਤਾਂ ਦੀ ਸਹੂਲਤ ਲਈ 400 ਕਮਰਿਆਂ ਦੀ ਨਵੀਂ ਰਿਹਾਇਸ਼ੀ ਸਰ੍ਹਾਂ ਦੀ ਉਸਾਰੀ ਕੀਤੀ ਗਈ ਹੈ। ਸੰਗਤਾਂ ਲਈ ਸ਼ੁਧ ਪਾਣੀ ਪੀਣ ਲਈ ਵਾਟਰ ਫਿਲਟਰ ਪਲਾਂਟ ਤੇ ਸਰ੍ਹਾਂ ਉਪਰ ਬਿਜਲੀ ਵਾਸਤੇ ਸੋਲਰ ਸਿਸਟਮ ਲਗਾਇਆ ਗਿਆ ਹੈ ਤੇ ਲੰਗਰ ਵਾਸਤੇ 3 ਮੰਜਲਾਂ ਇਮਾਰਤ ਉਸਾਰੀ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੀ ਸਰਕਾਰ ਨੂੰ ਬੇਨਤੀ ਕਰੂੰਗਾਂ ਕਿ ਸਿੱਖ ਅਬਾਦੀ ਦੇ ਵਾਧੇ ਦੇ ਹਿਸਾਬ ਨਾਲ 3000 ਯਾਤਰੂ ਵੀਜੇ ਤੋਂ ਵਾਧਾ ਕਰਕੇ ਘੱਟੋ-ਘੱਟ ਡਬਲ ਕੀਤੇ ਜਾਣ। ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਲਾਂਘੇ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਮੰਗ ਅਨੁਸਾਰ ਅਸਾਂ ਗੁਰਦੁਆਰਾ ਕਰਤਾਰ ਤੋਂ ਆਪਣੇ (ਪਾਕਿਸਤਾਨ) ਵਾਲੇ ਪਾਸੇ ਸੜਕ ਬਣਾ ਦਿੱਤੀ ਹੈ ਤੇ ਹੁਣ ਦੋਵਾਂ ਸਰਕਾਰਾਂ ਨੂੰ ਗੱਲਬਾਤ ਕਰਕੇ ਸੰਗਤਾਂ ਲਈ ਰਸਤਾ ਮਿਲਣਾ ਚਾਹੀਦਾ ਹੈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਮਗਵਿੰਦਰ ਸਿੰਘ ਖਾਪੜ ਖੇੜੀ ਤੇ ਬੀਬੀ ਕਿਰਨਜੋਤ ਕੌਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ, ਐਡੀ. ਸਕੱਤਰ ਸ. ਮਨਜੀਤ ਸਿੰਘ, ਮੀਤ ਸਕੱਤਰ ਸ. ਰਾਮ ਸਿੰਘ, ਸ. ਜਸਪਾਲ ਸਿੰਘ ਤੇ ਸ. ਕੁਲਦੀਪ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲ੍ਹੀ, ਐਡੀ. ਮੈਨੇਜਰ ਸ. ਰਘਬੀਰ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਪਰਮਿੰਦਰ ਸਿੰਘ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਐਡੀ. ਚੀਫ਼ ਸ. ਜਸਾ ਸਿੰਘ, ਕਾਰਸੇਵਾ ਵਾਲੇ ਬਾਬਾ ਅਮਰੀਕ ਸਿੰਘ, ਸਾਬਕਾ ਮੈਂਬਰ ਸ. ਬਲਦੇਵ ਸਿੰਘ ਐਮ.ਏ., ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ, ਸ. ਹਰਪ੍ਰੀਤ ਸਿੰਘ ਤੇ ਸ. ਦਲਬੀਰ ਸਿੰਘ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>