ਕਲਯੁਗੀ ਬਾਪ ਨੇ ਤਿੰਨ ਸਾਲ ਦਾ ਬੱਚਾ ਕਪੜੇ ਧੋਣ ਵਾਲੀ ਮਸ਼ੀਨ ਵਿੱਚ ਪਾਕੇ ਮਾਰ ਦਿੱਤਾ

ਫਰਾਂਸ,(ਸੰਧੂ) – ਇਹ ਘਟਨਾ ਪੈਰਿਸ ਦੇ ਬਾਹਰਵਾਰ ਸੇਂਟ ਮਾਰੀਨ ਨਾਂ ਦੇ ਇਲਾਕੇ ਵਿੱਚ ਵਾਪਰੀ ਹੈ। ਜਦੋਂ ਤਿੰਨ ਸਾਲ ਦੇ ਬਸਟੀਨ ਨਾਂ ਦੇ ਬੱਚੇ ਦੇ ਬਾਪ ਨੂੰ ਇਹ ਪਤਾ ਲੱਗਿਆ ਕਿ ਉਸ ਦੇ ਬੇਟੇ ਨੇ ਸਕੂਲ ਵਿੱਚ ਕਿਸੇ ਹੋਰ ਬੱਚੇ ਨੂੰ ਟੋਇਲਟ ਵਿੱਚ ਧੱਕਾ ਮਾਰਿਆ ਸੀ। ਬੱਚੇ ਦੇ ਕਲਯੁਗੀ ਬਾਪ ਨੇ ਉਸ ਨੂੰ ਸਜ਼ਾ ਦੇਣ ਲਈ ਕਪੜੇ ਧੋਣ ਵਾਲੀ ਮਸ਼ੀਨ ਵਿੱਚ ਪਾ ਦਿੱਤਾ।ਇਥੇ ਹੀ ਬੱਸ ਨਹੀ ਬਾਅਦ ਵਿੱਚ ਉਸ ਦਾ ਬਟਨ ਵੀ ਦਬਾ ਦਿਤਾ।ਜਦੋਂ ਥੋੜੀ ਦੇਰ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਗੁਆਢੀ ਦੇ ਦੱਸਣ ਮੁਤਾਬਕ ਬੱਚਾ ਮਾਂ ਦੀਆ ਬਾਹਾਂ ਵਿੱਚ ਠੰਡ ਨਾਲ ਜੰਮਿਆ ਪਿਆ ਸੀ।ਪੁਲੀਸ ਨੇ ਨਵਾਲਗ ਬੱਚੇ ਉਪਰ ਜ਼ੁਲਮ ਢਾਹੁਣ ਦੇ ਦੋਸ਼ ਤਹਿਤ ਅਤੇ ਮਾਂ ਉਪਰ ਜੁਲਮ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਤਹਿਤ ਬਕਾਇਦਾ ਗ੍ਰਿਫਤਾਰ ਕਰ ਲਿਆ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>