ਭਾਰਤ ਦੀ ਜੀਡੀਪੀ ਘੱਟ ਕੇ 6.9 ਫੀਸਦੀ ਤੇ ਪਹੁੰਚੀ

ਨਵੀਂ ਦਿੱਲੀ- ਭਾਰਤ ਤੇ ਵੀ ਆਰਥਿਕ ਮੰਦੀ ਦਾ ਖਤਰਾ ਮੰਡਰਾਨੇ ਲਗਾ ਹੈ। ਦੇਸ਼ ਦੀ ਜੀਡੀਪੀ ਦੀ ਵਿਕਾਸ ਦਰ 2011-12 ਦੀ ਦੂਸਰੀ ਤਿਮਾਹੀ ਵਿੱਚ ਘੱਟ ਕੇ 6.9 ਫੀਸਦੀ ਤੇ ਆ ਗਈ ਹੈ। ਪਿੱਛਲੇ ਦੋ ਸਾਲਾਂ ਵਿੱਚ ਇਹ ਸੱਭ ਤੋਂ ਘੱਟ ਹੈ। ਪਿੱਛਲੇ ਸਾਲ ਇਸ ਸਮੇਂ ਦੌਰਾਨ ਜੀਡੀਪੀ ਦੀ ਵਿਕਾਸ ਦਰ 8.4 ਫੀਸਦੀ ਸੀ । ਮਾਹਿਰਾਂ ਦਾ ਮੰਨਣਾ ਹੈ ਕਿ ਜੇ ਹਾਲਾਤ ਅਜਿਹੇ ਹੀ ਰਹੇ ਤਾਂ ਭਾਰਤੀ ਅਰਥਵਿਵਸਥਾ ਵੀ ਮੰਦੀ ਦੀ ਲਪੇਟ ਵਿੱਚ ਆ ਸਕਦੀ ਹੈ।

ਮੌਜੂਦਾ ਵਿੱਤੀ ਸਾਲ ਦੀ ਪਹਿਲੀ ਛਿਮਾਹੀ (ਅਪ੍ਰੈਲ- ਸਤੰਬਰ) ਵਿੱਚ ਜੀਡੀਪੀ ਦੀ ਵਿਕਾਸ ਦਰ 7.3% ਰਹਿ ਗਈ ਸੀ। ਪਿੱਛਲੇ ਸਾਲ ਇਹ ਦਰ 8.6% ਸੀ। ਇਸ ਸਾਲ ਸਿਤੰਬਰ ਵਿੱਚ ਖਤਮ ਹੋਈ ਤਿਮਾਹੀ ਦੌਰਾਨ ਮੈਨੀਫੈਕਚਰਿੰਗ ਖੇਤਰ ਦੀ ਵਿਕਾਸ ਦਰ 2.7% ਰਹੀ ਜੋ ਕਿ 2010-11ਵਿੱਚ ਇਸ ਸਮੇਂ ਦੌਰਾਨ 7.8% ਸੀ।

ਐਗਰੀਕਲਚਰ ਖੇਤਰ ਦਾ ਪ੍ਰਦਰਸ਼ਨ ਇਸ ਤਿਮਾਹੀ ਵਿੱਚ ਕਾਫ਼ੀ ਖਰਾਬ ਰਿਹਾ ਅਤੇ ਇਸ ਦੀ ਵਿਕਾਸ ਦਰ ਘੱਟ ਕੇ 3.2% ਤੇ ਆ ਗਈ। ਪਿੱਛਲੇ ਸਾਲ ਇਹ ਦਰ 5.4% ਸੀ। ਭਾਰਤੀ ਰਿਜ਼ਰਵ ਬੈਂਕ ਨੇ 2011-12 ਵਿੱਚ ਦੇਸ਼ ਦੀ ਅਰਥਵਿਵਸਥਾ ਦੀ ਵਿਕਾਸ ਦਰ 7.6% ਤੱਕ ਰਹਿਣ ਦਾ ਅਨੁਮਾਨ ਲਗਾਇਆ ਹੈ। 2010-11 ਵਿੱਚ ਇਹੀ ਵਿਕਾਸ ਦਰ 8.5% ਰਹੀ ਸੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>