ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ’ਚ ਸਿੱਖੀ ਅਤੇ ਵਿਸ਼ਵ ਵਿਆਪੀ ਸਰੋਕਾਰ, ਚੁਣੌਤੀਆਂ ਤੇ ਸਮਾਧਾਨ ਵਿਸ਼ੇ ਤੇ ਸੈਮੀਨਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ’ਚ ਸਿੱਖੀ ਅਤੇ ਵਿਸ਼ਵ ਵਿਆਪੀ ਸਰੋਕਾਰ, ਚੁਣੌਤੀਆਂ ਅਤੇ ਸਮਾਧਾਨ ਵਿਸ਼ੇ ਤੇ ਸੈਮੀਨਾਰ ਦੋਰਾਨ ਪਰਚਾ ਪੜਦੇ ਵਿਦਵਾਨ ਸਾਹਿਬਾਨ (ਗੁਰਿੰਦਰਜੀਤ ਸਿੰਘ ਪੀਰਜੈਨ)

ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਚ ਸਿੱਖੀ ਅਤੇ ਵਿਸ਼ਵ ਵਿਆਪੀ ਸਰੋਕਾਰ, ਚੁਣੌਤੀਆਂ ਅਤੇ ਸਮਾਧਾਨ ਵਿਸ਼ੇ ਤੇ ਇੱਕ ਰੋਜਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਡਾ ਬਲਵੰਤ ਸਿੰਘ ਨੇ ਸਿੱਖੀ ਅਤੇ ਵਿਸ਼ਵ ਵਿਆਪੀ ਸਰੋਕਾਰ, ਚੁਣੌਤੀਆਂ ਅਤੇ ਸਮਾਧਾਨ ਵਿਸ਼ੇ ਤੇ ਆਪਣੇ ਕੂੰਜੀਵਤ ਭਾਸ਼ਣ ਵਿਚ ਕਿਹਾ ਕਿ ਸਿੱਖ ਧਰਮ ਸਭ ਤੋਂ ਛੋਟੀ ਉਮਰ ਦਾ ਧਰਮ ਹੈ ਤੇ ਇਸ ਵਿਚ ਕੁਝ ਖਾਸ ਵਿਲੱਖਣਤਾਵਾਂ ਹਨ ਜੋ ਸਾਨੂੰ ਸਮਾਜ ਵਿਚ ਸਨਮਾਨਜਨਕ ਸਥਾਨ ਦੁਵਾਉਣ ਵਿਚ ਮਦਦ ਕਰਦੀਆਂ ਹਨ।ਜੋ ਗੁਰੂ ਨਾਨਕ ਦੇਵ ਜੀ ਦਾ ਅਨੁਭਵ ਹੈ ਉਹ ਆਮ ਵਿਅਕਤੀ ਦਾ ਨਹੀਂ। ਉਨ੍ਹਾਂ ਦੇ ਪੈਗੰਬਰੀ ਅਨੁਭਵ ਨੇ ਕ੍ਰਾਂਤੀ ਨੂੰ ਜਨਮ ਦਿੱਤਾ। ਇਹ ਅਨੁਭਵ ਅੱਜ ਸਮਾਜ ਦੇ ਹਰਇਕ ਖੇਤਰ ’ਤੇ ਲਾਗੂ ਹੁੰਦੇ ਹਨ। ਇਤਹਾਸ ਗਵਾਹ ਹੈ ਕਿ ਸਿੱਖ ਕੋਈ ਬਹੁਤ ਵੱਡੀ ਸ਼ਕਤੀ ਨਹੀਂ ਸੀ। ਸਿੱਖਾਂ ਨੇ ਕਾਫੀ ਉਤਾਰ੍ ਚੜ੍ਹਾਅ ਦੇਖੇ। ਹੁਣ ਇਸ ਇਕ ਬਹੁਤ ਫਕਰ ਵਾਲੀ ਗੱਲ ਹੈ ਕਿ ਸਿੱਖਾਂ ਨੇ ਹਰ ਮੁਸ਼ਕਲ ਦਾ ਸਾਹਮਣਾ ਬੜੀ ਬਹਾਦਰੀ ਨਾਲ ਕੀਤਾ।ਅੱਜ ਇਹ ਇੱਕ ਅੰਤਰ ਰਾਸ਼ਟਰੀ ਭਾਈਚਾਰਾ ਬਣ ਚੁੱਕਿਆ ਹੈ।ਕਿਰਤ ਕਰੋ, ਵੰਡ ਛੱਕੋ ਦੇ ਸੁਨਿਹਰੀ ਅਸੂਲ ਸਿੱਖੀ ਨੂੰ ਬੁਲੰਦੀਆਂ ਵੱਲ ਲਿਜਾ ਰਹੇ ਹਨ। ਉਨ੍ਹਾਂ ਕਿਹਾ ਕਿ  ਭੱਵਿਖੀ ਮੁਸ਼ਕਲਾਂ ਦੇ ਟਾਕਰੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੀ ਲੋੜ ਹੈ। ਉਨ੍ਹਾ ਕਿਹਾ ਕਿ ਸਿੱਖ ਧਰਮ ਬਦੀ ਦੇ ਵਿਰੁੱਧ ਸੰਘਰਸ਼ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀ ਵਿਲੱਖਣ ਪਹਿਚਾਣ ਕਾਇਮ ਰੱਖਣ ਲਈ ਸਿੱਖ ਧਰਮ ਦਾ ਸੰਦੇਸ਼ ਪੂਰੇ ਵਿਸ਼ਵ ਲਈ ਮਾਡਲ ਦਾ ਕੰਮ ਕਰ ਸਕਦਾ ਹੈ। ਇਸ ਤੋਂ ਪਹਿਲਾਂ ਕਾਰਜਕਾਰੀ ਉ¤ਪਕੁਲਪਤੀ ਡਾ. ਗੁਰਨੇਕ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਇਸ ਸਮੇਂ ਡਾ. ਪਰਮਵੀਰ ਸਿੰਘ, ਡਾ. ਦਿਲਵਰ ਸਿੰਘ, ਡਾ. ਰਜਿੰਦਰ ਕੌਰ ਰੋਹੀ, ਡਾ. ਦਰਸ਼ਨ ਸਿੰਘ ਆਦਿ ਵਿਦਵਾਨਾਂ ਨੇ ਆਪਣੇ ਪੇਪਰ ਪੜ੍ਹੇ। ਇਸ ਸਮੇਂ ਭਾਈ ਅਸ਼ੋਕ ਸਿੰਘ ਬਾਗੜੀਆ (ਸਿੱਖ ਬੁੱਧੀਜੀਵੀ) ਅਤੇ ਵਰਿਆਮ ਸਿੰਘ ਨੇ ਸਿੱਖ ਧਰਮ ਦੇ ਇਸ ਵਿਸ਼ੇ ਬਾਰੇ ਆਪਣੇ  ਵਿਚਾਰ ਪੇਸ਼ ਕੀਤੇ।ਇਸ ਮੌਕੇ ਡਾ. ਐਸ.ਪੀ.ਐਸ. ਵਿਰਦੀ (ਡੀਨ, ਅਕਾਦਮਿਕ ਮਾਮਲੇ), ਡਾ. ਪ੍ਰਿਤਪਾਲ ਸਿੰਘ (ਰਜਿਸਟਰਾਰ),  ਡਾ. ਕਸ਼ਮੀਰ ਸਿੰਘ (ਡੀਨ, ਸਟੂਡੈਂਟ), ਡਾ. ਬਲਜਿੰਦਰ ਸਿੰਘ, ਡਾ. ਕਮਲਜੀਤ ਕੌਰ ਅਤੇ ਡਾ. ਕਿਰਨਦੀਪ ਕੌਰ ਵੀ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>