ਅਮਰੀਕਾ ਵੱਲੋ ਹਿੰਦ ਨੂੰ ਯੂਰੇਨੀਅਮ ਦੇਣਾ ਪ੍ਰਵਾਨ ਕਰਨਾ, ਸਿੱਖ ਕੌਮ ਲਈ ਗਹਿਰੀ ਚਿੰਤਾਂ ਦਾ ਵਿਸਾ : ਮਾਨ

ਫਤਹਿਗੜ੍ਹ ਸਾਹਿਬ :- “ਅਮਰੀਕਾ ਦੀ ਲੇਬਰ ਪਾਰਟੀ ਦੀ ਹਕੂਮਤ ਵੱਲੋ ਘੱਟ ਗਿਣਤੀ ਸਿੱਖ ਕੌਮ ਮਾਰੂ ਹਿੰਦੂਤਵ ਹਕੂਮਤ ਨੂੰ ਯੂਰੇਨੀਅਮ ਦੀ ਸਪਲਾਈ ਦੇਣ ਦੀ ਗੱਲ ਨੂੰ ਪ੍ਰਵਾਨ ਕਰਨਾ, ਸਿੱਖ ਕੌਮ ਤੇ ਪੰਜਾਬੀਆਂ ਲਈ ਅਤਿ ਗਹਿਰੀ ਚਿੰਤਾਂ ਦਾ ਵਿਸਾ ਹੈ । ਕਿਉਕਿ ਅਜਿਹਾ ਅਮਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਮੁੱਚੇ ਏਸੀਆ ਖਿੱਤੇ ਦੀ ਸਥਿਤੀ ਵਿਚ ਅਸਿਥਰਤਾ ਪੈਦਾ ਹੋ ਜਾਣ ਦੀ ਗੱਲ ਲੱਗਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਤੇ ਆਸਟ੍ਰੇਲੀਆ ਵੱਲੋ ਪੰਜਾਬ ਸੂਬੇ ਅਤੇ ਏਸੀਆ ਖਿਤੇ ਵਿਚ ਹੋਣ ਜਾ ਰਹੇ ਮਨੁੱਖਤਾ ਦੇ ਘਾਣ ਵਾਲੇ ਵਰਤਾਰੇ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਇਸ ਗੱਲ ਤੇ ਡੂੰਘੇ ਦੁੱਖ ਦਾ ਜਾਹਰ ਕੀਤਾ ਕਿ ਜਦੋ ਆਸਟ੍ਰੇਲੀਆ ਮੁਲਕ ਮਨੁੱਖੀ ਕਦਰਾਂ-ਕੀਮਤਾਂ ਤੇ ਕੌਮਾਂਤਰੀ ਕਾਨੂੰਨਾਂ ਦਾ ਪਾਲਣ ਕਰਨ ਵਾਲਾ ਵੱਡਾ ਮੁਲਕ ਹੈ ਅਤੇ ਜਦੋ ਹਿੰਦ ਨੇ ਐਨ ਪੀ ਟੀ ਦੀ ਕੌਮਾਂਤਰੀ ਪ੍ਰਮਾਣੂ ਸੰਧੀ ਉਤੇ ਦਸਤਖ਼ਤ ਹੀ ਨਹੀ ਕੀਤੇ, ਫਿਰ ਆਸਟ੍ਰੇਲੀਆ ਹਿੰਦ ਨੂੰ ਯੂਰੇਨੀਅਮ ਦੀ ਸਪਲਾਈ ਦੇਣ ਲਈ ਕਿਸ ਤਰਾ ਤਿਆਰ ਹੋ ਗਿਆ ? ਜਦੋ ਕਿ ਹਿੰਦ ਨੇ ਇਸ ਯੂਰੇਨੀਅਮ ਨੂੰ ਆਪਣੇ ਮਿਲਟਰੀ ਨਿਯੂਕਲ ਰਿਐਕਟਰਾਂ ਵਿਚ ਪ੍ਰਮਾਣੂ ਹਥਿਆਰ ਬਣਾਉਣ ਵਿਚ ਵਰਤੋ ਕਰਨ ਤੋ ਬਿਲਕੁਲ ਨਹੀ ਹਟਣਾ ।

ਦੂਸਰੀ ਗੱਲ ਇਹ ਹੈ ਕਿ ਨਿਊਕਲਰ ਸਪਲਾਇਰ ਗਰੁੱਪ (NSG) ਮੁਲਕਾਂ ਨੇ ਪ੍ਰਮਾਣੂ ਹਥਿਆਰ ਬਣਾਉਣ ਵਾਲੇ ਮੁਲਕਾਂ ਨੂੰ ਪ੍ਰਮਾਣੂ ਭੰਡਾਰ ਅਤੇ ਤਕਨੀਕ ਦੇਣ ਉਤੇ ਪਾਬੰਦੀ ਲਗਾਈ ਹੋਈ ਹੈ । ਫਿਰ ਆਸਟ੍ਰੇਲੀਆ ਐਨ ਐਸ ਜੀ (Nuclear Supplier Group) ਦਾ ਮੁੱਢਲਾਂ ਜੋਰਦਾਰ ਮੈਬਰ ਹੈ । ਇਥੇ ਇਹ ਵਰਣਨ ਤੇ ਸੁਚੇਤ ਕਰਨਾ ਜਰੂਰੀ ਹੈ ਕਿ ਸਾਡੇ ਪੰਜਾਬ ਦੇ ਦਰਿਆਵਾਂ ਤੇ ਨਹਿਰਾਂ ਯੂਰੇਨੀਅਮ ਭਾਰੀ ਮਾਤਰਾ ਵਿੱਚ ਆ ਰਿਹਾ ਹੈ । ਜਿਸ ਕਾਰਨ ਇਥੇ ਕੈਂਸਰ ਅਤੇ ਹੋਰ ਖ਼ਤਰਨਾਕ ਬਿਮਾਰੀਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਸਾਡੇ ਬਜ਼ੁਰਗ ਮਾਤਾ ਸੁਰਿੰਦਰ ਕੌਰ ਬਾਦਲ ਵੀ ਇਸ ਨਾਮੁਰਾਦ ਬਿਮਾਰੀ ਦੇ ਕਾਰਨ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ । ਇਸ ਯੂਰੇਨੀਅਮ ਨੂੰ ਹਿੰਦ ਹਕੂਮਤ ਖੂਫੀਆ ਤੌਰ ਤੇ ਬਿਆਸ ਜਾਂ ਸਤਲੁਜ ਦਰਿਆਂ ਦੇ ਕਿਸੇ ਕੰਢੇ ਤੇ ਰੱਖ ਰਹੀ ਹੈ । ਅਸੀ ਕਈ ਵਾਰ ਆਈ ਏ ਈ ਏ (International Automaic Energi Assocition ) ਨੂੰ ਇਸ ਸੰਬੰਧੀ ਲਿਖਤੀ ਸਿਕਾਇਤ ਕਰ ਚੁੱਕੇ ਹਾਂ ਪਰ ਉਹ ਵੀ ਹਿੰਦ ਦੇ ਖੂਫੀਆਂ ਭੰਡਾਰਾਂ ਦੀ ਖੋਜ਼ ਨਹੀ ਕਰ ਸਕੀ ਜਿਸ ਤੋ ਸਾਨੂੰ ਜਾਪਦਾ ਹੈ ਕਿ ਅਮਰੀਕਾ, ਆਸਟ੍ਰੇਲੀਆ ਤੇ ਹਿੰਦ ਦੀ ਗੁਪਤ ਫੌਜ਼ੀ ਸੰਧੀ ਹੋ ਚੁੱਕੀ ਹੈ । ਜਿਸ ਕਾਰਨ ਆਸਟ੍ਰੇਲੀਆਂ ਨੇ ਹਿੰਦ ਨੂੰ ਯੂਰੇਨੀਅਮ ਦੇਣਾ ਪ੍ਰਵਾਨ ਕਰ ਲਿਆ ਹੈ । ਇਹ ਹੋ ਰਿਹਾ ਅਮਲ ਸਿੱਖ ਕੌਮ ਤੇ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਹੈ । ਕਿਉਕਿ ਇਸ ਨਾਲ ਚੀਨ, ਪਾਕਿਸਤਾਨ ਤੇ ਹਿੰਦ ਵਿਚਕਾਰ ਕਿਸੇ ਸਮੇ ਵੀ ਜੰਗ ਲੱਗਣ ਦੇ ਅਸਾਰ ਬਣ ਸਕਦੇ ਹਨ । ਜਿਸ ਨਾਲ ਸਿੱਖ ਵਸੋ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਯੂ ਟੀ, ਜੰਮੂ-ਕਸ਼ਮੀਰ, ਲੇਹ-ਲਦਾਖ਼ ਅਤੇ ਏਸੀਆ ਖਿੱਤੇ ਦੇ ਅਮਨ ਭੰਗ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਕਿ ਮੈਦਾਨੇ ਜੰਗ ਇਹ ਉਪਰੋਕਤ ਸਿੱਖ ਵਸੋ ਵਾਲੇ ਇਲਾਕੇ ਬਣਗੇ ਅਤੇ ਸਿੱਖ ਕੌਮ ਦੀ ਮੁਕੱਮਲ ਨਸ਼ਲਕੁਸੀ ਹੋ ਜਾਵੇਗੀ । ਇਸ ਲਈ ਸਿੱਖ ਵੱਸੋ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਯੂ ਟੀ, ਜੰਮੂ-ਕਸ਼ਮੀਰ, ਲੇਹ-ਲਦਾਖ਼ ਅਤੇ ਏਸੀਆ ਖਿਤੇ ਦੇ ਇਲਾਕੇ ਨੂੰ ਸਦਾ ਲਈ ਜੰਗ ਰਹਿਤ ਬਣਾਉਣ ਲਈ ਜਰੂਰੀ ਹੈ ਕਿ ਚੀਨ, ਪਾਕਿਸਤਾਨ ਤੇ ਹਿੰਦ ਤਿੰਨੇ ਪ੍ਰਮਾਣੂ ਹਥਿਆਰਾਂ ਨਾਲ ਲੈਂਸ ਮੁਲਕਾਂ ਦੇ ਵਿਚਕਾਰ ਬੱਫ਼ਰ ਸਟੇਟ ਕਾਇਮ ਹੋਵੇ ਤਾਂ ਕਿ ਸਿੱਖ ਕੌਮ ਆਪਣੇ ਹੋਣ ਵਾਲੇ ਵੱਡੇ ਨੁਕਸਾਨ ਤੋ ਬਚ ਸਕੇ । ਸਿੱਖ ਕੌਮ ਦੀ ਨਾਂ ਤਾਂ ਚੀਨ, ਨਾ ਪਾਕਿਸਤਾਨ ਅਤੇ ਨਾ ਹੀ ਹਿੰਦੂ ਰਾਸ਼ਟਰ ਨਾਲ ਕੋਈ ਵੈਰ ਵਿਰੋਧ ਹੈ । ਸਾਡੀ ਪਾਰਟੀ ਖ਼ਾਲਿਸਤਾਨ ਨੂੰ ਕਾਇਮ ਕਰਨ ਲਈ ਜੱਦੋਜਾਹਿਦ ਕਰ ਰਹੀ ਹੈ । ਸਾਨੂੰ ਇਹ ਵੀ ਪਤਾ ਹੈ ਕਿ ਜਦੋ ਤੱਕ ਸ. ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਐਸ ਜੀ ਪੀ ਸੀ  ਉਤੇ ਕਾਬਿਜ ਸਿੱਖ ਹਿੰਦੂਤਵ ਤਾਕਤਾ ਦੀ ਗੁਲਾਮੀ ਨਹੀ ਛੱਡਦੇ, ਉੱਦੋ ਤੱਕ ਖ਼ਾਲਿਸਤਾਨ ਕਾਇਮ ਕਰਨਾ ਮੁਸਕਿਲ ਹੈ । ਇਸ ਲਈ ਜਦੋ ਤੱਕ ਖ਼ਾਲਿਸਤਾਨ ਕਾਇਮ ਨਹੀ ਹੋ ਜਾਂਦਾ, ਉਦੋ ਤੱਕ ਯੂ ਐਨ ਦੀ ਸਕਿਉਰਟੀ ਕਾਉਂਸਲ ਸਿੱਖ ਵਸੋ ਵਾਲੇ , ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਯੂ ਟੀ, ਜੰਮੂ-ਕਸ਼ਮੀਰ, ਲੇਹ-ਲਦਾਖ਼ ਇਲਾਕਿਆਂ ਨੂੰ ਨੋ ਫਲਾਈ ਜੋਨ ਐਲਾਣ ਕਰੇ । ਜਿਥੇ ਕਿਸੇ ਵੀ ਮੁਲਕ ਦੇ ਹਵਾਈ ਜ਼ਹਾਜ ਜਾਂ ਮਿਜ਼ਾਇਲਾਂ ਉਡਾਣ ਨਾ ਭਰ ਸਕਣ ਅਤੇ ਫੌਜ਼ੀ ਤਾਕਤਾਂ ਵਾਲੇ ਮੁਲਕ ਸਿੱਖ ਵਸੋ ਵਾਲੇ ਇਲਾਕਿਆਂ ਵਿਚ ਆਪਣੀਆਂ ਲਗਾਈਆਂ ਗਈ ਫੌਜ਼ਾਂ ਅਤੇ ਹਥਿਆਰਾਂ ਨੂੰ ਵਾਪਿਸ ਮਗਵਾਕੇ ਸਿੱਖ ਕੌਮ ਦੇ ਜਾਨ-ਮਾਲ ਅਤੇ ਮਨੁੱਖੀ ਅਧਿਕਾਰਾ ਦੀ ਰੱਖਿਆ ਕਰਨ ਵਿਚ ਭੂਮਿਕਾਂ ਨਿਭਾਉਣੀ ਚਾਹੀਦੀ ਹੈ ।

ਉਹਨਾਂ ਆਪਣੇ ਇਸ ਕੌਮਾਂਤਰੀ ਬਿਆਨ ਦੇ ਅਖ਼ੀਰ ਵਿਚ ਕਿਹਾ ਕਿ ਜਦੋ ਸਿੱਖਾਂ ਨੇ ਪਹਿਲੀ ਤੇ ਦੂਸਰੀ  ਸੰਸਾਰ ਜੰਗ  ਦੌਰਾਨ ਅਮਰੀਕਨਾਂ ਅਤੇ ਆਸਟ੍ਰੇਲੀਅਨਾਂ ਨਾਲ ਭਰਾਵਾਂ ਦੀ ਤਰਾ ਸਾਥ ਦੇਕੇ ਜਪਾਨੀਆਂ ਤੇ ਜਰਮਨਾਂ ਵਿਰੁੱਧ ਜੰਗਾਂ ਲੜੀਆ ਅਤੇ ਇਹਨਾਂ ਦੇ ਨਾਲ ਵੱਡੀ ਗਿਣਤੀ ਵਿਚ ਸ਼ਹੀਦੀਆਂ ਪਾ ਕੇ ਦਫ਼ਨ ਹੋਏ, ਫਿਰ ਅਮਰੀਕਾ ਤੇ ਆਸਟ੍ਰੇਲੀਆ ਦੀਆਂ ਹਕੂਮਤਾ ਸਿੱਖਾਂ ਦੀ ਨਸ਼ਲਕੁਸੀ ਕਰਨ ਵਾਲੀ ਹਿੰਦ ਹਕੂਮਤ ਨੂੰ ਯੂਰੇਨੀਅਮ ਦੀ ਸਪਲਾਈ ਦੇਕੇ ਸਿੱਖ ਕੌਮ ਦੀ ਨਸ਼ਲਕੁਸੀ ਕਰਵਾਉਣ ਨੂੰ ਕਿਉ ਬੜਾਵਾ ਦੇ ਰਹੇ ਹਨ ?

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>