ਅੰਨਾ ਦੀ ਕਮਰ ਤੇ ਕਿਸੇ ਹੋਰ ਦੀ ਧੋਤੀ- ਬਾਲ ਠਾਕੁਰੇ

ਮੁੰਬਈ- ਬਾਲ ਠਾਕੁਰੇ ਨੇ ਅੰਨਾ ਤੇ ਵਰ੍ਹਦਿਆਂ ਹੋਇਆਂ ਕਿਹਾ ਹੈ ਕਿ ਅੰਨਾ ਸਿਰਫ਼ ਕੇਂਦਰੀ ਮੰਤਰੀ ਸ਼ਰਦ ਪਵਾਰ ਨੂੰ ਹੀ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਮਹਾਂਰਾਸ਼ਟਰ ਅਤੇ ਬਾਕੀ ਭਾਰਤ ਵਿੱਚ ਉਸ ਨੂੰ ਪਵਾਰ ਹੀ ਭ੍ਰਿਸ਼ਟ ਨਜ਼ਰ ਆਂਉਦੇ ਹਨ, ਬਾਕੀ ਸਾਰੇ ਤਾਂ ਦੁੱਧ ਧੋਤੇ ਚੌਲਾਂ ਦੀ ਤਰ੍ਹਾਂ ਬੜੀ ਸਾਫ਼ ਸੁਥਰੇ ਅਕਸ ਦੇ ਹਨ। ਉਨ੍ਹਾਂ ਕਿਹਾ ਕਿ ਅੰਨਾ ਦੂਸਰਿਆਂ ਦੇ ਹੱਥਾਂ ਦੀ ਕਠਪੁੱਤਲੀ ਬਣਿਆ ਹੋਇਆ ਹੈ।

ਠਾਕੁਰੇ ਨੇ ਕਿਹਾ ਕਿ ਅੰਨਾ ਜੰਤਰ-ਮੰਤਰ ਤੇ ਭੁੱਖ ਹੜਤਾਲ ਕਰਕੇ ਆਪਣੀਆਂ ਹੱਡੀਆਂ ਕਿਉ ਗਾਲ ਰਿਹਾ ਹੈ।ਸ਼ਰਦ ਪਵਾਰ ਤੇ ਅੰਨਾ ਦੋਵੇਂ ਹੀ ਮਹਾਂਰਾਸ਼ਟਰ ਦੇ ਹਨ, ਪੂਰੇ ਦੇਸ਼ ਵਿੱਚ ਅੰਨਾ ਮਹਾਂਰਾਸ਼ਟਰ ਦਾ ਅਪਮਾਨ ਕਰ ਰਿਹਾ ਹੈ। ਗਾਂਧੀ ਟੋਪੀ ਪਹਿਨਣ ਨਾਲ ਕੋਈ ਗਾਂਧੀ ਨਹੀਂ ਬਣ ਜਾਂਦਾ। ਪਵਾਰ ਨੂੰ ਮਾਰੇ ਗਏ ਥੱਪੜ ਦਾ ਪਹਿਲਾਂ ਅੰਨਾ ਨੇ ਸਮਰਥਣ ਕੀਤਾ, ਫਿਰ ਉਸ ਦੀ ਨਿੰਦਿਆ ਕੀਤੀ ਅਤੇ ਹੁਣ ਫਿਰ ਸਮਰਥਣ ਕਰ ਰਿਹਾ ਹੈ।ਉਸ ਦਾ ਆਪਣਾ ਕੋਈ ਸਟੈਂਡ ਹੀ ਨਹੀਂ ਹੈ।ਇਹ ਸੱਭ ਤਾਂ ਇਸ ਤਰ੍ਹਾਂ ਲਗ ਰਿਹਾ ਹੈ ਜਿਸ ਤਰ੍ਹਾਂ ਅੰਨਾ ਦੀ ਕਮਰ ਹੈ ਤੇ ਧੋਤੀ ਕਿਸੇ ਹੋਰ ਦੀ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>