
ਯਮਲਾ ਜੱਟ ਸੰਗੀਤ ਸੇਵਾ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਦੀ ਇਕਾਈ ਦੇ ਮੈਂਬਰਾਂ ਨੂੰ ਹਾਰ ਪਹਿਨਾਉਂਦੇ ਹੋਏ ਭੋਲਾ ਯਮਲਾ ਤੇ ਸੁਖਚੈਨ ਸਿੰਘ ਸੰਧੂ
ਸ੍ਰੀ ਮੁਕਤਸਰ ਸਾਹਿਬ, (ਗਿੱਲ ਮਨਵੀਰ) -ਪੰਜਾਬੀ ਲੋਕ ਸੰਗੀਤ, ਸਾਹਿਤ ਅਤੇ ਸਭਿਆਚਾਰਕ ਦੇ ਪ੍ਰਚਾਰ ਪਸਾਰ ਲਈ ਯਤਨਸ਼ੀਲ ਯਮਲਾ ਜੱਟ ਸੰਗੀਤ ਸੇਵਾ ਸੁਸਾਇਟੀ (ਰਜਿ:) ਪੰਜਾਬ ਦੀ ਅਹਿਮ ਮੀਟਿੰਗ ਸਥਾਨਕ ਬਾਬਾ ਫਰੀਦ ਪੈਰਾਮੈਡੀਕਲ ਇੰਸਟੀਚਿਊਟ ਮੁਕਤਸਰ ਵਿਖੇ ਸੁਸਾਇਟੀ ਦੇ ਸੂਬਾ ਪ੍ਰਧਾਨ ਤੇ ਉਘੇ ਲੋਕ ਗਾਇਕ ਭੋਲਾ ਯਮਲਾ ਤੇ ਸੁਖਚੈਨ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਹੋਈ। ਇਸ ਮੀਟਿੰਗ ਵਿਚ ਸੁਸਾਇਟੀ ਦੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਇਕਾਈ ਦੀ ਚੋਣ ਕੀਤੀ ਗਈ ਇਸ ਦੌਰਾਨ ਸਰਬਸੰਮਤੀ ਨਾਲ ਸ. ਗੁਰਜੀਤ ਸਿੰਘ ਸੰਧੂ ਨੂੰ ਪ੍ਰਧਾਨ, ਜੌਹਾਨ ਬੇਦੀ ਨੂੰ ਸੀਨੀਅਰ ਮੀਤ ਪ੍ਰਧਾਨ, ਡਾ ਨਿੰਦਰਪਾਲ ਕੋਟਲੀ ਨੂੰ ਮੀਤ ਪ੍ਰਧਾਨ, ਸਿੰਕਦਰ ਸਿੰਘ (ਐਕਸ.ਆਰਮੀ) ਜਨਰਲ ਸਕੱਤਰ, ਪ੍ਰੀਤ ਵਧਾਈਆਂ ਸਹਾਇਕ ਸਕੱਤਰ, ਪੰਮਾ ਖੋਖਰ ਤੇ ਗੁਰਮੀਤ ਖੱਪਿਆਂ ਵਾਲੀ ਨੂੰ ਖਜ਼ਾਨਚੀ, ਸੁਖਪਾਲ ਸਿੰਘ ਢਿਲੋਂ ਤੇ ਸੁਰਿੰਦਰ ਸਿੰਘ ਚੱਠਾ ਨੂੰ ਪ੍ਰੈਸ ਸਕੱਤਰ, ਭਾਈ ਹਰਜਿੰਦਰ ਸਿੰਘ, ਮਨਜਿੰਦਰ ਠੇਠੀ ਸਲਾਹਕਾਰ, ਗਾਇਕ ਜੰਗੀਰ ਮੌੜ ਤੇ ਜੋਬਨ ਮੋਤਲੇਵਾਲਾ ਪ੍ਰਚਾਰ ਸਕੱਤਰ ਵਜੋਂ ਨਿਯੁਕਤ ਕੀਤੇ ਗਏ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਭੋਲਾ ਯਮਲਾ ਨੇ ਦੱਸਿਆ ਕਿ 20 ਦਸੰਬਰ ਨੂੰ ਉਸਤਾਦ ਸ੍ਰੀ ਲਾਲ ਚੰਦ ਯਮਲਾ ਜੱਟ ਜੀ ਦੀ ਬਰਸੀ ਤੇ ਰਾਜ ਪੱਧਰੀ ਸੱਭਿਆਚਾਰਕ ਚੇਤਨਾ ਵਿਰਾਸਤ ਮੇਲਾ ਕਰਵਾਇਆ ਜਾਵੇਗਾ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਯਮਲਾ ਜੀ ਦੀ ਬਰਸੀ ਸੱਭਿਆਚਾਰਕ ਚੇਤਨਾ ਦਿਵਸ ਵਜੋਂ ਮਨਾਈ ਜਾਵੇ। ਇਸ ਮੌਕੇ ਮੀਟਿੰਗ ‘ਚ ਗਾਇਕ ਲਵਪ੍ਰੀਤ ਭੁੱਲਰ, ਰੇਸ਼ਮ ਭੱਟੀ, ਹਰਪ੍ਰੀਤ ਕੰਧ ਵਾਲਾ, ਅਮ੍ਰਿਤ ਸੰਧੂ, ਗੁਰਨਾਮ ਕੋਮਲ, ਜੱਸੀ ਬਰਾੜ, ਬਿੰਦਰ ਸੁਹੇਲੇਵਾਲਾ, ਬੀ.ਐਚ ਬੱਬੂ, ਗਾਇਕ ਛਿੰਦਾ ਬਰਾੜ ਆਦਿ ਪਤਵੰਤੇ ਸੱਜਣ ਹਾਜ਼ਰ ਸਨ।
Thanks to manveer gill and all u r news group