ਚੰਡੀਗੜ੍ਹ- ਪੰਜਾਬ ਵਿੱਚ ਵਿਧਾਨ ਸੱਭਾ ਚੋਣਾਂ ਅਗਲੇ ਸਾਲ 2012 ਵਿੱਚ 13 ਫਰਵਰੀ ਨੂੰ ਹੋ ਸਕਦੀਆਂ ਹਨ। ਵੋਟਾਂ ਦਾ ਸਾਰਾ ਕੰਮ ਇੱਕ ਹੀ ਪੜਾਅ ਵਿੱਚ ਸੰਪੂਰਨ ਹੋਣ ਦੀ ਉਮੀਦ ਹੈ।
ਚੋਣ ਕਮਿਸ਼ਨ ਨੇ 117 ਮੈਂਬਰੀ ਪੰਜਾਬ ਵਿਧਾਨ ਸੱਭਾ ਦੀਆਂ ਚੋਣਾਂ ਕਰਾਉਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਉਮੀਦ ਹੈ ਕਿ ਜਲਦੀ ਹੀ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਕਾਂਗਰਸ ਸਮੇਤ ਕਈ ਰਾਜਨੀਤਕ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਇਹ ਅਪੀਲ ਕੀਤੀ ਸੀ ਕਿ ਸਾਰੇ ਪੰਜਾਬ ਵਿੱਚ ਚੋਣਾਂ ਇਕੱ ਹੀ ਪੜਾਅ ਵਿੱਚ ਕਰਵਾਈਆਂ ਜਾਣ। ਪੰਜਾਬ ਦੇ ਨਾਲ- ਨਾਲ ਉਤਰ ਪ੍ਰਦੇਸ਼, ਮਣੀਪੁਰ, ਉਤਰਾਖੰਡ ਅਤੇ ਗੋਆ ਵਿੱਚ ਵੀ ਚੋਣਾਂ ਅਗਲੇ ਸਾਲ ਹੀ ਕਰਵਾਈਆਂ ਜਾਣੀਆਂ ਹਨ। ਇਨ੍ਹਾਂ ਰਾਜਾਂ ਦੀਆਂ ਚੋਣਾਂ ਸਬੰਧੀ ਵੀ ਚੋਣ ਕਮਿਸ਼ਨ ਬਹੁਤ ਜਲਦ ਹੀ ਘੋਸ਼ਣਾ ਕਰੇਗਾ।