ਸੰਜੇ ਦੱਤ ਹੀ ਬਣੇਗਾ ਮੁੰਨਾਭਾਈ

ਫਿਲਮ ਅਦਾਕਾਰਾ ਸੰਜੇ ਦੱਤ ਇਸ ਵਾਰ ਫਿਰ ‘ਮੁੰਨਾਭਾਈ’ ਦੀ ਭੂਮਿਕਾ ਵਿਚ ਨਜ਼ਰ ਆਉਣੇ। ਇਸ ਸਬੰਧੀ ਦੱਸਦੇ ਹੋਏ ਨਿਰਮਾਤਾ ਵਿਦੂ ਵਿਨੋਦ ਚੋਪੜਾ ਨੇ ਦਸਿਆ ਕਿ ਮੁੰਨਾਭਾਈ ਦੀ ਲੜੀ ਵਿਚ ਤੀਜੀ ਵਾਰ ਬਣ ਰਹੀ ਫਿਲਮ ‘ਮੁੰਨਾਭਾਈ ਕੀ ਆਤਮਕਥਾ’ ਵਿਚ ਇਕ ਵਾਰ ਫਿਰ ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਜੋੜੀ ਦਿਖਾਈ ਦੇਵੇਗੀ।

ਵਰਣਨਯੋਗ ਹੈ ਕਿ ਸੰਜੇ ਦੱਤ ਦੀ ਵਧਦੀ ਹੋਈ ਉਮਰ ਨੂੰ ਵੇਖਦੇ ਹੋਏ ਚਰਚੇ ਸਨ ਕਿ ਇਸ ਵਾਰ ਮੁੰਨਾਭਾਈ ਦੇ ਰੋਲ ਲਈ ਆਮਿਰ ਖਾਨ ਦਾ ਨਾਮ ਲਿਆ ਜਾ ਰਿਹਾ ਹੈ। ਇਸ ਸਬੰਧੀ ਚਰਚੇ ਭਾਵੇਂ ਕੁਝ ਹੀ ਹੋਣ ਪਰ ‘ਮੁੰਨਾਭਾਈ’ ਦੀ ਲੜੀ ਦੀ ਅਗਲੀ ਫਿਲਮ ਵਿਚ ਇਸ ਜੋੜੀ ਦੇ ਕੰਮ ਨਾ ਕਰਨ ਦੀਆਂ ਖ਼ਬਰਾਂ ਨੂੰ ਵਿਰਾਮ ਲਾਉਂਦੇ ਹੋਏ ਚੋਪੜਾ ਨੇ ਕਿਹਾ ਕਿ ਸੰਜੇ ਦੱਤ ਅਤੇ ਅਰਸ਼ਦ ਵਾਰਸੀ ਹੀ ਮੁੰਨਾ ਅਤੇ ਸਰਕਿਟ ਦੇ ਕਿਰਦਾਰ ਨਿਭਾਉਣਗੇ। ਫਿਲਮ ਦੀ ਕਹਾਣੀ ‘ਤੇ ਕੰਮ ਚਲ ਰਿਹਾ ਹੈ। ਇਹ ਫਿ਼ਲਮ ਅਗਲੇ ਸਾਲ ਸ਼ੁਰੂ ਹੋਵੇਗੀ। ਇਸਤੋਂ ਪਹਿਲਾਂ ਸੀਰੀਜ਼ ਦੀ ਤੀਜੀ ਫਿ਼ਲਮ ਦਾ ਨਾਮ ‘ਮੁੰਨਾਭਾਈ ਚਲੇ ਅਮਰੀਕਾ’ ਰੱਖਿਆ ਗਿਆ ਸੀ ਪਰ ਹੁਣ ਬਦਲ ਦਿੱਤਾ ਗਿਆ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>