ਸੋਨਾ, ਚਾਂਦੀ ਹੇਠਾਂ ਡਿੱਗੇ : ਡਾਲਰ ਹੋਰ ਉਚਾ ਉਠਿਆ

ਨਵੀਂ ਦਿੱਲੀ- ਅੰਤਰਰਾਸ਼ਟਰੀ ਬਾਜ਼ਾਰ ਦੇ ਪ੍ਰਭਾਵ ਕਰਕੇ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਈ ਹੈ। ਸੋਨਾ 54.40 ਡਾਲਰ ਪ੍ਰਤੀ ਔਂਸ ਦੇ ਹਿਸਾਬ ਨਾਲ ਥੱਲੇ ਡਿੱਗ ਕੇ 1,576.50 ਡਾਲਰ ਤੇ ਜਾ ਪਹੁੰਚਿਆ। ਬਾਜ਼ਾਰ ਵਿੱਚ ਚਾਂਦੀ ਭਾਰੀ ਮਾਤਰਾ ਵਿੱਚ ਵੇਚੀ ਜਾ ਰਹੀ ਹੈ।

ਰਾਜਧਾਨੀ ਦਿੱਲੀ ਦੇ ਬਾਜ਼ਾਰ ਵਿੱਚ ਸੋਨਾ 800 ਰੁਪੈ ਪ੍ਰਤੀ ਦਸ ਗਰਾਮ ਦੇ ਹਿਸਾਬ ਨਾਲ ਟੁੱਟ ਕੇ 28,140 ਰੁਪੈ ਪ੍ਰਤੀ ਦਸ ਗਰਾਮ ਤੇ ਪਹੁੰਚ ਗਿਆ। ਚਾਦੀ ਦੇ ਭਾਅ ਵਿੱਚ 3200 ਰੁਪੈ ਪ੍ਰਤੀ ਕਿਲੋ ਦੇ ਹਿਸਾਬ ਨਾਲ ਗਿਰਾਵਟ ਦਰਜ ਕੀਤੀ ਗਈ। ਵਪਾਰੀਆਂ ਵੱਲੋਂ ਚਾਂਦੀ ਵੱਡੇ ਪੈਮਾਨੇ  ਤੇ ਵੇਚੀ ਗਈ। ਇਸ ਕਰਕੇ ਚਾਂਦੀ 52,600 ਰੁਪੈ ਪ੍ਰਤੀ ਕਿਲੋ ਤੇ ਪਹੁੰਚ ਗਈ। ਸੋਨਾ ਹੋਰ ਵੀ ਥੱਲੇ ਡਿੱਗ ਸਕਦਾ ਹੈ।

ਸੋਨੇ ਦੇ ਹੇਠਾਂ ਡਿੱਗਣ ਦਾ ਕਾਰਨ ਡਾਲਰ ਦੇ ਮੁੱਲ ਵਿੱਚ ਆ ਰਹੀ ਤੇਜ਼ੀ ਨੂੰ ਦਸਿਆ ਜਾ ਰਿਹਾ ਹੈ। ਯੌਰਪੀ ਮੁਦਰਾ ਵੀ ਕਮਜੋਰ ਪੈ ਰਹੀ ਹੈ ਅਤੇ ਇਨਵੈਸਟਰ ਡਾਲਰ ਵਿੱਚ ਇਨਵੈਸਟ ਕਰਨਾ ਜਿਆਦਾ ਸੁਰੱਖਿਅਤ ਸਮਝਦੇ ਹਨ। ਵੀਰਵਾਰ ਨੂੰ ਰੁਪੈ ਦੀ ਕੀਮਤ ਵਿੱਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ। ਇੱਕ ਡਾਲਰ ਦੀ ਕੀਮਤ 54 ਰੁਪੈ 30 ਪੈਸੇ ਹੋ ਗਈ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>