ਗੈਰ ਇਖ਼ਲਾਕੀ ਵੀ ਸੀ ਨੂੰ ਭਜਾਉਣ ਦੇ ਮਿਸ਼ਨ ‘ਤੇ ਹੋਈ ਫਤਹਿ ਵੱਜੋ ਅੰਮ੍ਰਿਤਸਰ ਦਲ ਨੇ ਲੱਡੂ ਵੰਡੇ

ਸ੍ਰੀ ਗੁਰੂ ਗਰੰਥ ਸਾਹਿਬ ਸਿੱਖ ਯੂਨੀਵਰਸਿਟੀ ਦੇ ਗੈਰ ਇਖ਼ਲਾਕੀ ਵੀ ਸੀ ਨੂੰ ਭਜਾਉਣ ਦੇ ਮਿਸ਼ਨ ‘ਤੇ ਹੋਈ ਫਤਹਿ ਵੱਜੋ ਅੰਮ੍ਰਿਤਸਰ ਦਲ ਨੇ ਲੱਡੂ ਵੰਡੇ : ਬਡਲਾ, ਘੱਲੂਮਾਜਰਾਫਤਹਿਗੜ੍ਹ ਸਾਹਿਬ -: ਸ. ਸਿੰਗਾਰਾਂ ਸਿੰਘ ਬਡਲਾ ਜਿਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਕੋਈ 70-80 ਦੇ ਕਰੀਬ ਅਹੁਦੇਦਾਰਾਂ ਤੇ ਵਰਕਰਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਮੁੱਖ ਗੇਟ ਉਤੇ ਪਹੁੰਚਕੇ ਕੌਮੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕੋਈ ਇਕ ਕੁਆਇਟਲ ਦੇ ਕਰੀਬ ਲੱਡੂ ਵੰਡਣ ਦੀ ਜਿੰਮੇਵਾਰੀ ਨਿਭਾਈ । ਇਹਨਾਂ ਆਗੂਆਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੁਚੱਜੀ ਅਗਵਾਈ ਵਿਚ ਪਾਰਟੀ ਨੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਪਵਿੱਤਰ ਅਸਥਾਨ ਤੋ ਗੁਰਦੁਆਰਾ ਸੁਧਾਰ ਲਹਿਰ ਬੀਤੇ ਇਕ ਮਹੀਨੇ ਤੋ ਸੁਰੂ ਕੀਤੀ ਹੋਈ ਹੈ । ਗੈਰ ਇਖ਼ਲਾਕੀ ਡਾ. ਜਸਵੀਰ ਸਿੰਘ  ਆਹਲੂਵਾਲੀਆ ਨੂੰ ਯੂਨੀਵਰਸਿਟੀ ਦੇ ਮੁੱਖ ਅਹੁਦੇ ਤੋ ਬੇਰੰਗ ਵਾਪਿਸ ਭੱਜਾਉਣ ਦੀ ਇਹ ਵੱਡੀ ਪਹਿਲੀ ਬਦੀ ਉਤੇ ਨੇਕੀ ਦੀ ਫਤਹਿ ਹੋਈ ਹੈ । ਜਿਸ ਲਈ ਅਸੀ ਸਮੁੱਚੀ ਸਿੱਖ ਕੌਮ ਅਤੇ ਸੰਜ਼ੀਦਾਂ ਸੋਚ ਰੱਖਣ ਵਾਲੇ ਪੰਥ ਦਰਦੀਆ ਨੂੰ ਮੁਬਾਰਕਬਾਦ ਦਿੰਦੇ ਹੋਏ ਲੱਡੂ ਵੰਡ ਕੇ ਕੌਮੀ ਖੁਸ਼ੀ ਮਨਾ ਰਹੇ ਹਾਂ । ਇਸ ਮਿਸ਼ਨ ਵਿਚ ਧੰਨ-ਧੰਨ ਬਾਬਾ ਜੋਰਾਵਰ ਸਿੰਘ, ਧੰਨ-ਧੰਨ ਬਾਬਾ ਫਤਹਿ ਸਿੰਘ ਜੀ ਆਪ ਸਹਾਈ ਹੋਏ ਹਨ । ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਥੇ ਉਸ ਅਕਾਲ ਪੁਰਖ ਦਾ ਸੁਕਰਾਨਾ ਕੀਤਾ, ਉਥੇ ਬੇਨਤੀ ਵੀ ਕੀਤੀ ਕਿ ਸਿੱਖ ਕੌਮ ਨੂੰ ਚਿੱਬੜੇ ਹੋਏ ਦੈਂਤਾਂ ਤੋ ਕੌਮ ਨੂੰ ਦੂਰ ਰੱਖਣ ਤਾਂ ਕਿ ਸਿੱਖ ਕੌਮ ਆਪਣੇ ਧਰਮੀ ਤੇ ਇਖ਼ਲਾਕੀ ਅਸੂਲਾਂ ਉਤੇ ਪਹਿਰਾ ਦਿੰਦੀ ਹੋਈ ਮੰਜਿਲ ਵੱਲ ਵੱਧਦੀ ਰਹੇ । ਅੱਜ ਇਸ ਲੱਡੂ ਵੰਡਣ ਦੀ ਖੁਸ਼ੀ ਦਾ ਇਜ਼ਹਾਰ ਕਰਨ ਵਾਲਿਆ ਵਿਚ ਸਿੰਗਾਰਾਂ ਸਿੰਘ ਬਡਲਾ ਤੋ ਇਲਾਵਾ ਸ. ਗੁਰਦਿਆਲ ਸਿੰਘ ਘੱਲੂਮਾਜਰਾ ਸਰਪ੍ਰਸਤ, ਜੋਗਿੰਦਰ ਸਿੰਘ ਸੈਪਲੀ ਸੀ:ਮੀ: ਪ੍ਰਧਾਨ, ਕੁਲਦੀਪ ਸਿੰਘ ਸੋਢੀ ਮਾਜਰੀਆਂ ਜ: ਸਕੱਤਰ, ਕੁਲਦੀਪ ਸਿੰਘ ਦੁਭਾਲੀ ਯੂਥ ਪ੍ਰਧਾਨ, ਰਣਦੇਵ ਸਿੰਘ ਦੇਬੀ ਯੂਥ ਆਗੂ, ਰਣਜੀਤ ਸਿੰਘ ਸੰਤੋਖ਼ਗੜ੍ਹ ਪ੍ਰਧਾਨ ਰੋਪੜ, ਲੰਬੜਦਾਰ ਰਣਜੀਤ ਸਿੰਘ ਜ: ਸਕੱਤਰ ਰੋਪੜ, ਕੁਲਦੀਪ ਸਿੰਘ ਭਾਗੋਵਾਲ ਪ੍ਰਧਾਨ ਮੋਹਾਲੀ, ਧਰਮ ਸਿੰਘ ਕਲੌੜ ਮੀ: ਪ੍ਰਧਾਨ, ਸਤਨਾਮ ਸਿੰਘ ਪ੍ਰਧਾਨ ਕਾਟੀਨੈਟਲ ਕਾਲਜ਼, ਸੁਰਜੀਤ ਸਿੰਘ ਖੰਨਾ, ਭੂਪਿੰਦਰ ਸਿੰਘ ਫਤਹਿਪੁਰ, ਅਜੈਬ ਸਿੰਘ ਹਿੰਦੂਪੁਰ, ਭਾਗ ਸਿੰਘ ਰੈਲੋ, ਬਲਜਿੰਦਰ ਸਿੰਘ ਤਲਾਣੀਆਂ, ਕਮਲਜੀਤ ਸਿੰਘ ਚੀਮਾਂ, ਆਦਿ ਵੱਡੀ ਗਿਣਤੀ ਵਿਚ ਅਹੁਦੇਦਾਰਾ ਤੇ ਵਰਕਰਾਂ ਨੇ ਸਮੂਲੀਅਤ ਕੀਤੀ ।

This entry was posted in ਪੰਜਾਬ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>