ਸ੍ਰੀ ਮੁਕਤਸਰ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-ਕੌਮੀ ਪਸ਼ੂ ਧਨ ਚੈਂਪੀਅਨਸ਼ਿਪ ਦੇ ਦੂਜੇ ਦਿਨ ਹੋਏ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ। ਸਭ ਤੋਂ ਵਧੀਆਂ ਬਤੱਖਾਂ ਦੇ ਮੁਕਾਬਲਿਆਂ ਵਿਚ ਬਲਵੰਤ ਸਿੰਘ ਫਿਰੋਜ਼ਪੁਰ ਨੇ ਪਹਿਲਾ ਅਤੇ ਹੀਰਾ ਸਿੰਘ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ ਹਾਸਲ ਕੀਤਾ। ਸਭ ਤੋਂ ਵਧੀਆਂ ਦੇਸ਼ੀ ਨਸਲ ਦੇ ਮੁਰਗਿਆਂ ਦੇ ਮੁਕਾਬਲੇ ਵਿਚ ਅਵਤਾਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਨੇ ਪਹਿਲਾ ਅਤੇ ਕੁਲਬੀਰ ਸਿੰਘ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਇਨਾਮ ਹਾਸਲ ਕੀਤਾ। ਮੁਰੱਹਾ ਕੱਟਾ ਨਸ਼ਲ ਦੇ ਮੁਕਾਬਲੇ ਵਿਚ ਚੇਤਨ ਸਿੰਘ ਮੋਗਾ ਅਤੇ ਪਵਨ ਕੁਮਾਰ ਭਿਵਾਨੀ ਹਰਿਆਣਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਸਭ ਤੋਂ ਵਧੀਆ ਦੇਸ਼ੀ ਭੇਡੂ ਬ੍ਰੀਡ ਦੇ ਮੁਕਾਬਲੇ ਵਿਚ ਸ਼ਿਲੇਮਾਨ ਸ੍ਰੀ ਫਤਿਹਗੜ੍ਹ ਸਾਹਿਬ ਨੇ ਪਹਿਲਾ ਅਤੇ ਅਜਮ ਜਾਵੇਦ ਮਲੇਰਕੋਟਲਾ ਨੇ ਦੂਜਾ ਸਥਾਨ ਹਾਸਲ ਕੀਤਾ। ਸਭ ਤੋਂ ਵਧੀਆ ਵਛੇਰਾ ਮਾਰਵਾੜੀ ਦੇ ਮੁਕਾਬਲੇ ਵਿਚ ਵਿਨੋਦ ਕੁਮਾਰ ਹਨੂੰਮਾਨਗੜ ਨੇ ਪਹਿਲਾ ਅਤੇ ਮਲਕੀਤ ਸਿੰਘ ਲੋਹਗੜ੍ਹ ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕੌਮੀ ਪਸ਼ੂ ਧਨ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇ ਨਤੀਜੇ
This entry was posted in ਪੰਜਾਬ.