ਮੋਗਾ ਰੈਲੀ ਨੇ ਸੁਖਬੀਰ ਦੇ ਦਾਅਵਿਆਂ ਦੀ ਕੱਢੀ ਹਵਾ-ਕੈਪਟਨ

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੂੰ ਮੋਗੇ ਵਿੱਚ ਹੋਈ ਰੈਲੀ ਦੀ ਭਾਰੀ ਅਸਫਲਤਾ ਤੋਂ ਇਹ ਸਮਝ ਜਾਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਦੇ ਸਟੈਂਡ ਨੂੰ ਖਾਰਿਜ ਕਰ ਦਿੱਤਾ ਹੈ।

ਸਾਬਕਾ ਮੁੱਖਮੰਤਰੀ ਨੇ ਕਿਹਾ ਕਿ ਇਹ ਰੈਲੀ ਅਕਾਲੀਆਂ ਅਤੇ ਖਾਸ ਕਰਕੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਨੂੰ ਨਿਰਾਸ਼ ਕਰਦੀ ਹੋਈ ਇੱਕ ਠੁਸ ਹੋ ਚੁਕਿਆ ਪਟਾਖਾ ਸਾਬਿਤ ਹੋਈ। ਕੈਪਟਨ ਨੇ ਸੁਖਬੀਰ ਵੱਲੋਂ ਪੰਜ ਲੱਖ ਤੋਂ ਵੱਧ ਦੇ ਕੀਤੇ ਗਏ ਦਾਅਵਿਆਂ ਤੇ ਤਿੱਖੇ ਵਾਰ ਕਰਦਿਆਂ ਹੋਇਆਂ ਕਿਹਾ ਕਿ ਦਿਨ ਦੇ ਅੰਤ ਤੱਕ ਸਾਰੇ ਪਾਸੇ ਪਈਆਂ ਖਾਲੀ ਕੁਰਸੀਆਂ ਰੈਲੀ ਦੀ ਅਸਫਲਤਾ ਦਰਸਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਾਰੀ ਮਸ਼ੀਨਰੀ ਦੀ ਤਾਕਤ ਲਗਾ ਕੇ ਵੀ ਤਾਨਾਸ਼ਾਹੀ ਹੁਕਮਾਂ ਦੇ ਬਾਵਜੂਦ ਸੁਖਬੀਰ 50 ਹਜ਼ਾਰ ਲੋਕਾਂ ਨੂੰ ਵੀ ਇੱਕਠਿਆਂ ਨਹੀਂ ਕਰ ਸਕਿਆ। ਰੈਲੀ ਵਿੱਚ ਜਿਆਦਾਤਰ ਸਰਕਾਰੀ ਅਤੇ ਪੁਲਿਸ ਅਧਿਕਾਰੀ ਹੀ ਸ਼ਾਮਿਲ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>