ਜ਼ੀ ਰਿਸ਼ਤੇ ਅਵਾਰਡ 2011 ਮੌਕੇ ਫ਼ਿਲਮੀ ਸਿਤਾਰਿਆਂ ਦੀ ਡਾਂਸ ਮਸਤੀ ਯਾਦਗਾਰ ਬਣਾਈ ਰਿਸ਼ਤਿਆਂ ਦੀ ਰਾਤ

ਇਕਬਾਲਦੀਪ ਸੰਧੂ ,

ਪਿਛਲੇ 19 ਸਾਲਾਂ ਤੋਂ ਆਪਣੇ ਦਰਸ਼ਕਾਂ ਦੇ ਨਾਲ ਖ਼ੂਬਸੂਰਤ ਰਿਸ਼ਤੇ ਨੂੰ ਹਾਸਿਆਂ ਤੇ ਖ਼ੁਸੀਆਂ ਨਾਲ ਯਾਦ ਕਰਨ ਲਈ ਜ਼ੀ ਟੀਵੀ ਨੇ ਮੁੰਬਈ ਦੇ ਅੰਧੇਰੀ ਸਪੋਰਟਸ ਕੰਪਲੈਕਸ ਵਿੱਚ ਜ਼ੀ ਰਿਸ਼ਤੇ ਆਵਾਰਡ ਦਾ ਆਯੋਜਨ ਕੀਤਾ ਜਿਸ ਵਿੱਚ ਫ਼ਿਲਮੀ ਸਿਤਾਰਿਆਂ ’ਚ  ਪੂਨਮ ਢਿੱਲੋਂ, ਉਰਮਲਾ ਮਾਤੋਂਡਕਰ, ਰੋਹਿਤ ਰਾਏ,ਗਾਯਕ ਅਨਦਾਨ ਸਾਮੀ ,ਗੋਲਡਨ ਮੇਨ ਬੱਪੀ ਦਾ, ਰਾਖੀ ਸਾਂਵਤ,ਅਪੂਰਵ ਅਗਨੀਹੋਤਰੀ,ਏਜਾਜ ਖਾਨ ਆਦਿ ਰੈਡ ਕਾਰਪਟ ਤੇ ਸ਼ਾਮਿਲ ਹੋਏ। ਇਸ ਮੌਕੇ ਇਨਾਂ ਸਿਤਾਰਿਆਂ ਨੇ  ਸਟੇਜ ਤੇ ਫ਼ਿਲਮੀ ਗੀਤਾਂ ਤੇ ਨੱਚ ਟੱਪ ਕੇ ਐਸੀ ਧੂੰਮ ਮਚਾਈ ਕਿ ਇਹ ਇੱਕ ਯਾਦਗਾਰ ਰਾਤ ਬਣ ਗਈ।

ਇਸਤੋਂ ਪਹਿਲਾਂ  ਸ਼ੋਭਾ ਸੋਮਨਾਥ ਦੀ ਸ਼ੋਭਾ ਅਤੇ ਭੀਮਦੇਵ ਨੇ ਪਹਿਲਾਂ ਰੋਮਾਂਟਿਕ ਗੀਤ ਪੇਸ਼ ਕੀਤਾ ਫਿਰਿਸ਼ਟ ਗਜਨਵੀ (ਬਿਕਰਮਜੀਤ) ਨਾਲ ਤਲਵਾਰਬਾਜ਼ੀ ਦੇ ਮੰਚ ਤੇ ਜੌਹਰ ਵਿਖਾ ਕੇ ਖੂਬ ਵਾਹਵਾਹੀ ਲੁੱਟੀ। ਫ਼ਿਲਮੀ  ਸਿਤਾਰਿਆਂ ਨੇ ਸਾਲਾ ਹਮ ਭੀ ਡਾਂਸ ਕਰ ਸਕਤਾ ਹੈ ਤੇ ਗੀਤ ਤੇ ਕਈ ਸਿਤਾਰਿਆਂ ਸਟੇਜ ਤੇ ਸ਼ਕਤੀ,ਸਲਮਾਨ,ਅਲੀਸ਼ਾ,ਮਿਯਰੇਸ਼ ਅਤੇ ਫਾਲਹਨ ,ਮੇਂਟਰ ਰੋਮਿਓ,ਗੀਤਾ ਕਪੂਰ ਤੇ ਟੇਂਰੇਸ ਨਾਲ ਨੱਚ ਕੇ ਸ਼ਾਨਦਾਰ ਪੇਸ਼ਕਾਰੀ ਕੀਤੀਆਂ ਜਦੋਂਕਿ ਅਲੀ ਅਜਗਰ ਤੇ ਸੁਰੇਸ਼ ਮੇਨਨ ਨੇ ਅਪਣੇ ਚੁਟਕਿਲਆਂ ਨੇ ਵੀ ਦਰਸ਼ਕਾਂ ਨੂੰ ਖੂਬ ਹਸਾਇਆ।

ਇਸ ਮੌਕੇ ਅਵਾਰਡ ਹਾਸਿਲ ਕਰਨ ਵਾਲਿਆਂ ਚ ਛੋਟੀ ਬਹੂ ਦੇ ਦੇਵ ਅਤੇ ਰਾਧਿਕਾ (ਅਵਿਨਾਸ਼ ਤੇ ਰੂਬਿਨਾ ਡਿਲੈਕ) ਨੇ ਫਵੇਰਿਟ ਜੋੜੀ ਆਵਾਰਡ ਹਾਸਿਲ ਕੀਤਾ ਜਦੋਂਕਿ ਪਵਿੱਤਰ ਰਿਸ਼ਤਾ ਪਰਿਵਾਰ ਨੇ ਫਵੇਰਿਟ ਪਰਿਵਾਰ ਆਵਾਰਡ ਮਿਲਿਆ। ਪਾਪਲੂਰ ਫੇਸ ਦੀ ਮੇਲ ਕੈਟਾਗਿਰੀ ਵਿੱਚ ਯਹਾਂ ਮੈਂ ਘਰ ਘਰ ਖੇਲੀ ਦੇ ਕਰਣ ਅਤੇ ਫੀਮੇਲ ਫੇਸ  ਪਵਿੱਤਰ ਰਿਸ਼ਤਾ ਦੀ ਅਚਰਨਾ( ਅੰਕਤਾ ਲੋਖੰਡੇ) ਨੂੰ ਮਿਲਿਆ। ਫਵੇਰਿਟ ਮਾਤਾ ਪਿਤਾ ਆਵਾਰਡ ਪਵਿੱਤਰ ਰਿਸ਼ਤਾ ਦੀ ਸੁਲੋਚਨਾ ਤੇ ਮਨਹਰ  ਨੂੰ ਜਦੋਂਕਿ ਫਵੇਰਿਟ ਸਾਸ  ਸੁਹਰਾ ਆਵਾਰਡ ਮਿਸੇਜ ਕੌਸ਼ਿਕ ਦੀ ਪਾਂਚ ਬਹੂਆਂ ਲਈ ਸ਼੍ਰੀਮਤੀ ਬਿੰਦੇਸ਼ਵਰੀ ਤੇ ਸ਼੍ਰੀ ਸੱਤਿਆਦੇਵ ਕੌਸ਼ਿਕ ( ਵਿਭਾ  ਛਿਬੱਰ ਤੇ ਰਾਜੀਵ ਵਰਮਾ) ਨੇ ਹਾਸਿਲ ਕੀਤਾ। ਫਵੇਰਿਟ ਬੇਟਾ ਮਾਨਵ (ਹਿਤੇਨ ਤੇਜਵਾਨੀ) ਤੇ ਫਵੇਰਿਟ ਬੇਟੀ ਆਭਾ (ਸੁਹਾਸੀ ਧਾਮੀ) ਨੂੰ ਮਿਲਿਆ। ਫਵੇਰਿਟ ਭਰਾ ਵਿੱਚ ਉਤਕਰਸ਼,ਸ਼ਿਵੇਂਦੂ,ਆਦਿਯਆ ਤੇ ਕਾਰਤਿਕ ਨੂ ਸੰਯੁਕਤ ਰੂਪ ਵਿੱਚ ਦਿੱਤਾ ਗਿਆ ਜਦੋਂਕਿ ਫਵੇਰਿਟ ਭੈਣ ਹਿਟਲਰ ਦੀਦੀ ਦੀ  ਇੰਦਰਾ( ਰਤੀ ਪਾਂਡੇ) ਨੂੰ ਮਿਲਿਆ। ਫਵੇਰਿਟ ਭਾਬੀ ਆਵਾਰਡ ਵੀ ਸੰਯੁਕਤ ਰੂਪ ਵਿੱਚ ਗਹਨਾ,ਨਿੰਮੀ,ਸਿਮਰਨ,ਰਿਆ ਤੇ ਲਵਲੀ ਨੇ ਹਾਸਿਲ ਕੀਤਾ। ਫਵੇਰਿਟ ਸਾਸ ਬਹੂ ਆਵਾਰਡ ਰਾਮ ਮਿਲਾਏ ਜੋੜੀ ਦੀ ਭਾਰਤੀ ਤੇ ਮੋਨਾ ( ਕ੍ਰਿਤਕਾ ਦੇਸਾਈ ਤੇ ਸਾਰਾ ਖਾਨ)  ਨੂੰ ਮਿਲਿਆ। ਫਵੇਰਿਟ ਖਲਨਾਇਕ ਊਸ਼ਾ ਨਾਡਕਰਣੀ ਨੂੰ ਨਹੀਂ ਬਲਕਿ ਸ਼ੋਭਾ ਸੋਮਨਾਥ ਦੇ ਗਜਵਨੀ ਬਿਕਰਮਜੀਤ ਤੇ ਛੋਟੀ ਬਹੂ ਦੀ ਬਰਖਾ ਬੇਨਾਮ ਦਾਦਾਚਣਜੀ ਨੂੰ ਸੰਯੁਕਤ ਰੂਪ ਵਿੱਚ ਹਾਸਿਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਫਵੇਰਿਟ ਨਵਾਂ ਮੈਂਬਰ ਦਾ ਆਵਾਰਡ ਮੇਲ ਸ਼੍ਰੇਣੀ ਵਿੱਚ  ਮੁਕੁਲ ਹਰਿਸ਼ ਤੇ ਰਾਗਿਨੀ ਨੰਦਵਾਨੀ ਨੂੰ ਜਦੋਂਕਿ ਫਵੇਰਿਟ ਜੋੜੀ ਸੁਮਿਤ ਵਤਸ ਤੇ ਰਤਿ ਪਾਂਡੇ ਨੂੰ ਆਵਾਰਡ ਦਿੱਤਾ ਗਿਆ।  ਇਸ ਮੌਕੇ ਭਾਗੋਵਾਲੀ ਟੀਮ ਆਪਣੇ ਆਪ ਨੂੰ ਸਟੇਜ ਤੇ ਰੋਕ ਨਹੀਂ ਪਾਈ ਜਦੋਂ  ਗੁੱਡੂ ਸ਼ੁਕਲਾ (ਹਿਮਾਂਸ਼ ਮਲਹੋਤਰਾ ) ਨੂੰ ਫਵੇਰਿਟ ਮਸਤੀਖੋਰ ਕਿਰਦਾਰ ਆਵਾਰਡ ਨਾਲ ਨਿਵਾਜਿਆ ਗਿਆ। ਫਵੇਰਿਟ ਸ਼ੋ ਆਵਾਰਡ ਯਹਾਂ ਮੈਂ ਘਰ ਘਰ ਖੇਲੀ  ਲਈ ਰਾਜਸ਼੍ਰੀ ਪਰਿਵਾਰ ਨੂੰ ਦਿੱਤਾ ਗਿਆ ਜਦੋਂਕਿ ਜ਼ੀ ਸ਼ਾਨ ਆਵਾਰਡ ਇਸਦੇ ਲਈ ਇਕਦਮ ਉਪਾਯੁਕਤ ਊਸ਼ਾ ਨਾਡਕਰਣੀ ਜਦੋਂਕਿ ਨਾਨ ਕਿਸ਼ਨ ਸ਼੍ਰੇਣੀ ਵਿੱਚ ਫਵੇਰਿਟ ਗੁਰੂ-ਚੇਲਾ ਆਵਾਰਡ ਸਾ ਰੇ ਗਾ ਮਾ ਪਾ ਦੇ ਲਈ ਅਨਦਾਨ ਸਾਮੀ ਤੇ ਨਿਲਾਦੀ ਚਟਰਜੀ ਜਦੋਕਿ ਫਵੇਰਿਟ ਨਾਨ ਫਿਕਸ਼ਨ ਸ਼ੋ ਆਫ਼ ਦੀ ਈਯਰ ਆਵਾਰਡ ਡੀਆਈਡੀ ਡਬਲਸ ਨੇ ਜਿੱਤਿਆ । ਇਸੇ ਤਰਾਂ ਬੈਸਟ ਐਂਕਰ ਦਾ ਸਨਮਾਨ ਡਾਂਸ ਇੰਡਿਆ ਡਾਂਸ ਦੇ ਲਈ ਜਯ ਭਾਨੁਸ਼ਾਲੀ ਨੂੰ ਮਿਲਿਆ।

This entry was posted in ਸਰਗਰਮੀਆਂ, ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>