ਇਕਬਾਲਦੀਪ ਸੰਧੂ,-ਪ੍ਰਤਿਭਾਸ਼ਾਲੀ ਅਭਿਨੇਤਾ ਤੇ ਐਂਕਰ ਅਮਨ ਵਰਮਾ ਜ਼ੀ ਟੀਵੀ ਦੇ ਹਿਟ ਪ੍ਰਾਈਮਟਾਇਮ ਸ਼ੋ ਛੋਟੀ ਬਹੂ ਹਿੰਦੀ ਸੀਰੀਅਲ ਵਿੱਚ ਦਿਲਚਸਪ ਕਿਰਦਾਰ ਵਿੱਚ ਵਿਖਾਈ ਦੇਵੇਗਾ। ਸੀਰੀਅਲ ਵਿੱਚ ਅਮਨ ਨੂੰ ਇੱਕ ਰਾਕਸ਼ (ਅਸੁਰ) ਦੀ ਭੂਮਿਕਾ ਲਈ ਸਾਇਨ ਕੀਤਾ ਗਿਆ ਹੈ ਜੋ ਸੀਰੀਅਲ ਵਿੱਚ ਉਹ ਭਗਵਾਨ ਕ੍ਰਿਸ਼ਨ ਦੀ ਈਸ਼ਵਰੀ ਸ਼ਕਤੀਆਂ ਖ਼ਿਲਾਫ਼ ਇੱਕ ਭਿਆਨਕ ਵਿਰੋਧ ਕਰੇਗਾ ਜੋ ਕਾਫ਼ੀ ਦਿਲਚਸਪ ਰਹੇਗਾ ਅਤੇ ਕਹਾਣੀ ਨੂੰ ਵੀ ਮਨੋਰੰਜਕ ਮੋੜ ਦੇਵਗਾ। ਅਮਨ ਵਰਮਾ ਆਪਣੇ ਇਸ ਕਿਰਦਾਰ ਨੂੰ ਲੈ ਕੇ ਖ਼ੁਸ਼ ਹੈ ਤੇ ਉਸਦਾ ਦਾ ਕਹਿਣਾ ਹੈ ਕਿ ਇਹ ਭੂਮਿਕਾ ਉਨਾਂ ਲਈ ਕਾਫ਼ੀ ਚਨੌਤੀਪੂਰਣ ਰਹੇਗੀ। ਉਨਾਂ ਅੱਗੇ ਕਿਹਾ ਕਿ ਜਿਸ ਤਰਾਂ ਲੋਕ ਮੈਨੂੰ ਘਿਰਣਾ ਦੀ ਨਜ਼ਰ ਦੇਖਦੇ ਹਨ ਉਨਾਂ ਨੂੰ ਚੰਗਾ ਲੱਗਦਾ ਹੈ ਇਹ ਪਾਤਰ ਹੀ ਸੰਤੁਸ਼ਟੀ ਦਾ ਵਿਸ਼ਾ ਹੈ। ਅਜਿਹੇ ਕਿਰਦਾਰ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਅਮਨ ਦਾ ਕਹਿਣਾ ਸੀ ਆਪਣੇ ਕਿਰਦਾਰ ਵਿੱਚ ਸ੍ਰਵਸ਼ੇਸ਼ਠ ਅਭਿਨੈ ਕਰ ਰਿਹਾ ਹਾਂ ਤਾਕਿ ਮੈਂ ਹਰ ਰਾਤ ਆਪਣੇ ਆਪ ਤੋਂ ਸੰਤੁਸ਼ਟ ਹੋ ਕੇ ਸੌਂ ਸਕਾਂ। ਹੁਣ ਵੇਖਣਾ ਦਿਲਚਸਪ ਰਹੇਗਾ ਕਿ ਜ਼ੀ ਟੀਵੀ ਤੇ ਸੋਮਵਾਰ ਤੋਂ ਸ਼ੁੱਕਰਵਾਰ ਦਾ ਰੋਜ਼ਾਨਾ ਵਿਖਾਏ ਜਾਂਦੇ ਸ਼ਾਮੀ ਸਾਢੇ 7 ਵਜੇ ਛੋਟੀ ਬਹੂ ਸੀਰੀਅਲ ਵਿੱਚ ਕਿਵੇਂ ਭਗਵਾਨ ਕ੍ਰਿਸ਼ਨ ਅਸੁਰ(ਰਾਕਸ਼ਾਂ) ਨਾਲ ਨਿਪਟਦੇ? ਕੀ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਸ਼ੈਤਾਨ ’ਤੇ ਭਗਵਾਨ ਤੇ ਜਿੱਤ ਹੋਵੇਗੀ?
ਛੋਟੀ ਬਹੂ ਦੀ ਜ਼ਿੰਦਗੀ ਨੂੰ ਨਰਕ ਬਣਾਵੇਗਾ ਅਭਿਨੇਤਾ ਅਮਨ ਵਰਮਾ?
This entry was posted in ਫ਼ਿਲਮਾਂ.